Entertainement 

ਕੈਨੇਡਾ 'ਚ ਜ਼ਮੀਨਦੋਜ਼ ਬੰਕਰ ਅੰਦਰ

ਭੰਗ ਉਗਾਉਣ ਦੀ ਯੋਜਨਾ ਦਾ ਭਾਂਡਾ ਭੱਜਿਆ


ਸਰੀ, 6 ਜੂਨ -ਨਸ਼ਿਆਂ ਦੇ ਉਤਪਾਦਨ, ਤਸਕਰੀ ਅਤੇ ਵਿਕਰੀ ਨੂੰ ਰੋਕਣ ਲਈ ਯਤਨਸ਼ੀਲ ਕੈਨੇਡੀਅਨ ਮਹਿਕਮੇ ਦੇ ਅਧਿਕਾਰੀਆਂ ਨੇ ਨਜ਼ਦੀਕੀ ਸ਼ਹਿਰ ਐਲਡਰਗਰੋਵ ਦੇ ਇੱਕ ਫਾਰਮ 'ਤੇ ਛਾਪਾ ਮਾਰ ਕੇ ਵੱਡੀ ਪੱਧਰ 'ਤੇ ਉਗਾਈ ਜਾ ਰਹੀ ਭੰਗ ਫੜੀ ਹੈ | ਇਸ ਫਾਰਮ 'ਤੇ ਮਾਰੇ ਗਏ ਛਾਪੇ ਦੌਰਾਨ ਪਤਾ ਲੱਗਿਆ ਹੈ ਕਿ ਇੱਥੇ ਬੰਕਰ ਬਣਾ ਕੇ ਭੰਗ ਦੀ ਜਮੀਨਦੋਜ਼ ਖੇਤੀ ਕੀਤੀ ਜਾ ਰਹੀ ਸੀ | ਇਸ ਵਿਸ਼ੇਸ਼ ਮਹਿਕਮੇ ਦੀ ਅਧਿਕਾਰੀ ਸਾਰਜੈਂਟ ਲਿੰਡਸੇ ਹੌਟਨ ਅਨੁਸਾਰ ਇਸ ਜਗ੍ਹਾ ਤੋਂ 5 ਵੱਡੇ ਕੰਟੇਨਰ ਜ਼ਮੀਨ 'ਚ ਦੱਬੇ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਆਪਸ ਵਿਚ ਜੋੜ ਕੇ ਅਤੇ ਫਿਰ ਵਿਚਾਲਿਓਾ ਦਰਵਾਜ਼ੇ ਕੱਢ ਕੇ ਜ਼ਮੀਨਦੋਜ਼ ਕਮਰਿਆਂ ਦਾ ਰੂਪ ਦਿੱਤਾ ਗਿਆ ਸੀ | ਇਹ ਕੰਟੇਨਰ ਉੱਪਰੋਂ ਮਿੱਟੀ ਅਤੇ ਘਾਹ ਫੂਸ ਨਾਲ ਢਕੇ ਹੋਣ ਕਾਰਨ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਹੇਠਾਂ ਕੰਟੇਨਰਾਂ 'ਚ ਭੰਗ ਉਗਾਈ ਜਾ ਰਹੀ ਹੈ | ਬਾਹਰੋਂ ਇਨ੍ਹਾਂ ਕੰਟੇਨਰਾਂ ਦੇ ਅੰਦਰ ਵੜਨ ਲਈ ਗੁਪਤ ਰਸਤੇ ਬਣਾਏ ਗਏ ਸਨ, ਜਿਨ੍ਹਾਂ ਰਾਹੀਂ ਇੱਥੇ ਕੰਮ ਕਰਨ ਵਾਲੇ ਲੋਕ ਆਪ ਅੰਦਰ-ਬਾਹਰ ਜਾਂਦੇ ਸਨ ਅਤੇ ਸਾਮਾਨ ਦੀ ਢੋਆ-ਢੁਆਈ ਵੀ ਇਨ੍ਹਾਂ ਰਸਤਿਆਂ ਰਾਹੀਂ ਹੀ ਕੀਤੀ ਜਾਂਦੀ ਸੀ | ਬੰਕਰ ਵਿੱਚ ਗਰਮੀ ਅਤੇ ਰੌਸ਼ਨੀ ਦਾ ਪ੍ਰਬੰਧ ਕਰਨ ਲਈ ਇੱਕ ਵੱਡਾ ਸਨਅਤੀ ਗੈਸ ਜਨਰੇਟਰ ਵਰਤਿਆ ਜਾ ਰਿਹਾ ਸੀ, ਜਿਸ ਨੂੰ ਗੈਸ ਦੀ ਸਪਲਾਈ ਪਹੁੰਚਾਉਣ ਲਈ ਗੈਰਕਾਨੂੰਨੀ ਤਰੀਕੇ ਨਾਲ ਇੱਕ ਕੁਦਰਤੀ ਗੈਸ ਵਾਲੀ ਪਾਈਪਲਾਈਨ ਨੂੰ ਕੱਟ ਕੇ ਬੰਕਰ 'ਚ ਲਿਜਾਇਆ ਗਿਆ ਸੀ, ਜੋ ਕਿ ਬੇਹੱਦ ਖਤਰਨਾਕ ਕਦਮ ਸੀ | ਹੁਣ ਕਰੇਨਾਂ ਦੀ ਮੱਦਦ ਨਾਲ ਪਾਸਿਆਂ ਤੋਂ ਮਿੱਟੀ ਪੁੱਟ ਕੇ ਇਨ੍ਹਾਂ ਜ਼ਮੀਨਦੋਜ਼ ਕੰਟੇਨਰਾਂ ਨੂੰ ਨੰਗਾ ਕੀਤਾ ਗਿਆ ਹੈ ਅਤੇ ਅੰਦਰੋਂ ਭੰਗ ਦੇ ਹਜ਼ਾਰਾਂ ਬੂਟੇ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਬਾਜ਼ਾਰ 'ਚ ਕੀਮਤ ਕਰੋੜਾਂ ਡਾਲਰ ਬਣਦੀ ਹੈ | 56 ਐਵੇਨਿਊ ਅਤੇ 27000 ਬਲਾਕ 'ਤੇ ਸਥਿਤ ਇਸ ਫਾਰਮ ਤੋਂ ਪੁਲਿਸ ਨੇ ਤਿੰਨ ਮਰਦਾਂ ਅਤੇ ਇੱਕ ਔਰਤ ਨੂੰ ਗਿ੍ਫਤਾਰ ਕੀਤਾ ਸੀ ਪਰ ਉਨ੍ਹਾਂ ਨੂੰ ਮੁਢਲੀ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ | ਬੰਕਰ ਦੇ ਇੱਕ ਕਮਰੇ 'ਚੋਂ ਇਕ ਭਰੀ ਹੋਈ ਬੰਦੂਕ ਵੀ ਬਰਾਮਦ ਹੋਈ ਹੈ | ਇੰਝ ਪ੍ਰਤੀਤ ਹੁੰਦਾ ਹੈ ਕਿ ਇੱਥੇ ਭੰਗ ਉਤਪਾਦਨ ਦਾ ਇਹ ਕੰਮ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਸੀ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਹਿਕਮੇ ਨੇ ਨਜ਼ਦੀਕੀ ਸ਼ਹਿਰ ਮਿਸ਼ਨ ਤੋਂ ਵੀ ਅਜਿਹਾ ਹੀ ਜ਼ਮੀਨਦੋਜ਼ ਬੰਕਰ ਫੜਿਆ ਸੀ, ਜਿੱਥੇ ਇਸ ਤਰਾਂ ਹੀ ਭੰਗ ਦਾ ਉਤਪਾਦਨ ਕੀਤਾ ਜਾ ਰਿਹਾ ਸੀ | ਸਬੰਧਿਤ ਮਹਿਕਮੇ ਵਲੋਂ ਪੁਲਿਸ ਦੇ ਸਹਿਯੋਗ ਨਾਲ ਹੋਰ ਜਾਂਚ ਕੀਤੀ ਜਾ ਰਹੀ ਹੈ | ਆਉਣ ਵਾਲੇ ਦਿਨਾ 'ਚ ਇਸ ਸਬੰਧੀ ਹੋਰ ਗਿ੍ਫਤਾਰੀਆਂ ਹੋ ਸਕਦੀਆਂ ਹਨ |


 

ਕੀ ਚੱਲ ਰਿਹੈ ਪ੍ਰਿਟੀ ਜ਼ਿੰਟਾ ਤੇ ਬ੍ਰੇਟ ਲੀ ਵਿਚਾਲੇ?

ਮੁੰਬਈ, 28 ਮਈ - ਪ੍ਰਿਟੀ ਜ਼ਿੰਟਾ ਤੇ ਆਸਟ੍ਰੇਲੀਆਈ ਕ੍ਰਿਕਟਰ ਬ੍ਰੇਟ ਲੀ ਦੋਵੇਂ ਆਪਣੇ ਰਿਸ਼ਤੇ ਨੂੰ ਕਿੰਨਾ ਵੀ ਕਿਉਂ ਨਾ ਨਕਾਰਨ ਪਰ ਬਿਨਾਂ ਮਿਲੇ ਦੋਵੇਂ ਰਹਿ ਨਹੀਂ ਸਕਦੇ। ਸੁਣਨ ਵਿਚ ਆਇਆ ਹੈ ਕਿ ਕੁਝ ਹੀ ਦਿਨਾਂ ਪਹਿਲਾਂ ਬ੍ਰੇਟ ਲੀ ਨੂੰ ਪ੍ਰਿਟੀ ਜ਼ਿੰਟਾ ਨਾਲ ਦੇਖਿਆ ਗਿਆ। ਬੇਤੇ ਦਿਨ ਉਹ ਦੋਵੇਂ ਮੁੰਬਈ ਦੇ ਆਲਿਵ ਰੈਸਟੋਰੈਂਟ ‘ਚ ਸਨ। ਇਥੇ ਦੋਵਾਂ ਨੇ ਲਗਭਗ ਦੋ ਘੰਟੇ ਤੋਂ ਜ਼ਿਆਦਾ ਇਕ-ਦੂਸਰੇ ਨਾਲ ਸਮਾਂ ਬਿਤਾਇਆ ਪਰ ਜਦੋਂ ਹੋਟਲ ਦੇ ਬਾਹਰ ਮੀਡੀਆ ਦੀ ਭੀੜ ਇਕੱਠੀ ਹੋ ਗਈ ਤਾਂ ਬ੍ਰੇਟ ਲੀ ਹੋਟਲ ਦੇ ਸਾਹਮਣੇ ਵਾਲੇ ਦਰਵਾਜ਼ੇ ਤੋਂ ਬਾਹਰ ਨਿਕਲਿਆ ਜਦਕਿ ਪ੍ਰਿਟੀ ਜ਼ਿੰਟਾ ਪਿੱਛੇ ਵਾਲੇ ਦਰਵਾਜ਼ੇ ਤੋਂ ਬਾਹਰ ਨਿਕਲੀ। ਉਥੇ ਖੜ੍ਹੇ ਮੀਡੀਆ ਵਾਲੇ ਸੋਚ ਵਿਚ ਪੈ ਗਏ ਕਿ ਜੇਕਰ ਦੋਵੇਂ ਸਿਰਫ ਚੰਗੇ ਦੋਸਤ ਹਨ ਤਾਂ ਇਕੱਠੇ ਬਾਹਰ ਕਿਉਂ ਨਹੀਂ ਨਿਕਲੇ। ਪ੍ਰਿਟੀ ਜ਼ਿੰਟਾ ਨੂੰ ਇਸ ਤਰ੍ਹਾਂ ਪਿੱਛੇ ਦੇ ਦਰਵਾਜ਼ੇ ਤੋਂ ਨਿਕਲਣ ਦੀ ਲੋੜ ਕੀ ਸੀ।

 

ਸੋਨਾਕਸ਼ੀ ਦੇ ਹੀਰੇ ਦੇ ਗਹਿਣੇ ਚੋਰੀਮੁੰਬਈ, 28 ਮਈ - ਡਾਇਰੈਕਟਰ ਸ਼ਿਰੀਸ਼ ਕੁੰਦਰ ਦੀ ਫਿਲਮ ‘ਜੋਕਰ’ ਦੀ ਬੀਤੀ ਦੇਰ ਰਾਤ ਦੀ ਸ਼ੂਟਿੰਗ ਦੌਰਾਨ ਸੋਨਾਕਸ਼ੀ ਸਿਨਹਾ ਦੇ ਲਗਭਗ 25 ਲੱਖ ਰੁਪਏ ਮੁੱਲ ਦੇ ਗਹਿਣੇ ਚੋਰੀ ਹੋ ਗਏ ਹਨ। ਸੂਤਰਾਂ ਮੁਤਾਬਕ ਉਸਦੇ ਇਹ ਹੀਰੇ ਦੇ ਗਹਿਣੇ ਵੈਨਿਟੀ ਵੈਨ ਵਿਚ ਪਏ ਸਨ। ਉਸਨੇ ਕਿਹਾ ਕਿ ਉਸਨੂੰ ਪੂਰੀ ਤਰ੍ਹਾਂ ਯਾਦ ਹੈ ਕਿ ਉਸਨੇ ਇਹ ਗਹਿਣੇ ਇਥੇ ਹੀ ਰੱਖੇ ਸਨ। ਜਦੋਂ ਉਸਨੂੰ ਪਤਾ ਲੱਗਾ ਕਿ ਉਸਦੇ ਗਹਿਣੇ ਉਥੋਂ ਗਾਇਬ ਹਨ ਤਾਂ ਉਸਨੇ ਕਈਆਂ ਨੂੰ ਗਹਿਣਿਆਂ ਬਾਰੇ ਪੁੱਛਿਆ ਪਰ ਉਸਨੂੰ ਕੋਈ ਸੁਰਾਗ ਨਹੀਂ ਮਿਲਿਆ। ਸੋਨਾਕਸ਼ੀ ਨੇ ਇਸ ਬਾਰੇ ਪੁਲਸ ਨੂੰ ਸ਼ਿਕਾਇਤ ਦਰ²ਜ ਕਰਵਾਈ ਹੈ।

 

ਤਲਾਕ ਲੈਣ ‘ਤੇ ਆਰਨੋਲਡ ਨੂੰ ਦੇਣੇ

ਪੈਣਗੇ 900 ਕਰੋੜ ਰੁਪਏਲੰਡਨ, 27 ਮਈ  - ਹਾਲੀਵੁੱਡ ਦੇ ਮਸ਼ਹੂਰ ਐਕਸ਼ਨ ਹੀਰੋ ਅਤੇ ਕੈਲੀਫੋਰਨੀਆ ਦੇ ਸਾਬਕਾ ਗਵਰਨਰ ਆਰਨੋਲਡ ਸ਼ਵਾਰਜਨੇਗਰ ਨੂੰ ਆਪਣੀ ਪਤਨੀ ਨਾਲ ਧੋਖਾ ਬਹੁਤ ਮਹਿੰਗਾ ਪੈਣ ਵਾਲਾ ਹੈ। ਜੇਕਰ ਸ਼ਵਾਰਜਨੇਗਰ ਦੀ ਮਾਰੀਆ ਨਾਲ ਸੁਲਹ ਨਹੀਂ ਹੁੰਦੀ ਹੈ ਤਾਂ ਤਲਾਕ ਲੈਣ ‘ਤੇ ਆਰਨੋਲਡ ਨੂੰ ਮਾਰੀਆ ਸ਼੍ਰੀਵਰ ਨੂੰ ਕਰੀਬ 900 ਕਰੋੜ ਰੁਪਏ ਦੇਣੇ ਪੈ ਸਕਦੇ ਹਨ। ਸ਼ਵਾਰਜਨੇਗਰ ਅਤੇ ਮਾਰੀਆ ਦੀ ਜਾਇਦਾਦ 900 ਕਰੋੜ ਤੋਂ 1800 ਕਰੋੜ ਵਿਚਾਲੇ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਗੋਲਫ ਪਲੇਅਰ ਟਾਈਗਰ ਵੁਡਸ ਨੂੰ ਤਲਾਕ ਲੈਣ ‘ਤੇ 100 ਮਿਲੀਅਨ ਡਾਲਰ ਚੁਕਾਉਣੇ ਪਏ ਸਨ। ਹਾਲਾਂਕਿ ਮਾਰੀਆ ਨੇ ਅਜੇ ਤਕ ਸ਼ਵਾਰਜਨੇਗਰ ਤੋਂ ਤਲਾਕ ਨਹੀਂ ਲਿਆ ਹੈ ਪਰ ਉਨ੍ਹਾਂ ਨੇ ਤਲਾਕ ਲਈ ਹਾਲੀਵੁੱਡ ਦੀ ਮਸ਼ਹੂਰ ਵਕੀਲ ਲੌਰਾ ਵੇਸਰ ਦੀਆਂ ਸੇਵਾਵਾਂ ਲਈਆਂ ਹਨ। ਜ਼ਿਕਰਯੋਗ ਹੈ ਕਿ ਮਾਰੀਆ ਨੂੰ ਜਦੋਂ ਪਤਾ ਲੱਗਾ ਕਿ ਸ਼ਵਾਰਜਨੇਗਰ ਦੇ ਆਪਣੀ ਨੌਕਰਾਣੀ ਨਾਲ ਨਾਜਾਇਜ਼ ਸੰਬੰਧ ਸਨ ਅਤੇ ਆਰਨੋਲਡ ਤੋਂ ਉਸਦਾ ਇਕ ਬੱਚਾ ਵੀ ਹੈ ਤਾਂ ਉਸਨੇ ਤਲਾਕ ਲੈਣ ਦਾ ਫੈਸਲਾ ਕਰ ਲਿਆ ਸੀ।

ਮੁੰਬਈ, (ਏਜੰਸੀਆਂ)-ਅਭਿਨੇਤਰੀ ਕੈਟਰੀਨਾ ਕੈਫ ਨੂੰ ਬ੍ਰੀਚ ਕੈਂਡੀ ਹਸਪਤਾਲ ਵਿੱਚ ਸਰਜਰੀ ਤੋਂ ਬਾਅਦ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਕੈਟਰੀਨਾ ਨੂੰ ਬੁੱਧਵਾਰ ਰਾਤ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ। ਉਸ ਨੂੰ ਕੁਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਕੈਟਰੀਨਾ ਨੂੰ ਹੀਮੋਗਲੋਬਿਨ ਦੀ ਕਮੀ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ। ਉਸ ਨੂੰ ਇੱਕ ਹਲਕੀ ਸਰਜਾਰੀ ਤੋਂ ਗੁਜ਼ਰਨਾ ਸੀ। ਉਹ ਹੁਣ ਰਾਹਤ ਮਹਿਸੂਸ ਕਰ ਰਹੀ ਹੈ  ਉਸ ਨੂੰ ਕੁਝ ਦਿਨ ਘਰ ਤੇ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।


<< Start < Prev 1 2 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement