Advertisement

Sports News 

ਦੱਖਣੀ ਅਫਰੀਕਾ ਨੇ ਬੰਗਲਾਦੇਸ਼

ਨੂੰ ਦਿੱਤੀ ਕਰਾਰੀ ਹਾਰ

ਮੀਰਪੁਰ, 6 ਜੁਲਾੲੀ-ਕਪਤਾਨ ਫਾਫ ਡੂਪਲੇਸਿਸ ਦੀ ਨਾਬਾਦ ਪਾਰੀ ਅਤੇ ਗੇਂਦਬਾਜ਼ਾਂ ਦੇ ਸ਼ਾਂਨਦਾਰ ਪ੍ਰਦਰਸ਼ਨ ਦੇ ਸਿਰ ੳੁੱਤੇ ਦੱਖਣੀ ਅਫਰੀਕਾ ਨੇ ਪਹਿਲੇ ਟਵੰਟੀ- 20 ਅੰਤਰਾਸ਼ਟਰੀ ਮੈਚ ਵਿੱਚ ਬੰਗਲਾਦੇਸ਼ ਨੂੰ 52 ਦੌਡ਼ਾਂ ਦੀ ਕਰਾਰੀ ਹਾਰ ਦੇਕੇ ਅਾਪਣੇ ਦੌਰੇ ਦੀ  ਸ਼ਾਨ ਦੇ ਨਾਲ ਸ਼ੁਰੂਅਾਤ ਕੀਤੀ ਹੈ। ਸ਼ੇਰੇ ਬੰਗਲਾ ਸਟੇਡੀਅਮ ਦੀ ਪਿੱਚ ਸਪਿੰਨਰਾ ਲੲੀ  ਚੰਗੀ ਮੱਦਦਗੀਰ ਸਾਬਿਤ ਹੋ ਰਹੀ ਸੀ ਪਰ ਡੂਪਲੇਸਿਸ ਨੇ ਅਾਪਣੀ ਬੱਲੇਬਾਜ਼ੀ ਦੇ ਹੁਨਰ ਦਾ ਸ਼ਾਨਦਾਰ ਨਜ਼ਾਰਾ ਪੇਸ਼ ਕੀਤਾ। ੳੁਸਨੇ 61 ਗੇਂਦਾਂ ਵਿੱਚ ਅੱਠ ਚੌਕਿਅਾਂ ਦੀ ਮੱਦਦ ਨਾਲ ਨਾਬਾਦ 79 ਦੌਡ਼ਾਂ ਦੀ ਪਾਰੀ ਖੇਡੀ। ਡੂਪਲੇਸਿਸ ਨੇ ਰੀਲੀ ਰੋਸੋ (ਨਾਬਾਦ 31 ਦੌਡ਼ਾਂ) ਨਾਲ ਮਿਲਕੇ ਪੰਜਵੇਂ ਵਿਕਟ ਲਾੲੀ 58 ਦੌਡ਼ਾਂ ਦੀ ਅਟੁੱਟ ਸਾਂਝੇਦਾਰੀ ਕੀਤੀ।ੲਿਸ ਦੇ ਨਾਲ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਵਾਲੀ ਦੱਖਣੀ ਅਫਰੀਕਾ ਨੇ ਸ਼ੁਰੂਅਾਤੀ ਝਟਕਿਅਾਂ ਵਿੱਚੋਂ ੳੁਭਰਿਅਾਂ ਚਾਰ ਵਿਕਟਾਂ ੳੁੱਤੇ 148 ਦੌਡ਼ਾਂ ਦਾ ਚੁਣੌਤੀ ਭਰਿਅਾ ਸਕੋਰ ਬਣਾੲਿਅਾ। ਅਾਪਣੇ ਘਰ ਵਿੱਚ ਭਾਰਤ ਅਤੇ ਪਕਿਸਤਾਨ ਵਰਗੀਅਾਂ ਟੀਮਾਂ ਨੂੰ ਹਰਾੳੁਣ ਵਾਲੀ ਬੰਗਲਾਦੇਸ਼ ਦੀ ਟੀਮ ਕੋਲ ੳੁਲਟਫੇਰ ਕਰਨ ਦਾ ਸ਼ਾਨਦਾਰ ਮੌਕਾ ਸੀ ਪਰ ੳੁਸਦੇ ਬੱਲੇਬਾਜ਼ ਦੱਖਣੀ ਅਫਰੀਕਾ ਦੇ ਤੇਜ ਅਤੇ ਸਪਿੰਨ ਹਮਲੇ ਅੱਗੇ ਨਹੀ ਟਿਕ ਸਕੇ।  ਜੇਪੀ ਡੁਮਿਨੀ ਨੇ ੲਿੱਕ ਵਾਰ ਫਿਰ ਅਪਣੀ ਕਾਬਲੀਅਤ ਦਾ ਮੁਜ਼ਾਹਰਾ ਕੀਤਾ। ੳੁਸਨੇ ਚਾਰ ਓਵਰਾਂ ਦੇ ਵਿੱਚ 11 ਦੌਡ਼ਾਂ ਦੇਕੇ ਦੋ ਵਿਕਟਾਂ ਲੲੀਅਾਂ। ਟੀਮ ਦੇ ਮੁੱਖ ਸਪਿੰਨਰ ੲੇਰੋਨ ਫੈਂਗੀਸੋ ਨੇ 21 ਦੌਡ਼ਾਂ ਦੇ ਕੇ ੲਿੱਕ ਵਿਕਟ ਹਾਸਲ ਕੀਤਾ। ਤੇਜ਼ ਗੇਂਦਬਾਜ਼ ਕੈਗੀਜ਼ੋ ਰਬਾਂਦਾ ਨੇ  ਅਤੇ ਡੇਵਿਡ ਵੀਜ ਨੇ ਦੋ ਦੋ ਵਿਕਟਾਂ ਲੲੀਅਾਂ।

 

ਸੁਸ਼ੀਲ ਕੁਮਾਰ ਨੇ ਵਿਸ਼ਵ ਚੈਂਪੀਅਨਸ਼ਿਪ

ਵਿੱਚੋਂ ਨਾਂ ਵਾਪਿਸ ਲਿਅਾ

ਚੰਡੀਗਡ਼੍ਹ, 3 ਜੁਲਾੲੀ-ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦੀਅਾਂ ਤਗ਼ਮਾਂ ਜਿੱਤਣ ਦੀਅਾਂ ਸੰਭਾਵਨਾਵਾਂ ਨੂੰ ੳੁਦੋਂ ਵੱਡਾ ਝਟਕਾ ਲੱਗਾ ਜਦੋਂ ਓਲੰਪਿਕ ਵਿੱਚੋਂ ਦੋ ਵਾਰ ਦੇ ਤਗ਼ਮਾਂ ਜੇਤੂ ਸੁਸ਼ੀਲ ਕੁਮਾਰ ਨੇ ਮੋਢੇ ਵਿੱਚ ਸੱਟ ਲੱਗਣ ਕਾਰਨ ਅਾਪਣਾ ਨਾਂ ਵਾਪਸ ਲੈ ਲਿਅਾ। ਸੁਸ਼ੀਲ ਕੁਮਾਰ 6 ਅਤੇ 7 ਜੁਲਾੲੀ ਨੂੰ ਨਵੀਂ ਦਿੱਲੀ ਵਿੱਚ ਹੋ ਰਹੇ ਟਰਾੲੀਲਾਂ ਵਿੱਚ ਸ਼ਾਮਲ ਨਹੀ ਹੋ ਰਿਹਾ। ਵਿਸ਼ਵ ਚੈਂਪੀਅਨਸ਼ਿਪ ਅਮਰੀਕਾ ਦੇ ਸ਼ਹਿਰ ਲਾਸ ਵੇਗਾਸ ਵਿੱਚ  ਸੱਤ ਤੋਂ ਬਾਰਾਂ ਸਤੰਬਰ ਨੂੰ ਖੇਡੀ ਜਾਣੀ ਹੈ। ੲਿਹ ਰੀਓ ਓਲੰਪਿਕ 2016 ਦੇ ਲੲੀ ਪਹਿਲਾ ਕੁਅਾਲੀਫਾਈ ਟੂਰਨਾਮੈਂਟ ਹੈ।ਸੁਸ਼ੀਲ ਕੁਮਾਰ ਨੇ ਕਿਹਾ ਕਿ ੳੁਹ ਮੋਢੇ ਦੀ ਸੱਟ ਤੋਂ ਪ੍ਰੇਸ਼ਾਨ ਹੈ ਅਤੇ ਡਾਕਟਰਾਂ ਨੇ ੳੁਸਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਸੁਸ਼ੀਲ ਕੁਮਾਰ ਵੱਲੋਂ ਨਾਂ ਵਾਪਿਸ ਲੈਣ ਦੇ ਨਾਲ ਨਰਸਿੰਘ ਯਾਦਵ ਦੀਅਾਂ 74 ਕਿਲੋਗ੍ਰਾਮ ਵਿੱਚ ਖੇਡਣ ਦੀਅਾਂ ਸੰਭਾਵਨਾਵਾਂ ਵਧ ਗੲੀਅਾਂ ਹਨ। ਕੁਸ਼ਤੀ ਕੋਚ ਯਾਦਵ ਨੂੰ ਸੁਸ਼ੀਲ ਕਮਾਰ ਦੇ ਲੲੀ ੲਿੱਕ ਚੁਣੌਤੀ ਵਜੋੀ ਦੈਖ ਰਹੇ ਹਨ ਪਰ ਹੁਣ ਟਰਾਹਿਲਾਂ ਵਿੱਚੋੀ ਸੁਸ਼ੀਲ ਕੁਮਾਰ ਲਾਂਭੇ ਹੋ ਗਿਅਾ ਹੈ। ਸੁਸ਼ੀਲ ਵੱਲੋੀ ਅੂਰਟਾਮੈਂਟ ਤੋੀ ਲਾਭੇ ਹੋਣ ਦਾ ਹਿੱਕ ਕਾਰਨ ਹੋਰ ਵੀ ਹੈ ਕਿ ਅਜੇ ਓਲੰਪਿਕ ਦੇ ਲੲੀ ਕੲੀ ਕੁਅਾਲੀਫਾੲੀ ਟੂਰਨਾਮੈਂਟ ਖੇਡੇ ਜਾਣੇ ਹਨ ਅਤੇ ੲਿਨ੍ਹਾਂ ਲੲੀ ਕਾਫੀ ਸਮਾਂ ਪਿਅਾ ਹੈ।ੲਿਹ ਵੀ ਜ਼ਿਕਰਯੋਗ ਹੈ ਕਿ ਲੰਡਨ ਓਲੰਪਿਕ ਤੋਂ ਪਹਿਲਾਂ ਵੀ ਸੁਸ਼ੀਲ ਕੁਮਾਰ ਮੋਢੇ ਦੀ ਸੱਟ ਕਾਰਨ ਕੲੀ ਟੂਰਨਾਮੈਂਟ ਨਹੀ ਖੇਡ ਸਕਿਅਾ ਸੀ।ੲਿਹ ਵੀ ਜ਼ਿਕਰਯੋਗ ਹੈ ਕਿ ਸੁਸ਼ੀਲ ਕੁਮਾਰ ਨੂੰ ਪੇਸ਼ੇਵਰ ਕੁਸ਼ਤੀ ਲੲੀ ਵੀ ਅਮਰੀਕਾ ਅਤੇ ੲਿਰਾਨ ਦੇ ਵਿੱਚੋਂ ਪੇਸ਼ਕਸ਼ਾਂ ਅਾੲੀਅਾਂ ਸਨ ਪਰ ਸੁਸ਼ੀਲ ਨੇ ੲਿਨ੍ਹਾਂ ਨੂੰ ਠੁਕਰਾਅ ਦਿੱਤਾ ਸੀ।

 

ਵਿਜੇਂਦਰ ਬਣਿਆ

ਪੇਸ਼ੇਵਰ ਮੁੱਕੇਬਾਜ਼

ਲੰਡਨ, 30 ਜੂਨ-ਦੇਸ਼ ਦੇ ਸਭ ਤੋਂ ਹਰਮਨਪਿਅਾਰੇ ਮੁੱਕੇਬਾਜ਼ ਤੇ ਓਲੰਪਿਕ ਕਾਂਸੀ ਤਗ਼ਮਾ ਜੇਤੂ ਵਿਜੇਂਦਰ ਸਿੰਘ ਨੇ ਅੱਜ ਪੇਸ਼ੇਵਰ ਬਣ ਕੇ ਅਾਪਣੇ ਅੈਮਚਿਓਰ ਕਰੀਅਰ ਨੂੰ ਅਲਵਿਦਾ ਅਾਖ ਦਿੱਤਾ ਹੈ। ੲਿਸ ਦੇ ਨਾਲ ਹੀ ੳੁਸ ਨੇ ਅਗਲੇ ਸਾਲ ਹੋਣ ਵਾਲੇ ਓਲੰਪਿਕ ਤੋਂ ਵੀ ਖੁਦ ਨੂੰ ਬਾਹਰ ਕਰ ਦਿੱਤਾ ਕਿੳੁਂਕਿ ਹੁਣ ੳੁਹ ਭਾਰਤ ਦੀ ਨੁਮਾੲਿੰਦਗੀ ਕਰਨ ਦੀ ਯੋਗਤਾ ਨਹੀਂ ਰੱਖਦਾ ਹੈ। ਓਲੰਪਿਕ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਮੁੱਕੇਬਾਜ਼ ਬਣਨ ਤੋਂ ਬਾਅਦ ਵਿਜੇਂਦਰ ਭਾਰਤੀ ਮੁੱਕੇਬਾਜ਼ੀ ਦਾ ਚਰਚਿਤ ਚਿਹਰਾ ਬਣ ਗਿਅਾ  ਸੀ। ੲਿਸ 29 ਸਾਲਾ ਮੁੱਕੇਬਾਜ਼ ਨੇ ਅੱਜ ਅਾੲੀਓਅੈਸ ਸਪੋਰਟਸ ਅੈਂਡ ਅੈਂਟਰਟੇਨਮੈਂਟ ਦੇ ਜ਼ਰੀੲੇ ਕੁੲੀਨਜ਼ਬੇਰੀ ਪ੍ਰੋਮੋਸ਼ਨ ਨਾਲ ਕੲੀ ਸਾਲ ਦਾ ਸਮਝੌਤਾ ਕੀਤਾ ਜਿਸ ਤਹਿਤ ੳੁਸ ਨੂੰ ੲਿਕ ਸਾਲ ’ਚ ਘੱਟੋ ਘੱਟ ਛੇ ਵਾਰ ਮਿਡਲ ਵੇਟ ਦੇ ਮੁਕਾਬਲੇ ਲਡ਼ਨੇ ਹੋਣਗੇ। ਵਿਜੇਂਦਰ ਨੇ ੲਿੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ੳੁਹ ਪੇਸ਼ੇਵਰ ਬਣ ਕੇ ੳੁਤਸ਼ਾਹਤ ਹੈ ਤੇ ਅਾਪਣੀ ਜ਼ਿੰਦਗੀ ਦੇ ਨਵੇਂ ਅਧਿਅਾੲੇ ’ਤੇ ਨਜ਼ਰਾਂ ਲਾੲੀ ਬੈਠਾ ਹੈ। ੳੁਹ ਸਖ਼ਤ ਅਭਿਅਾਸ ਕਰਨਾ ਚਾਹੁੰਦਾ ਹੈ ਤੇ ਵਿਸ਼ਵ ਪੱਧਰ ’ਤੇ ਅਾਪਣੇ ਦੇਸ਼ ਲੲੀ ਪ੍ਰਦਰਸ਼ਨ ਕਰਨਾ ਚਾਹੁੰਦਾ ਹੈ। ਕੁੲੀਨਜ਼ਬੇਰੀ ਪ੍ਰੋਮੋਸ਼ਨ ਤੇ ਪ੍ਰਸਾਰਕ ਬਾਕਸਨੇਸ਼ਨ ਨਾਲ ਮਿਲ ਕੇ ਅਾੲੀਓਅੈਸ ੳੁਸ ਦੇ ਪੇਸ਼ੇਵਰ ਮੁੱਕੇਬਾਜ਼ੀ ਕਰੀਅਰ ਦੀ ਦੇਖਰੇਖ ਕਰੇਗਾ। ੳੁਸ ਦਾ ਤਤਕਾਲੀ ਟੀਚਾ ਸਖ਼ਤ ਅਭਿਅਾਸ  ਕਰਨਾ ਤੇ ਅਗਲੇ ਸਾਲ ਤੱਕ ਅਾਪਣਾ ਚੰਗਾ ਮੁੱਕੇਬਾਜ਼ੀ ਰਿਕਾਰਡ ਬਣਾੳੁਣਾ ਹੈ। ਜ਼ਿਕਰਯੋਗ ਹੈ ਕਿ ਵਿਜੇਂਦਰ ਦੇ ਪੇਸ਼ੇਵਰ ਬਣਨ ਦਾ ਮਤਲਬ ਹੈ ਕਿ ੳੁਹ ਓਲੰਪਿਕ ’ਚ ਭਾਰਤ ਦੀ ਨੁਮਾੲਿੰਦਗੀ ਨਹੀਂ ਕਰ ਸਕਦਾ ਹੈ। ੲਿਸ ਸਬੰਧੀ ਕੋਚ ਗੁਰਬਖ਼ਸ਼ ਸਿੰਘ ਸੰਧੂ ਨੇ ਕਿਹਾ ਕਿ ੳੁਹ ਵੀ ੲਿਕ ੲਿਨਸਾਨ ਹੈ ਤੇ ਅਾਪਣੇ ਕਰੀਅਰ ਬਾਰੇ ਫੈਸਲਾ ਕਰਨ ਦੀ ਅਾਜ਼ਾਦੀ ਰੱਖਦਾ ਹੈ। ੳੁਸ ਨੇ ਕੁਝ ਸੋਚਿਅਾ ਹੋਵੇਗਾ। ਕੌਮਾਂਤਰੀ ਮੁੱਕੇਬਾਜ਼ੀ ਅੈਸੋਸੀੲੇਸ਼ਨ ਦੇ ਨਿਯਮਾਂ ਅਨੁਸਾਰ ੳੁਹ ਪੇਸ਼ੇਵਰ ਲੀਗ ਜਿਨ੍ਹਾਂ ਨੂੰ ੲੇਅਾੲੀਬੀੲੇ ਪ੍ਰੋਮੋਟ ਨਹੀਂ ਕਰਦਾ ੳੁਨ੍ਹਾਂ ਨਾਲ ਜੁਡ਼ਨ ਵਾਲਾ ਖਿਡਾਰੀ ਅੈਮਚਿਓਰ ਮੁਕਾਬਲਿਅਾਂ ’ਚ ਭਾਗ ਨਹੀਂ ਲੈ ਸਕਦਾ। ਬਰਤਾਨੀਅਾ ’ਚ ਮੁੱਕੇਬਾਜ਼ੀ ਦੇ ਪ੍ਰਮੁੱਖ ਪ੍ਰੋਮੋਟਰ ਕੁੲੀਨਜ਼ਬੇਰੀ ਪ੍ਰੋਮੋਸ਼ਨ ਦੇ ਮੁਖੀ ਫਰਾਂਸਿਸੀ ਵਾਰੇਨ ਨੇ ਕਿਹਾ ਕਿ ਵਿਜੇਂਦਰ ਪੇਸ਼ੇਵਰ ਸਰਕਟ ’ਚ ੲਿਤਿਹਾਸ ਰੱਚ ਸਕਦਾ ਹੈ। ੳੁਨ੍ਹਾਂ ਕਿਹਾ ਕਿ ੳੁਹ ੲਿਸ ਤਰ੍ਹਾਂ ਪ੍ਰਤਿਭਾਸ਼ਾਲੀ ੲਿਨਸਾਨ ਨੂੰ ਬਰਤਾਨੀਅਾ ਲਿਅਾ ਕਿ ਕਾਫੀ ੳੁਤਸ਼ਾਹਿਤ ਹਨ ਤੇ ੲਿਹ ਦੇਖਣ ਲੲੀ ਕਾਹਲੇ ਹਨ ਕਿ ਅੈਮਚਿਓਰ ਦੇ ਤੌਰ ’ਤੇ ੲੇਨਾ ਕੁਝ ਹਾਸਲ ਕਰਨ ਤੋਂ ਬਾਅਦ ਵਿਜੇਂਦਰ ਪੇਸ਼ੇਵਰ ਮੁੱਕੇਬਾਜ਼ ਦੇ ਰੂਪ ’ਚ ਕੀ ਕਰਨ ਦੇ ਸਮਰੱਥ ਹੈ। ਅਾੲੀਓਅੈਸ ਦੇ ਅੈਮ.ਡੀ. ਤੇ ਸੀੲੀਓ ਨੀਰਵ ਤੋਮਰ ਨੇ ਕਿਹਾ ਕਿ ੲਿਹ ਭਾਰਤੀ ਮੁੱਕੇਬਾਜ਼ੀ ’ਚ ੲਿਤਿਹਾਸਕ ਪਲ ਹੈ ਕਿ ਵਿਜੇਂਦਰ ਪੇਸ਼ੇਵਰ ਬਣ ਗਿਅਾ ਹੈ। ੳੁਹ ਸ਼ਾਨਦਾਰ ਫਾੲੀਟਰ ਤੇ ਸਖ਼ਤ ਮਿਹਨਤ ਕਰਨ ਤੇ ਚੰਗਾ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ ਹੈ। ਭਾਰਤ ਦੇ ਸਭ ਤੋਂ ਸਫ਼ਲ ਅੈਮਚਿਓਰ ਮੁੱਕੇਬਾਜ਼ ਰਹੇ ਵਿਜੇਂਦਰ ਨੇ 2008 ’ਚ ਬੀਜਿੰਗ ਓਲੰਪਿਕ ਖੇਡਾਂ ’ਚ ਕਾਂਸੀ ਦਾ ਤਗ਼ਮਾ ਜਿੱਤ ਕੇ ੲਿਤਿਹਾਸ ਰਚਿਅਾ ਸੀ। ਵਿਜੇਂਦਰ ਵਿਸ਼ਵ ਚੈਂਪੀਅਨਸ਼ਿਪ ’ਚ ਤਗ਼ਮਾ ਜਿੱਤਣ ਵਾਲਾ ਵੀ ਪਹਿਲਾ ਭਾਰਤੀ ਹੈ। ੳੁਸ ਨੇ ਸਾਲ 2009 ’ਚ ਕਾਂਸੀ ਦਾ ਤਗ਼ਮਾ ਜਿੱਤਿਅਾ ਸੀ। ੳੁਸ ਨੇ ਸਾਲ 2010 ’ਚ ੲੇਸ਼ਿਅਾੲੀ ਖੇਡਾਂ ’ਚ ਸੋਨੇ ਦਾ ਤਗ਼ਮਾ ਜਿੱਤਿਅਾ ਜਦੋਂ ਕਿ 2006 ਤੇ 2014 ਰਾਸ਼ਟਰਮੰਡਲ ਖੇਡਾਂ ’ਚ ਚਾਂਦੀ ਦਾ ਤਗ਼ਮਾ, 2006 ੲੇਸ਼ਿਅਾੲੀ ਖੇਡਾਂ ’ਚ ਕਾਂਸੀ ਦਾ ਤਗ਼ਮਾ ਅਤੇ 2010 ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਦਾ ਤਗ਼ਮਾ ਜਿੱਤਿਅਾ ਸੀ। ਹਰਿਣਅਾਣਾ ੲਿਹ ਮੁੱਕੇਬਾਜ਼ ਹੁਣ ਮਾਨਚੈਸਟਰ ’ਚ ਰਹੇਗਾ ਜਿੱਥੇ ੳੁਸ ਨੂੰ ਮਸ਼ਹੂਰ ਟਰੇਨਰ ਲੀ ਬੀਅਰਡ ਸਿਖਲਾੲੀ ਦੇਵੇਗਾ।

 

ਸਾਨੀਆ-ਹਿੰਗਿਸ ਦੀ ਜੋਡ਼ੀ

ਕੁਆਰਟਰ ਫਾਈਨਲ ਵਿੱਚ
http://static.punjabitribuneonline.com/wp-content/uploads/2015/06/Sania-Mirza-150x150.jpg
ਈਸਟਬੋਰਨ, 25 ਜੂਨ-ਭਾਰਤ ਦੀ ਸਾਨੀਆ ਮਿਰਜ਼ਾ ਅਤੇ ਸਵਿਟਜ਼ਰਲੈਂਡ ਦੀ ਮਾਰਟੀਨਾ ਹਿੰਗਿਸ ਦੀ ਜੋਡ਼ੀ ਨੇ ਸੱਤ ਲੱਖ 31 ਹਜ਼ਾਰ ਡਾਲਰ ਇਨਾਮੀ ਰਾਸ਼ੀ ਵਾਲੇ ਡਬਲਿਊਟੀਏ ਈਗੋਨ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਵਿੱਚ ਮਹਿਲਾ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਦਾਖ਼ਲਾ ਹਾਸਲ ਕਰ ਲਿਆ ਹੈ। ਸਾਲ ਦੇ ਤੀਜੇ ਗਰੈਂਡ ਸਲੈਮ ਵਿੰਬਲਡਨ ਤੋਂ ਪਹਿਲਾਂ ਅਭਿਆਸ ਟੂਰਨਾਮੈਂਟ ਵਿੱਚ ਇਥੇ ਸਾਨੀਆ-ਹਿੰਗਿਸ ਦੀ ਜੋਡ਼ੀ ਨੇ ਪਹਿਲੇ ਗੇਡ਼ ਵਿੱਚ ਚੈੱਕ ਗਣਰਾਜ ਦੀ ਕੈਰੋਲੀਨਾ ਪਿਲਸਕੋਵਾ ਅਤੇ ਡੈਨਮਾਰਕ ਦੀ ਮਿਸ਼ੇਲਾ ਕ੍ਰਾਜਿਸੇਕ ਨੂੰ ਲਗਾਤਾਰ ਸੈੱਟਾਂ ਵਿੱਚ 6-0, 6-2 ਨਾਲ ਹਰਾਇਆ। ਸੈਮੀ ਫਾਈਨਲ ਵਿੱਚ ਦਾਖ਼ਲੇ ਲਈ ਹੁਣ ਭਾਰਤੀ ਤੇ ਸਵਿਸ ਜੋਡ਼ੀ ਤਾਇਪੇਈ ਦੀ ਹਾਓ ਚਿੰਗ ਚਾਨ ਅਤੇ ਇਟਲੀ ਦੀ ਫਲੈਵੀਆ ਪੈਨੇਟਾ ਦੀ ਜੋਡ਼ੀ ਨਾਲ ਟੱਕਰ ਲਵੇਗੀ।

 

ਸੰਤ ਅਵਤਾਰ ਸਿੰਘ ਦੀ ਯਾਦ ਵਿੱਚ

ਕਬੱਡੀ ਟੂਰਨਾਮੈਂਟ ਕਰਵਾਇਆ

ਗੁਰਦਾਸਪੁਰ, 19 ਜੂਨ-ਸੰਤ ਅਵਤਾਰ ਸਿੰਘ ਛੱਤ ਵਾਲਿਆਂ ਦੀ ਯਾਦ ਵਿੱਚ ਤਪ ਅਸਥਾਨ ਤਲਵੰਡੀ ਵਿਰਕ ਵਿੱਚ ਦੋ ਰੋਜ਼ਾ ਕੀਰਤਨ ਦਰਬਾਰ ਅਤੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਸਮਾਗਮ ਦੇ ਆਖ਼ਰੀ ਦਿਨ 32 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ। ਸੰਤ ਗੁਰਦੀਪ ਸਿੰਘ ਜੀ ਖੁਜਾਲੇ ਵਾਲੇ, ਸੰਤ ਗੁਰਜੰਟ ਸਿੰਘ ਮੰਡਵੀ ਵਾਲੇ, ਭਾਈ ਗੁਰਪ੍ਰੀਤ ਸਿੰਘ ਮਨੀ ਚੰਡੀਗੜ੍ਹ ਵਾਲੇ, ਭਾਈ ਜੁਝਾਰ ਸਿੰਘ ਕਥਾਵਾਚਕ, ਭਾਈ ਕੁਲਵੰਤ ਸਿੰਘ ਕਲਾਨੌਰ ਵਾਲੇ, ਢਾਡੀ ਭਾਈ ਜਗਤਾਰ ਸਿੰਘ ਮੱਲੀਆਂ ਫਕੀਰਾ, ਢਾਡੀ ਭਾਈ ਕੰਵਲਜੀਤ ਸਿੰਘ ਜਥਾ ਬੀਬੀਆ ਨੇ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਰਹਿਤ-ਮਰਿਆਦਾ ਅਨੁਸਾਰ  ਆਪਣਾ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਕਬੱਡੀ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਤਲਵੰਡੀ ਵਿਰਕ ਅਤੇ ਬਾਗੋਵਾਣੀ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਇਸ ਵਿੱਚ ਤਲਵੰਡੀ ਵਿਰਕ ਦੀ ਟੀਮ ਜੇਤੂ ਰਹੀ। ਜੇਤੂਆਂ ਨੂੰ ਬਾਬਾ ਗੁਰਦੀਪ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਨੇ ਸਿਮ੍ਰਤੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਇੱਕ ਲੌੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਗਿਆ। ਇਸ ਮੌਕੇ ਜਸਵਿੰਦਰ ਸਿੰਘ ਪਾਹੜਾ, ਸ਼ਰਨਜੀਤ ਸਿੰਘ ਪਾਹੜਾ, ਲਖਵਿੰਦਰ ਸਿੰਘ ਨਵਾ ਸ਼ਾਲਾ, ਨਗਿੰਦਰ ਸਿੰਘ ਗੋਹਤ, ਰਣਬੀਰ ਸਿੰਘ ਵਿਰਕ, ਰਜਿੰਦਰ ਸਿੰਘ ਘੱਕੀ ਸਰਪੰਚ ਤਲਵੰਡੀ, ਲੱਖਾ ਸਰਪੰਚ ਵਿਰਕ, ਬਾਬਾ ਰਣਜੀਤ ਸਿੰਘ ਬੋਬੀ, ਬਲਜੀਤ ਸਿੰਘ ਹਯਾਤਨਗਰ, ਗੁਰਦੀਪ ਸਿੰਘ ਮੁਸਤਾਬਾਦ, ਸੂਬੇਦਾਰ ਸੁਲੱਖਣ ਸਿੰਘ ਹਾਜ਼ਰ ਸਨ।

 


<< Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement