Advertisement

Punjab News 

ਖਾੜਕੂ ਮੱਸਾ ਸਿੰਘ ਦੋ ਦਿਨਾ ਪੁਲਿਸ ਰਿਮਾਂਡ ’ਤੇਬਟਾਲਾ, 11 ਅਕਤੂਬਰ - ਬਟਾਲਾ ਪੁਲਿਸ ਵੱਲੋਂ ਅਸਲੇ ਸਮੇਤ ਗ੍ਰਿਫ਼ਤਾਰ ਕੀਤੇ ਗਏ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਸਰਗਰਮ ਖਾੜਕੂ ਮੱਸਾ ਸਿੰਘ ਨੂੰ ਅੱਜ ਥਾਣਾ ਸਦਰ ਦੇ ਐਸ.ਐਚ.ਓ. ਸ. ਕੰਵਲਪ੍ਰੀਤ ਸਿੰਘ ਦੀ ਅਗਵਾਈ ’ਚ ਮਾਣਯੋਗ ਸਿਵਲ ਕੋਰਟ ਬਟਾਲਾ ’ਚ ਸ੍ਰੀ ਸੰਜੀਵ ਕੁੰਦੀ ਅੱਗੇ ਪੇਸ਼ ਕੀਤਾ ਗਿਆ। ਇਸ ਕਰਕੇ ਪੁਲਿਸ ਵੱਲੋਂ ਖਾੜਕੂ ਮੱਸਾ ਸਿੰਘ ਦਾ ਮੰਗਿਆ ਗਿਆ, ਪੁਲਿਸ ਰਿਮਾਂਡ ਮਾਣਯੋਗ ਜੱਜ ਸ੍ਰੀ ਸੰਜੀਵ ਕੁੰਦੀ ਨੇ ਮਨਜ਼ੂਰ ਕਰਦਿਆਂ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ। ਅੱਜ ਅਦਾਲਤ ਵਿਚ ਪੇਸ਼ ਹੋਣ ਤੋਂ ਬਾਅਦ ਬਾਹਰ ਨਿਕਲੇ ਖਾੜਕੂ ਮੱਸਾ ਸਿੰਘ ਨਾਲ ਜਦ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਨੇ ਬਿਨ੍ਹਾਂ ਵਜ੍ਹਾਂ ਹੀ ਮੇਰੇ ਭਰਾ ਨੂੰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰਿਆ ਸੀ, ਜਿਸ ਕਰਕੇ ਮੈਨੂੰ ਖਾੜਕੂ ਲਹਿਰ ਵਿਚ ਸ਼ਾਮਿਲ ਹੋਣਾ ਪਿਆ। ਉਸਨੇ ਕਿਹਾ ਕਿ ਉਹ ਬੇਕਸੂਰ ਹੈ ਤੇ ਪਹਿਲਾਂ ਦਰਜ ਕਤਲ ਦੇ ਮੁਕੱਦਮੇ ਤੋਂ ਇਲਾਵਾ ਹੋਰ ਵੀ ਮੁਕੱਦਮਿਆਂ ਵਿਚੋਂ ਮਾਣਯੋਗ ਅਦਾਲਤ ਵੱਲੋਂ ਬਰੀ ਕੀਤਾ ਗਿਆ ਹੈ।

 

ਗਰੇਵਾਲ ਨੇ ਅਧੀਨ ਸੇਵਾਵਾਂ ਚੋਣ ਬੋਰਡ ਦੇ ਮੈਂਬਰ

ਵਜੋਂ ਸਹੁੰ ਚੁੱਕੀਚੰਡੀਗੜ੍ਹ, 19 ਅਗਸਤ - ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਥੇ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਮੈਂਬਰ ਵਜੋਂ ਸਹੁੰ ਚੁਕਾਈ। ਗਰੇਵਾਲ ਦੇ ਸਹੁੰ ਦੇ ਸਮਾਗਮ ਦੀ ਕਾਰਵਾਈ ਪੰਜਾਬ ਦੇ ਮੁੱਖ ਸਕੱਤਰ ਐਸ.ਸੀ. ਅਗਰਵਾਲ ਵੱਲੋਂ ਚਲਾਈ ਗਈ। ਜ਼ਿਕਰਯੋਗ ਹੈ ਕਿ 27 ਮਈ 1962 ਦੌਰਾਨ ਜਨਮ ਲੈਣ ਵਾਲੇ ਗਰੇਵਾਲ ਦੋ ਦਹਾਕਿਆਂ ਤੱਕ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਦੇ ਪ੍ਰਧਾਨ ਰਹੇ। ਉਨ੍ਹਾਂ ਅਪ੍ਰੇਸ਼ਨ ਬਲੂ ਸਟਾਰ ਦੇ ਮਾਮਲੇ ਵਿਚ ਤਿੰਨ ਸਾਲ ਦੀ ਜੇਲ੍ਹ ਕੱਟੀ ਤੇ ਆਪਣੀ ਗ੍ਰੈਜੂਏਸ਼ਨ ਜੇਲ੍ਹ ਵਿਚ ਹੀ ਪੂਰੀ ਕੀਤੀ। ਇਸ ਮੌਕੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਸਲਾਹਕਾਰ ਡਾ. ਦਲਜੀਤ ਸਿੰਘ ਚੀਮਾ, ਪ੍ਰਮੁੱਖ ਸਕੱਤਰ ਡੀ.ਐਸ. ਗੁਰੂ, ਵਾਧੂ ਪ੍ਰਮੁੱਖ ਸਕੱਤਰ ਗਗਨਦੀਪ ਸਿੰਘ ਬਰਾੜ ਵੀ ਸਨ। ਜਦੋਂ ਕਿ ਸਹੁੰ ਚੁੱਕ ਸਮਾਗਮ ਦੌਰਾਨ ਸਥਾਨਕ ਸਰਕਾਰ ਮੰਤਰੀ ਮਨੋਰੰਜਨ ਕਾਲੀਆ, ਸੈਰ ਸਪਾਟਾ ਮੰਤਰੀ ਹੀਰਾ ਸਿੰਘ ਗਾਬੜੀਆ, ਮੁੱਖ ਪਾਰਲੀਮਾਨੀ ਸਕੱਤਰ ਸੁਖਪਾਲ ਸਿੰਘ ਨੰਨੂ ਤੇ ਹਰੀਸ਼ ਰਾਏ ਢਾਂਡਾ, ਮਿਲਕਫੈਡ ਦੇ ਚੇਅਰਮੈਨ ਗੁਰਬਚਨ ਸਿੰਘ ਬੱਬੇਹਾਲੀ, ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸੰਤਾ ਸਿੰਘ ਉਮੈਦਪੁਰ, ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਮੈਂਬਰ ਰਜਿੰਦਰ ਸਿੰਘ ਦਾਲਮ ਤੇ ਜੀਵਨ ਧਵਨ ਤੋਂ ਇਲਾਵਾ ਪਰਸੋਨਲ ਵਿਭਾਗ ਦੇ ਸਕੱਤਰ ਇਕਬਾਲ ਸਿੰਘ ਸਿੱਧੂ ਤੇ ਵਧੀਕ ਸਕੱਤਰ ਪਰਸੋਨਲ ਧਰਮਿੰਦਰ ਪਾਲ ਵੀ ਮੌਜੂਦ ਸਨ। ਬਾਅਦ ਵਿਚ ਗਰੇਵਾਲ ਨੇ ਕਿਹਾ ਕਿ ਉਹ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵਿਚ ਵੱਧ ਤੋਂ ਵੱਧ ਪਾਰਦਰਸ਼ਤਾ ਲਿਆਉਣਗੇ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਵੱਧ ਤੋਂ ਵੱਧ ਸਰਕਾਰੀ ਭਰਤੀ ਦੀ ਯੋਜਨਾ ਉਲੀਕਾਂਗੇ ਤਾਂ ਕਿ ਵੱਧ ਤੋਂ ਵੱਧ ਸਰਕਾਰੀ ਰੁਜ਼ਗਾਰ ਉਪਲਬੱਧ ਕਰਵਾਏ ਜਾ ਸਕਣ। ਇਸ ਮੌਕੇ ਮੌਜੂਦ ਫੈਡਰੇਸ਼ਨ ਆਗੂਆਂ ਵਿਚ ਗੁਰਬਖ਼ਸ਼ ਸਿੰਘ ਨਵਾਂਸ਼ਹਿਰ ਮੈਂਬਰ ਸ਼੍ਰੋਮਣੀ ਕਮੇਟੀ ,ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਸਰਬਜੀਤ ਸਿੰਘ ਛੋਕਰਾ, ਗੁਰਜੀਤ ਸਿੰਘ ਗੱਗੀ, ਹਰਸੁਰਿੰਦਰ ਸਿੰਘ ਗਿੱਲ ਮੈਂਬਰ ਐਸ.ਜੀ.ਪੀ.ਸੀ., ਕੰਵਲਜੀਤ ਸਿੰਘ ਲਾਲੀ, ਭੁਪਿੰਦਰ ਸਿੰਘ ਨਾਗੋਕੇ, ਸੁਰਿੰਦਰ ਸਿੰਘ ਸੀ.ਆਰ., ਸੁਖਦੀਪ ਸਿੰਘ ਸਿੱਧਵਾਂ, ਪ੍ਰੀਤਮ ਸਿੰਘ ਕਾਦਰਵਾਲਾ, ਮਨਪ੍ਰੀਤ ਸਿੰਘ ਬੰਟੀ, ਗੁਰਬਖਸ਼ ਸਿੰਘ ਸੇਖੋਂ, ਡਾ. ਨਿਰਵੈਰ ਸਿੰਘ ਜ਼ੀਰਾ, ਡਾ. ਕੇਵਲ ਸਿੰਘ ਝੋਰੜਾ, ਬਲਵੀਰ ਸਿੰਘ ਮਾਨ, ਵਰਿੰਦਰ ਸਿੰਘ ਕੋਕਰੀ, ਮਧੂਪਾਲ ਸਿੰਘ ਗੋਗਾ, ਭੁਪਿੰਦਰ ਸਿੰਘ ਬਜਰੂੜ, ਕੁਲਜੀਤ ਸਿੰਘ ਧੰਜਲ, ਪਰਮ ਸਿੰਘ ਖਾਲਸਾ, ਪਰਮਜੀਤ ਸਿੰਘ ਕਲਸੀ, ਦਿਲਬਾਗ ਸਿੰਘ ਵਿਰਕ, ਬਹਾਦਰ ਸਿੰਘ ਢਿੱਲੋਂ, ਕੰਵਲਦੀਪ ਸਿੰਘ ਮੇਹਰਵਾਨ, ਸਤਵੰਤ ਸਿੰਘ ਸਰਨਾ, ਅਰਵਿੰਦਰ ਸਿੰਘ ਧੰਜਲ, ਪ੍ਰੀਤਕੰਵਲ ਸਿੰਘ ਪ੍ਰਿੰਟੂ, ਗੁਰਪ੍ਰੀਤ ਸਿੰਘ ਮਸੋਣ, ਬਲਵਿੰਦਰ ਸਿੰਘ ਕੁਲਾਰ, ਗੁਰਜੀਤ ਸਿੰਘ ਪਾਸੀ, ਅਰਵਿੰਦਰ ਸਿੰਘ ਰਿੰਕੂ, ਰਣਜੀਤ ਸਿੰਘ, ਜੋਗਿੰਦਰ ਸਿੰਘ ਬੇਗੋਆਣਾ, ਜਗਰੂਪ ਸਿੰਘ ਜੱਗਾ, ਹਰਵਿੰਦਰ ਸਿੰਘ ਚਾਵਲਾ, ਠੇਕੇਦਾਰ ਅਜਮੇਰ ਸਿੰਘ, ਅਜੀਤ ਸਿੰਘ ਠੁਕਰਾਲ, ਜਸਪਾਲ ਸਿੰਘ ਨਾਗੀ, ਗੁਰਦੀਪ ਸਿੰਘ ਟੋਨੀ, ਰਵਿੰਦਰਪਾਲ ਸਿੰਘ ਚਾਵਲਾ ਮੌਜ਼ੂਦ ਸਨ।

 

ਚਾਚੇ-ਭਤੀਜੇ ਨੂੰ ਕੁਚਲਣ ਵਾਲੀ ਲੜਕੀ ਵੱਲੋਂ ਆਤਮ ਸਮਰਪਣਚੰਡੀਗੜ੍ਹ, 19 ਅਗਸਤ - ਤੇਜ਼ ਰਫਤਾਰ ਗੱਡੀ ਚਲਾ ਕੇ ਦੂਸਰੀ ਗੱਡੀ ਨਾਲ ਦੌੜ ਲਾਉਂਦੀ ਕੁੜੀ ਨੇ ਬੀਤੀ ਰਾਤ ਮੋਟਰ ਸਾਈਕਲ ਸਵਾਰ ਚਾਚੇ-ਭਤੀਜੇ ਨੂੰ ਕੁਚਲ ਕੇ ਮਾਰ ਦਿੱਤਾ ਸੀ। ਇਸ ਮੋਟਰ ਸਾਈਕਲ ’ਤੇ 21 ਸਾਲਾ ਸੁਖਵਿੰਦਰ ਸਿੰਘ, ਜੋ ਕਿ ਖਰੜ ਵਿਚ ਜੀ.ਜੀ.ਐਸ. ਪੋਲੀਟੈਕਨਿਕ ਕਾਲਜ ਦਾ ਇੰਜੀਨੀਅਰਿੰਗ ਦੇ ਫਾਈਨਲ ਯੀਅਰ ਦਾ ਵਿਦਿਆਰਥੀ ਸੀ, ਦੇ ਨਾਲ ਉਸ ਦਾ 5 ਸਾਲ ਦਾ ਭਤੀਜਾ ਹਰਪ੍ਰੀਤ ਸਿੰਘ ਬੈਠਾ ਹੋਇਆ ਸੀ। ਇਹ ਦੋਵੇਂ ਇਸ ਘਟਨਾ ਕਾਰਨ ਦਮ ਤੋੜ ਗਏ ਸਨ। ਇਹ ਦੋਵੇਂ ਸ਼ਾਮੀਂ 4 ਵਜੇ ਦੋਸ਼ੀ ਲੜਕੀ ਨੇ ਚੰਡੀਗੜ੍ਹ ਪੁਲਿਸ ਥਾਣਾ ਸੈਕਟਰ-3 ਵਿਚ ਆਤਮ ਸਮਰਪਣ ਕਰ ਦਿੱਤਾ। ਲੜਕੀ ਦੀ ਪਹਿਚਾਣ ਅਮਾਨਤ ਉਰਫ ਸੁਖਮਨ ਬਰਾੜ ਵਜੋਂ ਕੀਤੀ ਗਈ ਹੈ, ਜੋ ਕਿ ਅਮਰੀਕਾ ਵਿਚ 12ਵੀਂ ਕਲਾਸ ਦੀ ਵਿਦਿਆਰਥਣ ਹੈ। ਸੁਖਮਨ ਸੈਕਟਰ-36 ਵਿਖੇ ਆਪਣੇ ਦਾਦਾ ਜੇ.ਐਸ. ਬਰਾੜ ਨੂੰ ਦੋ ਹਫਤੇ ਪਹਿਲਾਂ ਹੀ ਮਿਲਣ ਆਈ ਹੋਈ ਸੀ। ਸੁਖਮਨ ਬਰਾੜ, ਚੰਡੀਗੜ੍ਹ ਸੈਕਟਰ-2 ਵਿਖੇ ਆਪਣੀ ਸਹੇਲੀ ਹਰਸਿਮਰਨ ਨੂੰ ਗੱਡੀ ਵਿਚ ਬਿਠਾ ਕੇ ਚੰਡੀਗੜ੍ਹ ਕਲੱਬ ਵਾਲੀ ਸੜਕ ਤੋਂ ਜਾ ਰਹੀ ਸੀ। ਉਸ ਨੇ ਸੈਕਟਰ-9 ਵਿਖੇ ਨਿਕ ਬਾਰ ਵਿਚ ਪਾਰਟੀ ਵਿਚ ਸ਼ਾਮਲ ਹੋਣ ਲਈ ਜਾਣਾ ਸੀ। ਰਸਤੇ ਵਿਚ ਉਹ ਆਪਣੇ ਇਕ ਜਾਣਕਾਰ ਦੋਸਤ ਦੀ ਗੱਡੀ ਨਾਲ ਦੌੜ ਲਾਉਣ ਲੱਗ ਪਈ, ਜਿਸ ਕਾਰਨ ਲਾਪ੍ਰਵਾਹੀ ਦੇ ਚਲਦੇ ਇਹ ਘਟਨਾ ਘਟੀ। ਜ਼ਿਕਰਯੋਗ ਹੈ ਕਿ ਮਾਮਲੇ ਵਿਚ ਦੋਸ਼ੀ ਲੜਕੀ ਸੁਖਮਨ ਬਰਾੜ ਦੇ ਪਿਤਾ ਲੈਫ. ਕਰਨਲ ਏ.ਐਸ. ਬਰਾੜ ਭਾਰਤੀ ਫ਼ੌਜ ਦੇ ਅਧਿਕਾਰੀ ਹਨ।

 

ਸਿੰਘ ਸਾਹਿਬ ਵੱਲੋਂ ਸਰਨਾ ਭਰਾਵਾਂ ਤੇ ਫੂਲਕਾ ਵਿਵਾਦ ਸਬੰਧੀ

ਪੰਜ ਮੈਂਬਰੀ ਕਮੇਟੀ ਦਾ ਗਠਨ


ਅੰਮ੍ਰਿਤਸਰ, 11 ਅਗਸਤ - ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪ੍ਰਮਜੀਤ ਸਿੰਘ ਸਰਨਾ, ਸਾਬਕਾ ਪ੍ਰਧਾਨ ਹਰਵਿੰਦਰ ਸਿਘ ਸਰਨਾ ਅਤੇ ਦਿੱਲੀ ਸਿੱਖ ਨਸਲਕੁਸ਼ੀ ਦੇ ਕੇਸਾਂ ਦੀ ਪੈਰਵੀ ਕਰ ਰਹੇ ਪ੍ਰਸਿੱਧ ਸਿੱਖ ਵਕੀਲ ਐ¤ਚ. ਐ¤ਸ. ਫੂਲਕਾ ਦੇ ਮਸਲੇ ਸਬੰਧੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਆਪਣੀ ਰਿਪੋਰਟ 2 ਮਹੀਨਿਆਂ ਦੇ ਅੰਦਰ ਦੇਵੇਗੀ, ਜਿਸ ’ਤੇ ਪੰਜ ਸਿੰਘ ਸਾਹਿਬਾਨ ਆਪਣਾ ਬਾਰੀਕੀ ਨਾਲ ਘੋਖ ਕਰਨ ਉਪਰੰਤ ਇਸ ਸਬੰਧੀ ਫੈਸਲਾ ਦੇਣਗੇ। ਇਹ ਜਾਣਕਾਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅਚਨਚੇਤੀ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਸਿੰਘ ਸਾਹਿਬਾਨ ਨੇ ਦੱਸਿਆ ਕਿ ਉਪੋਰਕਤ ਪੰਜ ਮੈਂਬਰੀ ਕਮੇਟੀ ’ਚ ਸ: ਵਰਿਆਮ ਸਿੰਘ ਡਾਇਰੈਕਟਰ ਧਰਮ ਪ੍ਰਚਾਰ ਕਮੇਟੀ ਮੈਂਬਰ ਅਤੇ ਕੋ-ਆਰਡੀਨੇਟਰ ਵੱਜੋਂ ਸੇਵਾ ਨਿਭਾਉਣਗੇ ਅਤੇ ਉਨ੍ਹਾਂ ਦੇ ਨਾਲ ਡਾ: ਜਸਪਾਲ ਸਿੰਘ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸਿੱਖ ਵਿਦਵਾਨ ਡਾ: ਜਸਵੰਤ ਸਿੰਘ ਨੇਕੀ ਦਿੱਲੀ, ਡਾ: ਬਲਵੰਤ ਸਿੰਘ ਢਿੱਲੋਂ, ਡਾ: ਕਸ਼ਮੀਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਮੈਂਬਰ ਹੋਣਗੇ। ਉਨ੍ਹਾਂ ਦਸਿਆ ਕਿ ਇਹ ਗਠਿਤ ਕਮੇਟੀ ਐਚ. ਐਸ. ਫੂਲਕਾ ਦੀ ਸ਼ਿਕਾਇਤ ਅਤੇ ਸਰਨਾ ਭਰਾਵਾਂ ਦੇ ਸਪਸ਼ਟੀਕਰਨ ਦੀ ਘੋਖ ਪੜਤਾਲ ਕਰਕੇ ਆਪਣੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜੇਗੀ ਜਿਸ ’ਤੇ ਪੰਜ ਤਖਤਾਂ ਦੇ ਸਿੰਘ ਸਾਹਿਬਾਨ ਆਪਣਾ ਫੈਸਲਾ ਸੁਣਾਉਣਗੇ।

 

ਮੁੱਲਾਂਪੁਰ ’ਚ ਸਤਿੰਦਰ ਸਰਤਾਜ ਦਾ ਸ਼ੋਅ 15 ਨੂੰਮੁੱਲਾਂਪੁਰ ਦਾਖਾ, 7 ਅਗਸਤ - ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਨਾਮਵਰ ਗਾਇਕ ਸਤਿੰਦਰ ਸਰਤਾਜ ਦਾ ਇਥੇ ਸ਼ੋਅ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਵਿਜ਼ਨ ਐਂਟਰਟੇਨਰਜ਼ ਦੇ ਸ੍ਰੀ ਕੁਲਵਿੰਦਰ ਗਿੱਲ ਤੇ ਸ੍ਰੀ ਸੰਜੇ ਨੇ ਦੱਸਿਆ ਕਿ ਰਾਤ ਸਮੇਂ ਹੋਣ ਵਾਲੇ ਇਹ ਸ਼ੋਅ ਹਸਨਪੁਰ ਨੇੜੇ ਹਰਸੀਲਾ ਪੈਲੇਸ ਵਿਖੇ ਹੋਵੇਗਾ, ਜਿਸ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।


<< Start < Prev 331 332 333 334 335 336 337 Next > End >>

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement