ਮੁੱਖ ਖ਼ਬਰਾਂ 

ਬੰਬੇ ਹਾਈਕੋਰਟ ਵੱਲੋਂ ਫਿਲਮ ਰਾਮ-ਲੀਲਾ

'ਤੇ ਰੋਕ ਲਾਉਣ ਤੋਂ ਇਨਕਾਰ


ਮੁੰਬਈ, 14 ਨਵੰਬਰ - ਬੰਬੇ ਹਾਈਕੋਰਟ ਨੇ ਫਿਲਮ 'ਰਾਮ-ਲੀਲਾ' ਦੇ ਨਾਂਅ ਦੇ ਖਿਲਾਫ਼ ਪਾਈ ਗਈ ਅਰਜ਼ੀ 'ਤੇ ਸੁਣਵਾਈ ਕਰਦਿਆ ਫਿਲਮ ਦੇ ਨਿਰਮਾਤਾ ਸੰਜੇ ਲੀਲਾ ਭੰਸਾਲੀ ਖਿਲਾਫ਼ ਨੋਟਿਸ ਜਾਰੀ ਕੀਤਾ ਹੈ ਜਦਕਿ 15 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ 'ਤੇ ਰੋਕ ਲਾਉਣ ਤੋਂ ਇਨਕਾਰ ਕੀਤਾ ਹੈ | ਜਸਟਿਸ ਵੀ. ਐਮ. ਕਾਨਡੇ ਅਤੇ ਜਸਟਿਸ ਐਮ. ਐਸ. ਸੋਨਕ ਦੀ ਬੈਂਚ ਨੇ ਫਿਲਮ 'ਤੇ ਰੋਕ ਲਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜੇਕਰ ਇਸ ਪਟੀਸ਼ਨ 'ਚ ਕੋਈ ਕਾਬਲੀਅਤ ਹੈ ਤਾਂ ਇਸ 'ਤੇ ਕੋਈ ਉੱਚਿਤ ਫੈਸਲਾ ਬਾਅਦ ਵਿਚ ਕੀਤਾ ਜਾਵੇਗਾ | ਇਸ ਤੋਂ ਇਲਾਵਾ ਅਦਾਲਤ ਨੇ ਸਹਾਇਕ ਨਿਰਮਾਤਾ ਕਿਸ਼ੋਰ ਲੂਲਾ, ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀ. ਬੀ. ਐਫ. ਐਸ.), ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਐਰੋਸ ਇੰਟਰਨੈਸ਼ਨਲ ਕੰਪਨੀ ਅਤੇ ਮਹਾਰਾਸ਼ਟਰ ਸਰਕਾਰ ਦੇ ਖਿਲਾਫ਼ ਵੀ ਨੋਟਿਸ ਜਾਰੀ ਕੀਤੇ ਹਨ | ਕਾਂਗਰਸ ਦੇ ਮੈਂਬਰ ਅਤੇ ਸ੍ਰੀ ਮਹਾਰਾਸ਼ਟਰ ਰਾਮਲੀਲਾ ਮੰਡਲ ਦੇ ਉਪ ਪ੍ਰਧਾਨ ਸੰਦੀਪ ਸ਼ੁਕਲਾ ਨੇ ਬੰਬੇ ਹਾਈਕੋਰਟ 'ਚ ਇਹ ਅਰਜ਼ੀ ਦਾਇਰ ਕਰਵਾਈ ਸੀ | ਉਨ੍ਹਾਂ ਦੇ ਵਕੀਲ ਏ. ਪੀ. ਪਾਂਡੇ ਨੇ ਅੱਜ ਅਦਾਲਤ 'ਚ ਸੁਣਵਾਈ ਦੌਰਾਨ ਕਿਹਾ ਕਿ ਭਾਵੇਂ ਫਿਲਮ ਦਾ ਸਬੰਧ ਭਗਵਾਨ ਰਾਮ ਨਾਲ ਨਹੀਂ ਹੈ ਪ੍ਰੰਤੂ ਇਸ ਦੇ ਪੋਸਟਰਾਂ ਅਤੇ ਪਰੋਮੋ ਦੇ ਨਾਲ ਹਿੰਦੂ ਭਾਈਚਾਰੇ ਨੂੰ ਠੇਸ ਪੁੱਜੀ ਹੈ, ਕਿਉਂਕਿ ਇਨ੍ਹਾਂ 'ਚ ਭੱਦੇ ਤੇ ਇਤਰਾਜ਼ਯੋਗ ਦਿ੍ਸ਼ ਫਿਲਮਾਏ ਗਏ ਹਨ | ਉਨ੍ਹਾਂ ਕਿਹਾ ਕਿ ਮੇਰਾ ਮੁਅੱਕਲ ਕੇਵਲ ਫਿਲਮ ਦਾ ਨਾਂਅ ਬਦਲਣ ਦੀ ਮੰਗ ਕਰ ਰਿਹਾ ਹੈ | ਉਨ੍ਹਾਂ ਫਿਲਮਾਂ ਨੂੰ ਸਰਟੀਫਿਕੇਟ ਜਾਰੀ ਕਰਨ ਵਾਲੀ ਸੰਸਥਾ (ਸੀ. ਬੀ. ਐਫ. ਸੀ.) ਨੂੰ ਵੀ ਇਸ ਮਾਮਲੇ 'ਚ ਅਣਗਹਿਲੀ


ਸਰਦਾਰ ਪਟੇਲ ਦੀਆਂ ਨੀਤੀਆਂ ਦਾ ਜਵਾਹਰ

ਲਾਲ ਨਹਿਰੂ ਨੇ ਕੀਤਾ ਸੀ ਵਿਰੋਧ-ਅਡਵਾਨੀ


ਨਵੀਂ ਦਿੱਲੀ, 12 ਨਵੰਬਰ - ਦੇਸ਼ ਦੀ ਵੰਡ ਸਮੇਂ ਹੈਦਰਾਬਾਦ ਨੂੰ ਭਾਰਤ ਵਿਚ ਮਿਲਾਉੁਣ ਲਈ ਉੱਥੇ ਸੈਨਾ ਭੇਜਣ ਨੂੰ ਲੈ ਕੇ ਜਵਾਹਰ ਲਾਲ ਨਹਿਰੂ ਅਤੇ ਸਰਦਾਰ ਪਟੇਲ ਵਿਚਕਾਰ ਮਤਭੇਦਾਂ ਦੇ ਬਾਰੇ ਭਾਜਪਾ ਦੇ ਉੱਘੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਨਹਿਰੂ ਅਤੇ ਪਟੇਲ ਦੇ ਵਿਚਕਾਰ ਉਕਤ ਮੁੱਦੇ 'ਤੇ ਮਤਭੇਦਾਂ ਨੂੰ ਦਿਖਾਉਣ ਲਈ ਆਪਣੇ ਬਲਾਕਾਂ ਦੇ ਨਵੀਂ ਪੋਸਟਿੰਗ 'ਚ ਇਕ ਪੱਤਰਕਾਰ ਬਲਰਾਜ ਕ੍ਰਿਸ਼ਨ ਦੀ ਪੁਸਤਕ 'ਇੰਡੀਆਨਜ਼ ਬਿਸਮਾਰਕ : ਸਰਦਾਰ ਵੱਲਬਭਾਈ ਪਟੇਲ' ਦਾ ਜ਼ਿਕਰ ਕੀਤਾ ਹੈ | ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿਵਸਥਾ ਵਿਚ ਪੁਲਿਸ ਕਾਰਵਾਈ ਲਈ ਕੈਬਨਿਟ ਦੀ ਆਗਿਆ ਲੈਣੀ ਜ਼ਰੂਰੀ ਹੈ | ਇਸ ਵਿਚ ਨਹਿਰੂ ਦੀ ਦਿ੍ੜ੍ਹਤਾ ਨੂੰ ਪਾਰ ਕਰਨ ਲਈ ਪਟੇਲ ਨੂੰ ਬਹੁਤ ਜ਼ਿਆਦਾ ਘਾਲਣਾ ਘਾਲਣੀ ਪਈ ਸੀ | ਨਹਿਰੂ ਦੀ ਪ੍ਰਧਾਨਗੀ ਵਾਲੀ ਇਕ ਬੈਠਕ ਵਿਚ ਏਨੀ ਜ਼ਿਆਦਾ ਤਲਖੀ ਹੋ ਗਈ ਕਿ ਪਟੇਲ ਉਸ ਵਿਚੋਂ ਉੱਠ ਕੇ ਚਲੇ ਗਏ | ਅੱਗੇ ਉਨ੍ਹਾਂ ਕਿਹਾ ਕਿ ਉਸ ਸਮੇਂ ਗ੍ਰਹਿ ਸਕੱਤਰ ਵੀ. ਪੀ. ਮੈਨਨ ਨੇ ਬਾਅਦ ਵਿਚ ਇਕ ਰੋਟਰੀ ਬੈਠਕ 'ਚ ਦੱਸਿਆ ਕਿ ਜਦੋਂ ਉੁਨ੍ਹਾਂ ਨੇ ਗ੍ਰਹਿ ਮੰਤਰੀ ਪਟੇਲ ਦੀ ਕੁਰਸੀ ਖਾਲੀ ਦੇਖੀ ਤਾਂ ਉਹ ਵੀ ਮੀਟਿੰਗ ਵਿਚੋਂ ਚਲੇ ਗਏ | ਇਸ ਗੱਲ ਨੇ ਨਹਿਰੂ ਦੇ ਮੂਡ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਬਾਅਦ ਵਿਚ ਗਵਰਨਰ ਜਨਰਲ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਮੈਨਨ ਦੀ ਹਾਜ਼ਰੀ 'ਚ ਹੋਈ ਬੈਠਕ ਵਿਚ ਸੈਨਾ ਭੇਜਣ ਦਾ ਹੁਕਮ ਦਿੱਤਾ ਗਿਆ |


ਡਾ: ਮਨਮੋਹਨ ਸਿੰਘ ਸਭ ਤੋਂ

ਵੱਧ ਤਾਕਤਵਾਰ ਸਿੱਖ
ਸਿੱਖ ਡਾਇਰੈਕਟਰੀ ਯੂ. ਕੇ. ਵੱਲੋਂ ਸਾਲਾਨਾ ਸੂਚੀ ਜਾਰੀ


ਲੰਡਨ, 11 ਨਵੰਬਰ - ਲੰਡਨ ਵਿਖੇ ਜਾਰੀ ਹੋਈ 'ਦ ਸਿੱਖ 100' ਸੂਚੀ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਡਾ:”ਮਨਮੋਹਨ ਸਿੰਘ ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਸਿੱਖ ਮੰਨੇ ਗਏ ਹਨ | ਇਹ ਸੂਚੀ 7 ਤਰ੍ਹਾਂ ਦੀਆਂ ਤਾਕਤਾਂ ਅਹੁਦਾ, ਪ੍ਰਭਾਵ, ਸਬੰਧ, ਯੋਗਤਾ , ਅਧਿਕਾਰ , ਸਨਮਾਨ ਤੇ ਪ੍ਰਤੀਫਲ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ | ਸਿੱਖ ਡਾਇਰੈਕਟਰੀ ਯੂ. ਕੇ. ਵੱਲੋਂ ਜਾਰੀ ਸਲਾਨਾ ਸੂਚੀ ਵਿਚ 81 ਸਾਲਾ ਡਾ: ਮਨਮੋਹਨ ਸਿੰਘ ਨੂੰ ਉੱਦਮੀ, ਮਿਹਨਤੀ ਅਤੇ ਅਕਾਦਮੀ ਪਹੁੰਚ ਵਾਲੇ ਕਹਿੰਦਿਆਂ ਉਨ੍ਹਾਂ ਨੂੰ ਪ੍ਰਭਾਵੀ, ਸ਼ਰੀਫ ਅਤੇ ਚੰਗੇ ਆਚਰਣ ਵਾਲੇ ਕਿਹਾ ਹੈ | ਇਸ ਸੂਚੀ ਵਿਚ ਯੋਜਨਾ ਕਮਿਸ਼ਨ ਦੇ 69 ਸਾਲਾ ਡਿਪਟੀ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ ਨੂੰ ਦੂਜੇ ਨੰਬਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਤੀਜੇ ਨੰਬਰ 'ਤੇ ਰੱਖਿਆ ਗਿਆ ਹੈ | ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਚੌਥੇ, ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ 5ਵੇਂ, ਭਾਈ ਸਾਹਿਬ ਭਾਈ ਮਹਿੰਦਰ ਸਿੰਘ 6ਵੇਂ, ਡਾ: ਇੰਦਰਜੀਤ ਕੌਰ ਪਿੰਗਲਵਾੜਾ 7ਵੇਂ, ਮਾਸਟਰ ਕਾਰਡ ਵਰਲ ਵਾਈਡ ਦੇ ਸੀ. ਈ. ਓ ਅਜੇਪਾਲ ਸਿੰਘ ਬੰਗਾ 8ਵੇਂ ਅਤੇ ਯੂ. ਕੇ. ਦੀ ਹਾਈ ਕੋਰਟ ਦੇ ਪਹਿਲੇ ਜੱਜ ਰਣਬੀਰ ਸਿੰਘ 9ਵੇਂ, ਪ੍ਰੀਤਇੰਦਰ ਸਿੰਘ ਬਾਹਰਾ ਯੂ. ਐਸ. ਏ 10 ਵੇਂ ਸਥਾਨ 'ਤੇ ਹਨ, ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 14 ਵੇਂ ਸਥਾਨ 'ਤੇ ਹਨ | ਬੀਬੀ ਗੁਰਸ਼ਰਨ ਕੌਰ ਪਤਨੀ ਡਾ: ਮਨਮੋਹਨ ਸਿੰਘ ਸੂਚੀ ਵਿਚ 13ਵੇਂ ਸਥਾਨ 'ਤੇ ਹੈ, ਜਦ ਕਿ ਸਾਬਕਾ ਜੱਜ ਮੋਤਾ ਸਿੰਘ 17ਵੇਂ, ਖੁਸ਼ਵੰਤ ਸਿੰਘ 22ਵੇਂ, ਭੁਪਿੰਦਰ ਸਿੰਘ ਪੰਜਾਬ ਨੈਸ਼ਨਲ ਬੈਂਕ 26ਵੇਂ, ਭਾਰਤੀ ਗੇਂਦਬਾਜ਼ ਹਰਭਜਨ ਸਿੰਘ 28ਵੇਂ, ਕੈਪਟਨ ਅਮਰਿੰਦਰ ਸਿੰਘ 29ਵੇਂ, ਸਾਬਕਾ ਏਅਰ ਮਾਰਸ਼ਲ ਅਰਜਨ ਸਿੰਘ 34ਵੇਂ, ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਲਾਰਡ ਇੰਦਰਜੀਤ ਸਿੰਘ 42ਵੇਂ ਅਤੇ ਡਾ: ਰੰਮੀ ਰੇਂਜਰ 48ਵੇਂ, ਫਿਲਮ ਡਾਇਰੈਕਟਰ ਗੁਰਿੰਦਰ ਚੱਢਾ 55ਵੇਂ, ਟਿਮ ਉੱਪਲ 56ਵੇਂ, ਯੂ ਕੇ ਸੰਸਦ ਮੈਂਬਰ ਸੰਦੀਪ ਕੌਰ ਵਰਮਾ 58ਵੇਂ, ਮਿਲਖਾ ਸਿੰਘ 71ਵੇਂ, ਐਮ.ਪੀ.ਪਾਲ ਉੱਪਲ 76ਵੇਂ, ਸਾਬਕਾ ਰਾਜ ਸਭਾ ਮੈਂਬਰ ਸ: ਤਰਲੋਚਨ ਸਿੰਘ 77ਵੇਂ ਸਥਾਨ 'ਤੇ ਹਨ | ਸਿੱਖ ਡਾਇਰੈਕਟਰੀ ਵਿਚ ਮਨਮੋਹਨ ਸਿੰਘ ਨੂੰ ਚੋਟੀ ਦੇ ਵਿਚਾਰਵਾਨ ਤੇ ਵਿਦਵਾਨ ਕਿਹਾ ਗਿਆ ਹੈ |


ਫਿਲਪਾਈਨ ਤੂਫ਼ਾਨ
ਮਿ੍ਤਕਾਂ ਦੀ ਗਿਣਤੀ 10 ਹਜ਼ਾਰ

ਤੋਂ ਟੱਪਣ ਦਾ ਖਦਸ਼ਾ


ਮਨੀਲਾ, 11 ਨਵੰਬਰ - ਫਿਲਪਾਈਨ 'ਚ ਆਏ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਹੇਯਾਨ ਦੇ ਕਾਰਨ ਘੱਟ ਤੋਂ ਘੱਟ 10000 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ | ਬੇਸ਼ੱਕ ਸਹੀ ਅੰਕੜਾ ਲਾਸ਼ਾਂ ਦੀ ਬਰਾਮਦਗੀ ਦੇ ਬਾਅਦ ਪਤਾ ਲੱਗ ਸਕੇਗਾ | ਅਮਰੀਕੀ ਵਿਦੇਸ਼ ਮੰਤਰਾਲੇ ਨੇ ਤੂਫ਼ਾਨ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਅਤੇ ਬਚਾਅ ਕੰਮਾਂ ਲਈ ਹੈਲੀਕਾਪਟਰ, ਜਹਾਜ਼ ਅਤੇ ਜਲਸੈਨਾ ਸਾਧਨਾਂ ਨਾਲ ਮਦਦ ਦਾ ਇੰਤਜ਼ਾਮ ਕੀਤਾ ਹੈ | ਫਿਲਪਾਈਨ ਦੇ ਇਕ ਸਥਾਨਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਇਸ ਸਮੁੰਦਰੀ ਤੂਫ਼ਾਨ ਨੇ ਲੇਯਟੇ ਟਾਪੂ 'ਤੇ ਆਪਣਾ ਕਹਿਰ ਢਾਹਿਆ, ਜਿਸ ਨਾਲ ਕਰੀਬ 10000 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ | ਹੁਣ ਤਕ ਫਿਲਪਾਈਨ ਸਰਕਾਰ ਨੇ ਸੈਂਕੜੇ ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ | ਰੈੱਡ ਕਰਾਸ ਅਤੇ ਫ਼ੌਜ ਵੱਡੇ ਪੈਮਾਨੇ 'ਤੇ ਰਾਹਤ ਅਤੇ ਬਚਾਅ ਕੰਮਾਂ 'ਚ ਜੁਟੀ ਹੋਈ ਹੈ, ਪ੍ਰੰਤੂ ਹੜ੍ਹ ਕਾਰਨ ਕਈ ਸੜਕਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ ਅਤੇ ਰਾਹਤ ਕਾਰਜਾਂ 'ਚ ਅੜਚਨ ਪੈ ਰਹੀ ਹੈ | ਫਿਲਪਾਈਨ ਨੂੰ ਇਸ ਸਾਲ ਦੇ ਸਭ ਤੋਂ ਖਤਰਨਾਕ ਚੱਕਰਵਰਤੀ ਤੂਫ਼ਾਨ ਹੇਯਾਨ ਦਾ ਸਾਹਮਣਾ ਕਰਨਾ ਪਿਆ ਹੈ | ਇਸ ਦੌਰਾਨ 250 ਤੋਂ 315 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੋਂ ਤੇਜ਼ ਹਵਾਵਾਂ ਚੱਲੀਆਂ ਅਤੇ ਸਮੁੰਦਰ 'ਚ 5 ਤੋਂ 6 ਮੀਟਰ ਤੱਕ ਉੱਚੀਆਂ ਲਹਿਰਾਂ ਉੱਠੀਆਂ | ਇਨ੍ਹਾਂ ਲਹਿਰਾਂ ਦਾ ਰੁਖ ਸੰਘਣੀ ਵੱਸੋਂ ਵਾਲੇ ਖੇਤਰਾਂ ਵੱਲ ਸੀ | ਵਿਗਿਆਨੀ ਇਸ ਨੂੰ ਸੁਪਰ ਸਾਈਕਲੋਨ ਦਾ ਨਾਂਅ ਦੇ ਰਹੇ ਹਨ | ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਤੂਫ਼ਾਨ ਦਾ ਜ਼ਿਆਦਾ ਅਸਰ ਸੈਲਾਨੀਆਂ ਦੀ ਸੈਰਗਾਹ ਕਹੇ ਜਾਣ ਵਾਲੇ ਮੱਧਵਰਤੀ ਫਿਲਪਾਈਨ ਦੇ ਸਮਾਰ ਅਤੇ ਲੇਯਟੇ ਸੂਬੇ 'ਤੇ ਹੋਇਆ ਹੈ | ਇਸ ਚੱਕਰਵਾਤ ਕਾਰਨ ਖੇਤਰ 'ਚ ਭਾਰੀ ਬਾਰਿਸ਼ ਹੋ ਰਹੀ ਹੈ | ਤੂਫ਼ਾਨ ਪ੍ਰਭਾਵਿਤ ਲੱਖਾਂ ਲੋਕਾਂ ਨੇ ਸੁਰੱਖਿਅਤ ਥਾਵਾਂ 'ਤੇ ਪਨਾਹ ਲਈ ਹੋਈ ਹੈ | ਰਾਸ਼ਟਰਪਤੀ ਬੇਨਿਗਨੋ ਅਕਿਊਨੋ ਨੇ ਦੇਸ਼ ਵਾਸੀਆਂ ਨੂੰ ਤੂਫ਼ਾਨ ਦੇ ਰਸਤੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ |
200 ਉਡਾਣਾਂ ਰੱਦ
ਅਧਿਕਾਰੀਆਂ ਅਨੁਸਾਰ ਹੇਯਾਨ ਤੂਫ਼ਾਨ ਦੇ ਪ੍ਰਭਾਵ ਕਾਰਨ 200 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦੋਂ ਕਿ ਸਮੁੰਦਰੀ ਆਵਾਜਾਈ ਦੇ ਲਈ ਕਿਸ਼ਤੀਆਂ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ | ਤੂਫ਼ਾਨ ਅਤੇ ਭਾਰੀ ਬਾਰਿਸ਼ ਦੇ ਚਲਦਿਆਂ ਪ੍ਰਭਾਵਿਤ ਖੇਤਰ 'ਚ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ |
ਦਰੱਖਤ ਡਿੱਗੇ, ਬਿਜਲੀ ਗੁੱਲ
ਤੂਫ਼ਾਨ ਕਾਰਨ ਫਿਲਪਾਈਨ ਦੇ ਪੂਰਬੀ ਸਮਾਰ ਸੂਬੇ ਨੂੰ ਜ਼ਿਆਦਾ ਨੁਕਸਾਨ ਪੁੱਜਣ ਦਾ ਅਨੁਮਾਨ ਹੈ | ਸੂਬੇ ਦੇ ਡਿਪਟੀ ਗਵਰਨਰ ਸਟੀਫਨ ਜੇਮਸ ਟਾਨ ਅਨੁਸਾਰ ਸੂਬੇ 'ਚ ਦਰੱਖਤਾਂ ਦੇ ਡਿੱਗਣ ਨਾਲ ਜਿਥੇ ਆਵਾਜਈ ਪ੍ਰਭਾਵਿਤ ਹੋ ਕੇ ਰਹਿ ਗਈ ਹੈ ਉਥੇ ਨਾਲ ਹੀ ਬਾਰਿਸ਼ ਕਾਰਨ ਬਿਜਲੀ ਵੀ ਗੁੱਲ ਹੋ ਗਈ ਹੈ | ਇਹ ਸੂਬਾ ਨਾਰੀਅਲ ਦੀ ਪੈਦਾਵਾਰ ਲਈ ਪ੍ਰਸਿਧ ਹੈ | ਸੂਬੇ 'ਚੋਂ 41000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ | ਇਕ ਅਨੁਮਾਨ ਅਨੁਸਾਰ ਫਿਲਪਾਈਨ ਨੂੰ ਹਰ ਸਾਲ ਕਰੀਬ 20 ਸਮੁੰਦਰੀ ਚੱਕਰਵਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ |


ਆਸਾਰਾਮ ਮਾਮਲੇ ਦੀ ਸੁਣਵਾਈ


ਜੋਧਪੁਰ, 9 ਨਵੰਬਰ - ਰਾਜਸਥਾਨ ਹਾਈਕੋਰਟ ਨੇ ਅੱਜ ਜਿਲ੍ਹਾ ਅਤੇ ਸੈਸ਼ਨ ਅਦਾਲਤ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਸਰੀਰਕ ਸ਼ੋਸ਼ਣ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਸਾਰਾਮ ਅਤੇ ਹੋਰਨਾਂ ਚਾਰਾਂ ਖਿਲਾਫ ਕੇਸ ਦੀ ਸੁਣਵਾਈ ਰੋਜ਼ਾਨਾ ਹੋਵੇ ਤਾਂ ਜੋਂ ਜਿੰਨੀ ਜਲਦੀ ਹੋ ਸਕੇ ਇਸ ਮੁਕੱਦਮੇ ਨੂੰ ਖਤਮ ਕੀਤਾ ਜਾ ਸਕੇ |
3 ਲੱਖ ਦੇਣ ਦਾ ਐਲਾਨ
ਨਾਬਾਲਿਗਾ ਨਾਲ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਅਧੀਨ ਜੇਲ੍ਹ ਦੀ ਹਵਾ ਖਾ ਰਹੇ ਆਸਾ ਰਾਮ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ ਰਾਜਸਥਾਨ ਦੀ ਉੱਚ ਅਦਾਲਤ ਨੇ ਪੀੜਤਾ ਨੂੰ 3 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ ਹੈ | ਜੱਜ ਕੰਵਲਜੀਤ ਸਿੰਘ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਰਾਜ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਪੀੜਤਾ ਨੂੰ ਇਕ ਮਹੀਨੇ ਦੇ ਅੰਦਰ-ਅੰਦਰ 3 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇੇ | << Start < Prev 1 2 3 4 5 6 7 8 9 10 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement
maillot de foot pas cher maillot de foot pas cher maillot de foot pas cher maillot de foot pas cher maillot de foot pas cher scarpe nike air max outlet scarpe nike air max outlet scarpe nike air max outlet scarpe nike air max outlet scarpe nike air max outlet scarpe nike air max outlet nike tn pas cher nike tn pas cher nike tn pas cher nike tn pas cher air max pas cher air max pas cher stone island outlet stone island outlet stone island outlet stone island outlet stone island outlet stone island outlet barbour paris barbour paris barbour paris barbour paris barbour paris piumini peuterey outlet piumini peuterey outlet piumini peuterey outlet piumini peuterey outlet piumini peuterey outlet canada goose pas cher canada goose pas cher canada goose pas cher canada goose pas cher canada goose pas cher canada goose pas cher woolrich outlet online piumini woolrich outlet moncler outlet online moncler outlet piumini moncler outlet moncler outlet online peuterey outlet online peuterey outlet pop canvas art mcm outlet online moose knuckles outlet