Advertisement

International News 

 

‘ਨੌਟੀ ਬਾਬਾ ਇਨ ਟਾਊਨ ਨਾਟਕ ਦਾ ਪਹਿਲਾ ਸ਼ੋਅ

ਸਰੀ ’ਚ ਅੱਜਸਰੀ, 7 ਅਗਸਤ - ਪਾਖੰਡੀ ਅਤੇ ਗੁਰੂਡੰਮ ਫੈਲਾਉਣ ਵਾਲੇ ਅਖੌਤੀ ਬਾਬਿਆਂ ਦੇ ਜਾਲ ’ਚ ਫਸੇ ਪੰਜਾਬੀਆਂ ਨੂੰ ਜਾਗਰੂਕ ਕਰਨ ਲਈ ਹਾਸਰਸ ਨਾਟਕ ‘ਨੌਟੀ ਬਾਬਾ ਇਨ ਟਾਊਨ’ ਲੈ ਕੇ, ‘ਕਾਮੇਡੀ ਕਿੰਗ’ ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਹਾਇਕ ਪ੍ਰੋਫੈਸਰ ਜਸਵਿੰਦਰ ਸਿੰਘ ਭੱਲਾ ਦੀ ਨਾਟ-ਮੰਡਲੀ, ਕੈਨੇਡਾ ਪਹੁੰਚ ਚੁੱਕੀ ਹੈ। ਇਥੋਂ ਦੇ ਉ¤ਘੇ ਨੌਜਵਾਨ ਪ੍ਰਮੋਟਰ ਤੇ ਗੇਟਵੇ ਪੀਜ਼ਾ ਦੇ ਮਾਲਕ ਜਵਾਹਰ ਪੱਡਾ ਦੀ ਅਗਵਾਈ ’ਚ ਉਕਤ ਨਾਟਕ ਦੀ ਪਹਿਲੀ ਪੇਸ਼ਕਾਰੀ ਅੱਜ ਸਥਾਨਕ ਬੈ¤ਲ ਪ੍ਰਫਾਰਮਿੰਗ ਆਰਟਸ ਸੈਂਟਰ ’ਚ ਹੋਵੇਗੀ। ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ’ਚ ਪੈਂਦੇ ਪਿੰਡ ਦੇਹਰੀ ਵਾਲਾ ਨਾਲ ਸੰਬੰਧਿਤ ਸ੍ਰੀ ਪੱਡਾ ਨੂੰ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਨੌਟੀ ਬਾਬਾ ਇਨ ਟਾਊਨ’ ਨਾਟਕ ਪ੍ਰਤੀ ਦਰਸ਼ਕਾਂ ’ਚ ਏਨਾ ਉਤਸ਼ਾਹ ਹੈ ਕਿ ਪਹਿਲੇ ਸ਼ੋਅ ਦੀਆਂ ਟਿਕਟਾਂ ਮੁਕੰਮਲ ਤੌਰ ’ਤੇ ਵਿਕ ਜਾਣ ਮਗਰੋਂ, ਉਨ੍ਹਾਂ ਨੂੰ ਇਕ ਹੋਰ ਸ਼ੋਅ ਅਗਲੇ ਦਿਨ ਐਤਵਾਰ ਨੂੰ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਪ੍ਰਿੰਸ ਵੀਡਿਉ ਐਬਟਸਫੋਰਡ ਦੁਆਰਾ 14 ਅਗਸਤ ਨੂੰ ਇਹ ਨਾਟਕ ਸਿਟੀ ਹਾਲ ਦੇ ਐਡੀਟੋਰੀਅਮ ’ਚ ਖੇਡਿਆ ਜਾਵੇਗਾ। ਇਸ ਦੌਰਾਨ ਵੈਨਕੂਵਰ ਦੇ ਦੌਰੇ ’ਤੇ ਆਏ ਨਾਟਕ ਕਲਾਕਾਰ ਜਸਵਿੰਦਰ ਭੱਲਾ, ਗੁਰਚੇਤ ਚਿਤਰਕਾਰ, ਕਰਮਜੀਤ ਅਨਮੋਲ, ਰੀਆ ਸਿੰਘ, ਸਿਮਰਨ ਅਤੇ ਰਵਿੰਦਰ ਮੰਡ ਤੋਂ ਇਲਾਵਾ ‘ਨੌਟੀ ਬਾਬਾ ਇਨ ਟਾਊਨ’ ਦੇ ਨਿਰਦੇਸ਼ਕ ਤੇ ਕਲਾਕਾਰ ਵੀਨੂ ਢਿਲੋਂ ਦਾ ਕੈਨੇਡਾ ਵੱਸਦੇ ਪੰਜਾਬੀਆਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ ਹੈ। ਪੰਜਾਬੀ ਗਾਇਕੀ ਨੂੰ ਹੁੰਗਾਰਾ ਦੇਣ ਵਾਲੇ ਕੈਨੇਡਾ ਦੇ ਦਰਸ਼ਕਾਂ ਵੱਲੋਂ, ਹਾਸਰਸ ਨਾਟਕ ਪ੍ਰਤੀ ਬੇਮਿਸਾਲ ਉਤਸ਼ਾਹ ਪੰਜਾਬੀ ਨਾਟਕਾਂ ਦੇ ਮੰਚਨ ਲਈ ਸੁਨਹਿਰੀ ਭਵਿੱਖ ਸਿਰਜੇਗਾ।

 

ਨਿਊਜ਼ੀਲੈਂਡ ਦੇ ‘ਵਿਲੇਜ ਰੇਡੀਓ ਟੌਰੰਗਾ’ ’ਚ ਵੀ

ਪੰਜਾਬੀਆਂ ਨੇ ਥਾਂ ਬਣਾਈਆਕਲੈਂਡ, 6 ਅਗਸਤ - ਨਿਊਜ਼ੀਲੈਂਡ ਵਿਚ ਜਿੱਥੇ ਪੰਜਾਬੀ ਭਾਈਚਾਰਾ ਦਿਨੋਂ-ਦਿਨ ਵੱਧ ਰਿਹਾ ਹੈ ਉਥੇ ਇਸ ਨੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਵਿਚ ਵੀ ਆਪਣੀ ਵਿਸ਼ੇਸ਼ ਪਹਿਚਾਣ ਬਣਾ ਲਈ ਹੈ। ਟੌਰੰਗਾ ਵਿਖੇ ਗੋਰਿਆਂ ਵੱਲੋਂ ‘ਵਿਲੇਜ ਰੇਡੀਓ’ ਸਟੇਸ਼ਨ ਟੌਰੰਗਾ ਸ਼ਹਿਰ ਦੀ 21ਵੀਂ ਵਰ੍ਹੇਗੰਢ ਉਤੇ 13 ਅਪ੍ਰੈਲ, 1984 ਨੂੰ ਸ਼ੁਰੂ ਕੀਤਾ ਗਿਆ ਸੀ ਜੋ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ 1368 ਏ. ਐਮ. ਉਤੇ ਪ੍ਰੋਗਰਾਮ ਪ੍ਰਸਾਰਿਤ ਕਰਦਾ ਹੈ। ਇਸ ਰੇਡੀਓ ਸਟੇਸ਼ਨ ਦੀ ਇਲਾਕੇ ਵਿਚ ਭਾਰੀ ਮਾਨਤਾ ਹੈ ਅਤੇ ਇਸ ਦੀ ਸੂੁਚਨਾ ਨੂੰ ਹਰ ਕੋਈ ਪਸੰਦ ਕਰਦਾ ਹੈ। ਹੁਣ ਇਸ ਰੇਡੀਓ ਨੇ ਆਪਣਾ ਵਿਸਥਾਰ ਕਰਕੇ ਉਸ ਨੂੰ 106.7 ਐਫ਼. ਐਮ. ਤੱਕ ਵਧਾ ਲਿਆ ਹੈ ਅਤੇ ਇਸ ਦਾ ਸਮਾਂ 24 ਘੰਟੇ ਕਰ ਦਿੱਤਾ ਗਿਆ ਹੈ। ਆਉਣ ਵਾਲੇ ਕੁਝ ਮਹੀਨਿਆਂ ਵਿਚ ਇਸ ਰੇਡੀਓ ਸਟੇਸ਼ਨ ਰਾਹੀਂ 11 ਹੋਰ ਦੇਸ਼ਾਂ ਅਤੇ ਕੌਮਾਂ ਦੇ ਲੋਕ ਆਪਣਾ ਪ੍ਰੋਗਰਾਮ ਪੇਸ਼ ਕਰ ਸਕਣਗੇ। ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਟੌਰੰਗਾ ਤੋਂ ਸ: ਪੂਰਨ ਸਿੰਘ ਬੰਗਾ (ਨਾਵਲਟੀ ਸਵੀਟ) ਵਾਲਿਆਂ ਨੇ ਮੌਕਾ ਸੰਭਾਲਦਿਆਂ ਅਤੇ ਸਥਾਨਕ ਸੰਸਦ ਸ੍ਰੀ ਸਾਇਮਨ ਬ੍ਰਿਜੇਸ਼ ਦੇ ਸਹਿਯੋਗ ਸਦਕਾ ਇਸ ਨਵੇਂ ਖੁੱਲ੍ਹਣ ਜਾ ਰਹੇ ਰੇਡੀਓ ਚੈਨਲ ਉਤੇ ਹਫ਼ਤੇ ਵਿਚ ਦੋ-ਦੋ ਘੰਟੇ ਦੇ ਦੋ ਪ੍ਰੋਗਰਾਮ ਲੈ ਲਏ ਹਨ। ਦੋ ਘੰਟੇ ‘ਅੰਮ੍ਰਿਤ ਬਾਣੀ’ ਨਾਂਅ ਦਾ ਪ੍ਰੋਗਰਾਮ ਹੋਇਆ ਕਰੇਗਾ ਅਤੇ ਦੋ ਘੰਟੇ ਦਾ ਸਭਿਆਚਾਰਕ ਪ੍ਰੋਗਰਾਮ ਹੋਇਆ ਕਰੇਗਾ।

 

ਸੰਤ ਕੁਲਦੀਪ ਸਿੰਘ ਦਾ ਕੈਲਗਰੀ ਵਿਖੇ ਨਿੱਘਾ ਸਵਾਗਤਕੈਲਗਰੀ, 6 ਅਗਸਤ - ਗੁਰਦੁਆਰਾ ਮਲੋ ਸ਼ਹੀਦ ਭਾਗੀਕੇ ਦੇ ਮੁੱਖ ਸੇਵਾਦਾਰ ਸੰਤ ਕੁਲਦੀਪ ਸਿੰਘ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਕੈਨੇਡਾ ਦੀ ਫੇਰੀ ’ਤੇ ਹਨ। ਕੈਲਗਰੀ ਵਿਖੇ ਪਹੁੰਚਣ ’ਤੇ ਬਲਜੀਤ ਸਿੰਘ ਬਰਾੜ ਵੱਲੋਂ ਆਪਣੇ ਸਾਥੀਆਂ ਸਮੇਤ ਸੰਤ ਕੁਲਦੀਪ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਬਲਜੀਤ ਸਿੰਘ ਬਰਾੜ ਦੇ ਗ੍ਰਹਿ ਵਿਖੇ ਸੰਗਤਾਂ ਨਾਲ ਪ੍ਰਵਚਨ ਕੀਤੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਹੱਕ ਅਤੇ ਸੱਚ ’ਤੇ ਪਹਿਰਾ ਦਿੰਦੇ ਹੋਏ ਮਿਹਨਤ ਕਰਨ ਅਤੇ ਗੁਰੂ ਲੜ ਲੱਗਣ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਬਰਾੜ ਅਤੇ ਮਹਿਕਦੀਪ ਸਿੰਘ ਵੀ ਹਾਜ਼ਰ ਸਨ। ।

 

ਟਿਵਾਣਾ ਦਾ ਅਲਬਰਟਾ ਵਿਧਾਨ ਸਭਾ ’ਚ ਸਨਮਾਨਐਡਮਿੰਟਨ, 6 ਅਗਸਤ - ਪਿਛਲੇ ਦਿਨੀਂ ਸਾਬਕਾ ਬਿਜਲੀ ਬੋਰਡ ਪੰਜਾਬ ਦੇ ਅਧਿਕਾਰੀ ਸ: ਮਹਿੰਦਰ ਸਿੰਘ ਟਿਵਾਣਾ ਕੈਨੇਡਾ ਦੀ ਫੇਰੀ ਦੌਰਾਨ ਐਡਮਿੰਟਨ ਪੁੱਜਣ ’ਤੇ ਪੰਜਾਬੀ ਮੂਲ ਦੇ ਵਿਧਾਇਕ ਪੀਟਰ ਸੰਧੂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਸ: ਸੰਧੂ ਨੇ ਉਨ੍ਹਾਂ ਨੂੰ ਕੈਨੇਡਾ ਦੀ ਨਿਰਵਿਘਨ ਬਿਜਲੀ ਸਪਲਾਈ ਬਾਰੇ ਸੰਖੇਪ ਜਾਣਕਾਰੀ ਦਿੱਤੀ ਜਿਸ ’ਤੇ ਸ: ਟਿਵਾਣਾ ਨੇ ਪੰਜਾਬ ਵਿਚ ਬਿਜਲੀ ਦੀ ਸੰਕਟਮਈ ਸਥਿਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੱਸਿਆ ਕਿ ਭਾਰਤ ਵਿਚ ਬਿਜਲੀ ਕੋਲੇ ਤੋਂ ਪੈਦਾ ਕੀਤੀ ਜਾਂਦੀ ਹੈ। ਭਾਰਤ ਵਿਚ ਉਚਿਤ ਮਾਤਰਾ ਵਿਚ ਕੋਲਾ ਨਾ ਹੋਣ ਕਰਕੇ ਬਾਹਰਲੇ ਦੇਸ਼ਾਂ ਤੋਂ ਮਹਿੰਗੇ ਭਾਅ ’ਤੇ ਮੰਗਵਾਇਆ ਜਾਂਦਾ ਹੈ। ਭਾਰਤ ਨੂੰ ਵੀ ਕੈਨੇਡਾ ਵਾਂਗ ਨਿਊਕਲੀਅਰ ਪਲਾਂਟ ਬਾਰੇ ਸੋਚਣਾ ਚਾਹੀਦਾ ਹੈ। ਇਸ ਤੋਂ ਬਾਅਦ ਹੀ ਨਿਰਵਿਘਨ ਬਿਜਲੀ ਸਪਲਾਈ ਹੋ ਸਕੇਗੀ। ਇਸ ਮੌਕੇ ਵਿਧਾਇਕ ਪੀਟਰ ਸੰਧੂ ਨਾਲ ਰੇਡੀਓ ਹੋਸਟ ਜਰਨੈਲ ਬਸੋਤਾ, ਏਸ਼ੀਅਨ ਟ੍ਰਿਬਿਊਨ ਦੇ ਸੰਪਾਦਕ ਯਸ਼ ਸ਼ਰਮਾ, ਸ਼ਾਨ-ਏ-ਪੰਜਾਬ ਦੇ ਸੰਪਾਦਕ ਅਮਰਜੀਤ ਪੁਰੇਵਾਲ ਤੋਂ ਇਲਾਵਾ ਪੰਜਾਬੀ ਡਾਇਰੈਕਟਰੀ ਤੋਂ ਹਰਜਿੰਦਰ ਆਹਲੂਵਾਲੀਆ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।

ਪਾਕਿ ’ਚ ਹੜ੍ਹ-ਮਰਨ ਵਾਲਿਆਂ ਦੀ ਗਿਣਤੀ

1500 ਹੋਈ

ਇਸਲਾਮਾਬਾਦ, 2 ਅਗਸਤ - ਪਾਕਿਸਤਾਨ ’ਚ ਮੋਹਲੇਧਾਰ ਬਾਰਿਸ਼ ਕਾਰਨ ਆਏ ਹੜ੍ਹਾਂ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1500 ਹੋ ਗਈ ਹੈ ਜਦੋਂ ਕਿ ਦੇਸ਼ ਭਰ ’ਚ 10 ਲੱਖ ਤੋਂ ਵਧੇਰੇ ਲੋਕ ਪ੍ਰਭਾਵਿਤ ਹੋਏ ਹਨ। ‘ਜਿਓ ਨਿਊਜ਼’ ਅਨੁਸਾਰ ਖੈਬਰ ਪਖ਼ਤੂਨਖਵਾ ਸੂਬਾ ਸਭ ਤੋਂ ਜ਼ਿਆਦਾ ਹੜ੍ਹਾਂ ਦੀ ਮਾਰ ਹੇਠ ਹੈ। ਇੱਥੇ 500 ਤੋਂ ਵਧ ਮਕਾਨ ਢਹਿ ਗਏ ਤੇ 90 ਤੋਂ ਜ਼ਿਆਦਾ ਰਾਜ ਮਾਰਗ ਨੁਕਸਾਨੇ ਗਏ ਅਤੇ ਕਈ ਪ੍ਰਮੁੱਖ ਮਾਰਗਾਂ ’ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਸੂਬੇ ’ਚ ਘੱਟ ਤੋਂ ਘੱਟ 104 ਵਿਅਕਤੀ ਅਜੇ ਤਕ ਲਾਪਤਾ ਹਨ। ਸੰਯੁਕਤ ਰਾਸ਼ਟਰ ਅਨੁਸਾਰ ਪਾਕਿਸਤਾਨ ’ਚ ਬਾਰਿਸ਼ ਤੇ ਹੜ੍ਹਾਂ ਕਾਰਨ 10 ਲੱਖ ਤੋਂ ਵਧੇਰੇ ਲੋਕ ਪ੍ਰਭਾਵਿਤ ਹੋਏ ਹਨ। ਸਵਾਤ ਤੇ ਸ਼ਾਂਗਲਾ ਖੇਤਰਾਂ ’ਚ 300 ਤੋਂ ਜ਼ਿਆਦਾ ਮਕਾਨ ਤੇ ਪੁਲ ਢਹਿ ਗਏ। ਕਬਲ ਖੇਤਰ ’ਚ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਇਕ ਹੀ ਪਰਿਵਾਰ ਦੇ 11 ਜੀਆਂ ਦੀ ਮੌਤ ਹੋ ਗਈ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ, ਬਲੋਚਿਸਤਾਨ ਅਤੇ ਗਿਲਗਿਤ-ਬਾਲਤੀਸਤਾਨ ’ਚ ਵੀ ਕਾਫੀ ਤਬਾਹੀ ਹੋਈ ਹੈ। ਇਸ ਇਲਾਕੇ ’ਚ ਬਾਰਿਸ਼ ਤੇ ਹੜ੍ਹਾਂ ਕਾਰਨ 494 ਵਿਅਕਤੀਆਂ ਦੀ ਮੌਤ ਹੋ ਗਈ।


<< Start < Prev 111 112 113 114 115 116 117 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement