International News 

ਸਿੱਖ ਰਾਜ ਨਾਲ ਸਬੰਧਿਤ ਦਸਤਾਵੇਜ਼ਾਂ

ਦੀ ਬਰਤਾਨੀਆ 'ਚ ਹੋਵੇਗੀ 5 ਨੂੰ ਨਿਲਾਮੀ


ਲੰਡਨ, 22 ਅਕਤੂਬਰ - ਸਿੱਖ ਰਾਜ ਦੇ ਵੇਲੇ ਦੇ ਕਈ ਅਹਿਮ ਦਸਤਾਵੇਜ਼ਾਂ ਦੀ ਨਿਲਾਮੀ ਬਰਤਾਨੀਆ ਦੇ ਮਲੱਕ ਨਿਲਾਮੀ ਹਾਊਸ ਵਿਖੇ 5 ਨਵੰਬਰ ਨੂੰ ਹੋਣ ਜਾ ਰਹੀ ਹੈ ਜਿਸ ਵਿੱਚ 1805 ਈਸਵੀ ਦਾ ਇੱਕ ਅਜਿਹਾ ਦਸਤਾਵੇਜ਼ ਹੈ ਜਿਸ ਵਿੱਚ 25 ਸਤੰਬਰ 1803 ਨੂੰ ਮਹਾਰਾਜਾ ਰਣਜੀਤ ਸਿੰਘ ਵੱਲੋਂ ਮਹਾਰਾਜਾ ਪਟਿਆਲਾ ਨੂੰ ਭੇਜੀ ਗਈ ਇੱਕ ਪੇਸ਼ਕਸ਼ ਹੈ ਜਿਸ ਵਿੱਚ ਅੰਗਰੇਜ਼ਾਂ ਨਾਲ ਸੰਧੀ ਸਬੰਧੀ ਵੇਰਵਾ ਹੈ | ਨਿਲਾਮੀ ਘਰ ਦੇ ਬੁਲਾਰੇ ਰਿਚਰਡ ਵੈਸਟਵੁਡ ਬਰੁਕਸ ਅਨੁਸਾਰ ਇਹ ਦਸਤਾਵੇਜ਼ ਉਸ ਵੇਲੇ ਦੇ ਹਨ ਜਦੋਂ ਮਹਾਰਾਜਾ ਰਣਜੀਤ ਸਿੰਘ ਸਿਰਫ 25 ਸਾਲ ਦੇ ਸਨ, ਜੋ ਬਰਤਾਨਵੀ ਰਾਜ ਨੂੰ ਭਾਰਤ 'ਚ ਫੈਲਾਉਣ ਲਈ ਸਭ ਤੋਂ ਵੱਡੀ ਰੁਕਾਵਟ ਸੀ | ਨਿਲਾਮੀ ਘਰ ਅਨੁਸਾਰ ਇਸ ਦੀ ਕੀਮਤ 6 ਤੋਂ 8 ਸੌ ਪੌਾਡ ਤੱਕ ਜਾਣ ਦੀ ਸੰਭਾਵਨਾ ਹੈ ਜਦਕਿ ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਤੇ ਲੌਰਡ ਵਿਲੀਅਮ ਬੈਨਟਿਕ ਗਵਰਨਰ ਜਨਰਲ ਆਫ ਇੰਡੀਆ ਦੀ ਮੁਲਾਕਾਤ ਦੀ ਰਿਪੋਰਟ ਵੀ ਸ਼ਾਮਿਲ ਹੈ ਜੋ ਮੀਟਿੰਗ ਤੋਂ ਸੱਤ ਮਹੀਨੇ ਬਾਅਦ 1832 'ਚ ਪ੍ਰਕਾਸ਼ਿਤ ਕੀਤੀ ਗਈ ਸੀ | ਇਸ ਮੌਕੇ 1853 ਈਸਵੀ 'ਚ ਜੌਸਫ ਡੈਵੀ ਕਨਿੰਘਮ ਦੁਆਰਾ ਲਿਖੀ 'ਹਿਸਟਰੀ ਆਫ ਸਿੱਖਸ' ਦੇ ਪਹਿਲੇ ਅਡੀਸ਼ਨਾਂ ਦੀ ਕਾਪੀ ਵੀ ਨਿਲਾਮ ਹੋਵੇਗੀ, ਜੋ ਮੰਨਿਆ ਜਾ ਰਿਹਾ ਹੈ ਕਿ ਸਿੱਖਾਂ ਬਾਰੇ ਲਿਖਣ ਵਾਲਾ ਇਹ ਪਹਿਲਾ ਯੂਰਪੀਅਨ ਲੇਖਕ ਸੀ | ਸਿੱਖ ਰਾਜ ਦੇ ਕਈ ਹੋਰ ਚਿੱਤਰਾਂ ਤੋਂ ਇਲਾਵਾ ਭੰਗੀ ਮਿਸਲ ਵਾਲੀ ਤੋਪ ਦਾ ਮਾਡਲ ਵੀ ਨਿਲਾਮ ਹੋ ਰਿਹਾ ਹੈ |


ਸ਼ੰਮੀ ਅਟਵਾਲ ਦੀ ਹੱਤਿਆ ਸਬੰਧੀ

ਦੋ ਵਿਅਕਤੀ ਗਿ੍ਫ਼ਤਾਰ


ਲੰਡਨ, 21 ਅਕਤੂਬਰ - ਲੰਡਨ ਦੇ ਇਲਾਕੇ ਬਾਰਕਿੰਗ ਵਿੱਚ ਬੀਤੇ ਦਿਨੀ ਲੁੱਟ ਖੋਹ ਕਰਨ ਆਏ 10 ਹਥਿਆਰਬੰਦ ਲੋਕਾਂ ਵੱਲੋਂ ਪੰਜਾਬੀ ਵਿਅਕਤੀ ਸ਼ੰਮੀ ਅਟਵਾਲ ਦੀ ਹੱਤਿਆ ਕਰ ਦਿੱਤੀ ਸੀ, ਜਿਸ ਸਬੰਧੀ ਪੁਲਿਸ ਨੇ 2 ਲੀਥੁਆਨੀਆ ਮੂਲ ਦੇ ਵਿਅਤਕੀਆਂ ਇੱਕ 26 ਸਾਲਾ ਵਿਦਮਾਨਟਾਸ ਗੋਨਸਕੋਵ ਵਾਸੀ ਗਰੇਂਜ ਰੋਡ, ਵੈਸਟ ਹੈਮ ਪੂਰਬੀ ਲੰਡਨ, ਜਦ ਕਿ ਦੂਜਾ 27 ਸਾਲਾ ਔਰੀਮਸ ਦਿਲੀਓਨਾਸ ਵਾਸੀ ਰੌਸਲੀਨ ਰੋਡ, ਬਾਰਕਿੰਗ ਨੂੰ ਚਾਰਜ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਦੋਵਾਂ ਵਿਅਕਤੀਆਂ ਨੂੰ ਹੱਤਿਆ ਤੇ ਲੁਟਮਾਰ ਦੇ ਦੋਸ਼ 'ਚ ਕੱਲ੍ਹ ਰੈਡਬਰਿਜ਼ ਮੈਜਿਸਟ੍ਰੇਟ ਅਦਾਲਤ 'ਚ ਪੇਸ਼ ਕੀਤਾ ਜਾਵੇਗਾ | ਸ਼ੰਮੀ ਅਟਵਾਲ ਦੀ ਬੀਤੀ 14 ਅਕਤੂਬਰ ਨੂੰ ਉਸ ਵੇਲੇ ਟਰੱਕ ਹੇਠ ਧੱਕਾ ਦੇ ਕੇ ਹੱਤਿਆ ਕਰ ਦਿੱਤੀ ਸੀ ਜਦੋਂ 10 ਹਥਿਆਰਬੰਦ ਵਿਅਕਤੀਆਂ ਨੇ ਸ਼ੰਮੀ ਅਟਵਾਲ ਦੀ ਗਲਿਨ ਐਾਡ ਕੋ ਕੈਸ਼ ਐਾਡ ਕੈਰੀ, ਰਿਵਰ ਰੋਡ ਬਾਰਕਿੰਗ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਇਸ ਮੌਕੇ ਸ਼ੰਮੀ ਨੇ ਆਪਣੀ ਪਤਨੀ 37 ਸਾਲਾ ਦੀਪਾ ਅਤੇ ਆਪਣੇ ਕਾਰੋਬਾਰ ਨੂੰ ਬਚਾਉਣ ਲਈ ਲੁਟੇਰਿਆਂ ਨਾਲ ਦੋ ਹੱਥ ਕੀਤੇ | ਜਦੋਂ ਲੁਟੇਰਿਆਂ ਦਾ ਪਿੱਛਾ ਕਰਦਾ ਸ਼ੰਮੀ ਵੇਅਰਹਾਊਸ ਤੋਂ ਬਾਹਰ ਆਇਆ ਤਾਂ ਇੱਕ ਲੁਟੇਰੇ ਨੇ ਉਸ ਨੂੰ ਟਰੱਕ ਅੱਗੇ ਧੱਕਾ ਦੇ ਦਿੱਤਾ |


ਸਿੱਖਿਆ ਦੇ ਅਧਿਕਾਰ ਲਈ ਸੰਯੁਕਤ

ਯਤਨ ਜ਼ਰੂਰੀ-ਮਲਾਲਾ


ਐਡਨਬਰਗ (ਸਕਾਟਲੈਂਡ), 21 ਅਕਤੂਬਰ - ਪਾਕਿਸਤਾਨ ਦੀ ਮਨੁੱਖੀ ਅਧਿਕਾਰ ਕਾਰਜ ਕਰਤਾ ਮਲਾਲਾ ਨੇ ਸਿੱਖਿਆ ਦੇ ਅਧਿਕਾਰ ਲਈ ਸੰਯੁਕਤ ਯਤਨ ਕੀਤੇ ਜਾਣ ਦੀ ਮੰਗ ਕੀਤੀ ਹੈ | ਸਿੱਖਿਆ ਦੇ ਸਮਰਥਨ 'ਚ ਗੱਲ ਕਰਨ 'ਤੇ ਤਾਲਿਬਾਨ ਅੱਤਵਾਦੀਆਂ ਨੇ ਉਸ ਨੂੰ ਗੋਲੀਆਂ ਮਾਰੀਆਂ ਸਨ | ਜਦਕਿ ਡਾਕਟਰੀ ਇਲਾਜ ਕਰਵਾਉਣ ਤੋਂ ਬਾਅਦ ਉਸ ਦੀ ਜਾਨ ਬਚ ਗਈ ਸੀ | ਇਕ ਖ਼ਬਰਾਂ ਦੀ ਏਜੰਸੀ ਮੁਤਾਬਿਕ ਯੂਨੀਵਰਸਿਟੀ ਆਫ ਐਡਨਬਰਗ 'ਚ ਕਰਵਾਈ ਗਲੋਬਲ ਸਿਟੀਜ਼ਨਸ਼ਿਪ ਕਮਿਸ਼ਨ ਦੀ ਪਹਿਲੀ ਬੈਠਕ 'ਚ 16 ਸਾਲਾ ਮਲਾਲਾ ਨੇ ਇਹ ਮੰਗ ਕੀਤੀ | ਮਲਾਲਾ ਨੇ 1000 ਦਰਸ਼ਕਾਂ ਦੇ ਅੱਗੇ ਮਜ਼ਬੂਤੀ ਨਾਲ ਕਿਹਾ ਕਿ ਹਮਲੇ ਤੋਂ ਬਾਅਦ ਵੀ ਸਿੱਖਿਆ ਲਈ ਉਸ ਦਾ ਅਭਿਆਨ ਨਹੀਂ ਰੁਕਣ ਵਾਲਾ | ਉਸ ਨੇ ਕਿਹਾ ਕਿ ਉਹ ਡਰੀ ਹੋਈ ਨਹੀਂ ਹੈ | ਉਸ ਨੇ ਕਿਹਾ ਕਿ ਲੋਕਾਂ ਨੂੰ ਨਾਲ ਰਹਿਣਾ ਹੋਵੇਗਾ ਤੇ ਮਿਲ-ਜੁਲ ਕੇ ਕੰਮ ਕਰਨਾ ਹੋਵੇਗਾ |

ਅਮਰੀਕਾ 'ਚ ਅੰਮਿ੍ਤਧਾਰੀ ਸਿੱਖ ਨੂੰ

ਬੱਸ 'ਚ ਚੜ੍ਹਨ ਤੋਂ ਰੋਕਿਆ


ਵਾਸ਼ਿੰਗਟਨ, 18 ਅਕਤੂਬਰ - ਅਮਰੀਕਾ ਵਿਚ ਇਕ ਅੰਮਿ੍ਤਧਾਰੀ ਸਿੱਖ ਵਿਦਿਆਰਥੀ ਨੂੰ ਬੱਸ 'ਚ ਚੜਨ ਤੋਂ ਰੋਕਿਆ ਗਿਆ | ਡਾਵਿਸ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿਦਿਆਰਥੀ ਹਰਸਿਮਰਨ ਸਿੰਘ ਨੇ ਕਿਹਾ ਕਿ ਉਸ ਨੂੰ ਬੀਤੇ ਦਿਨੀਂ ਐਮਟ੍ਰੈਕ ਬੱਸ 'ਚ ਚੜਨ ਤੋਂ ਰੋਕਿਆ ਗਿਆ ਕਿਉਂਕਿ ਬੱਸ ਦਾ ਡ੍ਰਾਈਵਰ ਉਸ ਦੇ ਅੰਮਿ੍ਤਧਾਰੀ ਹੋਣ ਦਾ ਵਿਰੋਧ ਕਰ ਰਿਹਾ ਸੀ | ਸੀ. ਬੀ. ਐਸ. ਨਿਊਜ਼ ਅਨੁਸਾਰ ਹਰਸਿਮਰਨ ਨੇ ਕਿਹਾ ਕਿ ਉਹ ਪਿਛਲੇ 2 ਸਾਲਾਂ ਤੋਂ ਕਿਰਪਾਨ ਦੇ ਨਾਲ ਹੀ ਬਸ 'ਚ ਸਫਰ ਕਰਦਾ ਆਇਆ ਹੈ ਅਤੇ ਇਸ ਤੋਂ ਪਹਿਲਾਂ ਉਸ ਨੂੰ ਅਜਿਹੀ ਕੋਈ ਸਮੱਸਿਆ ਪੇਸ਼ ਨਹੀਂ ਆਈ ਸੀ ਪ੍ਰੰਤੂ ਇਸ ਬੱਸ ਡ੍ਰਾਈਵਰ ਨੇ ਪੁਲਿਸ ਨੂੰ ਬੁਲਾ ਲਿਆ ਅਤੇ ਪੁੁਲਿਸ ਨੇ ਮੈਨੂੰ ਆਪਣੀ ਕਿਰਪਾਨ ਉਤਾਰ ਦੇਣ ਤੋਂ ਬਾਅਦ ਹੀ ਬੱਸ 'ਚ ਸਫਰ ਕਰਨ ਨੂੰ ਕਿਹਾ, ਜਿਸ ਲਈ ਹਰਸਿਮਰਨ ਸਿੰਘ ਰਾਜ਼ੀ ਨਹੀਂ ਹੋਇਆ |


ਗਾਇਕ ਜੱਸੀ ਜਸਰਾਜ ਵੱਲੋਂ ਲੱਚਰ

ਗਾਇਕੀ ਵਿਰੁੱਧ ਜਾਗਰੂਕਤਾ ਮੁਹਿੰਮ
1984 ਦੇ ਦੁਖਾਂਤ 'ਤੇ ਫ਼ਿਲਮ ਬਣਾਉਣ ਦੀ ਇੱਛਾ ਪ੍ਰਗਟਾਈ


ਵੈਨਕੂਵਰ, 18 ਅਕਤੂਬਰ - ਕੈਨੇਡਾ 'ਚ ਗਾਇਕੀ ਨਾਲ ਸੰਬੰਧਿਤ ਲੜੀਵਾਰ ਪ੍ਰੋਗਰਾਮ ਕਰ ਰਹੇ ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਜਸਰਾਜ ਨੇ ਪੰਜਾਬੀ ਪ੍ਰੈੱਸ ਕਲੱਬ ਆਫ਼ ਬੀ. ਸੀ. ਨਾਲ ਪੱਤਰਕਾਰ ਸੰਮੇਲਨ ਦੌਰਾਨ ਲੱਚਰ ਗਾਇਕੀ ਵਿਰੁੱਧ ਜਾਗਰੂਕਤਾ ਮੁਹਿੰਮ ਛੇੜਣ ਦਾ ਐਲਾਨ ਕੀਤਾ ਹੈ | ਕਿਸੇ ਸਮੇਂ ਵਿਵਾਦਤ ਗਾਇਕ ਹਨੀ ਸਿੰਘ ਨਾਲ ਸਾਂਝੇ ਪ੍ਰੋਜੈਕਟ ਕਰਨ ਵਾਲੇ ਜੱਸੀ ਜਸਰਾਜ ਨੇ ਲੱਚਰਤਾ ਫੈਲਾਉਣ ਵਾਲੇ ਕਲਾਕਾਰਾਂ ਦੀ ਮੰਦੀ ਸ਼ਬਦਾਵਲੀ ਨੂੰ ਸਿਆਸਤਦਾਨਾਂ, ਅਫ਼ਸਰਸ਼ਾਹੀ ਤੇ ਸ਼ਰਮਾਏਦਾਰੀ ਨਾਲ ਜੁੜੀ ਸ਼੍ਰੇਣੀ ਲਈ ਵੀ ਆਮ ਜਨਤਾ ਵਾਂਗ ਅਪਮਾਨਜਨਕ ਕਰਾਰ ਦਿੱਤਾ | ਆਪਣੀ ਦਿਲੀ ਇੱਛਾ ਪ੍ਰਗਟਾਉ ਾਦਿਆਂ ਪੰਜਾਬੀ ਕਲਾਕਾਰ ਨੇ ਕਿਹਾ ਕਿ ਉਹ 1984 ਦੀ ਸਿੱਖ ਨਸਲਕੁਸ਼ੀ ਬਾਰੇ ਵੱਖਰੇ ਦਿ੍ਸ਼ਟੀਕੋਣ ਤੋਂ ਫ਼ਿਲਮ ਬਣਾਉਣਾ ਚਾਹੁੰਦਾ ਹੈ | ਕੈਨੇਡਾ 'ਚ ਪੰਜਾਬੀ ਬੋਲੀ ਤੇ ਸੱ ਭਿਆਚਾਰ ਦੇ ਪਾਸਾਰ ਨੂੰ ਸ਼ੁੱਭ ਮੰਨਦਿਆਂ ਉਸ ਨੇ ਕਿਹਾ ਕਿ ਪੰਜਾਬੀਆਂ ਦੀ ਅਗਲੀ ਪੀੜ੍ਹੀ ਨੂੰ ਮਾਂ-ਬੋਲੀ ਪੰਜਾਬੀ ਨਾਲ ਜੋੜੀ ਰੱਖਣਾ ਲਾਜ਼ਮੀ ਹੈ |<< Start < Prev 1 2 3 4 5 6 7 8 9 10 Next > End >>

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement