‘ਕਾਈਟਸ’ ਇਮਾਨਦਾਰੀ ਨਾਲ ਬਣਾਈ

ਗਈ ਫ਼ਿਲਮ ਹੈ-ਰਿਤਿਕ ਰੌਸ਼ਨ

 

ਰਿਤਿਕ ਰੌਸ਼ਨ ਸ਼ੁਰੂ ਤੋਂ ਹੀ ਘੱਟ ਫ਼ਿਲਮਾਂ ਹੱਥ ਵਿਚ ਲੈਣਾ ਪਸੰਦ ਕਰਦਾ ਹੈ। ਇਹੀ ਵਜ੍ਹਾ ਹੈ ਕਿ ਉਸ ਦੀ ਫ਼ਿਲਮ ¦ਮੇ ਅਰਸੇ ਬਾਅਦ ਦਰਸ਼ਕਾਂ ਤੱਕ ਪਹੁੰਚਦੀ ਹੈ। ‘ਜੋਧਾ ਅਕਬਰ’ ਵਿਚ ਅਕਬਰ ਦੀ ਭੂਮਿਕਾ ਨਿਭਾਉਣ ਵਾਲੇ ਰਿਤਿਕ ਛੋਟੇ ਰੋਲ ਵਿਚ ‘ਕ੍ਰੇਜ਼ੀ ਫੋਰ’ ਤੇ ‘ਲੱਕ ਬਾਈ ਚਾਂਸ’ ਵਿਚ ਦਿਸੇ ਅਤੇ ਤਕਰੀਬਨ ਢਾਈ ਸਾਲ ਬਾਅਦ ਉਹ ‘ਕਾਈਟਸ’ ਵਿਚ ਮੁੱਖ ਭੂਮਿਕਾ ਵਿਚ ਨਜ਼ਰ ਆਇਆ। ਇਹ ਉਸ ਦੀ ਵੱਡੇ ਬਜਟ ਦੀ ਫ਼ਿਲਮ ਹੈ ਅਤੇ ਇਸ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਬਣਾਇਆ ਗਿਆ ਹੈ। ਰਿਤਿਕ ਇਸ ਨੂੰ ਆਪਣੀ ਪਹਿਲੀ ਕੌਮਾਂਤਰੀ ਪੱਧਰ ਦੀ ਫ਼ਿਲਮ ਦੱਸਦੇ ਹਨ। ਇਸ ਫ਼ਿਲਮ ਬਾਰੇ ਬਹੁਤ ਗੱਲਾਂ ਕਰਨ ਨੂੰ ਉਤਸੁਕ ਰਿਤਿਕ ਇਥੇ ਆਪਣੀ ਇਸ ਫ਼ਿਲਮ ਬਾਰੇ ਕਾਫੀ ਜਾਣਕਾਰੀ ਦੇ ਰਹੇ ਹਨ।
ਝ ਇਕ ¦ਮੇ ਸਮੇਂ ਬਾਅਦ ਤੁਹਾਡੀ ਫ਼ਿਲਮ ‘ਕਾਈਟਸ’ ਆਈ ਹੈ। ਆਪਣੀ ਇਸ ਫ਼ਿਲਮ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
-ਇਸ ਫ਼ਿਲਮ ਪਿੱਛੇ ਸਾਡੀ ਢਾਈ ਸਾਲ ਦੀ ਮਿਹਨਤ ਲੱਗੀ ਹੋਈ ਹੈ। ਢਾਈ ਸਾਲ ਤੋਂ ਮੈਂ ਕੋਈ ਨਵੀਂ ਫ਼ਿਲਮ ਸਾਈਨ ਨਹੀਂ ਕੀਤੀ ਅਤੇ ਆਪਣਾ ਪੂਰਾ ਧਿਆਨ ਇਸ ਫ਼ਿਲਮ ਵੱਲ ਲਗਾ ਰੱਖਿਆ ਸੀ। ਹੁਣ ਜਦੋਂ ਇਹ ਫ਼ਿਲਮ ਰਿਲੀਜ਼ ਹੋਈ ਹੈ ਤਾਂ ਮੈਨੂੰ ਲੱਗ ਰਿਹਾ ਹੈ ਜਿਵੇਂ ਮੈਂ ਦੁਬਾਰਾ ਵੱਡੇ ਪਰਦੇ ’ਤੇ ਆ ਰਿਹਾ ਹੋਵਾਂ। ‘ਕਾਈਟਸ’ ਇਮਾਨਦਾਰੀ ਨਾਲ ਬਣਾਈ ਗਈ ਫ਼ਿਲਮ ਹੈ। ਇਹ ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਇਸ ਵਿਚ ਸਫਲਤਾ ਦੇ ਲਈ ਜ਼ਰੂਰੀ ਮੰਨੇ ਜਾਂਦੇ ਟੋਟਕਿਆਂ ਦਾ ਪ੍ਰਯੋਗ ਬਿਲਕੁਲ ਨਹੀਂ ਕੀਤਾ ਗਿਆ ਹੈ। ਇਹ ਫ਼ਿਲਮ ਸਾਡੀ ਆਪਣੀ ਸੋਚ ਦੇ ਹਿਸਾਬ ਨਾਲ ਬਣਾਈ ਗਈ ਹੈ ਅਤੇ ਇਸ ਨੂੰ ਬਣਾਉਂਦੇ ਸਮੇਂ ਇਹ ਨਹੀਂ ਸੋਚਿਆ ਕਿ ਮੁੰਬਈ ਦੇ ਦਰਸ਼ਕਾਂ ਨੂੰ ਕੀ ਦੇਖਣਾ ਪਸੰਦ ਹੈ ਅਤੇ ਮੇਰਠ ਦੇ ਦਰਸ਼ਕ ਕੀ ਦੇਖਣਾ ਪਸੰਦ ਕਰਦੇ ਹਨ। ਇਸ ਵਿਚ ਦੋ ਪ੍ਰੇਮੀਆਂ ਦੀ ਕਹਾਣੀ ਨਿਰਦੇਸ਼ਕ ਨੇ ਆਪਣੀ ਦ੍ਰਿਸ਼ਟੀ ਦੇ ਅਨੁਸਾਰ ਪੇਸ਼ ਕੀਤੀ ਹੈ। ਮੇਰਾ ਇਹ ਮੰਨਣਾ ਹੈ ਕਿ ਜਦੋਂ ਕੋਈ ਨਿਰਦੇਸ਼ਕ ਕਹਾਣੀ ਨੂੰ ਕਿਸੇ ਤਰ੍ਹਾਂ ਦੇ ਸਮਝੌਤੇ ਬਗੈਰ ਆਪਣੇ ਹਿਸਾਬ ਨਾਲ ਬਣਾਉਂਦਾ ਹੈ ਤਾਂ ਉਹ ਫ਼ਿਲਮ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ। ‘ਕਾਈਟਸ’ ਨੂੰ ਅਸੀਂ ਸਫਲਤਾ ਦੇ ਕਥਿਤ ਫਾਰਮੂਲੇ ਤੋਂ ਪਰ੍ਹੇ ਰੱਖ ਕੇ ਬਣਾਇਆ ਹੈ।
ਝ ਪਰ ਤੁਹਾਡੀ ਦਿੱਖ ਕਮਰਸ਼ੀਅਲ ਹੀਰੋ ਦੀ ਹੈ। ਇਸ ਫ਼ਿਲਮ ਦਾ ਬਜਟ ਵੀ ਅੱਸੀ ਕਰੋੜ ਦੇ ਆਲੇ-ਦੁਆਲੇ ਦੱਸਿਆ ਜਾ ਰਿਹਾ ਹੈ। ਇੰਨੇ ਵੱਡੇ ਬਜਟ ਵਾਲੀ ਫ਼ਿਲਮ ਨੂੰ ਬਣਾਉਂਦੇ ਸਮੇਂ ਵਪਾਰਕ ਪੱਖ ਦਾ ਖਿਆਲ ਤਾਂ ਰੱਖਣਾ ਹੀ ਪਿਆ ਹੋਏਗਾ?
-ਫ਼ਿਲਮ ਦੀ ਕਹਾਣੀ ਵਿਚ ਹੀ ਵਪਾਰਕ ਪੱਖ ਹੈ। ਫ਼ਿਲਮ ਦੀ ਕਹਾਣੀ ਇਸ ਤਰ੍ਹਾਂ ਦੀ ਹੈ ਕਿ ਦਰਸ਼ਕ ਚਾਹੇ ਭਾਰਤ ਦਾ ਹੋਵੇ ਜਾਂ ਅਮਰੀਕਾ ਦਾ, ਉਸ ਨੂੰ ਇਸ ਵਿਚ ਅਪੀਲ ਨਜ਼ਰ ਆਵੇਗੀ। ‘ਦ ਲੈਂਗਵੇਜ ਆਫ ਲਵ ਇਜ਼ ਯੂਨੀਵਰਸਲ’। ਸੋ, ਇਸ ਫ਼ਿਲਮ ਵਿਚ ਹਰ ਦਰਸ਼ਕ ਨੂੰ ਖਾਸ ਗੱਲ ਨਜ਼ਰ ਆਵੇਗੀ।
ਝ ਇਸ ਫ਼ਿਲਮ ਨੂੰ ਤੁਸੀਂ ਆਪਣੇ ਲਈ ਕਿੰਨੀ ਮਹੱਤਵਪੂਰਨ ਮੰਨਦੇ ਹੋ?
-ਇਹ ਮੇਰੇ ਕੈਰੀਅਰ ਦੀ ਸਭ ਤੋਂ ਇਮਾਨਦਾਰੀ ਵਾਲੀ ਫ਼ਿਲਮ ਹੈ। ਇਸ ਵਿਚ ਮੇਰੀ ਜੋ ਭੂਮਿਕਾ ਹੈ, ਉਹ ਮੈਂ ਪਹਿਲਾਂ ਕਦੇ ਨਹੀਂ ਨਿਭਾਈ। ਪਹਿਲਾਂ ਇਹ ਹੁੰਦਾ ਸੀ ਕਿ ਫ਼ਿਲਮ ਵਿਚ ਰਿਤਿਕ ਹੈ ਤੇ ਪੰਜ-ਛੇ ਗਾਣੇ ਰੱਖੋ ਅਤੇ ਉਸ ਵਿਚ ਰਿਤਿਕ ਨੂੰ ਨਚਾਓ। ਪਰ ਇਸ ਫ਼ਿਲਮ ਵਿਚ ਇਸ ਤਰ੍ਹਾਂ ਨਹੀਂ ਹੈ। ਇਸ ਫ਼ਿਲਮ ਵਿਚ ਪੰਜ ਗੀਤ ਹਨ ਜਿਸ ਵਿਚੋਂ ਚਾਰ ਤਾਂ ਪਿੱਠ ਭੂਮੀ ਵਿਚ ਹਨ। ਇਸ ਫ਼ਿਲਮ ਵਿਚ ਤੁਹਾਨੂੰ ਇਹ ਨਜ਼ਰ ਨਹੀਂ ਆਵੇਗਾ ਕਿ ਖੂਬਸੂਰਤ ਵਾਦੀਆਂ ਵਿਚ ਹੀਰੋ-ਹੀਰੋਇਨ ਗਾ ਰਹੇ ਹਨ ਅਤੇ ਪਿੱਛੇ ਪੰਜਾਹ ਡਾਂਸਰਾਂ ਥਿਰਕ ਰਹੀਆਂ ਹਨ। ਇਸ ਤਰ੍ਹਾਂ ਦੀ ਗੱਲ ਨਿੱਜੀ ਜੀਵਨ ਵਿਚ ਨਹੀਂ ਹੁੰਦੀ ਇਸ ਲਈ ਇਥੇ ਇਸ ਤਰ੍ਹਾਂ ਦਾ ਕੋਈ ਦ੍ਰਿਸ਼ ਨਹੀਂ ਰੱਖਿਆ ਗਿਆ ਹੈ। ਇਸ ਫ਼ਿਲਮ ਵਿਚ ਮੈਨੂੰ ਸਾਲਸਾ ਡਾਂਸਰ ਵਜੋਂ ਪੇਸ਼ ਕੀਤਾ ਗਿਆ ਹੈ ਅਤੇ ਜਦੋਂ ਮੈਂ ਇਕ ਡਾਂਸ ਮੁਕਾਬਲੇ ਵਿਚ ਹਿੱਸਾ ਲੈਂਦਾ ਹਾਂ ਉਦੋਂ ਤੁਹਾਨੂੰ ਇਸ ਫ਼ਿਲਮ ਵਿਚ ਥਿਰਕਦਾ ਨਜ਼ਰ ਆਵਾਂਗਾ। ਇਹ ਫ਼ਿਲਮ ਅਸਲੀਅਤ ਦੇ ਨੇੜੇ ਹੈ ਅਤੇ ਕਿਉਂਕਿ ਪਹਿਲਾਂ ਕਦੀ ਮੈਂ ਇਸ ਤਰ੍ਹਾਂ ਦੀ ਫ਼ਿਲਮ ਨਹੀਂ ਕੀਤੀ ਸੀ। ਇਸ ਲਈ ਇਸ ਫ਼ਿਲਮ ਨੂੰ ਮੈਂ ਆਪਣੇ ਲਈ ਮਹੱਤਵਪੂਰਨ ਮੰਨਦਾ ਹਾਂ।
ਝ ਜਦੋਂ ਇਹ ਫ਼ਿਲਮ ਬਣ ਰਹੀ ਸੀ, ਉਦੋਂ ਤੁਹਾਡੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਫੈਲੀਆਂ ਸਨ। ਕਿਹਾ ਤਾਂ ਇਹ ਵੀ ਗਿਆ ਸੀ ਕਿ ਜਦੋਂ ਇਸ ਫ਼ਿਲਮ ਦੀ ਨਾਇਕਾ ਬਾਰਬਰਾ ਮੋਰੀ ਦੇ ਨਾਲ ਤੁਹਾਡੀ ਨੇੜਤਾ ਵਧੀ ਤਾਂ ਤੁਹਾਡੀ ਪਤਨੀ ਘਰ ਛੱਡ ਕੇ ਹੋਟਲ ਵਿਚ ਰਹਿਣ ਚਲੀ ਗਈ। ਇਸ ਬਾਰੇ ਤੁਸੀਂ ਕੀ ਸਫਾਈ ਦੇਣਾ ਚਾਹੋਗੇ?
-ਸੱਚਾਈ ਤਾਂ ਇਹ ਹੈ ਕਿ ਪਿਛਲੇ ਢਾਈ ਸਾਲਾਂ ਤੋਂ ਜਦੋਂ ਮੈਂ ਇਸ ਫ਼ਿਲਮ ਵਿਚ ਰੁੱਝਿਆ ਹੋਇਆ ਸੀ ਤਾਂ ਮੇਰੇ ਕੋਲ ਕਹਿਣ ਲਾਇਕ ਕੁਝ ਨਹੀਂ ਸੀ। ਇਸ ਲਈ ਮੈਂ ਮੀਡੀਆ ਤੋਂ ਦੂਰੀ ਬਣਾਏ ਹੋਈ ਸੀ। ਮੀਡੀਆ ਵਾਲਿਆਂ ਤੋਂ ਮੈਂ ਦੂਰ ਕੀ ਰਿਹਾ, ਉਨ੍ਹਾਂ ਨੇ ਮੇਰੇ ਬਾਰੇ ਮਨਘੜਤ ਗੱਲਾਂ ਛਾਪਣੀਆਂ ਸ਼ੁਰੂ ਕਰ ਦਿੱਤੀਆਂ। ਮੇਰੇ ਅਤੇ ਸੁਜ਼ੈਨ (ਪਤਨੀ) ਵਿਚਾਲੇ ਵਖਰੇਵੇਂ ਦੀਆਂ ਖ਼ਬਰਾਂ ਛਪਣ ਲੱਗੀਆਂ। ਇਸ ਦੌਰਾਨ ਜਦੋਂ ਮੈਂ ਇਨ੍ਹਾਂ ਗੱਲਾਂ ਦਾ ਖੰਡਨ ਕਰਨ ਲਈ ਆਪਣਾ ਬਿਆਨ ਦਿੱਤਾ ਤਾਂ ਉਸ ਨੂੰ ਮੀਡੀਆ ਵਾਲਿਆਂ ਨੇ ਆਪਣੇ ਹਿਸਾਬ ਨਾਲ ਤੋੜ ਮਰੋੜ ਕੇ ਪੇਸ਼ ਕੀਤਾ। ਇਸ ਤੋਂ ਬਾਅਦ ਮੈਂ ਇਹ ਸੋਚ ਕੇ ਚੁੱਪੀ ਸਾਧ ਲਈ ਕਿ ਇਕ ਦਿਨ ਖੁਦ-ਬ-ਖੁਦ ਸੱਚਾਈ ਸਾਹਮਣੇ ਆ ਜਾਵੇਗੀ। ਅੱਜ ਸੱਚਾਈ ਇਹ ਹੈ ਕਿ ਮੈਂ ਅਤੇ ਸੁਜ਼ੈਨ ਇਕੱਠੇ ਰਹਿ ਰਹੇ ਹਾਂ ਅਤੇ ਸਾਡੇ ਵਿਚਾਲੇ ਵਖਰੇਵੇਂ ਦੀਆਂ ਗੱਲਾਂ ਬੇਬੁਨਿਆਦ ਸਾਬਤ ਹੋਈਆਂ ਹਨ।
ਝ ਤੁਹਾਡੀ ਇਸ ਫ਼ਿਲਮ ਬਾਰੇ ਮੀਡੀਆ ਵਾਲਿਆਂ ਇਹ ਵੀ ਛਾਪਿਆ ਕਿ ਇਸ ਫ਼ਿਲਮ ਦੇ ਕਲਾਈਮੈਕਸ ਵਿਚ ਹੀਰੋ-ਹੀਰੋਇਨ ਮਰ ਜਾਂਦੇ ਹਨ। ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ?
-ਸੱਚ ਤਾਂ ਇਹ ਹੈ ਕਿ ਮੁੰਬਈ ਦੇ ਜਿਸ ਅੰਗਰੇਜ਼ੀ ਅਖਬਾਰ ਨੇ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਸੀ, ਉਸੇ ਅਖਬਾਰ ਵਿਚ ਅਗਲੇ ਦਿਨ ਇਸ ਖਬਰ ਨੂੰ ਲੈ ਕੇ ਮਾਫੀਨਾਮਾ ਛਪਿਆ ਸੀ। ਮੈਂ ਇਹ ਨਹੀਂ ਸਮਝ ਪਾ ਰਿਹਾ ਹਾਂ ਕਿ ਕੀ ਇਸ ਤਰ੍ਹਾਂ ਦੀਆਂ ਖਬਰਾਂ ਛਾਪਣਾ ਹੀ ਪੱਤਰਕਾਰਿਤਾ ਹੈ। ਸਾਡੀ ਇਹ ਫ਼ਿਲਮ ਰਿਲੀਜ਼ ਨਹੀਂ ਹੋਈ ਹੈ, ਇਸ ਨੂੰ ਕੁਝ ਲੋਕਾਂ ਨੇ ਹੁਣ ਤੱਕ ਦੇਖਿਆ ਹੈ। ਫ਼ਿਲਮ ਦਾ ਕਲਾਈਮੈਕਸ ਕੀ ਹੈ, ਮੈਨੂੰ ਪਤਾ ਹੈ। ਫ਼ਿਲਮ ਬਾਰੇ ਮੈਂ ਊਲ-ਜਲੂਲ ਗੱਲਾਂ ਛਾਪਣ ਨੂੰ ਮੈਂ ਪੱਤਰਕਾਰਿਤਾ ਨਹੀਂ ਮੰਨਦਾ। ਹਾਂ, ਵਿਚਾਲੇ ਜਿਹੇ ਇਹ ਖ਼ਬਰ ਵੀ ਛਪੀ ਸੀ ਕਿ ‘ਕਾਈਟਸ’ ਨੂੰ ਅਸੀਂ ਰਾਜੂ ਹਿਰਾਨੀ ਤੋਂ ਰੀ-ਐਡਟਿੰਗ ਕਰਵਾ ਰਹੇ ਹਾਂ। ਇਸ ਖ਼ਬਰ ਵਿਚ ਵੀ ਕੋਈ ਸੱਚਾਈ ਨਹੀਂ ਸੀ।
ਝ ਇਸ ਫ਼ਿਲਮ ਦੀ ਵਿਦੇਸ਼ੀ ਨਾਇਕਾ ਬਾਰਬਰਾ ਮੋਰੀ ਦੇ ਨਾਲ ਕੰਮ ਕਰਨ ਦਾ ਤਜਰਬਾ ਕਿਵੇਂ ਦਾ ਰਿਹਾ?
-ਬਾਰਬਰਾ ਵੀ ਮੇਰੀ ਤਰ੍ਹਾਂ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸੁਕ ਹੈ। ਉਸ ਦੇ ਅਭਿਨੈ ਵਿਚ ਇਮਾਨਦਾਰੀ ਹੈ। ਜਦੋਂ ਮੇਰਾ ਪਰਿਚੈ ਉਸ ਨਾਲ ਹੋਇਆ ਤਾਂ ਮੈਂ ਉਸ ਨੂੰ ‘ਜੋਧਾ ਅਕਬਰ’ ਦੀ ਡੀ. ਵੀ. ਡੀ. ਦਿੱਤੀ ਸੀ। ਇਸ ਫ਼ਿਲਮ ਨੂੰ ਦੇਖ ਕੇ ਉਸ ਨੇ ਮੈਨੂੰ ਕਿਹਾ ਕਿ ਬਹੁਤ ਵਧੀਆ ਅਦਾਕਾਰੀ ਹੈ। ਉਦੋਂ ਮੈਨੂੰ ਉਸ ਨੂੰ ਅਕਬਰ ਬਾਰੇ ਦੱਸਣਾ ਪਿਆ। ਜਦੋਂ ਮੈਂ ਉਸ ਦੀ ਪਛਾਣ ਵਿਚ ਆਇਆ ਤਾਂ ਉਦੋਂ ਉਸ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਕਿਉਂਕਿ ਉਹ ਲਾਤੀਨੀ ਅਮਰੀਕਾ ਤੋਂ ਹੈ। ਹਾਂ, ਬਾਅਦ ਵਿਚ ਅੰਗਰੇਜ਼ੀ ਬੋਲਣਾ ਸਿੱਖ ਗਈ। ਮੈਂ ਤਾਂ ਉਸ ਦੇ ਨਾਲ ਆਰਾਮ ਨਾਲ ਗੱਲਾਂ ਕਰ ਲਿਆ ਕਰਦਾ ਸੀ ਪਰ ਇਸ ਫ਼ਿਲਮ ਦੇ ਨਿਰਦੇਸ਼ਕ ਅਨੁਰਾਗ ਬਾਸੂ ਨੂੰ ਉਸ ਨੂੰ ਦ੍ਰਿਸ਼ ਸਮਝਾਉਂਦੇ ਸਮੇਂ ਕਾਫੀ ਮੁਸ਼ਕਿਲਾਂ ਆਉਂਦੀਆਂ ਸਨ ਕਿਉਂਕਿ ਅਨੁਰਾਗ ਕਾਫੀ ਤੇਜ਼ੀ ਨਾਲ ਬੋਲਦਾ ਹੈ, ਇਸ ਲਈ ਉਸ ਦੀਆਂ ਗੱਲਾਂ ਬਾਰਬਰਾ ਦੇ ਪੱਲੇ ਨਹੀਂ ਪੈਂਦੀਆਂ ਸਨ। ਫਿਰ ਮੈਨੂੰ ਉਸ ਨੂੰ ਸਮਝਾਉਣਾ ਪੈਂਦਾ ਸੀ ਕਿ ਡਾਇਰੈਕਟਰ ਸਾਹਿਬ ਕੀ ਕਹਿ ਰਹੇ ਹਨ। ਉਹ ਗ਼ਜ਼ਬ ਦੀ ਅਭਿਨੇਤਰੀ ਹੈ ਅਤੇ ਉਹ ਭਾਰਤੀ ਦਰਸ਼ਕਾਂ ਦਾ ਦਿਲ ਜਿੱਤਣ ਵਿਚ ਕਾਮਯਾਬ ਰਹੇਗੀ ਇਸ ਤਰ੍ਹਾਂ ਦਾ ਮੇਰਾ ਵਿਸ਼ਵਾਸ ਹੈ।
ਝ ਇਕ ¦ਮੇ ਵਕਫ਼ੇ ਬਾਅਦ ਤੁਹਾਡੀ ਇਹ ਫ਼ਿਲਮ ਰਿਲੀਜ਼ ਹੋ ਰਹੀ ਹੈ। ਕੀ ‘ਕਾਈਟਸ’ ਤੋਂ ਬਾਅਦ ਵੀ ਤੁਹਾਡੀ ਅਗਲੀ ਫ਼ਿਲਮ ¦ਮੇ ਵਕਫ਼ੇ ਬਾਅਦ ਆਏਗੀ?
-ਮੈਂ ਖੁਦ ਸਾਲ ਵਿਚ ਦਸ ਫ਼ਿਲਮਾਂ ਕਰਨਾ ਚਾਹੁੰਦਾ ਹਾਂ ਪਰ ਮੇਰਾ ਸੁਭਾਅ ਕੁਝ ਇਸ ਤਰ੍ਹਾਂ ਦਾ ਹੈ ਕਿ ਮੈਂ ਇਕ ਸਮੇਂ ਵਿਚ ਇਕ ਹੀ ਕੰਮ ਹੱਥ ਵਿਚ ਲੈਣਾ ਪਸੰਦ ਕਰਦਾ ਹਾਂ। ਇਸ ਲਈ ਮੇਰੀਆਂ ਘੱਟ ਫ਼ਿਲਮਾਂ ਆਉਂਦੀਆਂ ਹਨ। ਰਹੀ ਗੱਲ ‘ਕਾਈਟਸ’ ਤੋਂ ਬਾਅਦ ਦੀ ਤੇ ਇਸ ਫ਼ਿਲਮ ਤੋਂ ਬਾਅਦ ‘ਗੁਜ਼ਾਰਿਸ਼’ ਆਏਗੀ। ਇਸ ਨੂੰ ਸੰਜੈ ਲੀਲਾ ਭੰਸਾਲੀ ਬਣਾ ਰਹੇ ਹਨ। ‘ਗੁਜ਼ਾਰਿਸ਼’ ਤੋਂ ਬਾਅਦ ਜੋਇਆ ਅਖ਼ਤਰ ਦੀ ‘ਜ਼ਿੰਦਗੀ ਮਿਲੇਗੀ ਨਾ ਦੋਬਾਰਾ’ ਆਏਗੀ। ‘ਕ੍ਰਿਸ਼-ਟੂ’ ਦੇ ਨਿਰਮਾਣ ਦੀ ਵੀ ਗੱਲ ਚਲ ਰਹੀ ਹੈ ਅਤੇ ‘ਕਾਈਟਸ’ ਨੂੰ ਰਿਲੀਜ਼ ਕਰਨ ਤੋਂ ਬਾਅਦ ਹੀ ਪਾਪਾ ਇਸ ਫ਼ਿਲਮ ਦਾ ਪ੍ਰੋਜੈਕਟ ਸ਼ੁਰੂ ਕਰਨਗੇ। ਉਹ ਕਦੋਂ ਇਸ ਨੂੰ ਸ਼ੁਰੂ ਕਰਨਗੇ, ਇਹ ਫਿਲਹਾਲ ਮੈਂ ਕਹਿ ਨਹੀਂ ਸਕਦਾ।

 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਮਨੋਰੰਜਨ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

 

Random Video 

Receive Newsletter & Updates 

Sample Newsletter


Receive HTML?

Advertisement
Advertisement
Advertisement