Advertisement

ਮੁੱਖ ਖ਼ਬਰਾਂ 

ਸਾਂਝੇ ਹੰਭਲੇ ਨਾਲ ਹੀ ਕੀਮਤਾਂ ’ਤੇ ਕਾਬੂ ਸੰਭਵ-ਵਿੱਤ ਮੰਤਰੀ

2005-08-05_232220

ਨਵੀਂ ਦਿੱਲੀ, 4 ਅਗਸਤ -ਮਹਿੰਗਾਈ ਦੇ ਮੁੱਦੇ ਉ¤ਤੇ ਵਿਰੋਧੀ ਧਿਰਾਂ ਵੱਲੋਂ ਲੋਕ ਸਭਾ ਵਿਚ ਉਠਾਏ ਸਵਾਲਾਂ ਦਾ ਜਵਾਬ ਦਿੰਦਿਆਂ ਅਤੇ ਕੀਮਤਾਂ ਉਤੇ ਵਾਧੇ ਉ¤ਤੇ ਚਰਚਾ ਨੂੰ ਸਮੇਟਦਿਆਂ, ਵਿੱਤ ਮੰਤਰੀ ਪ੍ਰਣਾਬ ਮੁਖਰਜੀ ਨੇ ਸਾਰੀਆਂ ਪਾਰਟੀਆਂ ਦੀ, ਅਤੇ ਸੂਬਾ ਸਰਕਾਰਾਂ ਦੀ ਮਦਦ ਗੁਡਜ਼ ਅਤੇ ਸਰਵਿਸਜ਼ ਟੈਕਸ (ਜੀ. ਐਸ. ਟੀ.) ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਲਈ ਮੰਗੀ ਅਤੇ ਕਿਹਾ ਇਸ ਨਾਲ ਹੀ ਦੇਸ਼ ਦੇ ਘਰੇਲੂ ਬਾਜ਼ਾਰ ਵਿਚ ਵਸਤੂ ਦੇ ਭਾਅ ਵਿਚ ਆਉਂਦੇ ਅਣ- ਕਿਆਸੇ ਉਤਰਾਅ - ਚੜ੍ਹਾਅ ਰੋਕੇ ਜਾ ਸਕਦੇ ਹਨ।
ਸਾਰੇ ਸਦਨ ਦੇ ਸਹਿਯੋਗ ਦੀ ਕਾਮਨਾ ਕਰਦਿਆਂ, ਵਿੱਤ ਮੰਤਰੀ ਨੇ ਕਿਹਾ ਇਸ ਨਵੇਂ ਟੈਕਸ ਸਿਸਟਮ ਨੂੰ ਅਮਲ ਵਿਚ ਲਿਆਉੁਣ ਲਈ ਇਸੇ ਇਜਲਾਸ ਵਿਚ ਇਕ ਸੰਬੰਧਿਤ ਬਿੱਲ ਲਿਆਉਣਾ ਪਵੇਗਾ, ਸੰਵਿਧਾਨਕ ਤਰਮੀਮਾਂ ਕਰਨੀਆਂ ਪੈਣਗੀਆਂ, ਇਸ ਬਿੱਲ ਦੀ ਪਹਿਲਾਂ ਹਾਊਸ ਦੀ ਸਥਾਈ ਕਮੇਟੀ ਪੜਤਾਲ ਕਰੇਗੀ ਅਤੇ ਫਿਰ ਘੱਟੋ-ਘੱਟ 15 ਸੂਬਿਆਂ ਵੱਲੋਂ ਇਸ ਨੂੰ ਪ੍ਰਵਾਨਗੀ ਦੇਣੀ ਪਵੇਗੀ ਤਾਂ ਜਾ ਕੇ ਇਹ ਇਕ ਕਾਨੂੰਨ ਦਾ ਰੂਪ ਧਾਰਨ ਕਰੇਗਾ।
ਇਸ ਟੈਕਸ ਪ੍ਰਣਾਲੀ ਦੀ ਜਾਂਚ ਲਈ ਅੱਜ ਹੀ ਸੂਬਿਆਂ ਦੇ ਵਿੱਤ ਮੰਤਰੀਆਂ ਦੀ ਅਧਿਕਾਰਤ ਕਮੇਟੀ ਬੈਠਕ ਕਰੇਗੀ। ਇਹ ਰਾਜਾਂ ਦੇ ਵਿੱਤ ਮੰਤਰੀਆਂ ਦੀ ਅਧਿਕਾਰਤ ਕਮੇਟੀ ਪੈਟਰੋਲੀਅਮ ਪਦਾਰਥਾਂ ਦੇ ਨਾਲ ਨਾਲ ਦੂਜੀਆਂ ਸਾਰੀਆਂ ਵਸਤਾਂ ਨੂੰ ਇਸ ਨਵੇਂ ਟੈਕਸ (ਜੀ. ਐਸ. ਟੀ.) ਥੱਲੇ ਲਿਆ ਸਕਦੀ ਹੈ ਜਿਸ ਨਾਲ ਮੁਦਰਾ ਪਸਾਰ ਅਤੇ ਕੀਮਤਾਂ ਦੇ ਵਾਧੇ ਨੂੰ ਨਿਯੰਤਰਣ ਵਿਚ ਲਿਆਂਦਾ ਜਾ ਸਕੇਗਾ। ਵਿੱਤ ਮੰਤਰੀ ਨੇ ਕਿਹਾ ਕਿ ਗੌਰਤਲਬ ਇਹ ਹੈ ਕਿ ਰਾਜਾਂ ਵੱਲੋਂ ਪੈਟਰੋਲੀਅਮ ਪਦਾਰਥਾਂ ਉ¤ਤੇ ਲੱਗੇ ਕਰ, ਉਨ੍ਹਾਂ ਦੀ ਕੁੱਲ ਆਮਦਨ ਵਿਚ 34 ਫੀਸਦੀ ਹਿੱਸਾ ਪਾਉਂਦੇ ਹਨ। ਸ੍ਰੀ ਮੁਖਰਜੀ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਉਤੇ ਸੇਲ ਟੈਕਸ ਸੂਬਿਆਂ ਦੀ ਵੱਡੀ ਆਮਦਨ ਦਾ ਸਾਧਨ ਹੈ। ਪਿਛਲੇ ਸਾਲ, 2009-10 ਵਿਚ ਸੂਬਿਆਂ ਨੇ 72000 ਕਰੋੜ ਰੁਪਏ ਇਸ ਟੈਕਸ ਰਾਹੀਂ ਇਕੱਠੇ ਕੀਤੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਪੈਟਰੋਲੀਅਮ ਪਦਾਰਥਾਂ ਦੇ ਭਾਅ ਤਰਕਸੰਗਤ ਚਾਹੀਦੇ ਹਨ। ਪਰ ਇਹ ਕਿਵੇਂ ਕੀਤਾ ਜਾਵੇ ? ਇਹ ਇਕ ਵੱਡਾ ਸਵਾਲ ਹੈ ਅਤੇ ਨਾਲ-ਨਾਲ ਵਿੱਤ ਮੰਤਰੀ ਨੇ ਕਿਹਾ ਕਿ ਨਵੀਂ ਟੈਕਸ ਵਿਧੀ ਪੈਟਰੋਲ ਦੀਆਂ ਕੀਮਤਾਂ ਵਿਚ ਉਤਰਾਅ ਚੜ੍ਹਾਅ ਰੋਕੇਗੀ ਅਤੇ ਘਰੇਲੂ ਬਜ਼ਾਰ ਵਿਚ ਸਥਿਰਤਾ ਲਿਆਏਗੀ।
ਇਸ ਤਿੰਨ ਪਰਤੀ ਨਵੇਂ ਅਸਿੱਧੇ ਟੈਕਸ ਨੂੰ ਕੇਂਦਰੀ ਸਰਕਾਰ ਅਗਲੇ ਸਾਲ (2011) ਪਹਿਲੀ ਅਪ੍ਰੈਲ ਤੋਂ ਲਾਗੂ ਕਰਨਾ ਚਾਹੁੰਦੀ ਹੈ ਅਤੇ ਇਹ ਟੈਕਸ ਵਿਧੀ ਦੂਸਰੇ ਅਸਿੱਧੇ ਟੈਕਸਾਂ ਨੂੰ ਆਪਣੇ ਵਿਚ ਸਮੋ ਲਵੇਗੀ। ਯਾਨੀ, ਇਹ ਨਵਾਂ ਟੈਕਸ ਕੇਂਦਰ ਪੱਧਰ ਉ¤ਤੇ ਲਾਏ ਜਾਂਦੇ ਐਕਸਾਈਜ਼ ਅਤੇ ਸਰਵਿਸ ਟੈਕਸਾਂ ਅਤੇ ਰਾਜਾਂ ਪੱਧਰ ਉ¤ਤੇ ਇਕੱਠੇ ਕੀਤੇ ਜਾਂਦੇ ਸੈ¤ਸ, ਲੋਕਲ ਟੈਕਸ, ਸਰਚਾਰਜ, ਅਤੇ ਵੈਲੂ ਅਡੀਸ਼ਨ ਟੈਕਸਾਂ ਨੂੰ ਵੀ ਖਤਮ ਕਰ ਦੇਵੇਗਾ। ਸ੍ਰੀ ਮੁਖਰਜੀ ਨੇ ਕਿਹਾ ਕਿ ‘ਜੇ ਅਸੀਂ ਇਹ ਨਵਾਂ ਅਸਿੱਧਾ ਟੈਕਸ ਲਾਗੂ ਕਰ ਦਿੰਦੇ ਹਾਂ ਤਾਂ ਟੈਕਸਾਂ ਦੀ ਸਾਰੀ ਲੜੀ ਸਰਵਿਸ ਟੈਕਸ, ਐਕਸਾਈਜ਼ ਅਤੇ ਵੈਟ ਨੂੰ ਇਕ ਸੰਵਿਧਾਨਕ ਪ੍ਰਕਿਰਿਆ ਥੱਲੇ ਲਿਆਂਦਾ ਜਾਵੇਗਾ ਅਤੇ ਅਸੀਂ (ਕੇਂਦਰ ਅਤੇ ਸੂਬੇ) ਇਕੱਠੇ ਟੈਕਸਾਂ ਦੀ ਉਗਰਾਹੀ ਕਰਾਂਗੇ।’ ਇਸ ਪ੍ਰਸਤਾਵਿਤ ਨਵੀਂ ਕਰ ਪ੍ਰਣਾਲੀ (ਜੀ. ਐਸ. ਟੀ.) ਮੁਤਾਬਿਕ ਸਾਰੀਆਂ ਵਸਤਾਂ ਉ¤ਤੇ 20 ਫੀਸਦੀ ਕਰ ਲੱਗੇਗਾ। ਜ਼ਰੂਰੀ ਵਸਤਾਂ ਉ¤ਤੇ 12 ਫੀਸਦੀ ਅਤੇ ਸਰਵਸਿਜ਼ ਲਈ 20 ਪ੍ਰਤੀਸ਼ਤ। ਇਕ ਤਰ੍ਹਾਂ ਨਾਲ ਫਲੈਟ ਰੇਟ ਹੋਣਗੇ।

ਉਮਰ ਵੱਲੋਂ ਸੋਨੀਆ ਤੇ ਚਿਦੰਬਰਮ ਨਾਲ ਮੁਲਾਕਾਤ-ਸਹਾਇਤਾ ਮੰਗੀ

ਨਵੀਂ ਦਿੱਲੀ, 2 ਅਗਸਤ (ਏਜੰਸੀਆਂ)-ਕਸ਼ਮੀਰ ਘਾਟੀ ਵਿਚ ਵਿਗੜਦੀਆਂ ਹਾਲਤਾਂ ਤੋਂ ਘਬਰਾ ਕੇ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅੱਜ ਸੁਭਾ ਦਿੱਲੀ ਰਾਜਧਾਨੀ ਵਿਚ ਪਹੁੰਚੇ ਅਤੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਸ੍ਰੀਮਤੀ ਸੋਨੀਆਂ ਗਾਂਧੀ ਅਤੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਮਿਲੇ ਅਤੇ ਘਾਟੀ ਵਿਚ ਹਿੰਸਾ ਨੂੰ ਰੋਕਣ ਲਈ ਕੇਂਦਰੀ ਸਰਕਾਰ ਦੀ ਮੱਦਦ ਮੰਗੀ। ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਜਿਸ ਨਾਲ ਮੁੱਖ ਮੰਤਰੀ ਨੇ ਸ੍ਰੀਮਤੀ ਸੋਨੀਆ ਗਾਂਧੀ ਅਤੇ ਸ੍ਰੀ ਚਿਦੰਬਰਮ ਦੇ ਮਿਲਣ ਪਿੱਛੋਂ ਮੁਲਾਕਾਤ ਕੀਤੀ, ਨੇ ਕਸ਼ਮੀਰ ਵਿਚ ਸ਼ਾਂਤੀ ਸਥਾਪਤ ਕਰਨ ਲਈ ਕੇਂਦਰੀ ਸਰਕਾਰ ਦੀ ਪੂਰਨ ਹਮਾਇਤ ਦਾ ਭਰੋਸਾ ਦਿੱਤਾ। ਕਸ਼ਮੀਰ ਘਾਟੀ ਵਿਚ ਹਿੰਸਾ ਦਾ ਚੱਕਰ 11 ਜੂਨ ਤੋਂ ਸ਼ੁਰੂ ਹੋਇਆ ਜਦੋਂ ਪੁਲਿਸ ਦੇ ਅਥਰੂ ਗੈਸ ਦੇ ਗੋਲੇ ਨਾਲ ਇਕ ਅੱਲੜ੍ਹ ਨੌਜਵਾਨ ਮਾਰਿਆ ਗਿਆ ਸੀ। ਉਸ ਤੋਂ ਬਾਅਦ ਤਕਰੀਬਨ ਘਾਟੀ ਵਿਚ ਲਗਾਤਾਰ ਹਿੰਸਾ ਵਿਚ 30 ਲੋਕ ਮਾਰੇ ਗਏ ਹਨ। ਐਤਵਾਰ ਨੂੰ 8 ਲੋਕ ਮਾਰੇ ਗਏ ਭਾਵੇਂ ਸਰਕਾਰ ਨੇ ਸੁਰੱਖਿਆ ਦਲਾਂ ਨੂੰ ਵੱਧ ਤੋਂ ਵੱਧ ਸੰਜਮ ਵਰਤਣ ਦੀ ਹਦਾਇਤ ਕੀਤੀ ਹੈ। ਐਤਵਾਰ, ਰਾਤ ਨੂੰ ਕੈਬਨਿਟ ਕਮੇਟੀ ਆਨ ਸਿਕਿਉਰਿਟੀ (ਸੀ.ਸੀ.ਐਸ.) ਦੀ ਬੈਠਕ ਵੀ ਕਸ਼ਮੀਰ ਘਾਟੀ ਦੇ ਮਸਲੇ ਉਤੇ ਹੋਈ। ਪਰ ਕਮੇਟੀ ਵਿਚ ਵਾਦ-ਵਿਵਾਦ ਰਿਹਾ ਜਦੋਂਕਿ ਕਮੇਟੀ ਦੇ ਕੁੱਝ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਲੋਕਾਂ ਨਾਲ ਸਖ਼ਤੀ ਨਾਲ ਨਿਬੜਨਾ ਚਾਹੀਦਾ ਹੈ ਜੋ ਅਮਨ ਤੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਰਹੇ ਹਨ। ਕਮੇਟੀ ਦੇ ਕੁਝ ਮੈਂਬਰਾਂ ਨੇ ਕਸ਼ਮੀਰ ਘਾਟੀ ਵਿਚ ਸਿਆਸੀ ਹੱਲ ਕੱਢਣ ਦੇ ਸੁਝਾਅ ਵੀ ਦਿੱਤੇ। ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਤੋਂ ਉਪਰੰਤ, ਜਨਾਬ ਉਮਰ ਅਬਦੁੱਲਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇ ਗੜਬੜ ਕਰਨ ਵਾਲੇ ਲੋਕ, ਘਾਟੀ ਵਿਚ ਪੁਲਿਸ ਸਟੇਸ਼ਨ ਨੂੰ ਅੱਗ ਲਾ ਦੇਣਗੇ ਤਾਂ ਸੁਰੱਖਿਆ ਦਸਤੇ ਕਿਵੇਂ ਚੁੱਪ-ਚਾਪ ਖੜ੍ਹੇ ਰਹਿ ਸਕਦੇ ਹਨ। ਇਸ ਕਰਕੇ ਸ਼ਾਂਤੀ ਬਹਾਲ ਕਰਨ ਦੀ ਪ੍ਰਕਿਰਿਆ ਜਾਂ ਸੰਜਮ ਦੀ ਵਰਤੋਂ ਕਰਨ, ਸਿਰਫ ਸੁਰੱਖਿਆ ਦਸਤਿਆਂ ਵੱਲੋਂ ਹੀ ਸ਼ੁਰੂ ਨਹੀਂ ਕੀਤਾ ਜਾ ਸਕਦਾ, ਇਸ ਵਿਚ ਦੋਵਾਂ ਧਿਰਾਂ ਵੱਲੋਂ ਸ਼ੁਰੂਆਤ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਸ਼ਾਂਤੀ ਮਾਹੌਲ ਤੋਂ ਬਾਅਦ ਸਿਆਸੀ ਹੱਲ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ ਅਤੇ ਕੇਂਦਰ ਤੋਂ ਆਰਥਿਕ ਪੈਕੇਜ ਲੈ ਕੇ ਸੂਬੇ ਅੰਦਰ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕਦਾ ਹੈ। ਉਮਰ ਅਬੁੱਦਲਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਕੋਈ ਇਕ ਖਾੜਕੂ ਗਰੁੱਪ ਘਾਟੀ ਵਿਚ ਹਿੰਸਾ ਨੂੰ ਉਤਸ਼ਾਹਿਤ ਕਰ ਰਿਹਾ ਹੈ। ‘‘ਕਈ ਛੋਟੇ ਛੋਟੇ ਗਰੁੱਪ ਅਤੇ ਵਿਅਕਤੀ, ਇਸ ਹਿੰਸਾ ਦੀ ਲਹਿਰ ਵਿਚ ਸ਼ਾਮਿਲ ਹਨ...ਸਾਡੀ ਕੋਸ਼ਿਸ਼ ਹੈ ਕਿ ਅਮਨ ਤੇ ਕਾਨੂੰਨ ਨੂੰ ਬਣਾ ਕੇ ਰੱਖਿਆ ਜਾਵੇ।’’ ਫਿਰ ਵੀ ਉਮਰ ਅਬਦੁੱਲਾ ਨੇ ਕਿਹਾ ਕਾਨੂੰਨ ਦੀ ਅਵਸਥਾ ਨੂੰ ਘਾਟੀ ਵਿਚ ਕਾਬੂ ਵਿਚ ਰੱਖਣ ਲਈ ਉਨ੍ਹਾਂ ਨੇ ਕੇਂਦਰੀ ਸਰਕਾਰ ਤੋਂ ਹੋਰ ਸੁਰੱਖਿਆ ਦਸਤਿਆਂ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ਘਾਟੀ ਵਿਚ ਲੰਬੇ ਸਮੇਂ ਤੱਕ ਸ਼ਾਂਤੀ ਲਿਆਉਣ ਲਈ ਸਿਆਸੀ ਨੁਕਤੇ ਪਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਵਿਚਾਰੇ ਹਨ, ਉਹ ਤਾਂ ਹੀ ਲਾਗੂ ਹੋ ਸਕਦੇ ਹਨ ਜੇ ਪਹਿਲਾਂ ਘਾਟੀ ਵਿਚ ਸ਼ਾਂਤੀ ਦਾ ਮਾਹੌਲ ਸਿਰਜਿਆ ਜਾਵੇ ਅਤੇ ਅਹਿੰਸਾ ਦੇ ਕੋਝੇ ਚੱਕਰ ਨੂੰ ਤੋੜਿਆ ਜਾਵੇ।
ਸੰਸਦ ਵਿਚ ਕਸ਼ਮੀਰ ਦਾ ਮਸਲਾ ਗੂੰਜਿਆ-ਅੱਜ ਕਸ਼ਮੀਰ ਘਾਟੀ ਵਿਚ ਵਿਗੜੀ ਹੋਈ ਹਾਲਤ ਬਾਰੇ ਸੰਸਦ ਵਿਚ ਜਦੋਂ ਕਈ ਵਿਰੋਧੀ ਧਿਰਾਂ ਨੇ ਮਸਲਾ ਖੜ੍ਹਾ ਕੀਤਾ ਤਾਂ ਗ੍ਰਹਿ ਮੰਤਰੀ ਨੇ ਕਬੂਲ ਕੀਤਾ ਕਿ ਘਾਟੀ ਵਿਚ ਹਾਲਾਤ ਜ਼ਿਆਦਾ ਖ਼ਰਾਬ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਮਰ ਅਬਦੁੱਲਾ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਉਹ ਲੋਕ ਸਭਾ ਵਿਚ ਆਪਣਾ ਬਿਆਨ ਦੇਣਗੇ। ਇਸ ਮਸਲੇ ਨੂੰ ਖੜ੍ਹਾ ਕਰਦਿਆਂ, ਸ੍ਰੀ ਐਲ.ਕੇ. ਅਡਵਾਨੀ ਨੇ ਕਿਹਾ ਕਿ ਸਰਕਾਰ ਘਾਟੀ ਦੀਆਂ ਹਾਲਤਾਂ ਨੂੰ ਜਲਦੀ ਤੋਂ ਜਲਦੀ ਠੀਕ ਕਰੇ। ਲੋਕ ਸਭਾ ਵਿਚ ਸ਼ਰਦ ਯਾਦਵ, ਮੁਲਾਇਮ ਸਿੰਘ ਯਾਦਵ, ਮਾਰਕਸਵਾਦੀ ਆਗੂ ਬਾਸੂਦੇਵ ਅਚਾਰੀਆ ਨੇ ਵੀ ਸਰਕਾਰ ਨੂੰ ਕਿਹਾ ਕਿ ਕਸ਼ਮੀਰ ਘਾਟੀ ਵਿਚ ਹਿੰਸਾ ਅਤੇ ਪ੍ਰਤੀ ਹਿੰਸਾ ਦੀ ਲਹਿਰ ਠੀਕ ਨਹੀਂ ਹੈ ਅਤੇ ਜੇ ਸਰਕਾਰ ਨੇ ਸੁਸਤੀ ਦਿਖਾਈ ਤਾਂ ਇਸ ਦੇ ਸਿੱਟੇ ਗੰਭੀਰ ਨਿਕਲ ਸਕਦੇ ਹਨ। ਪਹਿਲਾਂ 11 ਜੂਨ ਤੋਂ ਲੈ ਕੇ 19 ਜੁਲਾਈ ਤੋਂ ਹਿੰਸਾ ਲਗਾਤਾਰ ਘਾਟੀ ਵਿਚ ਜਾਰੀ ਰਹੀ। ਪਰ ਪਹਿਲਾਂ ਘਟਨਾਵਾਂ ਦੀ ਸ਼ਿੱਦਤ ਅਤੇ ਕਸ਼ੀਦਗੀ ਇਨ੍ਹੀ ਗੰਭੀਰ ਨਹੀਂ ਸੀ ਜਿੰਨੀ 30 ਜੁਲਾਈ ਤੋਂ ਬਾਅਦ ਹੋ ਗਈ ਹੈ ਕਿਉਂਕਿ ਪਿਛਲੇ ਚਾਰੇ ਦਿਨਾਂ ਵਿਚ ਹੀ 15 ਲੋਕ, ਜਿਨ੍ਹਾਂ ਵਿਚ ਜ਼ਿਆਦਾ ਸੁਰੱਖਿਆ ਦਸਤਿਆਂ ਦੀ ਗੋਲੀ ਨਾਲ ਮਾਰੇ ਗਏ ਹਨ ਅਤੇ ਕਈ ਥਾਵਾਂ ਉਤੇ ਲੋਕਾਂ ਨੇ ਕਰਫਿਊ ਦੀ ਉਲੰਘਣਾ ਵੀ ਕੀਤੀ ਹੈ। ਸੰਸਦ ਵਿਚ ਮਸਲੇ ਉਠਣ ਦੇ ਸਬੰਧ ਵਿਚ ਗੱਲ ਕਰਦਿਆਂ, ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਉਹ ਸਿਆਸੀ ਪਹਿਲ ਕਦਮੀ ਲਈ ਤਿਆਰ ਹੈ ਪਰ ਸ਼ਾਂਤੀ ਆਉਣ ਤੋਂ ਬਾਅਦ। ਅਬਦੁੱਲਾ ਦੇ ਸਿਆਸੀ ਕਦਮਾਂ ਵਿਚ ਸ਼ਾਮਿਲ ਹੈ ਆਰਮਡ ਫੋਰਸਜ਼ ਸਪੈਸ਼ਲ ਐਕਟ ਵਿਚ ਤਰਮੀਮ ਕਰਨਾ ਅਤੇ ਫੌਜ ਦੀ ਥਾਂ ਘਾਟੀ ਵਿਚ ਸੁਰੱਖਿਆ ਦਲਾਂ ਨੂੰ ਤਾਇਨਾਤ ਕਰਨਾ।

ਘਾਟੀ ਦੀ ਮੌਜੂਦਾ ਸਥਿਤੀ ਗੰਭੀਰ : ਚਿਦੰਬਰਮ

ਨਵੀਂ ਦਿੱਲੀ 2 ਅਗਸਤ (ਏਜੰਸੀਆਂ) ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਅੱਜ ਲੋਕ ਸਭਾ ੱਚ ਕਿਹਾ ਕਿ ਕਸ਼ਮੀਰ ਘਾਟੀ ੱਚ ਸਥਿਤੀ ਗੰਭੀਰ ਹੋ ਗਈ ਹੈ, ਪ੍ਰੰਤੂ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਗੱਲਬਾਤ ਕਰਨ ਮਗਰੋਂ ਉਹ ਇਸ ਮਸਲੇ ੱਤੇ ਪ੍ਰਤੀਕਰਮ ਦੇਣਗੇ।
ਵਿਰੋਧੀ ਧਿਰ ਦੇ ਆਗੂਆਂ ਵੱਲੋਂ ਘਾਟੀ ਦੇ ਹਾਲਾਤ ੱਤੇ ਚਿੰਤਾ ਪ੍ਰਗਟ ਕਰਨ ਮਗਰੋਂ ਚਿਦੰਬਰਮ ਨੇ ਕਿਹਾ ਕਿ ਜੰਮੂ-ਕਸ਼ਮੀਰ ਇਕ ਸੰਵੇਦਨਸ਼ੀਲ ਸੂਬਾ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਕਸ਼ਮੀਰ ੱਚ ਸਥਿਤੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ 9 ਜੁਲਾਈ ਤੋਂ ਬਾਅਦ ਘਾਟੀ ੱਚ ਸ਼ਾਂਤੀ ਸੀ, ਪ੍ਰੰਤੂ ਉਥੇ ਫਿਰ ਸਥਿਤੀ ਗੰਭੀਰ ਬਣ ਗਈ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦਿੱਲੀ ੱਚ ਹਨ ਅਤੇ ਬੀਤੇ ਦਿਨਾਂ ੱਚ ਮੇਰੀ ਉਨ੍ਹਾਂ ਨਾਲ ਕਈ ਵਾਰ ਗੱਲ ਹੋਈ ਹੈ। ਉਨ੍ਹਾਂ ਨੇ ਮੁੱਖ ਮੰਤਰੀ ਅਬਦੁੱਲਾ ਨਾਲ ਜਲਦੀ ਗੱਲਬਾਤ ਹੋਣ ਦੀ ਸੰਭਾਵਨਾ ਪ੍ਰਗਟਾਈ।

ਕਸ਼ਮੀਰ ’ਚ ਹਿੰਸਾ ਜਾਰੀ-ਔਰਤ ਸਮੇਤ 9 ਮੌਤਾਂ

 

ਸ੍ਰੀਨਗਰ, 2 ਅਗਸਤ - ਕਸ਼ਮੀਰ ਵਾਦੀ ’ਚ ਇਸ ਵੇਲੇ ਹਾਲਾਤ ਅੱਤ ਨਾਜ਼ੁਕ ਬਣੇ ਹੋਏ ਹਨ। ਇਥੇ ਅੱਜ ਹੋਈਆਂ ਹਿੰਸਾ ਦੀਆਂ ਵੱਖ-ਵੱਖ ਘਟਨਾਵਾਂ ਵਿਚ ਇਕ ਔਰਤ ਸਮੇਤ 9 ਵਿਅਕਤੀ ਮਾਰੇ ਗਏ, ਜਿਨ੍ਹਾਂ ਵਿਚ ਇਕ ਥਾਣੇ ’ਚ ਹੋਏ ਧਮਾਕੇ ’ਚ ਮਾਰੇ ਗਏ 6 ਵਿਅਕਤੀ ਵੀ ਸ਼ਾਮਿਲ ਹਨ। ਅੱਜ ਇਥੇ ਭੀੜ ਨੇ ਇਕ ਥਾਣੇ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਹੋਏ ਧਮਾਕੇ ਵਿਚ ਪੰਜ ਵਿਅਕਤੀ ਮਾਰੇ ਗਏ ਅਤੇ 40 ਜ਼ਖ਼ਮੀ ਹੋ ਗਏ। ਦੂਜੇ ਪਾਸੇ ਸੁਰੱਖਿਆ ਬਲਾਂ ਵੱਲੋਂ ਭੀੜ ਨੂੰ ਖਿੰਡਾਉਣ ਲਈ ਚਲਾਈ ਗੋਲੀ ਨਾਲ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਸ਼ਾਮ ਦੇ ਸਮੇਂ ਖਰਿਊ ਦੇ ਲੋਕਾਂ ਨੇ ਇਕ ਪੁਲਿਸ ਥਾਣੇ ਨੂੰ ਅੱਗ ਲਗਾ ਦਿੱਤੀ। ਅੱਗ ਲੱਗਣ ਤੋਂ ਬਾਅਦ ਥਾਣੇ ’ਚ ਰੱਖੇ ਧਮਾਕਾਖੇਜ਼ ਪਦਾਰਥਾਂ ’ਚ ਜ਼ਬਰਦਸਤ ਧਮਾਕਾ ਹੋਇਆ, ਜਿਸ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਥਾਣੇ ਦੇ ਬਾਹਰ ਹੀ ਪੰਜ ਵਿਅਕਤੀ ਮਾਰੇ ਗਏ ਜਦਕਿ ਥਾਣੇ ਦੇ ਅੰਦਰ ਬਹੁਤ ਸਾਰੇ ਲੋਕ ਸਨ। ਇਹ ਪਤਾ ਨਹੀਂ ਲੱਗ ਸਕਿਆ ਕਿ ਥਾਣੇ ’ਚ ਕਿੰਨੇ ਲੋਕ ਸਨ। ਇਸ ਧਮਾਕੇ ’ਚ ਜ਼ਖ਼ਮੀਆਂ ਦੀ ਗਿਣਤੀ ਫਿਲਹਾਲ 40 ਦੱਸੀ ਜਾ ਰਹੀ ਹੈ।
ਅੱਜ ਸ੍ਰੀਨਗਰ ਸ਼ਹਿਰ ਦੇ ਬਾਹਰਵਾਰ ਪੰਪੋਰ ਵਿਚ ਭੀੜ ਜਿਸ ਨੇ ਕੌਮੀ ਮਾਰਗ ’ਤੇ ਜਾਮ ਲਾ ਦਿੱਤਾ ਅਤੇ ਸੁਰੱਖਿਆ ਮੁਲਾਜ਼ਮਾਂ ਤੋਂ ਹਥਿਆਰ ਖੋਹ ਲਏ, ਨੂੰ ਖਿੰਡਾਉਣ ਲਈ ਪੁਲਿਸ ਵ¤ਲੋਂ ਚਲਾਈ ਗੋਲੀ ਨਾਲ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਸੁਰੱਖਿਆ ਬਲਾਂ ਅਤੇ ਮੁਜ਼ਾਹਰਾਕਾਰੀਆਂ ਵਿਚਕਾਰ ਹੋਈਆਂ ਝੜਪਾਂ ਵਿਚ 13 ਪੁਲਿਸ ਮੁਲਾਜ਼ਮਾਂ ਸਮੇਤ ਕਈ ਵਿਅਕਤੀ ਜ਼ਖ਼ਮੀ ਵੀ ਹੋ ਗਏ। ਕਸ਼ਮੀਰ ਵਾਦੀ ਦੇ ਕਈ ਕਸਬਿਆਂ ’ਚ ਅੱਜ ਦੂਸਰੇ ਦਿਨ ਵੀ ਕਰਫਿਊ ਜਾਰੀ ਰਿਹਾ। ਪੰਪੋਰ ਇਲਾਕੇ ਵਿਚ ਸਥਿਤੀ ਉਸ ਸਮੇਂ ਖਰਾਬ ਹੋ ਗਈ ਜਦੋਂ ਮੁਜ਼ਾਹਰਾਕਾਰੀਆਂ ਨੇ ਕਈ ਥਾਵਾਂ ’ਤੇ ਨਾਕੇ ਲਾ ਕੇ ਕੌਮੀ ਮਾਰਗ ਨੂੰ ਬੰਦ ਕਰ ਦਿੱਤਾ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਭੀੜ ਨੇ ਕਦਲਾਬਲ, ਬਰਸੂ, ਫਰਸਤਾਬਲ ਅਤੇ ਪੰਪੋਰ ਵਿਖੇ ਕੌਮੀ ਮਾਰਗ ਨੂੰ ਬੰਦ ਕਰ ਦਿੱਤਾ ਅਤੇ ਇਕ ਤਹਿਸੀਲਦਾਰ ਦੇ ਦਫ਼ਤਰ-ਕਮ-ਘਰ ਨੂੰ ਅੱਗ ਲਾ ਦਿੱਤੀ। ਉਨ੍ਹਾਂ ਨੇ ਪੁਲਿਸ ਦੀ ਇਕ ਮੋਟਰ ਗੱਡੀ ਵੀ ਅੱਗ ਲਾ ਕੇ ਸਾੜ ਦਿੱਤੀ ਅਤੇ ਕਈ ਹੋਰ ਮੋਟਰ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ। ਭੀੜ ਨੇ ਸਥਾਨਕ ਅਦਾਲਤ ਦੇ ਗਾਰਡਾਂ ਕੋਲੋਂ ਹਥਿਆਰ ਖੋਹ ਲਏ ਅਤੇ ਇਕ ਪੁਲਿਸ ਥਾਣੇ ਅਤੇ ਸੁਰੱਖਿਆ ਬਲਾਂ ’ਤੇ ਭਾਰੀ ਪਥਰਾਅ ਕੀਤਾ। ਬੁਲਾਰੇ ਨੇ ਅੱਗੇ ਦੱਸਿਆ ਕਿ ਸਥਿਤੀ ਉਸ ਸਮੇਂ ਹੋਰ ਖਰਾਬ ਹੋ ਗਈ ਜਦੋਂ ਸ਼ੱਕੀ ਅੱਤਵਾਦੀਆਂ ਨੇ ਭੀੜ ਵਿਚੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਭੀੜ ’ਤੇ ਲਾਠੀਚਾਰਜ ਅਤੇ ਹੰਝੂ ਗੈਸ ਦਾ ਕੋਈ ਅਸਰ ਨਾ ਹੋਣ ਪਿੱਛੋਂ ਪੁਲਿਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਗੋਲੀ ਚਲਾਈ। ਇਸ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਅਵੰਤੀਪੋਰਾ ਵਿਚ ਇਕ ਉਪ ਪੁਲਿਸ ਕਪਤਾਨ ਸਮੇਤ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇਕ ਹੋਰ ਵਿਅਕਤੀ ਦੀ ਬਾਅਦ ਵਿਚ ਹਸਪਤਾਲ ਵਿਖੇ ਮੌਤ ਹੋ ਗਈ। ਖਰੇਵ ਵਿਚ ਮੁਜ਼ਾਹਰਾਕਾਰੀਆਂ ਨੇ ਪੁਲਿਸ ਚੌਕੀ ਨੂੰ ਅੱਗ ਲਾਉਣ ਅਤੇ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਭੀੜ ਸ਼ਾਂਤ ਨਾ ਹੋਈ ਤਾਂ ਪੁਲਿਸ ਨੇ ਗੋਲੀ ਚਲਾ ਦਿੱਤੀ ਜਿਸ ਨਾਲ ਅਫਰੋਸਾ ਨਾਂਅ ਦੀ ਇਕ ਔਰਤ ਦੀ ਮੌਤ ਹੋ ਗਈ। ਵਾਦੀ ਦੇ ਕੁਝ ਹੋਰ ਹਿੱਸਿਆਂ ’ਚ ਮਾਮੂਲੀ ਮੁਜ਼ਾਹਰੇ ਹੋਏ ਪਰ ਉ¤ਤਰੀ ਕਸ਼ਮੀਰ ਜਿਥੇ ਕ¤ਲ੍ਹ ਕਾਫੀ ਹਿੰਸਾ ਹੋਈ ਵਿਖੇ ਸਥਿਤੀ ਸ਼ਾਂਤ ਰਹੀ। ਅੱਜ ਦੀਆਂ ਮੌਤਾਂ ਨਾਲ ਸ਼ੁ¤ਕਰਵਾਰ ਤੋਂ ਸ਼ੁਰੂ ਹੋਈ ਹਿੰਸਾ ਵਿਚ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਵਧ ਕੇ 9 ਹੋ ਗਈ ਹੈ। ਹਿੰਸਾਗ੍ਰਸਤ ਕਸ਼ਮੀਰ ਵਾਦੀ ਵਿਚ ਕਰਫਿਊ ਜਾਰੀ ਹੈ ਅਤੇ ਸੁਰੱਖਿਆ ਬਲ ਸਥਿਤੀ ’ਤੇ ਤਿੱਖੀ ਨਜ਼ਰ ਰੱਖ ਰਹੇ ਹਨ ਜਿਹੜੀ ਲਗਾਤਾਰ ਤਣਾਅ ਵਾਲੀ ਬਣੀ ਹੋਈ ਹੈ। ਵਾਦੀ ਦੇ 9 ਜ਼ਿਲ੍ਹਿਆਂ ਅਨੰਤਨਾਗ, ਸ੍ਰੀਨਗਰ, ਬਾਰਾਮੂਲਾ, ਕੁਲਗਾਮ, ਬਡਗਾਮ, ਬਾਂਦੀਪੋਰਾ, ਗਾਂਦਰਬਲ, ਸ਼ੌਪੀਆਂ ਅਤੇ ਪੁਲਵਾਮਾ ਵਿਚ ਕਰਫਿਊ ਲਾਇਆ ਗਿਆ ਹੈ ਜਦਕਿ ਕੁਪਵਾੜਾ ਵਿਚ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ।

ਸ਼ਸ਼ੀ ਥਰੂਰ ਵੱਲੋਂ ਆਪਣੀ ਕੈਨੇਡੀਅਨ ਪਤਨੀ ਨੂੰ ਤਲਾਕ

ਨਵੀਂ ਦਿੱਲੀ, 2 ਅਗਸਤ - ਸਾਬਕਾ ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਨੇ ਆਪਣੀ ਕੈਨੇਡੀਅਨ ਪਤਨੀ ਕਰਿਸਟਾ ਜੀਲੇਸ ਨੂੰ ਤਲਾਕ ਦੇ ਦਿੱਤਾ ਹੈ ਅਤੇ ਹੁਣ ਸ਼ਸ਼ੀ ਥਰੂਰ ਵੱਲੋਂ ਆਪਣੀ ਦੋਸਤ ਸੁਨੰਦਾ ਪੁਸ਼ਕਰ ਨਾਲ ਸ਼ਾਦੀ ਰਚਾਉਣ ਦੇ ਰਾਹ ਵਿਚ ਕੋਈ ਰੁਕਾਵਟ ਨਹੀਂ ਆਵੇਗੀ। ਜ਼ਿਕਰਯੋਗ ਹੈ ਕਿ ਹਮੇਸ਼ਾਂ ਚਰਚਾ ਵਿਚ ਰਹਿਣ ਵਾਲੇ ਸ਼ਸ਼ੀ ਥਰੂਰ ਆਪਣੀ ਲੰਬੇ ਸਮੇਂ ਤੋਂ ਦੋਸਤ ਬਣੀ ਆ ਰਹੀ ਸੁਨੰਦਾ ਪੁਸ਼ਕਰ ਨਾਲ ਸ਼ਾਦੀ ਰਚਾ ਰਹੇ ਹਨ। ਇਸ ਸਬੰਧ ਵਿਚ ਮਲਿਆਲਮ ਮੀਡੀਆ ਨੇ ਬੜੇ ਵਿਸਥਾਰ ਨਾਲ ਖਬਰਾਂ ਪ੍ਰਕਾਸ਼ਿਤ ਕੀਤੀ ਹਨ। ਕੇਰਲਾ ਮੀਡੀਆ ਅਨੁਸਾਰ ਥਰੂਰ-ਪੁਸ਼ਕਰ ਦੀ ਸ਼ਾਦੀ ਤਿਰੁਵੰਤਪੁਰਮ ਦੇ ਸ੍ਰੀ ਪਦਮਨਨਾਭਾ ਸਵਾਮੀ ਮੰਦਿਰ ਵਿਚ ਹੋਵੇਗੀ।


<< Start < Prev 351 Next > End >>

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement