International News 
ਮਹਾਰਾਜਾ ਪਟਿਆਲਾ ਦੀਆਂ 16 ਬੋਰ ਦੀਆਂ
ਦੋ ਬੰਦੂਕਾਂ ਨਹੀਂ ਵਿਕੀਆਂ


ਲੰਡਨ, 14 ਦਸੰਬਰ - ਮਹਾਰਾਜਾ ਪਟਿਆਲਾ ਦੀ 1897 ਵਿੱਚ ਬਣੀਆਂ 16 ਬੋਰ ਦੀਆਂ ਇੱਕ ਘੋੜੇ ਵਾਲੀਆਂ ਦੋ ਬੰਦੂਕਾਂ ਲੰਡਨ ਦੇ ਹੌਲਟਸ ਨਿਲਾਮੀ ਘਰ ਵਿੱਚ ਨਿਲਾਮੀ ਦੌਰਾਨ ਕੋਈ ਗਾਹਕ ਨਹੀਂ ਮਿਲਿਆ | ਜਿਸ ਕਰਕੇ ਇਹਨਾਂ ਬੰਦੂਕਾਂ ਦੀ ਨਿਲਾਮੀ ਦੁਬਾਰਾ ਹੋਵੇਗੀ, ਲੇਕਨ ਨਿਲਾਮੀ ਘਰ ਨੇ ਇਹ ਨਹੀਂ ਦੱਸਿਆ ਕਿ ਇਹ ਨਿਲਾਮੀ ਕਦੋਂ ਅਤੇ ਕਿੱਥ ਹੋਵਗੀ, ਇਹਨਾਂ ਬੰਦੂਕਾਂ ਦੀ ਅੰਦਾਜਨ ਕੀਮਤ 20 ਹਜ਼ਾਰ ਪੌਾਡ ਤੋਂ 25 ਹਜ਼ਾਰ ਪੌਾਡ ਦੱਸੀ ਜਾ ਰਹੀ ਹੈ | ਨਿਲਾਮੀ ਘਰ ਅਨੁਸਾਰ ਇਹ ਬੰਦੂਕਾਂ ਸਾਲ 1928 ਨੂੰ ਆਰਡਰ ਕੀਤੀਆਂ ਗਈਆਂ ਸਨ ਅਤ ਸਾਲ 1929 ਵਿੱਚ ਪਟਿਆਲਾ ਪਹੁੰਚ ਗਈਆਂ ਸਨ | ਇਹ ਬੰਦੂਕਾਂ ਨੰਬਰ 3 ਅਤ ਨੰਬਰ 4 ਹਨ ਜਿਹਨਾਂ ਦੀ ਨਾਲ 27 ਇੰਚ ਹੈ | ਇਹ ਸ਼ਿਕਾਰ ਬੰਦੂਕਾਂ ਦਾ ਜੋੜਾ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਆਪਣੀ ਪਤਨੀ ਨੂੰ ਦਿੱਤਾ ਗਿਆ ਸੀ | ਇਹ ਬੰਦੂਕ ਉਸ ਵੇਲੇ ਬਰਤਾਨਵੀ ਕੰਪਨੀ ਵੈਸਟਲੀ ਰਿਚਰਡਜ਼ ਐਾਡ ਕੰਪਨੀ ਵੱਲੋਂ ਤਿਆਰ ਕੀਤੀ ਗਈ ਸੀ, ਜਿਸ ਦਾ ਚਮੜੇ ਦੇ ਬਣੇ ਬਹੁਤ ਹੀ ਖੂਬਸੂਰਤ ਬੈਗ ਤੇ ਲਿਖਿਆ ਹੈ ''ਹਰ ਹਾਈਨੈੱਸ ਦਿ ਮਹਾਰਾਣੀ ਆਫ ਪਟਿਆਲਾ ਜਿਸ ਤੋਂ ਇਹ ਬੰਦੂਕਾਂ ਮਹਾਰਾਣੀ ਪਟਿਆਲਾ ਨੂੰ ਭੇਂਟ ਕੀਤੀਆਂ ਗਈਆਂ ਮੰਨੀਆਂ ਜਾਂਦੀਆਂ ਹਨ | ਮਹਾਰਾਜਾ ਭੁਪਿੰਦਰ ਸਿੰਘ ਸ਼ੇਰਾਂ ਦਾ ਸ਼ਿਕਾਰ ਕਰਨ ਦਾ ਸ਼ੌਾਕ ਰੱਖਦੇ ਸਨ ਅਤੇ ਇਹਨਾਂ ਬੰਦੂਕਾਂ ਦਾ ਇਸਤਮਾਲ ਵੀ ਕੀਤਾ ਸੀ | ਉਨ੍ਹਾਂ ਇਸ ਤਰ੍ਹਾਂ ਦੀਆਂ 16 ਬੰਦੂਕਾਂ ਲੰਡਨ ਤੋਂ ਮੰਗਵਾਈਆਂ ਸਨ |

ਥਾਈਲੈਂਡ ਦੀ ਪ੍ਰਧਾਨ ਮੰਤਰੀ

ਵੱਲੋਂ ਸੰਸਦ ਭੰਗ


ਬੈਂਕਾਕ, 10 ਦਸੰਬਰ - ਥਾਈਲੈਂਡ ਦੀ ਪ੍ਰਧਾਨ ਮੰਤਰੀ ਯਿੰਗਲਕ ਸ਼ਿਨਵਾਤਰਾ ਨੇ ਸੋਮਵਾਰ ਨੂੰ ਸੰਸਦ ਭੰਗ ਕਰਨ ਦਾ ਐਲਾਨ ਕਰ ਦਿੱਤਾ | ਸੰਸਦ ਨੂੰ ਭੰਗ ਕੀਤੇ ਜਾਣ ਨੂੰ ਰਾਜਾ ਦੀ ਇਜਾਜ਼ਤ ਦਾ ਇੰਤਜ਼ਾਰ ਹੈ | ਚੋਣ ਕਮਿਸ਼ਨ ਦੇ ਮੈਂਬਰ ਸੋਦਸਰੀ ਸੱਤਿਆਥਮ ਨੇ ਕਿਹਾ ਕਿ ਹੇਠਲੇ ਸਦਨ ਦੀਆਂ 500 ਸੀਟਾਂ ਲਈ ਚੋਣਾਂ 60 ਦਿਨਾਂ ਦੇ ਅੰਦਰ ਜਾਂ 2 ਫਰਵਰੀ ਤੋਂ ਪਹਿਲਾਂ ਕਰਵਾਈਆਂ ਜਾਣਗੀਆਂ | ਥਾਈਲੈਂਡ ਦੇ ਚੋਣ ਕਾਨੂੰਨ ਅਨੁਸਾਰ ਤਾਜ਼ਾ ਚੋਣਾਂ 60 ਦਿਨਾਂ ਦੇ ਅੰਦਰ ਹੋਣੀਆਂ ਜ਼ਰੂਰੀ ਹਨ | ਸ਼ਿਨਵਾਤਰਾ ਨੇ ਕਿਹਾ ਕਿ ਪ੍ਰਤੀਨਿਧੀ ਸਭਾ 'ਚ ਨਵੀਂ ਸਰਕਾਰ ਬਣਨ ਲਈ ਇਸ ਨੂੰ ਭੰਗ ਕੀਤਾ ਗਿਆ ਹੈ ਤੇ ਹੁਣ ਜਨਤਾ ਨੇ ਦੇਸ਼ ਦਾ ਭਵਿੱਖ ਤੈਅ ਕਰਨਾ ਹੈ | ਇਧਰ ਸਵੇਰੇ ਹੀ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀ ਗਵਰਨਮੈਂਟ ਹਾਊਸ ਵੱਲ ਮਾਰਚ ਕਰਨ ਲਈ ਵੱਖ-ਵੱਖ ਸਥਾਨਾਂ 'ਤੇ ਇਕੱਠੇ ਹੋ ਗਏ | ਪ੍ਰਦਰਸ਼ਕਾਰੀਆਂ ਦਾ ਕਹਿਣਾ ਸੀ ਕਿ ਸੰਸਦ ਨੂੰ ਭੰਗ ਕਰਨਾ ਕਾਫੀ ਨਹੀਂ ਹੈ ਤੇ ਸਰਕਾਰ ਨੂੰ ਅਸਤੀਫਾ ਦੇਣਾ ਚਾਹੀਦਾ ਹੈ |


ਬਰਤਾਨੀਆ ਦੀ ਨਦੀ 'ਚੋਂ ਮਿਲੀ ਲਾਸ਼ ਪੰਜਾਬਣ

ਸਿੰਬਰਜੀਤ ਕੌਰ ਦੀ ਹੋਣ ਦੀ ਪੁਸ਼ਟੀ


ਲੰਡਨ, 8 ਦਸੰਬਰ - ਉੱਤਰੀ ਬਰਤਾਨੀਆ ਦੇ ਸ਼ਹਿਰ ਲੀਡਜ਼ ਨੇੜੇ ਵਗਦੀ ਏਰੀ ਨਦੀ ਵਿਚੋਂ ਮਿਲੀ ਲਾਸ਼ 35 ਸਾਲਾ ਸਿੰਬਰਜੀਤ ਕੌਰ ਦੀ ਹੋਣ ਦੀ ਪੁਸ਼ਟੀ ਹੋਈ ਹੈ | ਬਰੈਡਫੋਰਡ ਦੇ ਇਲਾਕੇ ਬੋਲਿੰਗ ਦੀ ਰਹਿਣ ਵਾਲੀ ਸਿੰਬਰਜੀਤ ਕੌਰ ਬੀਤੇ 6 ਹਫ਼ਤਿਆਂ ਤੋਂ ਲਾਪਤਾ ਸੀ | ਸਿੰਬਰਜੀਤ ਕੌਰ ਦੀ ਲਾਸ਼ ਲੋਕਾਂ ਨੇ ਲੀਡਜ਼ ਰੇਲਵੇ ਸਟੇਸ਼ਨ ਕੋਲ ਵੇਖੀ ਅਤੇ ਪੁਲਿਸ ਨੂੰ ਸੂਚਿਤ ਕੀਤਾ | ਵੈਸਟ ਯੌਰਕਸ਼ਾਇਰ ਪੁਲਿਸ ਅਨੁਸਾਰ ਲਾਸ਼ ਦਾ ਪੋਸਟਮਾਰਟਮ ਅੱਜ ਕੀਤਾ ਜਾਵੇਗਾ, ਪੰ੍ਰਤੂ ਲਾਸ਼ ਦੀ ਪਹਿਚਾਣ ਸਿੰਬਰਜੀਤ ਕੌਰ ਦੀ ਹੋਣ ਦੀ ਪੁਸ਼ਟੀ ਹੋਈ ਹੈ | ਸਿੰਬਰਜੀਤ ਕੌਰ ਦੀ ਮੌਤ ਨੂੰ ਸ਼ੱਕ ਵਜੋਂ ਨਹੀਂ ਵੇਖਿਆ ਜਾ ਰਿਹਾ, ਇਸ ਸਬੰਧੀ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਸਿੰਬਰਜੀਤ ਕੌਰ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ, ਉਹ 23 ਅਕਤੂਬਰ ਨੂੰ ਉਸ ਵੇਲੇ ਲਾਪਤਾ ਹੋ ਗਈ ਸੀ ਜਦੋਂ ਉਹ ਆਪਣੀ ਬੇਟੀ ਨੂੰ ਸਕੂਲੋਂ ਲੈਣ ਲਈ ਨਿਕਲੀ, ਪ੍ਰੰਤੂ ਸਕੂਲ ਨਹੀਂ ਪਹੁੰਚੀ ਸੀ |


ਜਨਰਲ ਬਰਾੜ 'ਤੇ ਹਮਲਾ ਕਰਨ

ਵਾਲਿਆਂ ਨੂੰ 10 ਨੂੰ ਸੁਣਾਈ ਜਾਵੇਗੀ ਸਜ਼ਾ


ਲੰਡਨ, 7 ਦਸੰਬਰ - ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਮੌਕੇ ਭਾਰਤੀ ਫੌਜ ਦੀ ਅਗਵਾਈ ਕਰਨ ਵਾਲੇ ਸੇਵਾ ਮੁਕਤ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਤੇ ਲੰਡਨ ਵਿਖੇ 30 ਸਤੰਬਰ 2012 ਨੂੰ ਕੇਂਦਰੀ ਲੰਡਨ ਦੀ ਓਲਡ ਕਿਊਬਿਕ ਸਟਰੀਟ ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਸੀ ਅਤੇ ਇਸ ਮੌਕੇ ਉਨ੍ਹਾਂ ਦੀ ਪਤਨੀ ਮੀਨਾ ਬਰਾੜ ਵੀ ਨਾਲ ਸੀ। ਇਸ ਮਾਮਲੇ ਸਬੰਧੀ ਅਦਾਲਤ ਨੇ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ। ਜਿਹਨਾਂ ਵਿੱਚ ਲੰਡਨ ਦੀ ਹਰਜੀਤ ਕੌਰ, ਮਨਦੀਪ ਸਿੰਘ ਸੰਧੂ, ਦਿਲਬਾਗ ਸਿੰਘ ਅਤੇ ਬਰਜਿੰਦਰ ਸਿੰਘ ਸੰਘਾ ਸ਼ਾਮਿਲ ਹਨ। ਇਨ੍ਹਾਂ ਚਾਰਾਂ ਨੂੰ ਜਨਰਲ ਬਰਾੜ 'ਤੇ ਹਮਲਾ ਕਰਨ ਦੇ ਦੋਸ਼ ਵਿੱਚ ਸਾਊਥਵਰਕ ਕਰਾਊਨ ਕੋਰਟ ਲੰਡਨ ਵਿਖੇ ਮੰਗਲਵਾਰ 10 ਦਸੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਮੌਕੇ ਸਿੱਖ ਨੌਜਵਾਨਾਂ ਵੱਲੋਂ ਵੱਧ ਤੋਂ ਵੱਧ ਸਿੱਖਾਂ ਨੂੰ ਅਦਾਲਤ ਵਿੱਚ ਪਹੁੰਚਣ ਲਈ ਅਪੀਲ ਮੁਹਿੰਮ ਚਲਾਈ ਹੋਈ ਹੈ। ਇਥੇ ਜ਼ਿਕਰਯੋਗ ਹੈ ਕਿ ਇਸ ਹਮਲੇ ਵਿੱਚ ਬਰਾੜ ਦੇ ਗਲੇ ਤੇ ਤੇਜ਼ ਚਾਕੂ ਨਾਲ ਵਾਰ ਕੀਤਾ ਗਿਆ ਸੀ, ਜਦਕਿ ਬਰਾੜ ਦੀ ਪਤਨੀ ਮੀਨਾ ਬਰਾੜ ਨੂੰ ਵੀ ਧੱਕੇ ਵੱਜੇ ਸਨ। ਇਸ ਮਾਮਲੇ ਵਿੱਚ ਬਰਜਿੰਦਰ ਸਿੰਘ ਸੰਘਾ ਨੇ ਪਹਿਲਾਂ ਹੀ ਦੋਸ਼ ਕਬੂਲ ਲਏ ਸਨ, ਜਦ ਕਿ ਦੂਜਿਆਂ ਨੂੰ ਅਦਾਲਤ ਦੀ ਸੁਣਵਾਈ ਦੌਰਾਨ ਦੋਸ਼ੀ ਮੰਨਿਆ ਗਿਆ ਸੀ।
ਕੇਸ ਦੀ ਸੁਣਵਾਈ ਮੌਕੇ ਜਨਰਲ ਬਰਾੜ ਨੇ ਵੀਡੀਓ ਰਾਹੀਂ ਸਬੂਤ ਦਿੱਤੇ ਸਨ।


ਡਰਬੀ ਦੇ ਪੰਜਾਬੀ ਮੂਲ ਦਾ ਹਰਬਿੰਦਰ

ਖਟਕੜ ਜਬਰ ਜਨਾਹ ਦਾ ਦੋਸ਼ੀ ਕਰਾਰ


ਲੰਡਨ, 6 ਦਸੰਬਰ - ਪੰਜਾਬੀ ਮੂਲ ਦੇ ਹਰਬਿੰਦਰ ਖਟਕੜ ਨੂੰ ਜਬਰ ਜਨਾਹ, ਲੁੱਟ ਖੋਹ, ਛੇੜਛਾੜ ਵਰਗੇ 18 ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ | ਡਰਬੀ ਸ਼ਹਿਰ ਦੇ ਇਲਾਕੇ ਸ਼ਿਨਫਿਨ ਦੇ ਰਹਿਣ ਵਾਲੇ 37 ਸਾਲਾ ਹਰਬਿੰਦਰ ਖਟਕੜ ਤੇ ਦੋਸ਼ ਹੈ ਕਿ ਉਸ ਨੇ 1 ਫਰਵਰੀ ਦੀ ਰਾਤ ਨੂੰ 1 ਵਜੇ ਤੋਂ 9 ਵਜੇ ਤੱਕ ਪੀਅਰ ਟਰੀ ਅਤੇ ਨੌਰਮੈਨਟਨ ਇਲਾਕੇ ਵਿੱਚ 6 ਔਰਤਾਂ 'ਤੇ ਹਮਲੇ ਕੀਤੇ ਅਤੇ 5 ਔਰਤਾਂ ਨਾਲ ਜਬਰ ਜਨਾਹ ਕੀਤਾ | ਹਰਬਿੰਦਰ ਸਾਲ 2011 ਵਿੱਚ ਵੀ ਇੱਕ ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿੱਚ ਗਿ੍ਫਤਾਰ ਕੀਤਾ ਸੀ, ਲੇਕਨ ਬਾਅਦ ਵਿੱਚ ਬਰੀ ਹੋ ਗਿਆ ਸੀ | ਡਰਬੀਸ਼ਾਇਰ ਦੀ ਪੁਲਿਸ ਅਨੁਸਾਰ ਇਹ ਬਹੁਤ ਹੀ ਭਿਆਨਕ ਜ਼ੁਰਮ ਹੈ | ਅੱਜ ਡਰਬੀ ਕਰਾਊਨ ਕੋਰਟ ਵਿੱਚ ਹਰਬਿੰਦਰ ਨੂੰ ਜਬਰ ਜਨਾਹ, ਜਿਸਮਾਨੀ ਹਮਲਾ, ਲੁੱਟ ਖੋਹ ਆਦਿ ਜੁਰਮਾਂ ਵਿੱਚ ਦੋਸ਼ੀ ਮੰਨਿਆ ਹੈ, ਜਿਸ ਨੂੰ ਬਾਅਦ ਵਿੱਚ ਸਜ਼ਾ ਸੁਣਾਈ ਜਾਵੇਗੀ | ਅਦਾਲਤ ਵਿੱਚ ਦੱਸਿਆ ਗਿਆ ਕਿ ਹਰਬਿੰਦਰ ਨੇ ਇੱਕ ਪੀੜਤਾ ਦੀ ਜ਼ਿੰਦਗੀ ਉਸ ਦੇ ਘਰ ਵਿੱਚ ਹੀ ਉਸ ਦੇ ਬੱਚਿਆਂ ਸਾਹਮਣੇ ਤਬਾਹ ਕੀਤੀ ਹੈ | ਭਾਵੇਂ ਹਰਬਿੰਦਰ ਨੇ ਅਦਾਲਤ ਵਿੱਚ ਖੁਦ ਨੂੰ ਨਿਰਦੋਸ਼ ਦੱਸਿਆ ਹੈ, ਲੇਕਨ ਜਿਊਰੀ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ | ਪੁਲਿਸ ਨੇ ਇਸ ਮੌਕੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿੱਚ ਹਰਬਿੰਦਰ ਇੱਕ ਰਾਹ ਜਾਂਦੀ ਔਰਤ ਦੇ ਪਿੱਛੇ ਦੌੜਦਾ ਹੈ |
 << Start < Prev 1 2 3 4 5 6 7 8 9 10 Next > End >>

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement