Advertisement

Punjab News 

 

ਮੁੱਲਾਂਪੁਰ ’ਚ ਸਤਿੰਦਰ ਸਰਤਾਜ ਦਾ ਸ਼ੋਅ 15 ਨੂੰਮੁੱਲਾਂਪੁਰ ਦਾਖਾ, 7 ਅਗਸਤ - ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਨਾਮਵਰ ਗਾਇਕ ਸਤਿੰਦਰ ਸਰਤਾਜ ਦਾ ਇਥੇ ਸ਼ੋਅ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਵਿਜ਼ਨ ਐਂਟਰਟੇਨਰਜ਼ ਦੇ ਸ੍ਰੀ ਕੁਲਵਿੰਦਰ ਗਿੱਲ ਤੇ ਸ੍ਰੀ ਸੰਜੇ ਨੇ ਦੱਸਿਆ ਕਿ ਰਾਤ ਸਮੇਂ ਹੋਣ ਵਾਲੇ ਇਹ ਸ਼ੋਅ ਹਸਨਪੁਰ ਨੇੜੇ ਹਰਸੀਲਾ ਪੈਲੇਸ ਵਿਖੇ ਹੋਵੇਗਾ, ਜਿਸ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

 

ਪੰਜਾਬੀ ਫ਼ਿਲਮ ‘ਚੰਨਾ ਸੱਚੀਂ ਮੁੱਚੀਂ’ ਨੌਜਵਾਨਾਂ ਨੂੰ ਸਿੱਧੇ ਰਸਤੇ

ਪੈਣ ਦਾ ਸੁਨੇਹਾ ਦੇਵੇਗੀ-ਇਕਬਾਲ ਢਿੱਲੋਂ


ਜਲੰਧਰ, 7 ਅਗਸਤ   - ਕੋਈ ਸਮਾਂ ਸੀ ਜਦੋਂ ਕਈ ਨਿਰਮਾਤਾ-ਨਿਰਦੇਸ਼ਕ ਪੰਜਾਬੀ ਫ਼ਿਲਮਾਂ ਬਣਾਉਣ ਤੋਂ ਕੰਨੀ ਕਤਰਾਉਣ ਲੱਗੇ ਸਨ ਪਰ ਅਜੋਕੇ ਸਮੇਂ ਵਿਚ ਜਿਸ ਤਰ੍ਹਾਂ ਪੰਜਾਬੀ ਸੰਗੀਤ ਅਤੇ ਕਲਾਕਾਰਾਂ ਦੀ ਬਾਲੀਵੁੱਡ ਦੀਆਂ ਫ਼ਿਲਮਾਂ ਵਿਚ ਪੁੱਛ ਵਧੀ ਹੈ, ਉਸੇ ਤਰ੍ਹਾਂ ਪੰਜਾਬ ਵਿਚ ਵੀ ਇਕ ਵਾਰ ਫਿਰ ਚੰਗੀਆਂ ਕਹਾਣੀਆਂ ਅਤੇ ਚੰਗੇ ਕਲਾਕਾਰਾਂ ਨੂੰ ਲੈ ਕੇ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਹੋਣ ਲੱਗਾ ਹੈ। ‘ਤਬਾਹੀ’ ਅਤੇ ‘ਮਹਿੰਦੀ ਵਾਲੇ ਹੱਥ’ ਦੀ ਆਪਾਰ ਸਫ਼ਲਤਾ ਤੋਂ ਬਾਅਦ ਨਿਰਮਾਤਾ ਨਿਰਦੇਸ਼ਕ ਇਕਬਾਲ ਢਿੱਲੋਂ ਇਕ ਵਾਰ ਫਿਰ ਆਪਣੀ ਤਾਜ਼ਾ ਪੰਜਾਬੀ ਫ਼ਿਲਮ ‘ਚੰਨਾ ਸੱਚੀਂ ਮੁੱਚੀਂ’ ਨਾਲ ਦਰਸ਼ਕਾਂ ਦੇ ਰੂਬਰੂ ਹੋ ਰਹੇ ਹਨ।  ਫ਼ਿਲਮ ਦੀ ਕਹਾਣੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਨਸ਼ਿਆਂ ਦਾ ਸੇਵਨ ਕਰਦੇ ਨੌਜਵਾਨਾਂ ਨੂੰ ਸਿੱਧੇ ਰਸਤੇ ਪੈਣ ਲਈ ਪ੍ਰੇਰਿਤ ਕਰਦੀ ਹੈ। ਪ੍ਰਸਿੱਧ ਗਾਇਕਾ ਮਿਸ ਪੂਜਾ ਵੱਲੋਂ ਗਾਇਆ ਸ਼ਬਦ ਹਾਲਾਤ ਅਨੁਸਾਰ ਢੁੱਕਵਾਂ ਹੈ। ਫ਼ਿਲਮ ਵਿਚ ਆਪਣੀ ਅਦਾਕਾਰੀ ਦਾ ਸਿੱਕਾ ਜਮਾਇਆ ਹੈ ਗੋਲਡੀ ਸੂਮਲ, ਮਿਸ ਪੂਜਾ, ਰਣਮੀਕ ਸੰਧੂ, ਸੰਨੀ ਸੰਧੂ, ਸੁਮੀਤ ਨਿਝਰ, ਰਾਣਾ ਰਣਦੀਪ ਅਤੇ ਜਸ ਢਿੱਲੋਂ ਨੇ। ਗੀਤ ਲਿਖੇ ਹਨ ਪ੍ਰਸਿੱਧ ਸ਼ਾਇਰ ਐਸ. ਐਮ. ਖਵਾਜਾ, ਪ੍ਰਵੇਜ਼ ਐਸ. ਐਮ. ਸਾਦਿਕ, ਰੋਮੀ ਟਾਹਲੀ, ਸੱਜਣ ਸਿੰਘ ਹੁੰਝਣ ਅਤੇ ਅਮਰੀਕ ਸ਼ੇਰਾ ਨੇ। ਉਨ੍ਹਾਂ ਦੱਸਿਆ ਕਿ ਇਹ ਫਿਲਮ 17 ਅਗਸਤ ਨੂੰ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਥੀਏਟਰਾਂ ਦਾ ਸ਼ਿੰਗਾਰ ਬਣ ਰਹੀ ਹੈ। ਇਸ ਫ਼ਿਲਮ ਤੋਂ ਸ: ਢਿੱਲੋਂ ਨੂੰ ਵੱਡੀਆਂ ਆਸਾਂ ਹਨ।।

 

ਅੰਮ੍ਰਿਤਸਰ ਇੰਪਰੂਵਮੈਂਟ ਘੁਟਾਲਾ


ਕੈਪਟਨ ਤੇ ਹੋਰਾਂ ਦੀ ਅਗਲੀ ਸੁਣਵਾਈ 4 ਸਤੰਬਰ ਨੂੰਸਾਹਿਬਜ਼ਾਦਾ ਅਜਤ ਸਿੰਘ ਨਗਰ, 6 ਅਗਸਤ -  ਵਿਜੀਲੈਂਸ ਵੱਲੋਂ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਅਤੇ ਹੋਰਾਂ ਦੇ ਖਿਲਾਫ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਐਡੀਸ਼ਨਲ ਸੈਸ਼ਨ ਕਮ ਸਪੈਸ਼ਲ ਕੋਰਟ ਵਿੱਚ ਚਲ ਰਹੇ ਕੇਸ ਦੀ ਅਗਲੀ ਸੁਣਵਾਈ ਮਾਣਯੋਗ ਜੱਜ ਨੇ 4 ਸਤੰਬਰ 2010 ਦੀ ਤਾਰੀਕ ਤੈਅ ਕੀਤੀ ਹੈ। ਅੱਜ ਕੈਪਟਨ ਅਮਰਿੰਦਰ ਸਿੰਘ ਆਪਣੇ ਵਕੀਲ ਰਮਦੀਪ ਪ੍ਰਤਾਪ ਸਿੰਘ ਗੁਰਦਾਸਪੁਰ, ਐਚ. ਐਸ. ਪੰਨੂੰ ਦੇ ਨਾਲ ਐਡੀਸ਼ਨਲ ਸੈਸ਼ਨ ਕਮ ਸਪੈਸ਼ਲ ਜੱਜ ਐਸ. ਕੇ. ਗਰਗ ਦੀ ਅਦਾਲਤ ਵਿੱਚ ਹਾਜ਼ਰ ਹੋਏ। ਕੈਪਟਨ ਅਮਰਿੰਦਰ ਸਿੰਘ ਦੇ ਵਕੀਲਾਂ ਨੇ ਮਾਣਯੋਗ ਅਦਾਲਤ ਨੂੰ ਦੱਸਿਆ ਕਿ ਇਸ ਕੇਸ ਸਬੰਧੀ ਦਰਜ ਕੀਤੀ ਗਈ ਮੁੱਢਲੀ ਰਿਪੋਰਟ ਨੂੰ ਰੱਦ ਕਰਨ ਦੇ ਲਈ ਉਨ੍ਹਾਂ ਨੇ ਮਾਣਯੋਗ ਉ¤ਚ ਅਦਾਲਤ ਵਿਚ ਅਪੀਲ ਕੀਤੀ ਹੋਈ ਹੈ, ਜਿਸ ਦੀ ਸੁਣਵਾਈ 24 ਅਗਸਤ 2010 ਨੂੰ ਦੁਪਹਿਰ 2 ਵਜੇ ਹੋਵੇਗੀ ਅਤੇ ਜਦੋਂ ਤੱਕ ਉਥੋਂ ਫੈਸਲਾ ਨਹੀ ਹੋ ਜਾਂਦਾ ਉਦੋਂ ਤੱਕ ਇਥੇ ਕੇਸ ਦੀ ਸੁਣਵਾਈ ਨਾ ਕੀਤੀ ਜਾਵੇ। ਦੂਸਰੇ ਪਾਸੇ ਸਰਕਾਰੀ ਵਕੀਲ ਵਿਜੈ ਸਿੰਗਲਾ ਨੇ ਇਸ ਕੇਸ ਨੂੰ ਅੱਗੇ ਤੋਰਨ ’ਤੇ ਜ਼ੋਰ ਦਿਤਾ ਹੈ। ਮਾਣਯੋਗ ਜੱਜ ਨੇ ਦੋਵਾਂ ਧਿਰਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਕੇਸ ਦੀ ਸੁਣਵਾਈ ਅਗਲੀ 4 ਸਤੰਬਰ ’ਤੇ ਪਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਕੇਸ ਵਿਚ ਨਾਮਜ਼ਦ ਦੋ ਦੋਸ਼ੀ ਪੰਜਾਬ ਦੇ ਸਾਬਕਾ ਮੰਤਰੀ ਰਘੂਨਾਥ ਸਹਾਏ ਪੁਰੀ ਤੇ ਕੇਵਲ ਕਿਸ਼ਨ ਦਾ ਦਿਹਾਂਤ ਹੋ ਚੁੱਕਿਆ ਹੈ। ਬਾਕੀ ਨਾਮਜ਼ਦ ਦੋਸ਼ੀ ਅਦਾਲਤ ਵਿਚ ਹਾਜ਼ਰ ਸਨ।

 

ਬਜ਼ੁਰਗ ਨਿਹੰਗ ਬਾਬਾ ਦਿਆਲ ਸਿੰਘ ਗ੍ਰਿਫ਼ਤਾਰਤਲਵੰਡੀ ਸਾਬੋ, 6 ਅਗਸਤ  -  ਸ਼੍ਰੋਮਣੀ ਅਕਾਲੀ ਦਲ 96 ਕਰੋੜੀ ਨਿਹੰਗ ਸਿੰਘ ਬੁੱਢਾ ਦਲ ਦੇ ¦ਬਾ ਸਮਾਂ ਮੁਖਤਿਆਰੇਆਮ ਰਹੇ ਬਜ਼ੁਰਗ ਨਿਹੰਗ ਸਿੰਘ ਬਾਬਾ ਦਿਆਲ ਸਿੰਘ ਨੂੰ ਪੁਲਿਸ ਥਾਣਾ ਤਲਵੰਡੀ ਸਾਬੋ ਨੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਬਾਬਾ ਦਿਆਲ ਸਿੰਘ, ਜੋ ਕਿ 73 ਸਾਲਾ ਬਜ਼ੁਰਗ ਨਿਹੰਗ ਸਿੰਘ ਹਨ, ਉਪਰ ਥਾਣਾ ਤਲਵੰਡੀ ਸਾਬੋ ਵਿਖੇ ਇਕ ਫ਼ੌਜਦਾਰੀ ਮਾਮਲਾ ਦਰਜ ਹੈ। ਉਨ੍ਹਾਂ ਉਪਰ ਦਰਜ ਮਾਮਲੇ ਅਨੁਸਾਰ ਮੌਜੂਦਾ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਦੇ ਨਜ਼ਦੀਕੀ ਸਮਝੇ ਜਾਂਦੇ ਅਤੇ ਗੁਰਦੁਆਰਾ ਦੇਗਸਰ ਬੇਰ ਸਾਹਿਬ ਮੁੱਖ ਛਾਉਣੀ ਨਿਹੰਗ ਸਿੰਘ ਤਲਵੰਡੀ ਸਾਬੋ ਦੇ ਮਹੰਤ ਬਾਬਾ ਅਰਜਨ ਦੇਵ ਸਿੰਘ ਸ਼ਿਵਜੀ ਉਪਰ ਗੋਲੀ ਚਲਾਉਣ ਦਾ ਦੋਸ਼ ਹੈ। ਬਾਬਾ ਸ਼ਿਵਜੀ ਵਲੋਂ ਗੋਲੀ ਚਲਾਉਣ ਵਾਲਿਆਂ ਦੀ ਪਹਿਚਾਣ ਕਰਨ ਦਾ ਦਾਅਵਾ ਕਰਦਿਆਂ ਬਾਬਾ ਦਿਆਲ ਸਿੰਘ ਸਮੇਤ 7 ਵਿਅਕਤੀਆਂ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ’ਤੇ ਪੁਲਿਸ ਨੇ ਬਾਬਾ ਦਿਆਲ ਸਿੰਘ ਸਮੇਤ 7 ਵਿਅਕਤੀਆਂ ਦੇ ਧਾਰਾ 307 ਅਤੇ 25, 54, 59 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਸੀ, ਸਿੱਟੇ ਵਜੋਂ ਤਲਵੰਡੀ ਸਾਬੋ ਪੁਲਿਸ ਨੇ ਬਾਬਾ ਦਿਆਲ ਸਿੰਘ ਨੂੰ ਦੌਰਾਨੇ ਗਸ਼ਤ ਗ੍ਰਿਫ਼ਤਾਰ ਕਰ ਲਿਆ। ਬਾਬਾ ਦਿਆਲ ਸਿੰਘ ਨੂੰ ਅੱਜ ਸਥਾਨਕ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਮਾਣਯੋਗ ਜੱਜ ਵਲੋਂ ਉਨ੍ਹਾਂ ਨੂੰ 19 ਅਗਸਤ ਤੱਕ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਉਧਰ ਬਾਬਾ ਦਿਆਲ ਸਿੰਘ ਨੇ ਕਿਹਾ ਕਿ ਉਨ੍ਹਾਂ ਉਪਰ ਲਾਏ ਗਏ ਦੋਸ਼ ਨਿਰਮੂਲ ਹਨ।

{jd_file showunpublished==on} {jd_file onlinelayout==Shadow} {jd_file latest==3}

<< Start < Prev 331 332 333 334 335 336 337 338 339 Next > End >>

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement