Advertisement

International News 

ਨਿਤੀਸ਼ ਖੰਨਾ ਕਤਲ ਕੇਸ ਵਿੱਚ

ਦੋ ਪੰਜਾਬੀਆਂ ਨੂੰ 8-8 ਸਾਲ ਕੈਦ


ਟੋਰਾਂਟੋ, 20 ਜੂਨ - ਤਿੰਨ ਵਰ੍ਹੇ ਪਹਿਲਾਂ ਇਥੋਂ ਦੇ ਇੱਕ ਰੈਸਟੋਰੈਂਟ ਦੇ ਬਾਹਰ ਲੜਾਈ ਵਿੱਚ 19 ਸਾਲਾ ਨਿਤੀਸ਼ ਖੰਨਾ ਨੂੰ ਕੁੱਟ ਕੁੱਟ ਕੇ ਮਾਰਨ ਦੇ ਦੋਸ਼ ਤਹਿਤ ਦੋ ਪੰਜਾਬੀ ਨੌਜਵਾਨਾਂ ਨੂੰ ਸਾਢੇ ਅੱਠ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬਰੈਂਪਟਨ ਦੇ ਹਰਸਿਮਰਨ ਬੱਲ (22) ਅਤੇ ਦਲਜਿੰਦਰ ਸਿੱਧੂ (26) ’ਤੇ ‘ਦੂਜੇ ਦਰਜੇ ਦੇ ਕਤਲ ਕੇਸ ਦੇ ਦੋਸ਼ ਲੱਗੇ ਸਨ ਜਿਸ ਤੋਂ ਉਹ ਇਨਕਾਰੀ ਚਲੇ ਆ ਰਹੇ ਸਨ। ਜੱਜਾਂ ਦੇ ਪੈਨਲ ਮੁਤਾਬਕ ਦੋਹਾਂ ਦੋਸ਼ੀਆਂ ਨੇ ਜਾਣ-ਬੁੱਝ’ਕੇ ਨਿਤੀਸ਼ ’ਤੇ ਹਮਲਾ ਕੀਤਾ ਪਰ ਉਹ ਉਸ ਨੂੰ ਮਾਰਨਾ ਨਹੀਂ ਚਾਹੁੰਦੇ ਸਨ। ਇਸ ਵਹਿਸ਼ੀਆਨਾ ਹਮਲੇ ਵਿੱਚ ਸ਼ਾਮਲ ਸਮਝੇ ਜਾਂਦੇ ਦੋ ਹੋਰ ਮੁੰਡੇ ਮਨਮੀਤ ਕੰਗ (22) ਅਤੇ ਮਨਜੀਤ ਸਿੰਘ (21) ਭਾਰਤ ਭੱਜ ਆਏ ਸਨ ਅਤੇ ਅਜੇ ਤੱਕ ਫਰਾਰ ਹਨ। ਸੂਤਰਾਂ ਅਨੁਸਾਰ ਬੱਲ ਅਤੇ ਸਿੱਧੂ ਨੂੰ ਸਜ਼ਾ ਭੁਗਤਣ ਬਾਅਦ ਭਾਰਤ ਭੇਜ ਦਿੱਤਾ ਜਾਵੇਗਾ।
ਪਿਛਲੇ ਮਹੀਨੇ ਬੱਲ ਨੇ ਅਦਾਲਤ ’ਚ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਉਸ ਨੇ ਨਿਤੀਸ਼ ਨੂੰ ਨੱਪੀ ਰੱਖਿਆ ਜਦੋਂ ਕਿ ਉਸ ਦੇ ਦੋਸਤਾਂ ਨੇ ਉਸ ਨੂੰ ਗੌਲਫ ਸਟਿਕ ਤੇ ਹਾਕੀਆਂ ਨਾਲ ਬੇਕਿਰਕੀ ਨਾਲ ਕੱੁਟਿਆ। ਹਮਲੇ ਤੋਂ ਬਾਅਦ ਸਾਰੇ ਮੁੰਡੇ ਮੌਕੇ ਤੋਂ ਭੱਜ ਗਏ ਸਨ ਅਤੇ ਖੂਨ ਵਿਚ ਲੱਥਪਥ ਨਿਤੀਸ਼ ਕਿਸੇ ਤਰ੍ਹਾਂ ਰੈਸਟੋਰੈਂਟ ਦੇ ਅੰਦਰ ਆਕੇ ਡਿੱਗ     ਪਿਆ ਸੀ।
ਇਹ ਘਟਨਾ 20 ਜੂਨ 2011 ਨੂੰ ਮਾਲਟਨ ਦੇ ‘ਟੇਸਟੀ ਬਾਈਟ’ ਰੈਸਟੋਰੈਂਟ ’ਚ ਦੋ ਧੜਿਆਂ ਵਿੱਚ ਆਪਸੀ ਤਕਰਾਰ ਬਾਅਦ ਵਾਪਰੀ ਸੀ। ਦਲਜਿੰਦਰ ਸਿੱਧੂ ਉਦੋਂ ਪੰਜਾਬ ਤੋਂ ਨਵਾਂ ਨਵਾਂ ਕੈਨੇਡਾ ਆਇਆ ਸੀ ਅਤੇ ਹਰਸਿਮਰਨ ਬੱਲ ਆਪਣੇ ਕੁਝ ਹੋਰ ਮਿੱਤਰਾਂ ਨਾਲ ਉਸ ਦੇ ਆਉਣ ਦੀ ਪਾਰਟੀ ’ਚ ਸ਼ਾਮਲ ਸੀ। ਬੱਲ ਵੀ 2010 ’ਚ ਟੋਰਾਂਟੋ ਆਇਆ ਸੀ। ਨਿਤੀਸ਼ ਖੰਨਾ ਦੇ ਦੋਸਤ ਭੂਮਿਨ ਪਟੇਲ (22),ਜੋ ਘਟਨਾ ਵਾਲੀ ਰਾਤ ਉਸੇ ਰੈਸਟੋਰੈਂਟ ਵਿੱਚ ਉਨ੍ਹਾਂ ਦੇ ਨਾਲ ਸੀ, ਨੇ ਗਵਾਹੀ ਦਿੱਤੀ ਕਿ ਅਸਲ ਵਿੱਚ‘ਬੱਲ’ਨੇ ਹੀ ਨਿਤੀਸ਼ ਨੂੰ ਦਬੋਚੀ ਰੱਖਿਆ ਅਤੇ ਦੂਜਿਆਂ ਨੇ ਗੁਝੀਆਂ ਸੱਟਾਂ ਮਾਰੀਆਂ। ਬੱਲ ਅਤੇ ਨਿਤੀਸ਼ ਦੇ ਗਰੁੱਪ ਵਿੱਚ ਕਿਸੇ ਗੱਲੋਂ ਤਕਰਾਰ ਹੋ ਗਈ ਸੀ ਅਤੇ ਬੱਲ ਦੇ ਗਰੁੱਪ ਨੇ ਬਾਹਰ ਆ ਕੇ‘ਵੇਖਣ ਦੀ ਧਮਕੀ ਦਿੱਤੀ ਸੀ। ਪਟੇਲ ਮੁਤਾਬਕ ਬੱਲ ਨਿਤੀਸ਼ ਨੂੰ‘ਸੁਲ੍ਹਾ ਕਰਾਉਣ ਲਈ ਫੁਸਲਾ ਕੇ ਬਾਹਰ ਲੈ ਗਿਆ ਸੀ। ਪਟੇਲ ਨੇ ਕਿਹਾ ਕਿ ਹਮਲਾਵਰ ਉਸ ਨੂੰ ਵੀ ਪੈ ਗਏ ਸਨ ਪਰ ਉਹ ਕਿਸੇ ਤਰ੍ਹਾਂ ਬਚ ਗਿਆ।
ਕਰਾਊਨ ਵਕੀਲ ‘ਡਿਉਰੀਓ’ ਮੁਤਾਬਕ ਹਮਲੇ ਵੇਲੇ ਚਾਰ ਜਣੇ ਪੰਜਾਬੀ ਵਿੱਚ ਗਾਲ੍ਹਾਂ ਕੱਢਦੇ ਹੋਏ ਦੱਬ ਕੇ ਮਾਰਨ ਦੀ ਹੱਲਾਸ਼ੇਰੀ ਦੇ ਰਹੇ ਸਨ। ਵਕੀਲ ਅਨੁਸਾਰ ਹਮਲੇ ਵਿੱਚ ਹਾਕੀਆਂ ਦੇ ਖੂੰਡ ਟੁੱਟ ਗਏ ਪਰ ਹਮਲਾਵਰ ਫਿਰ ਵੀ ਨਹੀਂ ਰੁਕੇ। ਨਿਤੀਸ਼ ਇਥੇ ਆਪਣੇ ਮਾਪਿਆਂ ਨਾਲ ਰਹਿੰਦਾ ਸੀ ਅਤੇ ਇੱਕ ਕਾਰ ਰੈਂਟਲ ਕੰਪਨੀ ਵਿੱਚ ਕੰਮ ਕਰਦਾ ਸੀ।


ਕੋਲੰਬੀਆ ਸੰਘਰਸ਼ਪੂਰਨ ਜਿੱਤ

ਰਾਹੀਂ ਅਗਲੇ ਗੇੜ ’ਚ ਦਾਖ਼ਲ


ਬ੍ਰਾਸੀਲੀਆ (ਬ੍ਰਜ਼ੀਲ), 20 ਜੂਨ - ਕੋਲੰਬੀਆ ਨੇ ਅੱਜ ਇੱਥੇ ਵਿਸ਼ਵ ਕੱਪ ਫੁਟਬਾਲ ਦੇ ਗਰੁੱਪ ‘ਸੀ’ ਦੇ ਮੈਚ ਵਿੱਚ ਅਫਰੀਕੀ ਮੁਲਕ ਆਇਵਰੀ ਕੋਸਟ ਨੂੰ 2-1 ਗੋਲਾਂ ਨਾਲ ਹਰਾ ਦਿੱਤਾ। ਇਹ ਸਾਰੇ ਗੋਲ ਮੈਚ ਦੇ ਦੂਜੇ ਅੱਧ ਦੌਰਾਨ ਹੋਏ। ਗਰੁੱਪ ‘ਸੀ’ ਵਿੱਚ ਕੋਲੰਬੀਆ ਦੀ ਇਹ ਦੂਜੀ ਜਿੱਤ ਹੈ। ਇਸ ਦੇ ਜ਼ਰੀਏ ਉਸ ਵੱਲੋਂ ਆਖ਼ਰੀ 16 ਦੇ ਗੇੜ ਵਿੱਚ ਦਾਖ਼ਲਾ ਪਾਉਣਾ ਆਸਾਨ ਹੋ ਗਿਆ ਹੈ।ਮੈਚ ਦਾ ਪਹਿਲਾ ਅੱਧ ਬਹੁਤ ਨੀਰਸ ਰਿਹਾ। ਦੋਵਾਂ ਟੀਮਾਂ ਨੇ ਹਿਫਾਜ਼ਤੀ ਕਿਸਮ ਦੀ ਖੇਡ ਦਾ ਮੁਜ਼ਾਹਰਾ ਕੀਤਾ। ਕੋਲੰਬੀਆ ਨੂੰ ਇਸ ਅੱਧ ਦੌਰਾਨ ਗੋਲ ਕਰਨ ਦਾ ਸਪੱਸ਼ਟ ਮੌਕਾ 28ਵੇਂ ਮਿੰਟ ਵਿੱਚ ਮਿਲਿਆ, ਪਰ ਇਸ ਦਾ ਸਟ੍ਰਾਈਕਰ ਟੋਇਫਿਲੋ ਗੁਇਟਰੇਜ਼ ਗ਼ਲਤ ਅਨੁਮਾਨ ਲਾਉਣ ਕਾਰਨ ਬਾਲ ਆਇਵਰੀ ਗੋਲ ਦੇ ਅੰਦਰ ਨਾ ਦਾਗ਼ ਸਕਿਆ।ਦੂਜੇ ਅੱਧ ਦੌਰਾਨ ਦੋਵਾਂ ਟੀਮ ਨੇ ਜਿੱਤ ਲਈ ਜ਼ੋਰ ਲਾਉਣਾ ਸ਼ੁਰੂ ਕੀਤਾ। 53ਵੇਂ ਮਿੰਟ ਵਿੱਚ ਯੁਆਂ ਕੁਇਨਟੇਰੋ ਨੇ ਕੋਲੰਬੀਆ ਲਈ ਵਧੀਆ ਹਮਲਾ ਬਣਾਇਆ, ਪਰ ਇਹ ਆਖ਼ਰੀ ਮੌਕੇ ਨਾਕਾਰਗਰ ਸਾਬਤ ਹੋ ਗਿਆ। ਇਸ ਮਗਰੋਂ ਆਇਵਰੀ ਕੋਸਟ ਨੇ ਤਿੰਨ ਵਧੀਆ ਹਮਲਿਆਂ ਰਾਹੀਂ ਕੋਲੰਬੀਅਨ ਗੋਲ ’ਤੇ ਦਬਾਅ ਬਣਾਇਆ, ਪਰ ਦਿਦੀਅਰ ਜ਼ੋਕੋਰਾ ਅਤੇ ਫਿਰ ਦਿਦੀਅਰ ਦੋਗਬਾ ਕੋਈ ਕਰਾਮਾਤ ਨਾ ਦਿਖਾ ਸਕੇ। 64ਵੇਂ ਮਿੰਟ ਵਿੱਚ ਕੋਲੰਬੀਅਨ ਜੇਮਜ਼ ਰੌਡਰੀਗੇਜ਼ ਨੇ ਪਹਿਲਾ ਗੋਲ ਦਾਗ਼ਿਆ। ਛੇ ਮਿੰਟਾਂ ਬਾਅਦ ਯੁਆਂ ਕੁਇਨਟੇਰੋ ਨੇ ਵੀ ਗੋਲ ਦਾਗ਼ ਕੇ ਕੋਲੰਬੀਅਨ ਲੀਡ   2-0 ਦੀ ਬਣਾ ਦਿੱਤੀ, ਪਰ ਇਸ ਤੋਂ ਤਿੰਨ ਮਿੰਟ ਬਾਅਦ ਆਇਵਰੀ ਕੋਸਟ ਦੇ ਜਰਵੀਨੀਓ ਨੇ ਇਕ ਗੋਲ ਲਾਹ ਦਿੱਤਾ। ਇਸ ਮਗਰੋਂ ਦੋਵਾਂ ਟੀਮਾਂ ਦਰਮਿਆਨ ਸੰਘਰਸ਼ਮਈ ਖੇਡ ਚਲਦੀ ਰਹੀ, ਪਰ ਕੋਲੰਬੀਆ ਨੇ ਆਪਣੀ ਲੀਡ ਨਾ ਟੁੱਟਣ ਦਿੱਤੀ।ਇਸ ਜਿੱਤ ਰਾਹੀਂ ਕੋਲੰਬੀਆ ਦੇ ਦੋ ਮੈਚਾਂ ਤੋਂ 6 ਅੰਕ ਹੋ ਗਏ ਹਨ, ਜਦੋਂਕਿ ਆਇਵਰੀ ਕੋਸਟ ਦੇ ਦੋ ਮੈਚਾਂ ਤੋਂ ਤਿੰਨ ਅੰਕ ਹਨ। ਆਪੋ-ਆਪਣੇ ਪਹਿਲੇ ਲੀਗ ਮੈਚਾਂ ਵਿੱਚ ਕੋਲੰਬੀਆ ਨੇ ਯੂਨਾਨ ਨੂੰ   3-0 ਅਤੇ ਆਇਵਰੀ ਕੋਸਟ ਨੇ ਜਪਾਨ ਨੂੰ 2-1 ਦੀ ਸ਼ਿਕਸਤ ਦਿੱਤੀ ਸੀ।


ਰਜਤ ਗੁਪਤਾ ਜੇਲ੍ਹ ਪਹੁੰਚੇ,

ਦੋ ਸਾਲਾਂ ਦੀ ਕੈਦ ਸ਼ੁਰੂ


ਨਿਊਯਾਰਕ, 19 ਜੂਨ - ਗੋਲਡਮੈਨ ਸਾਕਜ਼ ਦੇ ਸਾਬਕਾ ਡਾਇਰੈਟਰ ਅਤੇ ਕਿਸੇ ਵੇਲੇ ਅਮਰੀਕਾ ਵਿੱਚ ਭਾਰਤੀਆਂ ਦੀ ਪਛਾਣ ਰਹੇ ਰਜਤ ਗੁਪਤਾ ਦੀ ਦੋ ਸਾਲ ਦੀ ਕੈਦ ਸ਼ੁਰੂ ਹੋ ਗਈ ਹੈ। ਨਿੱਜੀ ਮੁਫਾਦ ਲਈ ਕੰਪਨੀ ਦੇ ਕਾਰੋਬਾਰੀ ਭੇਤ ਨਸ਼ਰ ਕਰਨ ਦੇ ਕੇਸ ਵਿੱਚ 1.39 ਅਰਬ ਡਾਲਰ ਦਾ ਜੁਰਮਾਨਾ ਤਾਰਨ ਖ਼ਿਲਾਫ਼ ਗੁਪਤਾ ਦੀ ਅਪੀਲ ਖਾਰਜ ਹੋ ਗਈ ਹੈ।ਭਾਰਤ ਦੇ ਜੰਮਪਲ 65 ਸਾਲਾ ਰਜਤ ਗੁਪਤਾ ਨੂੰ ਅਮਰੀਕੀ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਵੱਲੋਂ ਕੀਤੇ ਇਸ 1.39 ਅਰਬ ਡਾਲਰ ਦੇ ਜੁਰਮਾਨੇ ਤੋਂ ਇਲਾਵਾ ਫ਼ੌਜਦਾਰੀ ਕੇਸ ਵਿੱਚ 50 ਲੱਖ ਡਾਲਰ ਅਤੇ ਗੋਲਡਮੈਨ ਸਾਕਜ਼ ਦੀ ਹਰਜਾਪੂਰਤੀ ਲਈ 62 ਲੱਖ ਡਾਲਰ ਦੇ ਜੁਰਮਾਨੇ ਵੱਖਰੇ ਤੌਰ ’ਤੇ ਅਦਾ ਕਰਨੇ ਪੈਣਗੇ।ਅਮਰੀਕੀ ਅਪੀਲੀ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਕੱਲ੍ਹ ਜ਼ਿਲ੍ਹਾ ਅਦਾਲਤ ਦੇ ਫੈਸਲੇ ਖ਼ਿਲਾਫ਼ ਗੁਪਤਾ ਦੀ ਅਪੀਲ ਖਾਰਜ ਕਰ ਦਿੱਤੀ ਸੀ। ਹੇਠਲੀ ਅਦਾਲਤ ਨੇ ਗੁਪਤਾ ਉਪਰ ਕਿਸੇ ਜਨਤਕ ਕੰਪਨੀ ਦੇ ਅਫ਼ਸਰ ਜਾਂ ਡਾਇਰੈਕਟਰ ਦੇ ਤੌਰ ’ਤੇ ਕੰਮ ਕਰਨ, ਦਲਾਲਾਂ, ਬ੍ਰੋਕਰਾਂ ਤੇ ਨਿਵੇਸ਼ ਸਲਾਹਕਾਰਾਂ ਨਾਲ ਵਾਸਤਾ ਰੱਖਣ ਦੀ ਮਨਾਹੀ ਕੀਤੀ ਸੀ। ਜ਼ਿਲ੍ਹਾ ਅਦਾਲਤ ਨੇ ਹੈੱਜ ਫੰਡ ਦੇ ਬਾਨੀ ਤੇ ਕਿਸੇ ਵੇਲੇ ਅਰਬਪਤੀ ਰਹੇ ਰਾਜ ਰਾਜਰਤਨਮ ਵੱਲੋਂ ਲਏ ਲਾਹੇ ਦਾ ਲਗਪਗ ਤਿੰਨ ਗੁਣਾ (1.39 ਅਰਬ ਡਾਲਰ) ਜੁਰਮਾਨਾ ਗੁਪਤਾ ਨੂੰ ਕੀਤਾ ਸੀ। ਕੱਲ੍ਹ ਜਦੋਂ ਇਹ ਅਦਾਲਤੀ ਫੈਸਲਾ ਆਇਆ ਤਾਂ ਗੁਪਤਾ ਆਇਰ (ਮੈਸਚਸਟੈਸ) ਦੇ ਸੰਘੀ ਮੈਡੀਕਲ ਸੈਂਟਰ ਆਇਆ ਸੀ। ਸੈਂਟਰ ਦੇ ਤਰਜਮਾਨ ਨੇ ਪੀਟੀਆਈ ਨੂੰ ਦੱਸਿਆ ਕਿ ਗੁਪਤਾ ਨੇ ਕੱਲ੍ਹ ਜੇਲ੍ਹ ਵਿੱਚ ਆਤਮ-ਸਮਰਪਣ ਕਰ ਦਿੱਤਾ ਸੀ। ਉਸ ਦੇ ਰੂਟੀਨ ਮੈਡੀਕਲ ਟੈਸਟ ਕੀਤੇ ਜਾ ਰਹੇ ਹਨ, ਜਿਨ੍ਹਾਂ ਲਈ ਇਕ ਦਿਨ ਲੱਗ ਜਾਵੇਗਾ। ਟੈਸਟ ਹੋਣ ਤੋਂ ਬਾਅਦ ਉਸ ਨੂੰ ਸੈਂਟਰ ਦੇ ਨੇੜਲੇ ਕੈਂਪ ਵਿੱਚ ਰੱਖਿਆ ਜਾਵੇਗਾ।ਅਪੀਲ ਕੋਰਟ ਦੇ ਤਿੰਨ ਮੈਂਬਰੀ ਬੈਂਕ ਜੱਜ ਬੈਰਿੰਗਟਨ ਪਾਰਕਰ, ਡੈਨੀ ਚਿਨ ਅਤੇ ਵਿਲੀਅਮ ਸੈਸ਼ਨਜ਼ ਨੇ ਆਪਣੇ ਫੈਸਲੇ ’ਚ ਆਖਿਆ ਕਿ ਉਨ੍ਹਾਂ ਨੂੰ ਜ਼ਿਲ੍ਹਾ ਅਦਾਲਤ ਵੱਲੋਂ ਸੁਣਾਏ ਫੈਸਲੇ ਖ਼ਿਲਾਫ਼ ਗੁਪਤਾ ਨੂੰ ਕੋਈ ਰਾਹਤ ਦੇਣ ਦਾ ਕੋਈ ਆਧਾਰ ਨਜ਼ਰ ਨਹੀਂ ਆਉਂਦਾ। ਅਸੀਂ ਗੁਪਤਾ ਦੀਆਂ ਬਾਕੀ ਦਲੀਲਾਂ ’ਤੇ ਵੀ ਗ਼ੌਰ ਕੀਤਾ ਜਿਨ੍ਹਾਂ ਵਿੱਚ ਕੋਈ ਵੀ ਦਮ ਨਹੀਂ ਹੈ। ਇਸ ਤਰ੍ਹਾਂ ਅਸੀਂ ਜ਼ਿਲ੍ਹਾ ਅਦਾਲਤ ਦੇ ਫੈਸਲੇ ’ਤੇ ਮੋਹਰ ਲਾਉਂਦੇ  ਹਾਂ। 

ਓਬਾਮਾ ਦੀ ਮਕਬੂਲੀਅਤ ਨੂੰ

ਵੀ ਬੁਸ਼ ਵਾਂਗ ਲੱਗੀ ਢਾਹ
ਵਾਸ਼ਿੰਗਟਨ, 15 ਜੂਨ - ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਮਕਬੂਲੀਅਤ ਘਟਦੀ ਜਾ ਰਹੀ ਹੈ ਤੇ ਉਨ੍ਹਾਂ ਦਾ ਹਾਲ ਸਾਬਕਾ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਵਾਂਗ ਹੋ ਗਿਆ ਹੈ। ਸੀਐਨਐਨ/ਓਆਰਸੀ ਇੰਟਰਨੈਸ਼ਨਲ ਵੱਲੋਂ ਕਰਵਾਏ ਸਰਵੇਖਣ ਮੁਤਾਬਕ, ‘‘ਓਬਾਮਾ ਦੀ ਮਕਬੂਲੀਅਤ ਵੀ ਬੁਸ਼ ਵਾਂਗ ਹੇਠਾਂ ਨੂੰ ਆ ਰਹੀ ਹੈ। ਦੇਸ਼ ਦੀ 51 ਫ਼ੀਸਦ ਜਨਤਾ ਮੰਨਦੀ ਹੈ ਕਿ ਓਬਾਮਾ ਵੀ ਬੁਸ਼ ਵਰਗੇ ਹਨ।’’ ਇਸ ਵੇਲੇ ਓਬਾਮਾ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ 47 ਫ਼ੀਸਦ ਹੈ। ਇਹ ਪਹਿਲੀ ਵਾਰ ਹੈ ਕਿ ਸੀਐਨਐਨ ਦੇ ਸਰਵੇਖਣ ਵਿੱਚ ਰਾਸ਼ਟਰਪਤੀ ਦੀ ਮਕਬੂਲੀਅਤ ਨੂੰ ਢਾਹ ਲੱਗੀ ਦਰਸਾਈ ਗਈ ਹੈ।  68 ਫੀਸਦ ਲੋਕਾਂ ਦਾ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਪ੍ਰਤੀ ਸਾਕਾਰਾਤਮਕ ਰੁਖ਼ ਹੈ ਅਤੇ 58 ਫ਼ੀਸਦ ਦਾ ਕਹਿਣਾ ਹੈ ਕਿ ਸਾਬਕਾ ਰਾਸ਼ਟਰਪਤੀ ਜਾਰਜ ਐਚ ਡਬਲਿਊ ਬੁਸ਼ ਚੰਗੇ ਸਨ। ਦੂਜੇ ਪਾਸੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ਵੀ ਲੋਕ ਦਿਨ ਬ ਦਿਨ ਘੱਟ  ਪਸੰਦ ਕਰ ਰਹੇ ਹਨ। ਉਨ੍ਹਾਂ ਦੀ ਮਕਬੂਲੀਅਤ ਮਾਰਚ 2013 ਵਿੱਚ 67 ਤੋਂ ਘੱਟ ਕੇ 59 ਫ਼ੀਸਦ ਆ ਗਈ ਸੀ ਤੇ ਇਸ ਸਾਲ ਮਾਰਚ ਵਿੱਚ ਇਹ 57 ਫ਼ੀਸਦ ਸੀ, ਜੋ ਹੁਣ 55 ਫ਼ੀਸਦ ਰਹਿ ਗਈ ਹੈ।


ਓਬਾਮਾ ਦੀ ਮਕਬੂਲੀਅਤ ਨੂੰ

ਵੀ ਬੁਸ਼ ਵਾਂਗ ਲੱਗੀ ਢਾਹ

ਵਾਸ਼ਿੰਗਟਨ, 14 ਜੂਨ - ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਮਕਬੂਲੀਅਤ ਘਟਦੀ ਜਾ ਰਹੀ ਹੈ ਤੇ ਉਨ੍ਹਾਂ ਦਾ ਹਾਲ ਸਾਬਕਾ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਵਾਂਗ ਹੋ ਗਿਆ ਹੈ। ਸੀਐਨਐਨ/ਓਆਰਸੀ ਇੰਟਰਨੈਸ਼ਨਲ ਵੱਲੋਂ ਕਰਵਾਏ ਸਰਵੇਖਣ ਮੁਤਾਬਕ, ‘‘ਓਬਾਮਾ ਦੀ ਮਕਬੂਲੀਅਤ ਵੀ ਬੁਸ਼ ਵਾਂਗ ਹੇਠਾਂ ਨੂੰ ਆ ਰਹੀ ਹੈ। ਦੇਸ਼ ਦੀ 51 ਫ਼ੀਸਦ ਜਨਤਾ ਮੰਨਦੀ ਹੈ ਕਿ ਓਬਾਮਾ ਵੀ ਬੁਸ਼ ਵਰਗੇ ਹਨ।’’ ਇਸ ਵੇਲੇ ਓਬਾਮਾ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ 47 ਫ਼ੀਸਦ ਹੈ। ਇਹ ਪਹਿਲੀ ਵਾਰ ਹੈ ਕਿ ਸੀਐਨਐਨ ਦੇ ਸਰਵੇਖਣ ਵਿੱਚ ਰਾਸ਼ਟਰਪਤੀ ਦੀ ਮਕਬੂਲੀਅਤ ਨੂੰ ਢਾਹ ਲੱਗੀ ਦਰਸਾਈ ਗਈ ਹੈ।  68 ਫੀਸਦ ਲੋਕਾਂ ਦਾ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਪ੍ਰਤੀ ਸਾਕਾਰਾਤਮਕ ਰੁਖ਼ ਹੈ ਅਤੇ 58 ਫ਼ੀਸਦ ਦਾ ਕਹਿਣਾ ਹੈ ਕਿ ਸਾਬਕਾ ਰਾਸ਼ਟਰਪਤੀ ਜਾਰਜ ਐਚ ਡਬਲਿਊ ਬੁਸ਼ ਚੰਗੇ ਸਨ। ਦੂਜੇ ਪਾਸੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ਵੀ ਲੋਕ ਦਿਨ ਬ ਦਿਨ ਘੱਟ  ਪਸੰਦ ਕਰ ਰਹੇ ਹਨ। ਉਨ੍ਹਾਂ ਦੀ ਮਕਬੂਲੀਅਤ ਮਾਰਚ 2013 ਵਿੱਚ 67 ਤੋਂ ਘੱਟ ਕੇ 59 ਫ਼ੀਸਦ ਆ ਗਈ ਸੀ ਤੇ ਇਸ ਸਾਲ ਮਾਰਚ ਵਿੱਚ ਇਹ 57 ਫ਼ੀਸਦ ਸੀ, ਜੋ ਹੁਣ 55 ਫ਼ੀਸਦ ਰਹਿ ਗਈ ਹੈ।<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement