Sports News 

ਵਿਸ਼ਵ ਕਬੱਡੀ ਕੱਪ - ਭਾਰਤ ਦੇ ਗੱਭਰੂ

ਤੇ ਮੁਟਿਆਰਾਂ ਫਾਈਨਲ 'ਚ

ਬਠਿੰਡਾ, 12 ਦਸੰਬਰ:- ਅੱਜ ਇਥੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਹੋਏ ਚੌਥੇ ਵਿਸ਼ਵ ਕਬੱਡੀ ਕੱਪ ਦੇ ਸੈਮੀਫ਼ਾਈਨਲ ਮੁਕਾਬਲਿਆਂ 'ਚ ਭਾਰਤ ਦੇ ਮੁੰਡਿਆਂ ਅਤੇ ਕੁੜੀਆਂ ਨੇ ਸ਼ਾਨਦਾਰ ਜਿੱਤਾਂ ਹਾਸਲ ਕਰਕੇ ਫ਼ਾਈਨਲ 'ਚ ਪ੍ਰਵੇਸ਼ ਕਰ ਲਿਆ ਹੈ | ਭਾਰਤ ਦੀ ਲੜਕੀਆਂ ਨੇ ਪਾਕਿਸਤਾਨ ਨੂੰ ਜਦਕਿ ਮੁੰਡਿਆਂ ਨੇ ਇੰਗਲੈਂਡ ਨੂੰ ਹਰਾ ਕੇ ਖਿਤਾਬੀ ਮੁਕਾਬਲਿਆਂ 'ਚ ਜਗਾ ਬਣਾਈ | ਹੁਣ ਮੁੰਡਿਆਂ ਦੇ ਵਰਗ 'ਚ ਭਾਰਤ ਤੇ ਪਾਕਿਸਤਾਨ ਜਦਕਿ ਲੜਕੀਆਂ ਦੇ ਵਰਗ 'ਚ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖਿਤਾਬੀ ਟੱਕਰ ਹੋਵੇਗੀ | ਅੱਜ ਦੇ ਮੁਕਾਬਲਿਆਂ 'ਚ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼ਿਰਕਤ ਕੀਤੀ ਅਤੇ ਟੀਮਾਂ ਨਾਲ ਜਾਣ ਪਛਾਣ ਕੀਤੀ | ਅੱਜ ਇਥੇ ਦਿਨ ਦੇ ਪਹਿਲੇ ਮੁਕਾਬਲੇ 'ਚ ਪਹਿਲੀ ਵਾਰ ਵਿਸ਼ਵ ਕੱਪ 'ਚ ਭਾਗ ਲੈ ਰਹੀ ਲੜਕੀਆਂ ਦੀ ਨਿਊਜ਼ੀਲੈਂਡ ਟੀਮ ਨੇ ਡੈਨਮਾਰਕ ਨੂੰ 45-25 ਨਾਲ ਹਰਾ ਦਿੱਤਾ | ਪੰਜਾਬ ਦੇ ਸਿੱਖਿਆ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਜੋ ਕਬੱਡੀ ਐਸੋਸੀਏਸ਼ਨ ਦੇ ਚੇਅਰਮੈਨ ਵੀ ਹਨ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਇਸ ਮੁਕਾਬਲੇ ਦੀ ਸ਼ੁਰੂਆਤ ਕਰਵਾਈ | ਦੂਜੇ ਸੈਮੀਫ਼ਾਈਨਲ 'ਚ ਪਾਕਿਸਤਾਨੀ ਕੁੜੀਆਂ ਦੀ ਭਾਰਤੀ ਖਿਡਾਰਨਾਂ ਅੱਗੇ ਇਕ ਨਾ ਚੱਲੀ ਅਤੇ ਭਾਰਤੀ ਟੀਮ ਨੇ ਇਕ ਪਾਸੜ ਮੁਕਾਬਲੇ 'ਚ 46 -16 ਨਾਲ ਇਹ ਮੈਚ ਜਿੱਤ ਕੇ ਲਗਾਤਾਰ ਤੀਸਰੀ ਵਾਰ ਫ਼ਾਈਨਲ 'ਚ ਪ੍ਰਵੇਸ਼ ਕੀਤਾ | ਭਾਰਤੀ ਕਪਤਾਨ ਸੁਖਵਿੰਦਰ ਕੌਰ ਤੇ ਧਾਵੀ ਪਿ੍ਅੰਕਾ ਦੇਵੀ ਨੇ 8-8 ਅੰਕ ਹਾਸਿਲ ਕੀਤੇ | ਜਦਕਿ ਜਾਫੀਆਂ 'ਚੋਂ ਅਨੂ ਰਾਣੀ ਤੇ ਖੁਸ਼ਬੂ ਨੇ 6-6 ਜੱਫੇ ਲਾਏ | ਇਸ ਮੈਚ 'ਚ ਟੀਮਾਂ ਨਾਲ ਜਾਣ ਪਛਾਣ ਸਿੰਚਾਈ ਮੰਤਰੀ ਸ: ਜਨਮੇਜ਼ਾ ਸਿੰਘ ਸੇਖੋਂ, ਆਈ.ਜੀ ਸ: ਪਰਮਰਾਜ਼ ਸਿੰਘ ਉਮਰਾਨੰਗਲ ਨੇ ਕੀਤੀ | ਦਿਨ ਦੇ ਤੀਸਰੇ ਮੁਕਾਬਲੇ 'ਚ ਪੁਰਸ਼ਾਂ ਦੇ ਵਰਗ 'ਚ ਪਾਕਿਸਤਾਨ ਤੇ ਅਮਰੀਕਾ ਦਾ ਮੁਕਾਬਲਾ ਹੋਇਆ, ਜਿਸ ਵਿਚ ਪਾਕਿਸਤਾਨ ਦੀ ਟੀਮ ਨੇ ਅਮਰੀਕਾ ਨੂੰ 51-33 ਨਾਲ ਹਰਾ ਕੇ ਲਗਾਤਾਰ ਦੂਸਰੀ ਵਾਰ ਫਾਈਨਲ 'ਚ ਜਗਾ ਬਣਾਈ | ਇਸ ਮੌਕੇ ਡੀ.ਸੀ ਬਠਿੰਡਾ ਸ੍ਰੀ ਕਮਲ ਕਿਸ਼ੋਰ ਯਾਦਵ, ਐਸ.ਐਸ.ਪੀ ਬਠਿੰਡਾ ਸ: ਗੁਰਪ੍ਰੀਤ ਸਿੰਘ ਭੁੱਲਰ, ਮੁੱਖ ਸੰਸਦੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ, ਵਿਧਾਇਕ ਦਰਸ਼ਨ ਸਿੰਘ ਕੋਟਫ਼ੱਤਾ, ਜਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਸ: ਗੁਰਪ੍ਰੀਤ ਸਿੰਘ ਮਲੂਕਾ, ਜਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਸ: ਬਲਕਾਰ ਸਿੰਘ ਬਰਾੜ ਹਾਜ਼ਰ ਸਨ |


ਰੋਮਾਂਚਕ ਮੁਕਾਬਲੇ 'ਚ ਡੈਨਮਾਰਕ ਦੀਆਂ

ਕੁੜੀਆਂ ਨੇ ਇੰਗਲੈਂਡ ਨੂੰ ਹਰਾਇਆ


ਸੰਗਰੂਰ 10 ਦਸੰਬਰ -ਵਿਸ਼ਵ ਕਬੱਡੀ ਕੱਪ ਟੂਰਨਾਮੈਂਟ ਦੇ 9ਵੇਂ ਦਿਨ ਅੱਜ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਚਾਰ ਮੈਚ ਖੇਡੇ ਗਏ ਜਿਨ੍ਹਾਂ 'ਚੋਂ ਪਾਕਿਸਤਾਨ ਤੇ ਕੈਨੇਡਾ ਦੀਆਂ ਮੁੰਡਿਆਂ ਅਤੇ ਡੈਨਮਾਰਕ ਤੇ ਨਿਊਜ਼ੀਲੈਂਡ ਦੀਆਂ ਕੁੜੀਆਂ ਜੇਤੂ ਰਹੀਆਂ | ਅੱਜ ਪੁਰਸ਼ ਵਰਗ ਦੇ ਪਹਿਲੇ ਮੈਚ 'ਚ ਕੈਨੇਡਾ ਦੀ ਟੀਮ ਨੇ ਸਿਅਰਾ ਲਿਓਨ ਨੂੰ 58-34 ਨਾਲ ਹਰਾਇਆ | ਸਿਅਰਾ ਲਿਓਨ ਟੀਮ ਦੇ ਕਪਤਾਨ ਨੇ ਦਰਸ਼ਕਾਂ ਦੇ ਸਾਹਮਣੇ ਮੰਨਿਆ ਕਿ ਉਨ੍ਹਾਂ ਪਾਸ ਕੋਈ ਚੰਗਾ ਕੋਚ ਨਹੀਂ ਹੈ | ਦੂਸਰਾ ਮੈਚ ਡੈਨਮਾਰਕ ਅਤੇ ਇੰਗਲੈਂਡ ਦੀਆਂ ਕੁੜੀਆਂ ਵਿਚਾਲੇ ਖੇਡਿਆ ਗਿਆ ਅਤੇ ਇਹ ਇਸ ਵਿਸ਼ਵ ਕੱਪ ਦਾ ਹੁਣ ਤੱਕ ਦਾ ਸਭ ਤੋਂ ਫਸਵਾਂ ਮੈਚ ਸਾਬਿਤ ਹੋਇਆ | ਅੱਧੇ ਸਮੇਂ ਤੱਕ ਡੈਨਮਾਰਕ ਦੇ 17 ਅਤੇ ਇੰਗਲੈਂਡ ਦੇ 16 ਅੰਕ ਸਨ ਪ੍ਰੰਤੂ ਅਖੀਰ 'ਚ ਡੈਨਮਾਰਕ ਦੀਆਂ ਕੁੜੀਆਂ ਨੇ ਇਹ ਮੁਕਾਬਲਾ 33-30 ਨਾਲ ਜਿੱਤਿਆ | ਤੀਸਰਾ ਮੈਚ ਨਿਊਜ਼ੀਲੈਂਡ ਅਤੇ ਅਮਰੀਕਾ ਦੀਆਂ ਕੁੜੀਆਂ ਵਿਚਾਲੇ ਹੋਇਆ, ਜਿਸ ਵਿਚ ਕੀਵੀ ਟੀਮ ਨੇ ਅਮਰੀਕਾ ਨੂੰ 53-23 ਨਾਲ ਹਰਾਇਆ | ਦਿਨ ਦੇ ਆਖਰੀ ਮੈਚ 'ਚ ਪਾਕਿਸਤਾਨੀ ਮੁੰਡਿਆਂ ਦੀ ਇੰਗਲੈਂਡ ਨਾਲ ਟੱਕਰ ਹੋਈ ਜਿਸ ਦੇ ਪਹਿਲੇ ਅੱਧ ਵਿਚ ਪਾਕਿਸਤਾਨ ਨੇ ਲਗਾਤਾਰ 11 ਅੰਕ ਹਾਸਲ ਕੀਤੇ | ਇਸ ਪਿਛੋਂ ਗੁਰਦੇਵ ਸਿੰਘ ਗੋਪੀ ਨੇ ਇੰਗਲੈਂਡ ਟੀਮ ਲਈ ਪਹਿਲਾ ਅੰਕ ਹਾਸਲ ਕੀਤਾ | ਪਾਕਿਸਤਾਨ ਦੀ ਟੀਮ ਨੇ ਇਹ ਮੁਕਾਬਲਾ 69-28 ਨਾਲ ਜਿੱਤਿਆ | ਅੱਜ ਦੇ ਮੈਚਾਂ ਦਾ ਉਦਘਾਟਨ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ | ਐਸ. ਐਸ. ਪੀ ਸੰਗਰੂਰ ਸ: ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਕੀਤੇ ਸੁਰੱਖਿਆ ਪ੍ਰਬੰਧਾਂ ਉਤੇ ਮਹਿਮਾਨਾਂ 'ਤੇ ਦਰਸ਼ਕਾਂ ਨੇ ਤਸੱਲੀ ਪ੍ਰਗਟ ਕੀਤੀ | ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ, ਬਾਬੂ ਪ੍ਰਕਾਸ਼ ਚੰਦ ਗਰਗ ਅਤੇ ਸੰਤ ਬਲਬੀਰ ਸਿੰਘ ਘੁੰਨਸ ਮੁੱਖ ਪਾਰਲੀਮਾਨੀ ਸਕੱਤਰ, ਬੀਬੀ ਹਰਜੀਤ ਕੌਰ ਢੀਂਡਸਾ, ਬੀਬੀ ਗਗਨਦੀਪ ਕੌਰ ਢਾੀਂਡਸਾ, ਸ: ਇਕਬਾਲ ਸਿੰਘ ਝੂੰਦਾਂ, ਨੁਸਰਤ ਇਕਰਾਮ ਬੱਗੇ ਖਾਂ, ਸ: ਰਵਿੰਦਰ ਸਿੰਘ ਚੀਮਾ ਉਪ ਚੇਅਰਮੈਨ ਮੰਡੀ ਬੋਰਡ, ਡੀ.ਆਈ.ਜੀ. ਸ੍ਰੀ ਸ਼ਿਵੈ ਕੁਮਾਰ ਵਰਮਾ, ਡਿਪਟੀ ਕਮਿਸ਼ਨਰ ਡਾ: ਇੰਦੂ ਮਲਹੌਤਰਾ, ਸ: ਪ੍ਰੀਤਮ ਸਿੰਘ ਜੌਹਲ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ, ਸ੍ਰੀ ਜਤਿੰਦਰ ਸਿੰਘ ਤੁੰਗ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸਾਬਕਾ ਮੰਤਰੀ ਭਾਈ ਗੋਬਿੰਦ ਸਿੰਘ ਲੌਾਗੋਵਾਲ, ਸ੍ਰੀ ਅਮਨਵੀਰ ਸਿੰਘ ਚੈਰੀ, ਸ: ਰਾਜਿੰਦਰ ਸਿੰਘ ਕਾਂਝਲਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਸ: ਸੁਖਵੰਤ ਸਿੰਘ ਸਰਾਓ ਹਲਕਾ ਇੰਚਾਰਜ ਲਹਿਰਾਗਾਗਾ, ਕੌਮਾਂਤਰੀ ਕਬੱਡੀ ਪ੍ਰਮੋਟਰ ਕਰਨ ਘੁਮਾਣ ਕੈਨੇਡਾ, ਗਿਆਨੀ ਰਘਬੀਰ ਸਿੰਘ ਜਖੇਪਲ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਸ: ਮਨਿੰਦਰਪਾਲ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਸ਼ਹਿਰੀ, ਸ੍ਰੀ ਜਤਿੰਦਰ ਕਾਲੜਾ ਸੂਬਾ ਸਕੱਤਰ ਭਾਜਪਾ, ਸ੍ਰੀ ਜੋਗੀ ਰਾਮ ਸਾਹਨੀ ਜ਼ਿਲ੍ਹਾ ਪ੍ਰਧਾਨ ਭਾਜਪਾ, ਸ੍ਰੀਮਤੀ ਪੂਨਮਦੀਪ ਕੌਰ ਐਸ.ਡੀ.ਐਮ, ਸ: ਚੰਦ ਸਿੰਘ ਚੱਠਾ, ਸ: ਨਛੱਤਰ ਸਿੰਘ ਜਹਾਂਗੀਰ, ਸ੍ਰੀ ਰਾਜ ਕੁਮਾਰ ਅਰੋੜਾ, ਸ੍ਰੀ ਰਾਜ ਕੁਮਾਰ ਟੋਨੀ, ਸ: ਗੁਰਬਚਨ ਸਿੰਘ ਬਚੀ, ਸ: ਬਲਵੰਤ ਸਿੰਘ ਸ਼ੇਰਗਿੱਲ, ਸ: ਸਤਿਗੁਰ ਸਿੰਘ ਨਮੋਲ, ਸ: ਅਮਰਜੀਤ ਸਿੰਘ ਟੀਟੂ, ਜਥੇਦਾਰ ਗੁਰਲਾਲ ਸਿੰਘ ਫਤਹਿਗੜ੍ਹ, ਰਾਮ ਪਾਲ ਸਿੰਘ ਬਹਿਣੀਵਾਲ, ਸ੍ਰੀ ਵਿਸ਼ਾਲ ਗਰਗ, ਬੀਬੀ ਪਰਮਜੀਤ ਕੌਰ ਵਿਰਕ, ਸ: ਗੁਰਮੀਤ ਸਿੰਘ ਜੌਹਲ, ਸ: ਜਸਵਿੰਦਰ ਸਿੰਘ ਲਾਲੀ, ਸ: ਮਲਕੀਤ ਸਿੰਘ ਚੰਗਾਲ, ਭਾਈ ਨਿਰਮਲ ਸਿੰਘ ਘਰਾਚੋਂ, ਜਥੇਦਾਰ ਜੈਪਾਲ ਸਿੰਘ ਮੰਡੀਆਂ, ਸ੍ਰੀ ਸਤਪਾਲ ਸਿੰਗਲਾ ਲਹਿਰਾਗਾਗਾ, ਜਥੇਦਾਰ ਨਾਜਰ ਸਿੰਘ ਬਡਰੁੱਖਾਂ ਅਤੇ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ |


ਭਾਰਤ ਤੇ ਪਾਕਿਸਤਾਨ ਦੀਆਂ

ਮੁਟਿਆਰਾਂ ਵੱਲੋਂ ਜਿੱਤਾਂ ਦਰਜ


ਚੌਥੇ ਪਰਲਜ਼ ਵਿਸ਼ਵ ਕਬੱਡੀ ਕੱਪ 'ਚ 4 ਮੈਚ ਸਥਾਨਕ ਨਵੇਂ ਬਣੇ ਖੇਡ ਸਟੇਡੀਅਮ ਵਿੱਚ ਖੇਡੇ ਗਏ, ਜਿਸ ਵਿੱਚ ਪੂਲ ਏ ਅਤੇ ਪੂਲ ਬੀ ਦੇ ਦੋ-ਦੋ ਮੁਕਾਬਲੇ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਵਿਚਕਾਰ ਹੋਏ | ਇਸ ਮੌਕੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਜਿੱਥੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਉਥੇ 7 ਕਰੋੜ ਦੀ ਲਾਗਤ ਨਾਲ ਬਣੇ ਬਹੁਮੰਤਵੀ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ | ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ 'ਚ ਐਨ. ਡੀ. ਏ. ਦੀ ਸਰਕਾਰ ਬਣਨ 'ਤੇ ਕਬੱਡੀ ਨੂੰ ਉਲੰਪਿਕ 'ਚ ਪਹੁੰਚਾਉਣ ਦੇ ਯਤਨ ਤੇਜ਼ ਕੀਤੇ ਜਾਣਗੇ | ਅੱਜ ਪਹਿਲਾ ਮੈਚ ਸਪੇਨ ਅਤੇ ਅਮਰੀਕਾ ਦੀਆਂ ਮਰਦ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਅਮਰੀਕਾ ਨੇ ਸਪੇਨ ਨੂੰ 51-26 ਨਾਲ ਹਰਾਇਆ | ਦੂਜਾ ਮੈਚ ਭਾਰਤ ਦੇ ਅਮਰੀਕਾ ਦੀਆਂ ਮੁਟਿਆਰਾਂ ਵਿਚਾਲੇ ਹੋਇਆ, ਜਿਸ ਵਿੱਚ ਭਾਰਤ ਨੇ ਇਕਪਾਸੜ ਮੁਕਾਬਲੇ 'ਚ ਅਮਰੀਕਾ ਨੂੰ 59-15 ਨਾਲ ਕਰਾਰੀ ਮਾਤ ਦਿੱਤੀ | ਦਿਨ ਦਾ ਤੀਜਾ ਮੈਚ ਪਾਕਿਸਤਾਨ ਤੇ ਇੰਗਲੈਂਡ ਦੀਆਂ ਕੁੜੀਆਂ ਵਿਚਾਲੇ ਹੋਇਆ, ਜੋ ਬਹੁਤ ਹੀ ਰੋਮਾਂਚਕ ਰਿਹਾ ਅਤੇ ਇਸ ਵਿੱਚ ਪਾਕਿਸਤਾਨ ਦੀ ਟੀਮ ਨੇ 41-30 ਨਾਲ ਇੰਗਲੈਂਡ ਨੂੰ ਹਰਾਇਆ | ਦਿਨ ਦੇ ਆਖਰੀ ਮੁਕਾਬਲੇ 'ਚ ਭਾਰਤੀ ਮੁੰਡਿਆਂ ਨੇ ਅਰਜਨਟੀਨਾ ਨੂੰ 50-32 ਨਾਲ ਹਰਾ ਕੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ | ਪਹਿਲੀ ਵਾਰ ਵਿਸ਼ਵ ਕਬੱਡੀ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਕਰ ਰਹੇ ਜਲਾਲਾਬਾਦ ਵਾਸੀਆਂ ਨੇ ਕਬੱਡੀ ਕੱਪ ਨੂੰ ਭਰਵਾਂ ਹੁੰਗਾਰਾ ਦਿੱਤਾ ਅਤੇ ਹਜ਼ਾਰਾਂ ਦੀ ਭੀੜ ਨੇ ਮੈਚਾਂ ਦਾ ਅਨੰਦ ਮਾਣਿਆਂ |ਇਸ ਮੌਕੇ ਸੂਬੇ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ, ਸੰਸਦ ਮੈਬਰ ਸ਼ੇਰ ਸਿੰਘ ਘੁਬਾਇਆ, ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਪ੍ਰੇਮ ਕੁਮਾਰ ਵਲੇਚਾ, ਸ. ਵਰਦੇਵ ਸਿੰਘ ਮਾਨ, ਸ. ਸਤਿੰਦਰਜੀਤ ਸਿੰਘ ਮੰਟਾ, ਗੁਰਤੇਜ ਸਿੰਘ ਘੁੜਿਆਨਾ, ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ. ਦਵਿੰਦਰ ਸਿੰਘ ਬੱਬਲ, ਚੌ: ਸੰਜੀਵ ਗੋਦਾਰਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਸ: ਪ੍ਰਕਾਸ਼ ਸਿੰਘ ਭੱਟੀ ਸਾਬਕਾ ਵਿਧਾਇਕ, ਜਥੇਦਾਰ ਸੂਬਾ ਸਿੰਘ, ਮਾਸਟਰ ਬਲਵਿੰਦਰ ਸਿੰਘ, ਕਮਿਸ਼ਨਰ ਸ੍ਰੀ ਵੀ.ਕੇ. ਸ਼ਰਮਾ, ਡਿਪਟੀ ਕਮਿਸ਼ਨਰ ਡਾ: ਬਸੰਤ ਗਰਗ, ਐਸ.ਐਸ.ਪੀ. ਅਸ਼ੋਕ ਬਾਠ, ਜ਼ਿਲ੍ਹਾ ਖੇਡ ਅਫ਼ਸਰ ਸੁਨੀਲ ਕੁਮਾਰ ਸ਼ਰਮਾ, ਜਥੇਦਾਰ ਚਰਨ ਸਿੰਘ ਪ੍ਰਧਾਨ ਸਰਕਲ ਅਕਾਲੀ ਜਥਾ ਫ਼ਾਜ਼ਿਲਕਾ, ਜਸਵੰਤ ਸਿੰਘ ਕੰਧਵਾਲਾ ਸਰਪੰਚ, ਬਲਦੇਵ ਸਿੰਘ ਮੰਮੁਖੇੜਾ, ਅਵਤਾਰ ਸਿੰਘ ਕਮਾਲਵਾਲਾ ਸਰਪੰਚ, ਸ. ਜੈਸਰਤ ਸਿੰਘ ਸੰਧੂ, ਲਖਵਿੰਦਰ ਸਿੰਘ ਰੋਹੀ ਵਾਲਾ, ਮਾਂਟੂ ਵੋਹਰਾ, ਸ਼ਿਵ ਤਿ੍ਪਾਲ ਕੇ, ਅਸ਼ੋਕ ਅਨੇਜਾ, ਦਰਸ਼ਨ ਲਾਲ ਵਧਵਾ ਭਾਜਪਾ ਪ੍ਰਧਾਨ, ਰਵੀ ਕੁੱਕੜ ਜਨਰਲ ਸਕੱਤਰ ਆਦਿ ਹਾਜ਼ਰ ਸਨ |ਜਲਾਲਾਬਾਦ ਕਬੱਡੀ ਐਸੋਸੀਏਸ਼ਨ ਵੱਲੋਂ ਇਸ ਮੌਕੇ 2 ਆਲਟੋ ਕਾਰਾਂ ਖੇਡ ਵਿਭਾਗ ਨੂੰ ਦਿੱਤੀਆਂ ਗਈਆਂ ਅਤੇ ਇਹ ਕਾਰਾਂ ਲੜਕੀਆਂ ਵਿਚੋਂ ਸਰਬੋਤਮ ਧਾਵੀ ਅਤੇ ਜਾਫੀ ਨੂੰ ਇਨਾਮ ਵਿਚ ਦਿੱਤੀਆਂ ਜਾਣਗੀਆਂ |


ਵਿਸ਼ਵ ਕਬੱਡੀ ਕੱਪ:
ਕੈਨੇਡਾ ਤੇ ਕੀਨੀਆ

ਵੱਲੋਂ ਜਿੱਤਾਂ ਦਰਜ


ਅੰਮ੍ਰਿਤਸਰ 7 ਦਸੰਬਰ - ਚੌਥੇ ਵਿਸ਼ਵ ਕਬੱਡੀ ਕੱਪ ਤਹਿਤ ਅੱਜ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ 'ਚ ਮੈਚ ਖੇਡੇ ਗਏ। ਅੱਜ ਦੇ ਮੈਚਾਂ 'ਚ ਜਿੱਥੇ ਪਾਕਿਸਤਾਨ ਅਤੇ ਕੈਨੇਡਾ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੇ ਉਥੇ ਕੀਨੀਆ ਨੇ ਵੀ ਆਪਣਾ ਮੈਚ ਜਿੱਤ ਲਿਆ। ਲੜਕੀਆਂ ਦੇ ਵਰਗ 'ਚ ਡੈਨਮਾਰਕ ਨੇ ਮੈਕਸੀਕੋ ਨੂੰ ਹਰਾਇਆ। ਸ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਅੱਜ ਇਥੇ ਸ਼ਿਰਕਤ ਕਰਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਬੱਡੀ ਨੂੰ ਉਲੰਪਿਕ 'ਚ ਸ਼ਾਮਿਲ ਕਰਵਾਉਣ ਲਈ ਕੌਮਾਂਤਰੀ ਉਲੰਪਿਕ ਕਮੇਟੀ ਕੋਲ ਪਹੁੰਚ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਗੰਭੀਰ ਹੈ। ਇਸ ਤੋਂ ਪਹਿਲਾਂ ਅੱਜ ਦਿਨ ਦੇ ਪਹਿਲੇ ਮੈਚ ਅਰਜਨਟੀਨਾ ਬਨਾਮ ਕੀਨੀਆ ਦੇ ਖਿਡਾਰੀਆਂ ਨਾਲ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਜਾਣ-ਪਛਾਣ ਕੀਤੀ। ਇਸ ਮੈਚ 'ਚ ਕੀਨੀਆ ਨੇ ਅਰਜਨਟੀਨਾ ਨੂੰ 55-37 ਨਾਲ ਹਰਾਇਆ। ਦੂਸਰਾ ਮੈਚ ਜੋ ਕਿ ਕੈਨੇਡਾ ਤੇ ਸਕਾਟਲੈਂਡ ਵਿਚਾਲੇ ਹੋਇਆ, ਇਸ 'ਚ ਟੀਮਾਂ ਨਾਲ ਜਾਣ ਪਛਾਣ ਸ: ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਮੰਤਰੀ ਪੰਜਾਬ ਨੇ ਕੀਤੀ। ਕੈਨੇਡਾ ਨੇ ਇਹ ਮੈਚ 72-21 ਨਾਲ ਆਪਣੇ ਨਾਂਅ ਕੀਤਾ। ਕੈਨੇਡਾ ਵਲੋਂ ਧਾਵੀ ਕੁਲਵਿੰਦਰ ਕਿੰਦਾਂ ਨੇ 10 ਜਦਕਿ ਜਾਫੀ ਕੁਲਜਿੰਦਰ ਸਮਰਾ ਨੇ 6 ਅੰਕ ਪ੍ਰਾਪਤ ਕੀਤੇ। ਤੀਸਰਾ ਮੈਚ ਡੈਨਮਾਰਕ ਤੇ ਮੈਕਸੀਕੋ (ਲੜਕੀਆਂ) ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿਚ ਡੈਨਮਾਰਕ ਨੇ ਮੈਕਸੀਕੋ ਨੂੰ 43-25 ਨਾਲ ਹਰਾ ਦਿੱਤਾ। ਅਖੀਰਲੇ ਮੈਚ 'ਚ ਲੜਕਿਆਂ ਦੇ ਵਰਗ 'ਚ ਪਾਕਿਸਤਾਨ ਨੇ ਸੀਆਰਾ ਲਿਓਨ ਨੂੰ ਇਕ ਪਾਸੜ ਮੁਕਾਬਲੇ 'ਚ 70-13 ਨਾਲ ਹਰਾਇਆ।
ਇਸ ਮੌਕੇ ਕੈਬਨਿਟ ਮੰਤਰੀ ਅਨਿਲ ਜੋਸ਼ੀ, ਸ: ਵੀਰ ਸਿੰਘ ਲੋਪੋਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅੰਮ੍ਰਿਤਸਰ, ਸ: ਇੰਦਰਬੀਰ ਸਿੰਘ ਬੁਲਾਰੀਆ ਮੁੱਖ ਸੰਸਦੀ ਸਕੱਤਰ, ਬੋਨੀ ਅਮਰਪਾਲ ਸਿੰਘ ਅਜਨਾਲਾ ਮੁੱਖ ਸੰਸਦੀ ਸਕੱਤਰ, ਮੇਅਰ ਬਖਸ਼ੀ ਰਾਮ ਅਰੋੜਾ ਤੇ ਖ਼ੇਡ ਪ੍ਰੇਮੀ ਵੱਡੀ ਗਿਣਤੀ 'ਚ ਪਹੁੰਚੇ ਹੋਏ ਸਨ।


ਚੌਥਾ ਵਿਸ਼ਵ ਕਬੱਡੀ ਕੱਪ- ਭਾਰਤ

ਦੀ ਜੇਤੂ ਮੁਹਿੰਮ ਜਾਰੀ


ਦੋਦਾ, 6 ਦਸੰਬਰ - ਵਿਸ਼ਵ ਕਬੱਡੀ ਕੱਪ ਦਾ ਪੰਜਵੇਂ ਦਿਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਸਟੇਡੀਅਮ 'ਚ ਚਾਰ ਮੈਚ ਖੇਡੇ ਗਏ | ਇਸ ਦੌਰਾਨ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਸਟੇਡੀਅਮ 'ਚ 12.12 'ਤੇ ਪੁੱਜੇ ਤੇ ਸਿੱਧੇ ਖੇਡ ਮੈਦਾਨ 'ਚ ਪੁੱਜ ਕੇ ਅਰਜਨਟੀਨਾ ਤੇ ਸਪੇਨ ਦੀਆਂ ਟੀਮਾਂ ਨਾਲ ਜਾਣ-ਪਹਿਚਾਣ ਉਪਰੰਤ ਮੈਚ ਸ਼ੁਰੂ ਕਰਵਾਇਆ, ਜਿਸ 'ਚੋਂ ਪਹਿਲੇ ਅੱਧ 'ਚ ਸਪੇਨ ਦੀ ਟੀਮ ਨੇ 25 ਤੇ ਅਰਜਨਟੀਨਾ ਦੀ ਟੀਮ ਨੇ 12 ਅੰਕ ਹਾਸਲ ਕੀਤੇ ਤੇ ਮੈਚ ਪੂਰਾ ਹੋਣ 'ਤੇ ਸਪੇਨ ਦੀ ਟੀਮ ਨੇ 24 ਦੇ ਮੁਕਾਬਲੇ 47 ਅੰਕਾਂ ਨਾਲ ਮੈਚ ਜਿੱਤ ਲਿਆ | ਇਸ ਉਪਰੰਤ ਦੂਜਾ ਮੁਕਾਬਲਾ ਇੰਗਲੈਂਡ ਤੇ ਡੈਨਮਾਰਕ ਦੀਆਂ ਟੀਮਾਂ 'ਚ ਮੁੱਖ ਮੰਤਰੀ ਵੱਲੋਂ ਜਾਣ-ਪਹਿਚਾਣ ਉਪਰੰਤ ਹੋਇਆ, ਜਿਸ 'ਚ ਇੰਗਲੈਂਡ ਨੇ ਡੈਨਮਾਰਕ ਨੂੰ 59 ਦੇ ਮੁਕਾਬਲੇ 28 ਅੰਕਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ | ਮੁੱਖ ਮੰਤਰੀ ਵੱਲੋਂ ਆਪਣੇ ਭਾਸ਼ਣ ਦੌਰਾਨ ਇਸ ਕਬੱਡੀ ਕੁੰਭ ਦੀ ਸ: ਸੁਖਬੀਰ ਸਿੰਘ ਬਾਦਲ ਤੇ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੇ ਪਿੰਡਾਂ 'ਚ ਖੇਡੀ ਜਾਣ ਵਾਲੀ ਕਬੱਡੀ ਸ: ਸੁਖਬੀਰ ਸਿੰਘ ਬਾਦਲ ਦੇ ਯਤਨਾਂ ਸਦਕਾ ਦੁਨੀਆ ਦੇ ਨਕਸ਼ੇ 'ਤੇ ਆ ਗਈ ਹੈ | ਉਨ੍ਹਾਂ ਕਬੱਡੀ ਦੇਖਣ ਵਾਲੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਖੇਡਾਂ ਦੇਖਣ ਤੱਕ ਹੀ ਸੀਮਤ ਨਾ ਰਹਿਣ, ਸਗੋਂ ਇਸ ਖੇਡ ਨੂੰ ਪਿੰਡਾਂ 'ਚ ਗਰਾਊਾਡਾਂ ਬਣਾ ਕੇ ਬੱਚਿਆਂ ਨੂੰ ਇਸ ਖੇਡ ਨਾਲ ਜੋੜਨ | ਤੀਜਾ ਮੁਕਾਬਲਾ ਮਹਿਲਾ ਵਰਗ 'ਚ ਨਿਊਜ਼ੀਲੈਂਡ ਤੇ ਕੀਨੀਆ ਦੇ ਵਿਚਕਾਰ ਖੇਡਿਆ ਗਿਆ | ਹਾਫ ਟਾਇਮ ਤੱਕ ਕੀਨੀਆ 11 ਤੇ ਨਿਊਜ਼ੀਲੈਂਡ ਦੇ 27 ਅੰਕ ਸਨ ਤੇ ਅੰਤ 'ਚ ਨਿਊਜ਼ੀਲੈਂਡ ਨੇ ਕੀਨੀਆਂ ਨੂੰ 51-21 ਦੇ ਅੰਕ ਨਾਲ ਮਾਤ ਦਿੱਤੀ | ਇਨ੍ਹਾਂ ਖੇਡ ਮੈਂਚਾਂ ਦੌਰਾਨ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਤੇ ਉਨ੍ਹਾਂ ਭਾਰਤ ਤੇ ਕੀਨੀਆ ਪੁਰਸ਼ ਟੀਮਾਂ ਨਾਲ ਜਾਣ-ਪਹਿਚਾਣ ਕੀਤੀ | ਕੱਬਡੀ ਕੱਪ ਦਾ ਦੋਦਾ ਵਿਖੇ ਚੌਥਾ ਤੇ ਆਖਰੀ ਮੁਕਾਬਲਾ ਪੁਰਸ਼ ਵਰਗ 'ਚ ਭਾਰਤ ਤੇ ਕੀਨੀਆ ਦੇ ਵਿਚਕਾਰ ਖੇਡਿਆ ਗਿਆ | ਇਹ ਮੈਚ ਭਾਰਤ ਨੇ 32 ਦੇ ਮੁਕਾਬਲੇ 69 ਅੰਕਾਂ ਨਾਲ ਜਿੱਤ ਲਿਆ | ਇਸ ਦੌਰਾਨ ਬੋਲਦਿਆਂ ਸ: ਬਾਦਲ ਨੇ ਕਿਹਾ ਕਿ ਕਬੱਡੀ ਨੂੰ ਹੋਰ ਬੁਲੰਦੀਆਂ 'ਤੇ ਲੈ ਜਾਣ ਵਾਸਤੇ ਵਧੀਆਂ ਕੋਚ ਤੇ ਖਿਡਾਰੀ ਪੈਦਾ ਕੀਤੇ ਜਾਣਗੇ | ਇਸ ਮੌਕੇ ਕਬੱਡੀ ਐਸੋਸ਼ੀਏਸ਼ਨ ਦੇ ਪ੍ਰਧਾਨ ਤੇ ਸਿੱਖਿਆ ਮੰਤਰੀ ਸ: ਸਿਕੰਦਰ ਸਿੰਘ ਮਲੂਕਾ, ਜਿਲ੍ਹਾ ਤੇ ਸੈਸ਼ਨ ਜੱਜ ਕਰਨੈਲ ਸਿੰਘ ਆਹੀ, ਚੇਅਰਮੈਨ ਤੇ ਹਲਕਾ ਇੰਚਾਰਜ ਗਿੱਦੜਬਾਹਾ ਹਰਦੀਪ ਸਿੰਘ ਡਿੰਪੀ ਢਿੱਲੋਂ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਤੇਜਿੰਦਰ ਸਿੰਘ ਮਿੱਡੂਖੇੜਾ, ਸੰਤ ਸਿੰਘ ਬਰਾੜ, ਜਬਰਜੰਗ ਸਿੰਘ ਢਿੱਲੋਂ, ਸਰਪੰਚ ਗੁਲਾਬ ਸਿੰਘ, ਹਰਜੀਤ ਸਿੰਘ ਨੀਲਾ ਮਾਨ, ਸੁਖਪਾਲ ਬਰਾੜ, ਦਿਆਲ ਸਿੰਘ ਕੋਲਿਆਂਵਾਲੀ, ਰਮਨਦੀਪ ਸਿੰਘ ਭੰਗਚੜ੍ਹੀ, ਗੁਰਪਾਲ ਸਿੰਘ ਗੋਰਾ, ਨਵਤੇਜ ਸਿੰਘ ਕਾਉਣੀ, ਜਗਦੀਪ ਸਿੰਘ ਕਾਲਾ ਸੋਢੀ, ਵੀਰਪਾਲ ਕੌਰ ਤਰਮਾਲਾ, ਸਰਪੰਚ ਸ਼ਮਿੰਦਰ ਸਿੰਘ ਢਿੱਲੋਂ, ਕੁਲਤਾਰ ਸਿੰਘ ਬੁੱਟਰ, ਮਲਕੀਤ ਸਿੰਘ ਕਾਲਾ, ਸਰਪੰਚ ਸੁਖਪਾਲ ਸਿੰਘ, ਡਿਪਟੀ ਕਮਿਸ਼ਨਰ ਪਰਮਜੀਤ ਸਿੰਘ, ਐਸ. ਐਸ. ਪੀ. ਸੁਰਜੀਤ ਸਿੰਘ, ਐਸ. ਪੀ. ਐਚ. ਐਨ. ਪੀ. ਐਸ. ਸਿੱਧੂ, ਡੀ. ਐਸ. ਪੀ. ਦਰਸ਼ਨ ਸਿੰਘ ਸੰਧੂ, ਐਸ. ਡੀ. ਐਮ. ਕੁਮਾਰ ਸੋਰਵ ਰਾਜ ਆਦਿ ਹਾਜ਼ਰ ਸਨ |
ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਵਫ਼ਦ ਨਾਲ 13 ਨੂੰ ਪੰਜਾਬ ਪੁੱਜਣਗੇ
ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਜ਼ਨਾਬ ਸ਼ਾਹਬਾਜ਼ ਸ਼ਰੀਫ਼ ਜੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ਨਾਬ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਵੀ ਹਨ 13 ਦਸੰਬਰ ਨੂੰ ਪੰਜਾਬ ਸਰਕਾਰ ਦੇ ਸੱਦੇ 'ਤੇ ਚੰਡੀਗੜ੍ਹ ਪੁੱਜਣਗੇ। ਜਿੱਥੇ ਉਨ੍ਹਾਂ ਦਾ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਸਵਾਗਤ ਕੀਤਾ ਜਾਵੇਗਾ। ਜ਼ਨਾਬ ਸ਼ਾਹਬਾਜ਼ ਸ਼ਰੀਫ਼ ਨਾਲ ਪਾਕਿਸਤਾਨ ਤੋਂ ਇਕ ਵਫਦ ਵੀ ਚੰਡੀਗੜ੍ਹ ਆ ਰਿਹਾ ਹੈ, ਪਰ ਇਸ ਵਫਦ ਵਿਚ ਕੌਣ-ਕੌਣ ਸ਼ਾਮਿਲ ਹੋਵੇਗਾ ਇਸ ਦੀ ਪੁਸ਼ਟੀ ਅਜੇ ਨਹੀਂ ਹੋ ਸਕੀ। ਜ਼ਨਾਬ ਸ਼ਾਹਬਾਜ਼ ਸ਼ਰੀਫ਼ ਹਵਾਈ ਜਹਾਜ਼ ਰਾਹੀਂ 13 ਦਸੰਬਰ ਦੀ ਸ਼ਾਮ ਨੂੰ ਚੰਡੀਗੜ੍ਹ ਪੁੱਜਣਗੇ ਜਿੱਥੇ ਉਨ੍ਹਾਂ ਨੂੰ ਜੀ ਆਇਆਂ ਕਹਿਣ ਲਈ ਇਕ ਵਿਸ਼ੇਸ਼ ਸਮਾਗਮ ਵਿਚ ਮੁੱਖ ਮੰਤਰੀ ਵੱਲੋਂ ਰਾਤ ਦਾ ਖਾਣਾ ਦਿੱਤਾ ਜਾਵੇਗਾ। ਜ਼ਨਾਬ ਸ਼ਾਹਬਾਜ਼ ਸ਼ਰੀਫ਼ 14 ਦਸੰਬਰ ਨੂੰ ਬਾਅਦ ਦੁਪਹਿਰ ਲੁਧਿਆਣਾ ਜਾਣਗੇ ਜਿੱਥੇ ਸ਼ਾਮ ਨੂੰ ਵਿਸ਼ਵ ਕਬੱਡੀ ਕੱਪ ਦੇ ਸਮਾਪਤੀ ਸਮਾਰੋਹ ਵਿਚ ਉਹ ਸ਼ਮੂਲੀਅਤ ਕਰਨਗੇ।

 << Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement