Sports News 

ਹਰਭਜਨ ਸਿੰਘ ਬਣਿਆ

ਉੱਤਰੀ ਜ਼ੋਨ ਦਾ ਕਪਤਾਨ


ਪਟਿਆਲਾ, 4 ਅਕਤੂਬਰ - 10 ਅਕਤੂਬਰ ਤੋਂ ਸ਼ੁਰੂ ਹੋ ਰਹੀ ਦਲੀਪ ਟਰਾਫੀ ਦੇ ਅੰਡਰ ਜ਼ੋਨਲ ਮੁਕਾਬਲਿਆਂ ਲਈ ਉਤਰੀ ਜ਼ੋਨ ਦੀ ਟੀਮ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦੀ ਕਪਤਾਨੀ ਸਾਬਕਾ ਟੈਸਟ ਕ੍ਰਿਕਟਰ ਤੇ ਪੰਜਾਬੀ ਪੁੱਤਰ ਹਰਭਜਨ ਸਿੰਘ ਨੂੰ ਸੌਾਪੀ ਗਈ ਹੈ | ਹਰਭਜਨ ਸਿੰਘ ਸਮੇਤ ਪੰਜਾਬ ਦੇ ਛੇ ਖਿਡਾਰੀ ਇਸ ਟੀਮ 'ਚ ਥਾਂ ਬਣਾਉਣ 'ਚ ਸਫਲ ਰਹੇ ਹਨ | ਇਸ ਟੀਮ ਦੀ ਚੋਣ ਵਿਕਰਮ ਰਾਠੌਰ ਦੀ ਚੇਅਰਮੈਨੀ ਵਾਲੀ ਚੇਤਨ ਚੌਹਾਨ, ਰਾਜਦੀਪ, ਵਿਜੇ ਯਾਦਵ, ਸ਼ਿਬੁਨ ਲਾਲ, ਸੰਜੇ ਕਾਦੀਅਨ, ਭੁਪਿੰਦਰ ਸਿੰਘ ਸੀਨੀਅਰ ਤੇ ਸੁਨੀਲ ਚੰਦ 'ਤੇ ਅਧਾਰਿਤ ਕਮੇਟੀ ਨੇ ਕੀਤੀ ਹੈ | ਉੱਤਰੀ ਜ਼ੋਨ ਦੀ ਟੀਮ 'ਚ ਹਰਭਜਨ ਸਿੰਘ ਕਪਤਾਨ, ਜੀਵਨਜੋਤ ਸਿੰਘ, ਮਨਦੀਪ ਸਿੰਘ, ਸਿਧਾਰਥ ਕੌਲ, ਸੰਦੀਪ ਸ਼ਰਮਾ ਤੇ ਸਰਬਜੀਤ ਲਾਡਾ (ਸਾਰੇ ਪੰਜਾਬ ਤੋਂ), ਆਈ.ਡੀ. ਸਿੰਘ ਜੰਮੂ ਕਸ਼ਮੀਰ, ਆਰ. ਧਾਲੀਵਾਲ ਸੈਨਾ, ਐਨ. ਸੈਣੀ ਵਿਕਟ ਕੀਪਰ ਤੇ ਮੋਹਿਤ ਸ਼ਰਮਾ ਦੋਨੋਂ ਹਰਿਆਣਾ, ਆਰ. ਧਵਨ ਹਿਮਾਚਲ ਪ੍ਰਦੇਸ਼, ਪੀ. ਅਵਾਨਾ, ਵੀ. ਮਿਸ਼ਰਾ ਤੇ ਵੀ. ਰਾਵਲ ਤਿੰਨੇ ਦਿੱਲੀ ਤੋਂ ਸ਼ਾਮਲ ਹਨ | ਇਹ ਟੀਮ ਆਪਣਾ ਪਹਿਲਾ ਮੈਚ ਪੂਰਬੀ ਜ਼ੋਨ ਿਖ਼ਲਾਫ ਕੋਚੀ ਵਿਖੇ 10 ਤੋਂ 13 ਅਕਤੂਬਰ ਤੱਕ ਖੇਡੇਗੀ |


ਪੇਂਡੂ ਕਲੱਬਾਂ ਮਨਚਾਹੇ ਢੰਗ ਨਾਲ ਟੂਰਨਾਮੈਂਟ

ਕਰਵਾਉਣ ਲਈ ਆਜ਼ਾਦ-ਮਲੂਕਾ


ਬਠਿੰਡਾ, 3 ਅਕਤੂਬਰ - ਅੱਜ ਇਥੇ ਆਜ਼ਾਦ ਕਬੱਡੀ ਸੇਵਾ ਸੁਸਾਇਟੀ ਪੰਜਾਬ ਦੇ ਮੈਂਬਰਾਂ ਨਾਲ ਮੀਟਿੰਗ ਕਰਨ ਉਪਰੰਤ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ: ਸਿਕੰਦਰ ਸਿੰਘ ਮਲੂਕਾ ਸਿੱਖਿਆ ਮੰਤਰੀ ਨੇ ਆਖਿਆਂ ਕਿ ਪੇਂਡੂ ਕਲੱਬਾਂ ਮਨਚਾਹੇ ਢੰਗ ਨਾਲ ਟੂਰਨਾਮੈਂਟ ਕਰਵਾਉਣ ਲਈ ਪੂਰੀ ਤਰ੍ਹਾਂ ਆਜ਼ਾਦ ਹਨ ਤੇ ਉਨ੍ਹਾਂ 'ਤੇ ਕਿਸੇ ਤਰ੍ਹਾਂ ਦੀ ਕੋਈ ਬੰਦਿਸ਼ ਨਹੀਂ | ਸ: ਮਲੂਕਾ ਨੇ ਕਿਹਾ ਕਿ ਪੇਂਡੂ ਕਲੱਬਾਂ ਖੁਦ ਪੈਸੇ ਖ਼ਰਚ ਕੇ ਟੂਰਨਾਮੈਂਟ ਕਰਵਾਉਣ ਦਾ ਉੱਦਮ ਕਰਦੀਆਂ ਹਨ | ਇਸ ਲਈ ਇਹ ਕਲੱਬਾਂ ਦੀ ਮਰਜ਼ੀ ਹੈ ਕਿ ਉਹ ਕਿਹੋ ਜਿਹੇ ਟੂਰਨਾਮੈਂਟ ਕਰਵਾਉਣਾ ਚਾਹੰੁਦੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਕਬੱਡੀ ਐਸੋਸੀਏਸ਼ਨ ਨਸ਼ਾ ਕਰਕੇ ਖੇਡਣ ਵਾਲੇ ਖਿਡਾਰੀਆਂ ਦੇ ਿਖ਼ਲਾਫ਼ ਹੈ | ਇਸ ਮੌਕੇ ਐਸ਼ੋਸੀਏਸ਼ਨ ਦੇ ਜਨਰਲ ਸਕੱਤਰ ਗੁਰਦੀਪ ਮੱਲੀ, ਹਰਪ੍ਰੀਤ ਬਾਬਾ ਕਬੱਡੀ ਕੋਚ, ਹਰਜਿੰਦਰ ਜਿੰਦਾ, ਰਘਵੀਰ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ, ਗੁਰਪ੍ਰੀਤ ਨਥਾਣਾ, ਸ਼ਿਵਰਾਜਪਾਲ ਬੱਧਨੀ, ਜਗਦੇਵ ਸਿੰਘ ਧੰਨਾ ਸ਼ਹੀਦ ਫਿਰੋਜ਼ਪੁਰ, ਲਖਵੀਰ ਬਬਲਾ ਧੂਰਕੋਟ ਕਲਾਂ, ਕਰਮਜੀਤ ਸਿੰਘ ਬਰਨਾਲਾ, ਦਰਸ਼ਨ ਸਿੰਘ ਜਟਾਣਾ, ਕੁਲਵੀਰ ਸਿੰਘ ਮਾਨ ਬਰਨਾਲਾ, ਜਸਪਾਲ ਸਿੰਘ ਬਾਜਵਾ ਬਰਨਾਲਾ, ਗੁਰਮੇਲ ਥਿੰਦ, ਜਸਵਿੰਦਰ ਪਾਲ ਨੀਟੂ ਬੱਦੋਵਾਲ, ਬੂਟਾ ਸਿੰਘ ਛਾਪਾ ਰਾਏ, ਦਿਲਬਾਗ ਸਿੰਘ ਕੋਠੇ ਰਾਹਲਾ, ਅਖਤਿਆਰ ਸਿੰਘ ਰੰੂਮੀ, ਅਮਨਦੀਪ ਸਿੰਘ ਨੀਟੂ ਸਵੱਦੀ ਕਲਾਂ, ਰਣਜੀਤ ਸਿੰਘ ਰਾਜੂ ਤਲਵੰਡੀ ਖੁਰਦ ਤੇ ਤੇਜਿੰਦਰ ਸਿੰਘ ਹੰਸਰਾ ਆਦਿ ਮੌਜੂਦ ਸਨ |


ਯੁਵਰਾਜ ਦੀ ਵਾਪਸੀ,

ਸਹਿਵਾਗ ਤੇ ਗੰਭੀਰ ਬਾਹਰ


ਚੇਨਈ, 31 ਸਤੰਬਰ - ਫਾਰਮ 'ਚ ਚੱਲ ਰਹੇ ਖੱਬੇ ਹੱਥ ਦੇ ਬੱਲੇਬਾਜ਼ ਯੁਵਰਾਜ ਸਿੰਘ ਦੀ ਆਸਟ੍ਰੇਲੀਆ ਖਿਲਾਫ ਹੋ ਰਹੀ ਸੀਮਿਤ ਓਵਰਾਂ ਦੀ ਲੜੀ ਦੇ ਲਈ ਇਕ ਮਾਤਰ ਟੀ-20 ਅਤੇ ਪਹਿਲੇ ਤਿੰਨ ਇਕ ਦਿਨਾ ਮੈਚਾਂ ਦੇ ਲਈ ਕੌਮੀ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ. ਜਦਕਿ ਵਰਿੰਦਰ ਸਹਿਵਾਗ ਅਤੇ ਗੌਤਮ ਗੰਭੀਰ ਨੂੰ ਇਕ ਬਾਹਰ ਫਿਰ ਟੀਮ 'ਚੋਂ ਬਾਹਰ ਰੱਖਿਆ ਗਿਆ ਹੈ | ਇਸ ਤੋਂ ਇਲਾਵਾ ਉਮੇਸ਼ ਯਾਦਵ, ਦਿਨੇਸ਼ ਕਾਰਤਿਕ ਅਤੇ ਮੁਰਲੀ ਵਿਜੇ ਨੂੰ ਵੀ ਟੀਮ 'ਚੋਂ ਬਾਹਰ ਰੱਖਿਆ ਗਿਆ ਹੈ | ਯੁਵਰਾਜ ਨੇ ਆਪਣਾ ਆਖਰ ਇਕ ਦਿਨਾ ਮੈਚ ਇਸ ਸਾਲ ਜਨਵਰੀ 'ਚ ਧਰਮਸ਼ਾਲਾ ਵਿਖੇ ਇੰਗਲੈਂਡ ਖਿਲਾਫ ਖੇਡਿਆ ਸੀ | ਯੁਵਰਾਜ ਨੂੰ ਹਾਲ ਹੀ ਵਿਚ ਘਰੇਲੂ ਪ੍ਰਦਰਸ਼ਨ ਦੇ ਦਮ 'ਤੇ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ, ਯੁਵਰਾਜ ਨੇ ਪਿਛਲੇ 5 ਮੈਚਾਂ 'ਚ 67.40 ਦੀ ਔਸਤ ਨਾਲ 337 ਦੌੜਾਂ ਬਣਾਈਆਂ | ਯੁਵਰਾਜ ਸਿੰਘ ਨੂੰ ਦਿਨੇਸ਼ ਕਾਰਤਿਕ ਦੀ ਜਗਾ ਟੀਮ 'ਚ ਚੁਣਿਆ ਗਿਆ, ਜੋ ਮਿਡਲ ਆਰਡਰ 'ਚ ਬੱਲੇਬਾਜ਼ੀ ਕਰਨਗੇ ਅਤੇ ਆਪਣੀ ਖੱਬੇ ਹੱਥ ਦੀ ਫਿਰਕੀ ਗੇਂਦਬਾਜ਼ੀ ਨਾਲ ਵੀ ਕਮਾਲ ਵਿਖਾਉਣਗੇ | ਸਨਦੀਪ ਪਾਟਿਲ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਖਰਾਬ ਫਾਰਮ ਤੋਂ ਜੂਝ ਰਹੇ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਨੂੰ ਵੀ ਬਾਹਰ ਦਾ ਰਸਤਾ ਵਿਖਾਇਆ | ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਟੀਮ 'ਚੋਂ ਬਾਹਰ ਕੀਤਾ ਗਿਆ ਕਿਉਂਕਿ ਹਾਲ ਹੀ ਵਿਚ ਖੇਡੀ ਗਈ ਚੈਲੇਂਜਰ ਟ੍ਰਾਫੀ 'ਚ ਉਸਦਾ ਪ੍ਰਦਰਸ਼ਨ ਬੜਾ ਖਰਾਬ ਰਿਹਾ ਸੀ | ਗੇਂਦਬਾਜ਼ਾਂ 'ਚ ਬੰਗਾਲ ਦਾ ਤੇਂਜ਼ ਗੇਂਦਬਾਜ਼ ਮੁਹੰਮਦ ਸ਼ੰਮੀ, ਕਰਨਾਟਕਾ ਦਾ ਵਿਨੇ ਕੁਮਾਰ ਅਤੇ ਸੌਰਾਸ਼ਟਰ ਦੇ ਜੈਦੇਵ ਓਨਾਦਕਟ ਨੂੰ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ, ਜਦਕਿ ਭੁਵਨੇਸ਼ਵਰ ਕੁਮਾਰ ਅਤੇ ਇਸ਼ਾਂਤ ਸ਼ਰਮਾ ਦੀ ਟੀਮ 'ਚ ਵਾਪਸੀ ਹੋਈ ਹੈ, ਜਿਨ੍ਹਾਂ ਨੂੰ ਜ਼ਿੰਬਾਬਵੇ ਦੌਰੇ ਲਈ ਅਰਾਮ ਦਿੱਤਾ ਗਿਆ ਸੀ | ਸਪਿਨ ਗੇਂਦਬਾਜ਼ੀ ਦੀ ਵਾਗਡੋਰ ਆਰ. ਅਸ਼ਵਿਨ ਅਤੇ ਅਮਿਤ ਮਿਸ਼ਰਾ ਸੰਭਾਲਣਗੇ | ਟੀਮ ਇਸ ਪ੍ਰਕਾਰ ਹੈ-ਮਹਿੰਦਰ ਸਿੰਘ ਧੋਨੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸੁਰੇਸ਼ ਰੈਣਾ, ਯੁਵਰਾਜ ਸਿੰਘ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਇਸ਼ਾਂਤ ਸ਼ਰਮਾ, ਭੁਵਨੇਸ਼ਵਰ ਕੁਮਾਰ, ਵਿਨੇ ਕੁਮਾਰ, ਮੁਹੰਮਦ ਸ਼ੰਮੀ, ਜੈਦੇਵ ਉਨਾਦਕਟ, ਅਮਿਤ ਮਿਸ਼ਰਾ ਤੇ ਅੰਬੈਂਤੀ ਰਾਇਡੂ |


ਯੁਵਰਾਜ ਦੀ ਅਗਵਾਈ 'ਚ ਇੰਡੀਆ

ਬਲਿਊ ਬਣੀ ਚੈਂਪੀਅਨ


ਇੰਦੌਰ, 30 ਸਤੰਬਰ - ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਯੁਵਰਾਜ ਸਿੰਘ ਦੀ ਅਗਵਾਈ ਵਾਲੀ ਇੰਡੀਆ ਬਲਿਊ ਨੇ ਇਥੇ ਜਾਰੀ ਐਨ. ਕੇ. ਪੀ. ਚੈਲੇਂਜਰ ਟ੍ਰਾਫੀ 'ਚ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ, ਉਸ ਨੇ ਖਿਤਾਬੀ ਮੁਕਾਬਲੇ 'ਚ ਦਿੱਲੀ ਦੀ ਟੀਮ ਨੂੰ 50 ਦੌੜਾਂ ਨਾਲ ਮਾਤ ਦਿੱਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਡੀਆ ਬਲਿਊ ਨੇ ਨਿਰਧਾਰਿਤ ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 274 ਦੌੜਾਂ ਬਣਾਈਆਂ, ਕੇਵਲ ਮਨੀਸ਼ ਪਾਂਡੇ ਨੇ ਹੀ ਅਰਧ ਸੈਂਕੜਾ ਲਗਾਇਆ। ਪਾਂਡੇ ਨੇ ਟੀਮ ਵਲੋਂ ਸਭ ਤੋਂ ਵੱਧ 62 ਦੌੜਾਂ ਦੀ ਪਾਰੀ ਖੇਡੀ, ਜਦਕਿ ਪਿਊਸ਼ ਚਾਵਲਾ ਨੇ 42, ਅੰਕਿਤ ਬਾਵਨੇ ਨੇ 37 ਅਤੇ ਨਮਨ ਓਜਾ ਨੇ 33 ਦੌੜਾਂ ਦੀ ਪਾਰੀ ਖੇਡੀ। ਦਿੱਲੀ ਵਲੋਂ ਤੇਜ਼ ਗੇਂਦਬਾਜ਼ ਪਰਵਿੰਦਰ ਅਵਾਨਾ ਅਕੇ ਰਜਤ ਭਾਟੀਆਂ ਨੇ 4-4 ਵਿਕਟਾਂ ਹਾਸਿਲ ਕੀਤੀਆਂ। ਟੀਚੇ ਦਾ ਪਿੱਛਾ ਕਰਨ ਉੱਤਰੀ ਦਿੱਲੀ ਦੀ ਟੀਮ ਨੂੰ ਭੁਵਨੇਸ਼ਵਰ ਕੁਮਾਰ ਨੇ ਸ਼ੁਰੂਆਤੀ ਝਟਕੇ ਦਿੱਤੇ। ਉਸ ਨੇ ਗੌਤਮ ਗੰਭੀਰ ਅਤੇ ਉਨਮੁਕਤ ਚੰਦ ਦੀ ਦਿੱਲੀ ਦੀ ਸਲਾਮੀ ਜੋੜੀ ਨੂੰ ਜਲਦ ਹੀ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ। ਇਸ ਤੋਂ ਬਾਅਦ ਉਸ ਨੇ 2 ਹੋਰ ਵਿਕਟਾਂ ਹਾਸਿਲ ਕੀਤੀਆਂ। ਉਸ ਨੇ ਆਪਣੇ 9 ਓਵਰਾਂ 'ਚ ਕੇਵਲ 39 ਦੌੜਾਂ ਦੇ ਕੇ 4 ਖਿਡਾਰੀਆਂ ਨੂੰ ਆਊਟ ਕੀਤਾ, ਅਤੇ ਦਿੱਲੀ ਦੀ ਟੀਮ 44.4 ਓਵਰਾਂ 'ਚ 224 ਦੌੜਾਂ 'ਤੇ ਸਿਮਟ ਗਈ। ਦਿੱਲੀ ਵਲੋਂ ਪੁਨੀਤ ਬਿਸ਼ਟ (54) ਅਤੇ ਮਿਲਿੰਦ ਕੁਮਾਰ (54) ਨੇ ਕੁਝ ਸੰਘਰਸ਼ ਕੀਤਾ ਜਦਕਿ ਦਿੱਲੀ ਦਾ ਕਪਤਾਨ ਵਿਰਾਟ ਕੋਹਲੀ 23 ਅਤੇ ਵਰਿੰਦਰ ਸਹਿਵਾਗ ਕੇਵਲ 5 ਦੌੜਾਂ ਹੀ ਬਣਾ ਸਕਿਆ।


ਟੀ-20 ਚੈਂਪੀਅਨਜ਼ ਲੀਗ-ਟਾਈਟਨਜ਼ ਨੇ

ਸਨਰਾਈਜ਼ਰਸ ਨੂੰ 8 ਵਿਕਟਾਂ ਨਾਲ ਹਰਾਇਆ


ਰਾਂਚੀ, 29 ਸਤੰਬਰ - ਰਾਂਚੀ ਦੇ ਜੇ. ਐਸ. ਸੀ. ਏ. ਅੰਤਰਰਾਸ਼ਟਰੀ ਸਟੇਡੀਅਮ 'ਚ ਖੇਡੇ ਗਏ ਟੀ-20 ਚੈਂਪੀਅਨਜ਼ ਲੀਗ ਦੇ ਇਕ ਰੋਮਾਂਚਕ ਮੈਚ 'ਚ ਟਾਈਟਨਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਦਿੱਤਾ | ਟਾਈਟਨਜ਼ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ, ਜੋਕਿ ਉਨ੍ਹਾਂ ਲਈ ਸਹੀ ਸਾਬਤ ਹੋਇਆ | ਸਨਰਾਈਜ਼ਰਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ 'ਤੇ 145 ਦੌੜਾਂ ਬਣਾਈਆਂ | ਸਨਰਾਈਜ਼ਰਸ ਵੱਲੋਂ ਸਭ ਤੋਂ ਵੱਧ 37 ਦੌੜਾਂ ਐਸ. ਧਵਨ ਨੇ ਬਣਾਈਆਂ, ਜਦੋਂਕਿ ਪੀ. ਏ. ਪਟੇਲ ਨੇ 26 ਤੇ ਜੇ. ਪੀ. ਡੁਮਿਨੀ ਨੇ 17 ਦੌੜਾਂ ਦਾ ਯੋਗਦਾਨ ਦਿੱਤਾ | ਸਨਰਾਈਜ਼ਰਸ ਵੱਲੋਂ ਕੋਈ ਵੀ ਬੱਲੇਬਾਜ਼ ਲੰਬੀ ਪਾਰੀ ਖੇਡਣ 'ਚ ਸਫ਼ਲ ਨਹੀਂ ਹੋਇਆ | ਟਾਈਟਨਜ਼ ਵੱਲੋਂ ਗੇਂਦਬਾਜ਼ੀ ਕਰਦੇ ਹੋਏ ਡੀ. ਵਾਈਸੇ ਨੇ 4 ਓਵਰਾਂ 'ਚ 17 ਦੌੜਾਂ ਖ਼ਰਚ ਕੇ 3 ਵਿਕਟਾਂ ਲਈਆਂ, ਜਦੋਂਕਿ ਐਚ. ਡੇਵਿਡਸ, ਆਰ. ਆਰ. ਰਿਚਰਡਸ ਤੇ ਐਮ. ਲੈਂਗ ਨੂੰ ਇਕ-ਇਕ ਵਿਕਟ ਮਿਲੀ | ਟਾਈਟਨਜ਼ ਵੱਲੋਂ ਬੱਲੇਬਾਜ਼ੀ ਕਰਦੇ ਹੋਏ ਐਚ. ਡੇਵਿਡਸ ਨੇ ਸਭ ਤੋਂ ਵੱਧ 64 ਦੌੜਾਂ ਦਾ ਯੋਗਦਾਨ ਦਿੱਤਾ, ਜਦੋਂਕਿ ਜੇ. ਏ. ਰੁਡੋਲਫ਼ ਨੇ 49 ਦੌੜਾਂ ਬਣਾਈਆਂ | ਟਾਈਟਨਜ਼ ਨੇ ਇਹ ਮੈਚ 21 ਗੇਂਦਾਂ ਰਹਿੰਦਿਆਂ ਦੀ ਜਿੱਤ ਲਿਆ | ਸਨਰਾਈਜ਼ਰਸ ਵੱਲੋਂ ਗੇਂਦਬਾਜ਼ੀ ਕਰਦੇ ਹੋਏ ਡੀ. ਡਬਲੂ. ਸਟੇਨ ਅਤੇ ਆਈ. ਸ਼ਰਮਾ ਨੂੰ ਇਕ-ਇਕ ਵਿਕਟ ਮਿਲੀ | ਮੈਨ ਆਫ਼ ਦ ਮੈਚ ਐਚ. ਡੇਵਿਡਸ ਨੂੰ ਦਿੱਤਾ ਗਿਆ |<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement