Sports News 

ਸ੍ਰੀਲੰਕਾ ਨੇ ਬੰਗਲਾਦੇਸ਼

ਤੋਂ ਟੈਸਟ ਲੜੀ ਜਿੱਤੀ


ਚਟਗਾਓਂ, 9 ਫਰਵਰੀ - ਮੋਮਿਨਉੱਲ ਹੱਕ ਦੇ ਨਾਬਾਦ ਸੈਂਕੜੇ ਨਾਲ ਬੰਗਲਾਦੇਸ਼ ਦੀ ਟੀਮ ਅੱਜ ਇੱਥੇ ਸ੍ਰੀਲੰਕਾ ਖ਼ਿਲਾਫ਼ ਦੂਜਾ ਤੇ ਆਖ਼ਰੀ ਟੈਸਟ ਡਰਾਅ ਕਰਨ ’ਚ ਸਫ਼ਲ ਰਹੀ ਹੈ। ਇਸ ਤਰ੍ਹਾਂ ਮਹਿਮਾਨ ਟੀਮ ਨੇ 1-0 ਨਾਲ ਲੜੀ ਆਪਣੇ ਨਾਂ ਕਰ ਲਈ ਹੈ। ਬੰਗਲਾਦੇਸ਼ ਨੂੰ ਜਿੱਤ ਲਈ 467 ਦੌੜਾਂ ਦਾ ਟੀਚਾ ਮਿਲਿਆ ਸੀ ਅਤੇ ਜ਼ਹੂਰ ਚੌਧਰੀ ਸਟੇਡੀਅਮ ’ਚ ਪੰਜਵੇਂ ਦਿਨ ਦੀ ਖੇਡ ਸਮਾਪਤ ਹੋਣ ਤੱਕ ਉਸ ਨੇ ਤਿੰਨ ਵਿਕਟਾਂ ਗੁਆ ਕੇ 271 ਦੌੜਾਂ ਬਣਾ ਲਈਆਂ ਸਨ।22 ਸਾਲਾ ਮੋਮਿਨ ਨੇ ਚਾਹ ਦੇ ਵਕਫ਼ੇ ਬਾਅਦ 100 ਦੌੜਾਂ ਬਣਾ ਕੇ ਆਪਣਾ ਤੀਜਾ ਟੈਸਟ ਸੈਂਕੜਾ ਪੂਰਾ ਕੀਤਾ। ਦੋਵੇਂ ਟੀਮਾਂ ਨੇ ਡਰਾਅ ਸਵੀਕਾਰ ਕਰ ਲਿਆ। ਸ਼ਕਿਬੁਲ ਹਸਨ 43 ਦੌੜਾਂ ਬਣਾ ਕੇ ਨਾਬਾਦ ਰਿਹਾ। ਉਸ ਨੇ ਚੌਥੀ ਵਿਕਟ ਲਈ ਮੋਮਿਨ ਨਾਲ 120 ਦੌੜਾਂ ਦੀ ਸਾਂਝੇਦਾਰੀ ਕੀਤੀ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਢਾਕਾ ਵਿੱਚ ਪਹਿਲਾ ਟੈਸਟ ਸ੍ਰੀਲੰਕਾ ਨੇ ਪਾਰੀ ’ਤੇ 248 ਦੌੜਾਂ ਨਾਲ ਜਿੱਤਿਆ ਸੀ। ਦੋਵਾਂ ਦੇਸ਼ਾਂ ਵਿਚਕਾਰ 16 ਟੈਸਟ ਮੈਚਾਂ ’ਚ ਇਹ ਮਹਿਜ਼ ਦੂਜਾ ਡਰਾਅ ਸੀ, ਜਿਸ ’ਚੋਂ ਸ੍ਰੀਲੰਕਾ ਨੇ 14 ਮੁਕਾਬਲਿਆਂ ’ਚ ਜਿੱਤ ਦਰਜ ਕੀਤੀ ਹੈ, ਜਦੋਂਕਿ ਅੱਠ ’ਚੋਂ ਉਹ ਪਾਰੀ ਦੇ ਫ਼ਰਕ ਨਾਲ ਜਿੱਤੇ ਹਨ।ਬੰਗਲਾਦੇਸ਼ ਦੇ ਕਪਤਾਨ ਮੁਸ਼ਫਿਕਰ ਰਹੀਮ ਨੇ ਕਿਹਾ ਕਿ ਉਹ ਡਰਾਅ ਨਾਲ ਖੁਸ਼ ਹੈ ਅਤੇ ਉਮੀਦ ਹੈ ਕਿ ਉਸ ਦੀ ਟੀਮ ਨੇ ਲੈਅ ਹਾਸਲ ਕਰ ਲਈ ਹੈ। ਉਸ ਦਾ ਲਾਭ ਸੀਮਤ ਓਵਰਾਂ ਦੇ ਮੁਕਾਬਲੇ ’ਚ ਮਿਲੇਗਾ। ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ, ‘‘ਅਸੀਂ ਭਾਵੇਂ ਲੜੀ ਹਾਰ ਗਏ ਹਾਂ, ਪਰ ਜਿਸ ਤਰ੍ਹਾਂ ਟੀਮ ਨੇ ਪ੍ਰਦਰਸ਼ਨ ਕੀਤਾ ਹੈ, ਮੈਂ ਉਸ ਤੋਂ ਖੁਸ਼ ਹਾਂ। ਮੈਨੂੰ ਉਮੀਦ ਹੈ ਕਿ ਅਸੀਂ ਇਸ ਲੈਅ ਨੂੰ ਵਨ-ਡੇਅ ਅਤੇ ਟੀ-20 ਲੜੀ ’ਚ ਵੀ ਜਾਰੀ ਰੱਖ ਸਕਾਂਗੇ।’’ ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਤੇ ਸ੍ਰੀਲੰਕਾ ਦੀ ਟੀਮ ਬੁੱਧਵਾਰ ਤੇ ਸ਼ੁੱਕਰਵਾਰ ਨੂੰ ਚਟਗਾਓਂ ’ਚ ਦੋ ਟੀ-20 ਮੈਚ ਖੇਡੇਗੀ। ਇਸ ਬਾਅਦ ਦੋਵੇਂ ਟੀਮਾਂ 17 ਫਰਵਰੀ ਤੋਂ ਤਿੰਨ ਮੈਚਾਂ ਦੀ ਵਨ-ਡੇਅ ਲਈ ਖੇਡੇਗੀ।

ਸੁਸ਼ੀਲ ਤੇ ਵਿਜੇਂਦਰ ਨੂੰ ਹਰਿਆਣਾ ’ਚ

ਅਕੈਡਮੀ ਲਈ ਮਿਲੇਗੀ ਜ਼ਮੀਨ


ਚੰਡੀਗੜ੍ਹ, 30 ਜਨਵਰੀ - ਹਰਿਆਣਾ ਸਰਕਾਰ ਨੇ ਰਾਜ ਵਿੱਚ ਕੁਸ਼ਤੀ ਤੇ ਮੁੱਕੇਬਾਜ਼ੀ ਦੀਆਂ ਅਕੈਡਮੀਆਂ ਬਣਾਉਣ ਲਈ ਉਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਤੇ ਵਿਜੇਂਦਰ ਕੁਮਾਰ ਨੂੰ ਸੋਨੀਪਤ ਜ਼ਿਲ੍ਹੇ ਵਿੱਚ ਜ਼ਮੀਨ ਅਲਾਟ ਕਰਨ ਦੀ ਤਜਵੀਜ਼ ਮਨਜ਼ੂਰ ਕਰ ਲਈ। ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਿੱਚ ਕੈਬਿਨਟ ਦੀ ਮੀਟਿੰਗ ਦੌਰਾਨ ਸੋਨੀਪਤ ਦੇ ਰਾਈ ਵਿੱਚ ਮੋਤੀ ਲਾਲ ਨਹਿਰੂ ਸਕੂਲ ਆਫ ਸਪੋਰਟਸ ਵਿੱਚ ਲੀਜ਼ ’ਤੇ ਜ਼ਮੀਨ ਅਲਾਟ ਕਰਨ ਦਾ ਫੈਸਲਾ ਕੀਤਾ ਗਿਆ। ਕੌਮਾਂਤਰੀ ਪੱਧਰ ਦੀ ਕੁਸ਼ਤੀ ਅਕੈਡਮੀ ਲਈ ਸੁਸ਼ੀਲ ਕੁਮਾਰ ਫਾਊਂਡੇਸ਼ਨ ਨੂੰ ਪੰਜ ਏਕੜ ਤੇ ਮੁੱਕੇਬਾਜ਼ੀ ਅਕੈਡਮੀ ਲਈ ਵਿਜੇਂਦਰ ਨੂੰ 3 ਏਕੜ ਜ਼ਮੀਨ ਅਲਾਟ ਕੀਤੀ ਗਈ। ਲੀਜ਼ ਦਾ ਮੁੱਲ 35 ਹਜ਼ਾਰ ਰੁਪਏ ਪ੍ਰਤੀ ਏਕੜ ਸਾਲਾਨਾ ਹੋਵੇਗਾ ਤੇ ਪਹਿਲੀ ਵਾਰ ਵਿੱਚ ਲੀਜ਼ ਦਾ ਸਮਾਂ 33 ਸਾਲਾਂ ਦਾ ਹੋਵੇਗਾ। ਅਕੈਡਮੀਆਂ ਵਿੱਚ 50 ਫੀਸਦ ਸੀਟਾਂ ਹਰਿਆਣਾ ਵਾਸੀਆਂ ਲਈ ਹੋਣਗੀਆਂ।

ਕ੍ਰਿਕਟ ਟੈਸਟ: ਨਾ ਤੁਮ ਜੀਤੇ,
ਨਾ ਹਮ ਹਾਰੇ


ਜੌਹੈੱਨਸਬਰਗ, 23 ਦਸੰਬਰ - ਇੱਥੇ ਵਾਂਡਰਰਜ਼ ਸਟੇਡੀਅਮ ਵਿਚ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾ ਰਿਹਾ ਪਹਿਲਾ ਟੈਸਟ ਡਰਾਅ ਹੋ ਗਿਆ। ਭਾਰਤ ਨੂੰ ਮੈਚ ਜਿੱਤਣ ਲਈ ਤਿੰਨ ਵਿਕਟਾਂ ਤੇ ਮੇਜ਼ਬਾਨ ਟੀਮ ਨੂੰ ਮੈਚ ਜਿੱਤਣ ਲਈ 8 ਦੌੜਾਂ ਦੀ ਲੋੜ ਸੀ ਪਰ ਮੈਚ ਦੇ ਆਖਰੀ ਓਵਰ ਵਿਚ ਦੱਖਣੀ ਅਫਰੀਕਾ ਨੂੰ ਜਿੱਤ ਲਈ 16 ਦੌੜਾਂ ਚਾਹੀਦੀਆਂ ਸਨ ਪਰ ਦੱਖਣੀ ਅਫਰੀਕਾ ਆਖਰੀ ਓਵਰ ਵਿਚ ਕੁੱਲ 7 ਦੌੜਾਂ ਦੀ ਬਣਾ ਸਕੀ ਤੇ ਇਸ ਤਰ੍ਹਾਂ ਮੈਚ ਜਿੱਤਣ ਲਈ ਨਿਰਧਾਰਤ ਟੀਚੇ ਤੋਂ ਉਹ 8 ਦੌੜਾਂ ਪਿੱਛੇ ਰਹਿ ਗਈ ਤੇ ਦੱਖਣੀ ਅਫਰੀਕਾ ਦਾ ਸਕੋਰ ਸੱਤ ਵਿਕਟਾਂ ਪਿੱਛੇ 450 ਦੌੜਾਂ ਰਿਹਾ। ਭਾਰਤ ਦੀ ਤਰਫੋਂ ਆਖਰੀ ਓਵਰ ਵਿਚ ਗੇਂਦਬਾਜ਼ੀ ਮੁਹੰਮਦ ਸ਼ਮੀ ਨੇ ਕੀਤੀ ਤੇ ਦੱਖਣੀ ਅਫਰੀਕਾ ਦੀ ਤਰਫੋਂ ਡੈੱਲ ਸਟੇਨ ਤੇ ਵੀ. ਫਲੈਂਡਰ ਨੇ ਸੰਜਮ ਨਾਲ ਬੱਲੇਬਾਜ਼ੀ ਕੀਤੀ। ਭਾਰਤ ਦੇ 458 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਨੇ ਅੱਜ ਆਖਰੀ ਦਿਨ ਫਾਫ ਡੂ ਪਲੇਸਿਸ (134) ਅਤੇ ਏਬੀ ਡਿਵੀਲਿਅਰਜ਼ (130) ਦੇ ਸੈਂਕੜਿਆਂ ਦੀ ਬਦੋਲਤ ਪੰਜਵੇਂ ਵਿਕਟ ਲਈ 205 ਦੌੜਾਂ ਦੀ ਸਾਂਝੇਦਾਰੀ ਨਾਲ 7 ਵਿਕਟਾਂ ’ਤੇ 450 ਦੌੜਾਂ ਬਣਾਇਆਂ। ਇਕ ਸਮੇਂ ਦੱਖਣੀ ਅਫਰੀਕਾ 4 ਵਿਕਟਾਂ ਪਿੱਛੇ 402 ਦੌੜਾਂ ਬਣਾ ਕੇ ਜਿੱਤ ਤੋਂ ਸਿਰਫ 54 ਦੌੜਾਂ ਦੂਰ ਸੀ ਤੇ ਉਸ ਦੇ ਕੋਲ 13 ਓਵਰ ਬਾਕੀੀ ਸਨ ਪਰ ਭਾਰਤੀ ਗੇਂਦਬਾਜ਼ਾਂ ਨੇ ਆਖਰੀ ਘੰਟੇ ਵਿੰਚ ਜ਼ੋਰਦਾਰ ਵਾਪਸੀ ਕਰਦਿਆਂ ਦੱਖਣੀ ਅਫਰੀਕਾ ਨੂੰ ਜਿੱਤ ਤੋਂ ਵਾਂਝੇ ੇਕਰ ਦਿੱਤਾ।
ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ ਵਿਚ 280 ਦੌੜਾਂ ਬਣਾਈਆਂ ਤੇ ਦੱਖਣੀ ਅਫਰੀਕਾ 244 ਦੌੜਾਂ ਹੀ ਬਣਾ ਸਕੀ। ਦੂਜੀ ਪਾਰੀ ਵਿਚ ਭਾਰਤ ਨੇ 421 ਦੌੜਾਂ ਬਣਾ ਕੇ ਵਿਸ਼ਾਲ ਸਕੋਰ ਖੜਾ ਕੀਤਾ ਪਰ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੇ ਇਸ ਦਾ ਪਿੱਛਾ ਕਰਦਿਆਂ 7 ਵਿਕਟਾਂ ਪਿੱਛੇ 450 ਦੌੜਾਂ ਬਣਾ ਲਈਆਂ। ਆਖਰੀ ਓਵਰ ਵਿਚ     ਦੱਖਣੀ ਅਫਰੀਕਾ ਵੀ ਫਲੈਂਡਰ   ਨਾਬਾਦ (25) ਤੇ ਸਟੇਨ ਨਾਬਾਦ (6) ਖੇਡ ਰਹੇ ਸਨ।
ਇਥੇ ਵਾਂਡਰਰਜ਼ ਸਟੇਡੀਅਮ ਵਿਚ ਭਾਵੇਂ ਭਾਰਤੀ ਗੇਂਦਬਾਜ਼ਾਂ ਨੇ ਆਪਣਾ ਪਸੀਨਾ ਵਹਾਉਣਾ ਜਾਰੀ ਰੱਖਿਆ ਪਰ ਦੂਜੇ ਸੈਸ਼ਨ ਵਿਚ ਉਹ ਇਕ ਵਿਕਟ ਵੀ ਹਾਸਲ ਨਹੀਂ ਕਰ ਸਕੇ ਤੇ ਦੱਖਣੀ ਅਫਰੀਕਾ ਚਾਰ ਵਿਕਟਾਂ ਪਿੱਛੇ ਚਾਹ ਤਕ 331 ਦੌੜਾਂ ’ਤੇ ਪੁੱਜ ਗਈ।
ਫਾਫ ਡੂ ਪਲੇਸਿਸ (88) ਤੇ ਏਬੀ ਡੇਵਿਲੀਅਰਜ਼ (72) ਨੇ ਪੰਜਵੀਂ ਵਿਕਟ ਲਈ ਨਾਬਾਦ 134 ਦੌੜਾਂ ਜੋੜੀਆਂ ਤੇ ਇਸ ਤੋਂ ਪਹਿਲਾਂ ਜਾਕ ਕੈਲਿਸ ਨੂੰ ਆਊਟ ਕਰਕੇ ਜ਼ਹੀਰ ਖਾਨ ਨੇ ਆਪਣਾ 300ਵਾਂ ਟੈਸਟ ਵਿਕਟ ਹਾਸਲ ਕੀਤਾ।
ਦੱਖਣੀ ਅਫਰੀਕਾ ਨੂੰ ਜਿੱਤ ਲਈ 458 ਦੌੜਾਂ ਲੋੜ ਹੈ ਤੇ ਉਸ ਨੇ ਅੱਜ ਦੀ ਖੇਡ ਦੇ ਦੂਜੇ ਸੈਸ਼ਨ ਵਿਚ 95 ਦੌੜਾਂ ਜੋੜੀਆਂ ਤੇ ਉਸ ਨੂੰ ਮੈਚ ਜਿੱਤਣ ਦਾ ਟੀਚਾ ਹਾਸਲ ਕਰਨ ਲਈ ਚੌਥੀ ਪਾਰੀ ’ਚ 127 ਦੌੜਾਂ ਦੀ ਲੋੜ ਹੈ।
ਦੱਖਣੀ ਅਫਰੀਕਾ ਨੇ ਲੰਚ ਤੋਂ ਬਾਅਦ 4 ਵਿਕਟਾਂ ਪਿੱਛੇ 236 ਦੌੜਾਂ ਉਤੇ ਖੇਡਣਾ ਸ਼ੁਰੂ ਕੀਤਾ। ਭਾਰਤ ਨੇ ਪਹਿਲੇ ਪੰਜ ਓਵਰਾਂ ਲਈ ਆਰ. ਅਸ਼ਵਿਨ ਤੇ ਵਿਰਾਟ ਕੋਹਲੀ ਨੂੰ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੌਂਪੀ ਪਰ ਦੋਵਾਂ ਬੱਲੇਬਾਜ਼ਾਂ ਨੇ ਸੰਜਮ ਤੋਂ ਕੰਮ ਲੈਂਦਿਆਂ ਨਵੀਂ ਗੇਂਦ ਦੇ ਆਉਣ ਦੀ ਉਡੀਕ ਵਿਚ ਮੈਚ ਨੂੰ 80ਵੇਂ ਓਵਰ ਵਿਚ ਪਹੁੰਚਾ ਦਿੱਤਾ ਤੇ ਭਾਰਤੀ ਗੇਂਦਬਾਜ਼ਾਂ ਨੂੰ ਕੋਈ ਸਫਲਤਾ ਨਾ ਮਿਲੀ। ਜ਼ਹੀਰ ਤੇ ਮੁਹੰਮਦ ਸਾਮੀ (477) ਨੇ ਇਸ ਤੋਂ ਬਾਅਦ ਗੇਂਦਬਾਜ਼ੀ ਹਮਲੇ ਨੂੰ ਸੰਭਾਲਿਆ ਤੇ ਦੋਵਾਂ ਨੇ ਕਾਫੀ ਸ਼ਾਨਦਾਰ ਗੇਂਦਬਾਜ਼ੀ ਕੀਤੀ।
ਦੋ ਸੈਸ਼ਨਾਂ ਵਿਚ ਜ਼ਹੀਰ ਨੇ 14 ਓਵਰਾਂ ਵਿਚ 64 ਦੌੜਾਂ ਦੇ ਦਿੱਤੀਆਂ ਜੋ ਕਾਫੀ ਮਹਿੰਗਾ ਸੌਦਾ ਸਾਬਤ ਹੋਇਆ। ਈਸ਼ਾਂਤ ਸ਼ਰਮਾ ਨੇ ਵੀ ਭਾਵੇਂ ਪੂਰੀ ਕਸਵੀਂ ਗੇਂਦਬਾਜ਼ੀ ਕੀਤੀ ਪਰ ਉਹ ਪਹਿਲੀ ਪਾਰੀ ਵਿਚ ਕੋਈ ਵਿਕਟ ਨਾ ਲੈ ਸਕਿਆ। ਮੈਚ ਦੇ 82ਵੇਂ ਓਵਰ ਤਕ ਡੂ ਪਲੇਸਿਸ ਨੇ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਸੀ ਤੇ ਡਿਵੀਲੀਅਰਜ਼ ਨੇ ਮੈਚ ਦੇ 88ਵੇਂ ਓਵਰ ’ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
ਪਹਿਲਾ ਟੈਸਟ: ਦੋਵੇਂ ਧਿਰਾਂ ਨੇ
ਲਾਇਆ ਅੱਡੀ ਚੋਟੀ ਦਾ ਜ਼ੋਰ


ਜੋਹੈੱਨਸਬਰਗ, 22 ਦਸੰਬਰ - ਚੇਤੇਸ਼ਵਰ ਪੁਜਾਰਾ ਦੀਆਂ 153 ਅਤੇ ਵਿਰਾਟ ਕੋਹਲੀ ਦੀਆਂ 96 ਦੌੜਾਂ ਸਦਕਾ ਭਾਰਤ ਨੇ ਅੱਜ ਇੱਥੇ ਦੱਖਣੀ ਅਫ਼ਰੀਕਾ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਕੁੱਲ ਮਿਲਾ ਕੇ 457 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ।ਭਾਰਤ ਨੇ ਅੱਜ ਦੂਜੇ ਸੈਸ਼ਨ ਵਿੱਚ 14.2 ਓਵਰ ਹੋਰ ਖੇਡੇ ਅਤੇ ਆਪਣੀ ਦੂਜੀ ਪਾਰੀ ਵਿੱਚ ਕੁੱਲ 129.4 ਓਵਰ ਖੇਡ ਕੇ ਟੀਮ 421 ਦੌੜਾਂ ’ਤੇ ਆਊਟ ਹੋ ਗਈ। ਦੁਪਹਿਰ ਦੇ ਖਾਣੇ ਮਗਰੋਂ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਆਰ. ਅਸ਼ਵਿਨ ਨੇ ਦੌੜਾਂ ਦੀ ਰਫ਼ਤਾਰ ਵਧਾਉਣ ਦੀ ਕੋਸ਼ਿਸ਼ ਕੀਤੀ, ਪਰ ਅਸ਼ਵਿਨ 7 ਦੇ ਨਿੱਜੀ ਸਕੋਰ ’ਤੇ ਵਰਨੌਨ ਫਿਲੈਂਡਰ ਦੀ ਗੇਂਦ ’ਤੇ ਕੈਚ ਆਊਟ ਹੋ ਗਿਆ। ਧੋਨੀ ਵੀ ਤੇਜ਼ੀ ਦੇ ਚੱਕਰ ਵਿੱਚ ਆਊਟ ਹੋ ਗਿਆ। ਉਸ ਨੇ ਤਿੰਨ ਚੌਕਿਆਂ ਦੀ ਮਦਦ ਨਾਲ 29 ਦੌੜਾਂ ਬਣਾਈਆਂ। ਉਸ ਤੋਂ ਬਾਅਦ ਜ਼ਹੀਰ ਖ਼ਾਨ ਅਤੇ ਇਸ਼ਾਂਤ ਸ਼ਰਮਾ ਨੇ ਨੌਵੀਂ ਵਿਕਟ ਲਈ 21 ਦੌੜਾਂ ਦਾ ਯੋਗਦਾਨ ਪਾਇਆ ਅਤੇ ਭਾਰਤ ਦਾ ਸਕੋਰ 400 ਤੋਂ ਪਾਰ ਪੁੱਜਦਾ ਕੀਤਾ। ਜ਼ਹੀਰ ਨੇ ਟੈਸਟ ਮੈਚ ਦਾ ਪਹਿਲਾ ਛੱਕਾ ਜੜ੍ਹਿਆ ਅਤੇ ਉਸ ਨੇ ਡੇਲ ਸਟੇਨ ਦੀ ਗੇਂਦ ’ਤੇ ਚੌਕਾ ਵੀ ਲਾਇਆ। ਉਹ ਤਿੰਨ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 31 ਗੇਂਦਾਂ ਵਿੱਚ 29 ਦੌੜਾਂ ਬਣਾ ਕੇ ਨਾਬਾਦ ਰਿਹਾ। ਇਸ ਦੌਰਾਨ ਇਸ਼ਾਂਤ ਨੂੰ ਇਮਰਾਨ ਤਾਹਿਰ ਨੇ ਐਲਬੀਡਬਲਿਊ ਆਊਟ ਕਰਕੇ ਇਸ ਮੈਚ ਵਿੱਚ ਆਪਣੀ ਪਹਿਲੀ ਵਿਕਟ ਹਾਸਲ ਕੀਤੀ। ਇਸ ਤੋਂ ਬਾਅਦ ਉਸ ਨੇ ਮੁਹੰਮਦ ਸ਼ਮੀ (4) ਨੂੰ ਆਊਟ ਕਰਕੇ ਭਾਰਤ ਦੀ ਪਾਰੀ ਖ਼ਤਮ ਕੀਤੀ।ਦੱਖਣੀ ਅਫਰੀਕਾ ਦੀ ਤਰਫ਼ੋਂ ਵਰਨੌਨ ਫਿਲੈਂਡਰ ਅਤੇ ਯਾਕ ਕੈਲਿਸ 3-3 ਵਿਕਟਾਂ ਲੈ ਕੇ ਸਭ ਤੋਂ ਸਫ਼ਲ ਗੇਂਦਬਾਜ਼ ਰਹੇ, ਜਦਕਿ ਮੌਰਨੀ ਮੌਰਕਲ ਗਿੱਟੇ ਦੀ ਮੋਚ ਕਾਰਨ ਕੱਲ੍ਹ ਹੀ ਮੈਚ ਵਿੱਚੋਂ ਬਾਹਰ ਹੋ ਗਿਆ ਸੀ। ਸਟੇਨ ਨੇ 30 ਓਵਰਾਂ ਵਿੱਚ 104 ਦੌੜਾਂ ਖਰਚ ਕੀਤੀਆਂ ਪਰ ਉਸ ਨੂੰ ਕੋਈ ਵੀ ਵਿਕਟ ਨਾ ਮਿਲੀ। ਜੇ.ਪੀ. ਡੁਮਿਨੀ ਨੇ 87 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਵਿਕਟਕੀਪਰ ਏ.ਬੀ. ਡੀਵਿਲੀਅਰਜ਼ ਨੇ ਵੀ ਕੱਲ੍ਹ ਸ਼ੌਕੀਆ ਇਕ ਓਵਰ   ਕੀਤਾ ਸੀ।
ਪਹਿਲਾ ਟੈਸਟ: 297 ਦੌੜਾਂ ਦੀ ਲੀਡ ਲੈ
ਕੇ ਭਾਰਤ ਮਜ਼ਬੂਤ ਸਥਿਤੀ ’ਚ

* ਦੱਖਣੀ ਅਫਰੀਕਾ ਪਹਿਲੀ ਪਾਰੀ ’ਚ 244 ਦੌੜਾਂ ’ਤੇ ਢੇਰ
* ਪੁਜਾਰਾ ਨੇ ਬਣਾਈਆਂ ਨਾਬਾਦ 130 ਦੌੜਾਂ


ਜੌਹੈੱਨਸਬਰਗ, 21 ਦਸੰਬਰ - ਚੇਤੇਸ਼ਵਰ ਪੁਜਾਰਾ ਵੱਲੋਂ ਬਣਾਈਆਂ ਨਾਬਾਦ 130 ਦੌੜਾਂ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਵਿਰੁੱਧ ਤੀਜੇ ਦਿਨ ਦੂਜੀ ਪਾਰੀ ਖੇਡਦਿਆਂ  ਅੱਜ ਅੱਠ ਵਿਕਟਾਂ ਰਹਿੰਦਿਆਂ 297 ਦੌੜਾਂ ਦੀ ਲੀਡ ਲੈ   ਲਈ ਹੈ। ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ ਨਾਬਾਦ 59 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਦਾ ਸਲਾਮੀ ਬੱਲੇਬਾਜ ਐਸ ਧਵਨ 15 ਦੌੜਾਂ ਬਣਾ ਕੇ ਕੈਲਿਸ ਹੱਥੋਂ ਕੈਚ ਆਊਟ ਹੋ ਗਿਆ ਤੇ ਮੁਰਲੀ ਵਿਜੈ 39 ਨੂੰ ਕੈਲਿਸ ਨੂੰ ਡਿਵੀਲੀਅਰਜ਼ ਦੇ ਹੱਥੋਂ ਕੈਚ ਆਊਟ ਕਰਵਾਇਆ। ਭਾਰਤ ਨੇ ਅੱਜ ਅੱਠ ਵਿਕਟਾਂ ਰਹਿੰਦਿਆਂ 72 ਓਵਰਾਂ ਵਿੱਚ ਕੁੱਲ 261 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਤੇ ਈਸ਼ਾਂਤ ਸ਼ਰਮਾ ਨੇ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਜਲਦੀ ਵਿਕਟਾਂ ਝਟਕ ਕੇ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ 244 ਦੌੜਾਂ ਉਤੇ ਸਮੇਟ ਦਿੱਤੀ। ਜ਼ਹੀਰ ਤੇ ਈਸ਼ਾਂਤ ਨੇ ਆਖਰੀ ਚਾਰ ਵਿਕਟਾਂ ਸਿਰਫ਼ 31 ਦੌੜਾਂ ਵਿੱਚ ਲੈ ਲਈਆਂ। ਦੱਖਣੀ ਅਫਰੀਕਾ ਨੇ ਕੱਲ੍ਹ ਦੇ ਸਕੋਰ ਛੇ ਵਿਕਟਾਂ ’ਤੇ 213 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਤੀਜੇ ਦਿਨ ਅੱਜ ਪੂਰੀ ਟੀਮ ਇਕ ਘੰਟੇ ਤੋਂ ਘੱਟ ਸਮੇਂ ਵਿੱਚ 244 ਦੌੜਾਂ ’ਤੇ ਆਊਟ ਹੋ ਗਈ। ਭਾਰਤ ਨੂੰ ਪਹਿਲੀ ਪਾਰੀ ਵਿੱਚ 36 ਦੌੜਾਂ ਦੀ ਲੀਡ ਮਿਲ ਗਈ ਹੈ।ਜ਼ਹੀਰ ਨੇ 26.3 ਓਵਰਾਂ ਵਿੱਚ 88 ਦੌੜਾਂ ਦੇ ਕੇ ਚਾਰ ਜਦੋਂ ਕਿ ਈਸ਼ਾਂਤ ਨੇ 25 ਓਵਰਾਂ ਵਿੱਚ 79 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਮੁਹੰਮਦ ਸ਼ਮੀ ਨੂੰ ਦੋ ਵਿਕਟਾਂ ਮਿਲੀਆਂ।ਵੇਨੋਰਨ ਫਿਲੈਂਡਰ ਤੇ ਫਾਫ ਡੂ ਪਲੇਸਿਸ ਨੇ ਸਵੇਰੇ ਖੇਡਣਾ ਸ਼ੁਰੂ ਕੀਤਾ। ਫਿਲੈਂਡਰ ਜ਼ਹੀਰ ਦੀ ਗੇਂਦ ’ਤੇ ਸਲਿੱਪ ਵਿੱਚ ਕੈਚ ਦੇ ਕੇ ਪੈਵੇਲੀਅਨ ਪਰਤ ਗਿਆ। ਉਸ ਦਾ ਕੈਚ ਆਰ ਅਸ਼ਵਿਨ ਨੇ ਲਿਆ। ਈਸ਼ਾਂਤ ਨੇ ਡੈੱਲ ਸਟੈਨ ਨੂੰ ਤੀਜੀ ਸਲਿੱਪ ਵਿੱਚ ਰੋਹਿਤ ਸ਼ਰਮਾ ਹੱਥੋਂ ਕੈਚ ਕਰਵਾਇਆ। ਮੋਰਨੇ ਮੋਰਕਲ ਦੇ ਰੂਪ ਵਿੱਚ ਮੇਜ਼ਬਾਨ ਟੀਮ ਦੀ ਆਖਰੀ ਵਿਕਟ 76ਵੇਂ ਓਵਰ ਵਿੱਚ ਡਿੱਗੀ। ਉਸ ਨੂੰ ਜ਼ਹੀਰ ਨੇ  ਬੋਲਡ ਕੀਤਾ।

<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement