Advertisement

Sports News 

 

ਰਾਸ਼ਟਰੀ ਖੇਡ ਪੁਰਸਕਾਰਾਂ ਦਾ ਐਲਾਨ

ਦੇਸ਼ ਦਾ ਸਰਬੋਤਮ ਪੁਰਸਕਾਰ ਸਾਇਨਾ ਨੇਹਵਾਲ ਨੂੰ

ਸੰਦੀਪ ਸਿੰਘ ਸਣੇ 15 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ

29 ਨੂੰ ਦਿੱਤੇ ਜਾਣਗੇ ਪੁਰਸਕਾਰਨਵੀਂ ਦਿੱਲੀ, 6 ਅਗਸਤ - ਸਰਕਾਰ ਨੇ ਅੱਜ ਰਾਸ਼ਟਰੀ ਖੇਡ ਪੁਰਸਕਾਰਾਂ ਦਾ ਰਸਮੀ ਐਲਾਨ ਕਰ ਦਿੱਤਾ। ਜਿਸ ’ਚ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੂੰ ਦੇਸ਼ ਦਾ ਸਰਵੋਤਮ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਅਤੇ 15 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦਿੱਤਾ ਗਿਆ ਹੈ। ਅੱਜ ਇਥੇ ਦਿੱਤੀ ਗਈ ਜਾਣਕਾਰੀ ਅਨੁਸਾਰ ਤਿੰਨ ਨੂੰ ਧਿਆਨਚੰਦ ਪੁਰਸਕਾਰ ਅਤੇ ਪੰਜ ਕੋਚਾਂ ਨੂੰ ਦ੍ਰੋਣਾਚਾਰੀਆ ਪੁਰਸਕਾਰ ਅਤੇ ਚਾਰ ਖੇਡ ਸੰਸਥਾਵਾਂ ਨੂੰ ਪਹਿਲੀ ਵਾਰ ਸ਼ੁਰੂ ਕੀਤੇ ਗਏ ਰਾਸ਼ਟਰੀ ਖੇਡ ਹੌਸਲਾ ਵਧਾਊ ਪੁਰਸਕਾਰ ਦਿੱਤਾ ਗਿਆ ਹੈ। ਖਿਡਾਰੀਆਂ ਦੀ ਚੋਣ ਲਈ ਗਠਿਤ ਕੀਤੀਆਂ ਦੋ ਕਮੇਟੀਆਂ ’ਚ ਪ੍ਰਸਿੱਧ ਖਿਡਾਰੀ ਅਤੇ ਖੇਡ ਪ੍ਰਸ਼ਾਸਕ ਸ਼ਾਮਿਲ ਹਨ। ਰਾਜੀਵ ਗਾਂਧੀ, ਅਰਜੁਨ, ਧਿਆਨਚੰਦ ਅਤੇ ਖੇਡ ਹੌਸਲਾ ਵਧਾਊ ਪੁਰਸਕਾਰ ਦੇਣ ਲਈ ਪੀ. ਟੀ. ਊਸ਼ਾ ਦੀ ਅਗਵਾਈ ਵਾਲੀ ਕਮੇਟੀ ਨੇ ਚੋਣ ਕੀਤੀ, ਜਦੋਂਕਿ ਦ੍ਰੋਣਾਚਾਰੀਆ ਪੁਰਸਕਾਰ ਲਈ ਚੋਣ ਅਸ਼ੋਕ ਕੁਮਾਰ ਦੀ ਅਗਵਾਈ ਵਾਲੀ ਕਮੇਟੀ ਨੇ ਕੀਤੀ। ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ ਸਾਢੇ ਲੱਖ ਰੁਪਏ ਅਤੇ ਅਰਜੁਨ, ਧਿਆਨਚੰਦ ਅਤੇ ਦ੍ਰੋਣਾਚਾਰੀਆ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਹੋਰ ਸਨਮਾਨ ਦੇ ਨਾਲ ਪੰਜ-ਪੰਜ ਲੱਖ ਰੁਪਏ ਨਗਦ ਦਿੱਤੇ ਜਾਂਦੇ ਹਨ। ਰਾਸ਼ਟਰੀ ਖੇਡ ਹੌਸਲਾ ਵਧਾਊ ਪੁਰਸਕਾਰ ਪ੍ਰਾਪਤ ਕਰਨ ਵਾਲੀ ਸੰਸਥਾ ਨੂੰ ਟਰਾਫੀ ਅਤੇ ਸਨਮਾਨ ਪੱਤਰ ਦਿੱਤਾ ਜਾਂਦਾ ਹੈ। ਰਾਸ਼ਟਰਪਤੀ ਪ੍ਰਤਿਭਾ ਪਾਟਿਲ 29 ਅਗਸਤ ਨੂੰ ਰਾਸ਼ਟਰਪਤੀ ਭਵਨ ’ਚ ਕਰਵਾਏ ਜਾਣ ਵਾਲੇ ਸਮਾਗਮ ਮੌਕੇ ਇਹ ਪੁਰਸਕਾਰ ਪ੍ਰਦਾਨ ਕਰਨਗੇ। ਪੁਰਸਕਾਰ ਪ੍ਰਾਪਤ ਕਰਨ ਵਾਲੇ ਖਿਡਾਰੀ-ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ-ਸਾਇਨਾ ਨੇਹਵਾਲ (ਬੈਡਮਿੰਟਨ), ਅਰਜੁਨ ਪੁਰਸਕਾਰ-ਜੋਸਫ ਇਬਰਾਹੀਮ ਅਤੇ ਕ੍ਰਿਸ਼ਨਾ ਪੂਨੀਆ (ਐਥਲੈਟਿਕਸ), ਦਿਨੇਸ਼ ਕੁਮਾਰ (ਮੁੱਕੇਬਾਜ਼ੀ), ਪਰਿਮਾਰਜਨ ਨੇਗੀ (ਸ਼ਤਰੰਜ਼), ਝੂਲਨ ਗੋਸਵਾਮੀ (ਮਹਿਲਾ ਕ੍ਰਿਕਟ), ਦੀਪਕ ਕੁਮਾਰ ਮੰਡਲ (ਫੁੱਟਬਾਲ), ਸੰਦੀਪ ਸਿੰਘ (ਹਾਕੀ), ਜਸਜੀਤ ਕੌਰ ਹਾਂਡਾ (ਹਾਕੀ), ਦਿਨੇਸ਼ ਕੁਮਾਰ (ਕਬੱਡੀ), ਸੰਜੀਵ ਰਾਜਪੂਤ (ਨਿਸ਼ਾਨੇਬਾਜ਼ੀ), ਰੇਹਨਾ ਪੋਂਚਾ (ਤੈਰਾਕੀ), ਕਪਿਲ ਦੇਵ ਕੇਜੇ (ਵਾਲੀਵਾਲ), ਰਾਜੀਵ ਤੋਮਰ (ਕੁਸ਼ਤੀ), ਰਾਜੇਸ਼ ਚੌਧਰੀ (ਸੇਲਿਗ), ਜਗਸੀਰ ਸਿੰਘ (ਪੈਰਾਲੰਪਿਗ ਐਥਲੈਟਿਕਸ), ਕੁਲਦੀਪ ਸਿੰਘ (ਕੁਸ਼ਤੀ), ਅਨੀਤਾ ਚਾਨੂ (ਭਾਰਤੋਲਕ)। ਦ੍ਰੋਣਾਚਾਰੀਆ ਪੁਰਸਕਾਰ -ਏ. ਕੇ. ਕੁਟੀ (ਐਥਲੈਟਿਕਸ), ਸੁਭਾਸ਼ ਬੀ ਅਗਰਵਾਲ (ਬਿਲੀਅਰਡਸ ਐਂਡ ਸਨੂਕਰ), ਐਲ ਇਬੋਮਚਾ ਸਿੰਘ (ਮੁੱਕੇਬਾਜ਼ੀ), ਅਜੇ ਕੁਮਾਰ ਬਾਂਸਲ (ਹਾਕੀ), ਕੈਪਟਨ ਚਾਂਦਰੂਪ (ਕੁਸ਼ਤੀ)। ਖੇਡ ਹੌਸਲਾ ਵਧਾਊ ਪੁਰਸਕਾਰ-ਸੈਨਾ ਖੇਡ ਕੰਟਰੋਲ ਬੋਰਡ ਨੂੰ ਦੋ ਵਰਗਾਂ ’ਚ ਪੁਰਸਕਾਰ ਦਿੱਤਾ ਗਿਆ ਹੈ, ਜਦੋਂਕਿ ਦੋ ਹੋਰ ਵਰਗਾਂ ’ਚ ਟਾਟਾ ਸਟੀਲ ਲਿਮਟਿਡ ਅਤੇ ਖੇਡ ਅਤੇ ਯੁਵਾ ਵਿਭਾਗ (ਮੱਧ ਪ੍ਰਦੇਸ਼) ਨੂੰ ਪੁਰਸਕਾਰ ਦਿੱਤਾ ਗਿਆ ਹੈ।

 

ਰਾਸ਼ਟਰ ਮੰਡਲ ਖੇਡਾਂ ਦੀ ਪ੍ਰਬੰਧਕ ਕਮੇਟੀ ਦੇ ਚਾਰ ਮਹਾਰਥੀ

ਢੇਰ-ਮੱਟੂ ਨਵੇਂ ਖ਼ਜ਼ਾਨਚੀ ਬਣੇਨਵੀਂ ਦਿੱਲੀ, 6 ਅਗਸਤ - ਰਾਸ਼ਟਰ ਮੰਡਲ ਖੇਡਾਂ ਦੀਆਂ ਤਿਆਰੀਆਂ ਦੇ ਦੌਰਾਨ ਵੱਖ-ਵੱਖ ਤਰ੍ਹਾਂ ਦੇ ਘੁਟਾਲਿਆਂ ਦੇ ਰਾਹੀ ਕਥਿਤ ਤੌਰ ’ਤੇ ਆਪਣੀ ਅਤੇ ‘ਆਪਣਿਆਂ’ ਦੀਆਂ ਜੇਬਾਂ ਭਰਨ ਦੀ ਹੋੜ ਨੇ ਪ੍ਰਬੰਧਕ ਕਮੇਟੀ (ਓ. ਸੀ.) ਦੇ ਚਾਰ ਮਹਾਰਥੀਆਂ ਨੂੰ ਢੇਰ ਕਰ ਦਿੱਤਾ। ਅੱਜ ਪ੍ਰਬੰਧਕ ਕਮੇਟੀ ਦੇ ਚਾਰ ਪ੍ਰਮੁੱਖ ਅਹੁਦੇਦਾਰਾਂ ਨੂੰ ਆਪਣਾ ਅਹੁਦਾ ਛੱਡਣਾ ਪਿਆ। ਸਭ ਤੋਂ ਪਹਿਲਾਂ ਆਪਣੇ ਬੇਟੇ ਦੀ ਕੰਪਨੀ ਨੂੰ ਲਾਭ ਪਹੁੰਚਾਉਣ ਦਾ ਦੋਸ਼ ਝੱਲਣ ਵਾਲੇ ਪ੍ਰਬੰਧਕ ਕਮੇਟੀ ਦੇ ਖ਼ਜ਼ਾਨਚੀ ਅਨਿਲ ਖੰਨਾ ਨੂੰ ਅਸਤੀਫਾ ਦੇਣਾ ਪਿਆ ਅਤੇ ਫਿਰ ਪ੍ਰਬੰਧਕ ਕਮੇਟੀ ਨੇ ਤਿੰਨ ਦਿਨ ਪਹਿਲਾਂ ਗਠਿਤ ਕੀਤੀ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਆਪਣੇ ਤਿੰਨ ਵੱਡੇ ਅਹੁਦੇਦਾਰਾਂ ਨੂੰ ਮੁਅੱਤਲ ਕਰ ਦਿੱਤਾ। ਮੁਅੱਤਲ ਹੋਣ ਵਾਲਿਆਂ ’ਚ ਟੀ. ਐਸ. ਦਰਬਾਰੀ, ਸੰਜੇ ਮਹਿੰਦਰੂ ਅਤੇ ਜੈਚੰਦਰਨ ਸ਼ਾਮਿਲ ਹਨ। ਇਨ੍ਹਾਂ ਨੂੰ ਪਿਛਲੇ ਸਾਲ ਅਕਤੂਬਰ ਵਿਚ ਲੰਦਨ ’ਚ ‘ਕੁਈਨਜ਼ ਬੈਟਨ ਰਿਲੇਅ’ ਦੇ ਸਮਾਗਮ ਨਾਲ ਜੁੜੇ ਘੁਟਾਲੇ ਦੇ ਸਬੰਧ ’ਚ ਮੁਅੱਤਲ ਕੀਤਾ ਗਿਆ ਹੈ। ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਲਲਿਤ ਭਨੋਟ ਨੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਸੀ. ਜੀ. ਓ. ਸੀ. ’ਚ ਉਪ ਮਹਾਨਿਰਦੇਸ਼ਕ ਦੇ ਅਹੁਦੇ ’ਤੇ ਤਾਇਨਾਤ ਦਰਬਾਰੀ, ਸਹਾਇਕ ਨਿਰਦੇਸ਼ਕ ਮਹਿੰਦਰੂ ਅਤੇ ਵਿੱਤ ਤੇ ਲੇਖਾ ਵਿਭਾਗ ਦੇ ਸੰਯੁਕਤ ਮਹਾਨਿਰਦੇਸ਼ਕ ਜੈਚੰਦਰਨ ਨੂੰ ਇਸ ਮਾਮਲੇ ’ਚ ਜਾਂਚ ਲਈ ਗਠਿਕ ਕੀਤੀ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਮੁਅੱਤਲ ਕੀਤਾ ਗਿਆ ਹੈ। ਸੂਤਰਾਂ ਮੁਤਾਬਿਕ ਅਨਿਲ ਖੰਨਾ ਦੇ ਅਸਤੀਫੇ ਦੇ ਬਾਅਦ ਏ. ਕੇ. ਮੱਟੂ ਨੂੰ ਨਵਾਂ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਾਂਚ ਕਮੇਟੀ ਨੇ 2-3 ਲੋਕਾਂ ਦੇ ਖ਼ਿਲਾਫ਼ ਕਾਰਵਾਈ ਦੀ ਸਿਫਾਰਿਸ਼ ਕੀਤੀ ਹੈ।

ਇੰਗਲੈਂਡ ਨੇ ਪਾਕਿਸਤਾਨ ਨੂੰ ਦਿੱਤੀ ਕਰਾਰੀ ਹਾਰ

ਨਾਟਿੰਘਮ, 2 ਅਗਸਤ  - ਤੇਜ਼ ਗੇਂਦਬਾਜ਼ ਜੇਮਸ ਐਂਡਰਸਨ (17/6) ਦੀ ਕਹਿਰ ਗੇਂਦਬਾਜ਼ੀ ਦੀ ਬਦੌਲਤ ਇੰਗਲੈਂਡ ਨੇ ਟ੍ਰੇਂਟ ਬ੍ਰਿਜ ਮੈਦਾਨ ’ਤੇ ਖੇਡੇ ਗਏ ਪਹਿਲੇ ਟੈਸਟ ਮੈਚ ’ਚ ਪਾਕਿਸਤਾਨ ਨੂੰ 354 ਦੌੜਾਂ ਦੇ ਵੱਡੇ ਫਰਕ ਨਾਲ ਕਰਾਰੀ ਹਾਰ ਦਿੱਤੀ। ਐਂਡਰਸਨ ਦੇ ਇਲਾਵਾ ਸਟੁਅਰਟ ਬ੍ਰਾਂਡ ਅਤੇ ਸਟੀਵਨ ਫਿਨ ਦੀ ਵਧੀਆ ਗੇਂਦਬਾਜ਼ੀ ਦੇ ਅੱਗੇ ਪਾਕਿਸਤਾਨ ਦੀ ਟੀਮ ਮੈਚ ਦੇ ਚੌਥੇ ਦਿਨ ਅੱਜ 435 ਦੌੜਾਂ ਦਾ ਪਿੱਛਾ ਕਰਦੇ ਹੋਈ ਕੇਵਲ 80 ਦੌੜਾਂ ਬਣਾ ਕੇ ਪੇਵੇਲੀਅਨ ’ਤੇ ਵਾਪਿਸ ਆ ਗਈ। ਪਾਕਿਸਤਾਨ ਨੇ ਤੀਸਰੇ ਦਿਨ ਦੀ ਸਮਾਪਤੀ ਤੱਕ 3 ਵਿਕਟਾਂ ਦੇ ਨੁਕਸਾਨ ’ਤੇ 15 ਦੌੜਾਂ ਬਣਾਈਆਂ ਸਨ। ਬ੍ਰਾਂਡ ਅਤੇ ਫਿਨ ਨੇ ਦੂਸਰੀ ਪਾਰੀ ’ਚ 2-2 ਵਿਕਟਾਂ ਲਈਆਂ ਜਦੋਂਕਿ ਐਂਡਰਸਨ ਨੇ ਇਸ ਮੈਚ ’ਚ ਕੁੱਲ 11 ਵਿਕਟਾਂ ਆਪਣੇ ਨਾਂਅ ਕੀਤੀਆਂ। ਪਹਿਲੀ ਪਾਰੀ ’ਚ ਵੀ ਉਨ੍ਹਾਂ ਨੇ ਪੰਜ ਵਿਕਟਾਂ ਲਈਆਂ ਸਨ। ਇਸ ਜਿੱਤ ਨੇ ਇੰਗਲੈਂਡ ਦੀ ਟੀਮ ਨੂੰ ਚਾਰ ਮੈਚਾਂ ਦੀ ਲੜੀ ’ਚ 1-0 ਨਾਲ ਅੱਗੇ ਕਰ ਦਿੱਤਾ ਹੈ। ਮੈਚ ਦੇ ਤੀਸਰੇ ਦਿਨ ਪਾਕਿਸਤਾਨ ਨੇ ਕਪਤਾਨ ਸਲਮਾਨ ਬੱਟ (8), ਅਜ਼ਹਰ ਅਲੀ (0) ਅਤੇ ਉਮਰ ਅਮੀਨ (1) ਦੀਆਂ ਵਿਕਟਾਂ ਗੁਆਈਆਂ ਸਨ ਜਦੋਂਕਿ ਚੌਥੇ ਦਿਨ ਉਸ ਨੇ ਇਮਰਾਨ ਫਰਹਤ (15), ਮੁਹੰਮਦ ਆਮੇਰ (4), ਉਮਰ ਅਕਮਲ (4), ਸ਼ੋਏਬ ਮਲਿਕ (9), ਕਾਮਰਾਨ ਅਕਮਲ (0), ਉਮਰ ਗੁਲ (0) ਅਤੇ ਮੁਹੰਮਦ ਆਸਿਫ (0) ਦੀਆਂ ਵਿਕਟਾਂ ਗੁਆਈਆਂ। ਦਾਨਿਸ਼ ਕਨੇਰੀਆ 16 ਦੌੜਾਂ ਬਣਾ ਕੇ ਅਜੇਤੂ ਰਿਹਾ। ਹਾਲ ਹੀ ’ਚ ਖੇਡੇ ਗਈ ਦੋ ਮੈਚਾਂ ਦੀ ਲੜੀ ਦੇ ਆਖਰੀ ਮੈਚ ’ਚ ਆਸਟ੍ਰੇਲੀਆ ਨੂੰ ਹਰਾਉਣ ਵਾਲੀ ਪਾਕਿ ਟੀਮ ਦੀ ਬੱਲੇਬਾਜ਼ੀ ਦਾ ਇਹ ਆਲਮ ਰਿਹਾ ਕਿ ਉਹ ਕੇਵਲ 29 ਓਵਰ ਤੱਕ ਵਿਕਟ ’ਤੇ ਟਿਕ ਸਕੀ। 30 ਜੁਲਾਈ ਨੂੰ ਆਪਣਾ 29ਵਾਂ ਜਨਮ ਦਿਨ ਮਨਾਉਣ ਵਾਲੇ ਐਂਡਰਸਨ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ। ਟੈਸਟ ਮੈਚਾਂ ’ਚ ਪਾਕਿਸਤਾਨ ਦੀ ਟੀਮ ਦਾ ਇਹ ਹੁਣ ਤੱਕ ਦਾ ਛੇਵਾਂ ਘੱਟ ਤੋਂ ਘੱਟ ਸਕੋਰ ਹੈ। ਇੰਗਲੈਂਡ ਨੇ ਮੈਚ ’ਚ ਪਹਿਲਾ ਬੱਲੇਬਾਜ਼ੀ ਕਰਦੇ ਹੋਏ 354 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ’ਚ ਪਾਕਿ ਟੀਮ 182 ਦੌੜਾਂ ’ਤੇ ਸਿਮਟ ਗਈ ਸੀ। ਇੰਗਲੈਂਡ ਨੇ ਮੈਟ ਪ੍ਰਾਇਰ ਦੇ ਅਜੇਤੂ ਸੈਂਕੜੇ ਦੀ ਬਦੌਲਤ ਆਪਣੀ ਦੂਸਰੀ ਪਾਰੀ 9 ਵਿਕਟਾਂ ’ਤੇ 262 ਦੌੜਾਂ ਖਤਮ ਕਰਕੇ ਐਲਾਨ ਦਿੱਤੀ ਅਤੇ ਪਾਕਿਸਤਾਨ ਦੇ ਸਾਹਮਣੇ ਜਿੱਤ ਲਈ ਰਿਕਾਰਡ ਟੀਚਾ ਰੱਖਿਆ ਸੀ।


<< Start < Prev 121 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement