Advertisement

ਖੱਟਰ ਸਰਕਾਰ ਤੀਜੀ ਵਾਰ ਨਬਜ਼ ਪਛਾਣਨ ’ਚ ਨਾਕਾਮ


ਰਾਮਪਾਲ ਅਤੇ ਜਾਟ ਅੰਦੋਲਨ ਨਾਲ ਨਜਿੱਠਣ ਦੀਆਂ ਨਾਕਾਮੀਆਂ ਤੋਂ ਕੋਈ ਸਬਕ ਨਾ ਸਿਖਿਆ
ਚੰਡੀਗੜ੍ਹ - ਪਹਿਲੀ ਵਾਰ ਵਿਧਾਇਕ ਬਣੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਦੀ ਭਾਜਪਾ ਸਰਕਾਰ ਤਿੰਨ ਸਾਲਾਂ ’ਚ ਤੀਜੀ ਵਾਰ ਸਮੇਂ ਦੀ ਨਬਜ਼ ਪਛਾਣਨ ਵਿੱਚ ਨਾਕਾਮ ਰਹੀ ਹੈ। ਹਰਿਆਣਾ ਸਰਕਾਰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਅੱਜ ਪੇਸ਼ੀ ਮੌਕੇ ਹਾਲਾਤ ਦੀ ਨਾਜ਼ੁਕਤਾ ਨੂੰ ਸਮਝਣ ਵਿੱਚ ਮੁੜ ਚਕਮਾ ਖਾਂਦਿਆਂ ਚਾਰੇ ਖਾਨੇ ਚਿੱਤ ਹੋ ਗਈ। ਸੀਬੀਆਈ ਅਦਾਲਤ ਨੇ ਡੇਰਾ ਮੁਖੀ ਨੂੰ 15 ਸਾਲ ਪੁਰਾਣੇ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਹੈ।
ਅੱਜ ਦੇ ਘਟਨਾਕ੍ਰਮ ਤੋਂ ਲਗਦਾ ਹੈ ਕਿ ਖੱਟਰ ਸਰਕਾਰ ਨੇ ਅਮਨ ਤੇ ਕਾਨੂੰਨ ਦੀ ਬਹਾਲੀ ਨੂੰ ਲੈ ਕੇ ਆਪਣੀਆਂ ਪਿਛਲੀਆਂ ਨਾਕਾਮੀਆਂ ਰਾਮਪਾਲ (2014) ਤੇ ਜਾਟ ਅੰਦੋਲਨ (2016) ਤੋਂ ਕੋਈ ਸਬਕ ਨਹੀਂ ਸਿੱਖਿਆ। ਰਾਮਪਾਲ ਦੇ ਹਮਾਇਤੀਆਂ ਨਾਲ ਹੋਏ ਟਕਰਾਅ ਦੌਰਾਨ ਛੇ ਜਦਕਿ ਜਾਟ ਅੰਦੋਲਨ ਦੇ ਹਿੰਸਕ ਹੋਣ ਕਰਕੇ 30 ਜਾਨਾਂ ਜਾਂਦੀਆਂ ਰਹੀਆਂ ਸਨ। ਸ੍ਰੀ ਖੱਟਰ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਮੋਹਰੇ ਹੋ ਕੇ ਅਗਵਾਈ ਦੇਣ ’ਚ ਅਸਫ਼ਲ ਰਹੇ। ਡੇਰਾ ਸਿਰਸਾ ਮੁਖੀ ਦੀ ਪੇਸ਼ੀ ਮੌਕੇ ‘ਸੰਕਟਮਈ ਹਾਲਾਤ’ ਨਾਲ ਨਜਿੱਠਣ ਲਈ ਉਹ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀਆਂ ’ਤੇ ਹੀ ਮੁਨੱਸਰ ਰਹੇ, ਪਰ ਪੰਚਕੂਲਾ ਵਿੱਚ ਹਾਲਾਤ ਬੱਦ ਤੋਂ ਬਦਤਰ ਹੋ ਗਏ। ਧਾਰਾ 144 ਆਇਦ ਹੋਣ ਦੇ ਬਾਵਜੂਦ ਇਕ ਲੱਖ ਤੋਂ ਵੱਧ ਡੇਰਾ ਸਮਰਥਕਾਂ ਦੇ ਪੰਚਕੂਲਾ ਵਿੱਚ ਇਕੱਠੇ ਹੋਣ ਤੋਂ ਸਾਫ਼ ਸੀ ਕਿ ਇਸ ਦਾ ਅੰਤ ਹਿੰਸਾ ਦੇ ਰੂਪ ’ਚ ਹੋਵੇਗਾ। ਅਸਲ ਵਿੱੱਚ ਰਾਜ ਤੇ ਕੇਂਦਰੀ ਖੁਫੀਆ ਏਜੰਸੀਆਂ ਹਾਲਾਤ ਦੀ ਸੰਜੀਦਗੀ ਦਾ ਅਨੁਮਾਨ ਲਾਉਣ ਵਿੱਚ ਖੁੰਝ ਗਈਆਂ ਤੇ ਨਾ ਹੀ ਉਨ੍ਹਾਂ ਰਾਜ ਸਰਕਾਰ ਦੀ ਲੀਡਰਸ਼ਿਪ ਨੂੰ ਜ਼ਮੀਨੀ ਹਕੀਕਤਾਂ ਤੋਂ ਜਾਣੂ ਕਰਵਾਇਆ। ਇਸ ਦਾ ਨਤੀਜਾ ਇਹ ਹੋਇਆ ਕਿ ਡੇਰਾ ਮੁਖੀ ਖ਼ਿਲਾਫ਼ ਫ਼ੈਸਲੇ ਮਗਰੋਂ ਸਥਿਤੀ ਹੱਥੋਂ ਬਾਹਰੀ ਹੋ ਗਈ।
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵੱਲੋਂ ਸਾਂਝਾ ਕੰਟਰੋਲ ਰੂਮ ਬਣਾਉਣ ਦੇ ਬਾਵਜੂਦ ਸੁਰੱਖਿਆ ਏਜੰਸੀਆਂ ਵਿਚਾਲੇ ਤਾਲਮੇਲ ਦੀ ਘਾਟ ਦੇ ਚਲਦਿਆਂ ਡੇਰਾ ਸਮਰਥਕਾਂ ਦਾ ਵੱਡਾ ਹਜੂਮ ਡੇਰਾ ਮੁਖੀ ਖ਼ਿਲਾਫ਼ ਫੈਸਲੇ ਤੋਂ ਬਾਅਦ ਹਿੰਸਕ ਹੋ ਗਿਆ। ਮੁੱਖ ਮੰਤਰੀ ਤੇ ਉਨ੍ਹਾਂ ਦੀ ਕੈਬਨਿਟ ਵਿਚਲੇ ਕੁਝ ਮੰਤਰੀ ਚੰਡੀਗੜ੍ਹ ਵਿੱਚ ਮੌਜੂਦ ਹੋਣ ਦੇ ਬਾਵਜੂਦ ਪੰਚਕੂਲਾ ਜਾ ਕੇ ਪੁਲੀਸ ਬਲਾਂ ਦਾ ਹੌਸਲਾ ਵਧਾਉਣਾ ਵਿੱਚ ਵੀ ਫਾਡੀ ਰਹੇ।
ਇਸ ਦੌਰਾਨ ਹਰਿਆਣਾ ਵਿਧਾਨ ਸਭਾ ਵਿੱਚ ਕਾਂਗਰਸ ਦੀ ਆਗੂ ਕਿਰਨ ਚੌਧਰੀ ਨੇ ਕਿਹਾ ਕਿ ਖੱਟਰ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਤੋਂ ਭੱਜਦਿਆਂ ਲੋਕਾਂ ਨੂੰ ਗੁੰਡਿਆਂ ਦੇ ਰਹਿਮੋ ਕਰਮ ’ਤੇ ਛੱਡ ਦਿੱਤਾ ਹੈ। ਉਧਰ ਵਿਰੋਧੀ ਧਿਰ ਦੇ ਆਗੂ ਅਭੈ ਚੌਟਾਲਾ ਨੇ ਕਿਹਾ ਹਰਿਆਣਾ ਸੜਦਾ ਰਿਹਾ ਤੇ ਸਰਕਾਰ ਮੂਕ ਦਰਸ਼ਕ ਬਣੀ ਰਹੀ।
‘ਰਾਮ ਰਹੀਮ’ ਨੇ ਕੀਤੀ ਖੱਟਰ ਦੀ ਕੁਰਸੀ ਡਾਵਾਂਡੋਲ
ਚੰਡੀਗੜ੍ਹ - ਡੇਰਾ ਪ੍ਰੇਮੀਆਂ ਨਾਲ ਨਿਪਟਣ ਵਿੱਚ ਨਖਿੱਧ ਸਿੱਧ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕੁਰਸੀ ਜਾਣੀ ਤੈਅ ਹੈ। ਪੰਚਕੂਲਾ ਵਿੱਚ ਵਾਪਰੀਆਂ ਘਟਨਾਵਾਂ ਤੋਂ ਕੇਂਦਰ ਸਰਕਾਰ, ਭਾਜਪਾ ਅਤੇ ਆਰਐੱਸਐੱਸ ਮੁੱਖ ਮੰਤਰੀ ਖੱਟਰ ਤੋਂ ਨਾਰਾਜ਼ ਹਨ। ਅਮਨ- ਕਾਨੂੰਨ ਦੀ ਸਥਿਤੀ ਨੂੰ ਕਾਇਮ ਨਾ ਰੱਖ ਸਕੀ ਹਰਿਆਣਾ ਸਰਕਾਰ ਦੀ ਅਸਫਲਤਾ ਬਾਅਦ ਅੱਜ ਸ਼ਾਮ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਹੈ। ਕਿਸੇ ਵੇਲੇ ਵੀ ਖੱਟਰ ਦੀ ਮੁੱਖ ਮੰਤਰੀ ਦੇ ਅਹੁਦੇ ਤੋਂ ਛੁੱਟੀ ਹੋ ਸਕਦੀ ਹੈ। ਦਿੱਲੀ ਵਿੱਚ ਭਾਜਪਾ ਦੇ ਅੰਦਰੂਨੀ ਸੂਤਰਾਂ ਦੇ ਅਨੁਸਾਰ ਕੇਂਦਰੀ ਲੀਡਰਸ਼ਿਪ ਅੱਗੇ ਖੱਟਰ ਖੱਟਾ ਪੈ ਗਿਆ ਹੈ। ਇਸ ਤੋਂ ਪਹਿਲਾਂ 2016 ਵਿੱਚ ਸੂਬੇ ਵਿੱਚ ਜਾਟ ਅੰਦੋਲਨ ਦੌਰਾਨ ਹਰਿਆਣਾ ਦੇ ਅੱਠ ਤੋਂ ਵੱਧ ਸ਼ਹਿਰਾਂ ਜਿਨ੍ਹ੍ਹ੍ਹਾਂ ਵਿੱਚ ਰੋਹਤਕ ਪ੍ਰਮੁੱਖ ਸੀ ਵਿੱਚ ਲੁੱਟਮਾਰ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਸਨ।  ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੁੱਪ ਸਾਧ ਰੱਖੀ ਸੀ। ਹੁਣ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਹੈ, ਮੈਨੂੰ ਇਸ ਨਾਲ ਠੇਸ ਪੁੱਜੀ ਹੈ।’ ਮੁੱਖ ਮੰਤਰੀ ਖੱਟਰ ਲਗਾਤਾਰ ਚੌਥੀ ਵਾਰ ਫੇਲ੍ਹ ਹੋਏ ਹਨ। ਪੰਚਕੂਲਾ ਕਾਂਡ ਬਾਅਦ ਸੂਬੇ ਦੇ ਗ੍ਰਹਿ ਸਕੱਤਰ ਰਾਮ ਨਿਵਾਸ , ਪੁਲੀਸ ਮੁਖੀਬੀ ਐੱਸ ਸੰਧੂ ਕਈ ਹੋਰ ਵੱਡੇ ਅਧਿਕਾਰੀ ਸਰਕਾਰ ਦੇ ਨਜ਼ਲੇ ਦਾ ਸ਼ਿਕਾਰ ਬਣ ਸਕਦੇ ਹਨ। ਹਰਿਆਣਾ ਦੇ ਇਤਿਹਾਸ ਵਿੱਚ ਲੰਬੇ ਸਮੇਂ ਬਾਅਦ ਅਜਿਹਾ ਵਾਪਰਿਆ ਹੈ ਕਿ ਦੋ ਸਾਲਾਂ ਵਿੱਚ ਦੋ ਵਾਰ ਸੈਨਾ ਨੂੰ ਬੁਲਾਉਣਾ ਪਿਆ ਹੈ।

 

English News 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

Punjab News(ਪੰਜਾਬ ਖ਼ਬਰਾਂ):: 

ਠੇਕੇਦਾਰ ਦੇ ਬੇਪਰਦ ਹੋਣ ਨਾਲ ਸਿੰਜਾਈ ਵਿਭਾਗ ਦੀਆਂ ਚੂਲਾਂ ਹਿੱਲੀਆਂ
05/09/2017
article thumbnail

ਠੇਕੇਦਾਰ ਦੇ ਬੇਪਰਦ ਹੋਣ ਨਾਲ ਸਿੰਜਾਈ ਵਿਭਾਗ ਦੀਆਂ ਚੂਲਾਂ ਹਿੱਲੀਆਂ
ਚੰਡੀਗੜ੍ਹ - ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵਿਵਾਦਿਤ ਠੇਕੇਦਾਰ ਗੁਰਿੰਦਰ ਸਿੰਘ ‘ਭਾਪਾ’ ਖ਼ਿਲਾਫ਼ ਭ੍ਰਿ [ ... ]


ਅਜੋਕੇ ਦਰੋਣਾਚਾਰੀਆ ਜਿਨ੍ਹਾਂ ਲਈ ਅਰਜੁਨ ਤੋਂ ਵਧ ਕੇ ਹੈ ਏਕਲਵਿਆ
05/09/2017
article thumbnail

ਅਜੋਕੇ ਦਰੋਣਾਚਾਰੀਆ ਜਿਨ੍ਹਾਂ ਲਈ ਅਰਜੁਨ ਤੋਂ ਵਧ ਕੇ ਹੈ ਏਕਲਵਿਆ
ਬਠਿੰਡਾ - ਪੰਜਾਬ ਵਿੱਚ ਏਦਾਂ ਦੇ ਗੁਰੂ ਵੀ ਹਨ, ਜੋ ਖ਼ੁਦ ਚੁੱਪ ਰਹਿੰਦੇ ਹਨ ਪਰ ਉਨ੍ਹਾਂ ਦੇ ਕੰਮ ਬੋਲਦੇ ਹਨ। ਉਨ੍ਹਾਂ ਲਈ & [ ... ]


ਜਾਟਾਂ ਤੇ ਹੋਰ ਭਾਈਚਾਰਿਆਂ ਲਈ ਰਾਖਵੇਂਕਰਨ ’ਤੇ ਰੋਕ ਵਧੀ
02/09/2017
article thumbnail

ਜਾਟਾਂ ਤੇ ਹੋਰ ਭਾਈਚਾਰਿਆਂ ਲਈ ਰਾਖਵੇਂਕਰਨ ’ਤੇ ਰੋਕ ਵਧੀ
ਚੰਡੀਗੜ੍ਹ - ਜਾਟ ਤੇ ਪੰਜ ਹੋਰ ਭਾਈਚਾਰਿਆਂ ਨੂੰ ਨਵੀਂ ਬਣਾਈ ਬੀਸੀ (ਸੀ) ਸ਼੍ਰੇਣੀ ਤਹਿਤ ਰਾਖਵਾਂਕਰਨ ਦੇਣ ਵਾਲੇ ਕਾਨੂੰਨ ਦੀ ਵੈ [ ... ]


ਭਾਦੋਂ ਦੇ ਮੀਂਹ ਨੇ ਕੱਢੀ ਸਾਉਣ ਵਾਲੀ ਕਸਰ
02/09/2017
article thumbnail

ਭਾਦੋਂ ਦੇ ਮੀਂਹ ਨੇ ਕੱਢੀ ਸਾਉਣ ਵਾਲੀ ਕਸਰ
ਚੰਡੀਗੜ੍ਹ - ਪੰਜਾਬ ਅਤੇ ਹਰਿਆਣਾ ਵਿੱਚ ਇਸ ਦਫ਼ਾ ਬੱਦਲ ਖੁੱਲ੍ਹ ਕੇ ਨਹੀਂ ਵਰ੍ਹੇ। ਸਾਉਣ ਮਹੀਨਾ ਤਾਂ ਇਕ ਤਰ੍ਹਾਂ ਨਾਲ ਸੁੱਕਾ ਹੀ ਲੰਘ ਗਿਆ ਪਰ  [ ... ]


ਨਕਲੀ ਪੁਲੀਸ ਵਾਲੇ ਬਣ ਕੇ ਲੋਕਾਂ ਨੂੰ ਠੱਗਣ ਵਾਲੇ ਗਰੋਹ ਦੇ ਚਾਰ ਮੈਂਬਰ ਜੇਲ੍ਹ ਭੇਜੇ
31/08/2017
article thumbnail

ਨਕਲੀ ਪੁਲੀਸ ਵਾਲੇ ਬਣ ਕੇ ਲੋਕਾਂ ਨੂੰ ਠੱਗਣ ਵਾਲੇ ਗਰੋਹ ਦੇ ਚਾਰ ਮੈਂਬਰ ਜੇਲ੍ਹ ਭੇਜੇ ਐਸ.ਏ.ਐਸ. ਨਗਰ (ਮੁਹਾਲੀ) - ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵੱਲੋਂ ਬੀਤੇ ਦਿਨੀਂ ਇੱਥ [ ... ]


ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ 70 ਫ਼ੀਸਦ ਘਟੀ
26/08/2017
article thumbnail

ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ 70 ਫ਼ੀਸਦ ਘਟੀ
ਅੰਮ੍ਰਿਤਸਰ - ਡੇਰਾ ਸਿਰਸਾ ਮੁਖੀ ਖ਼ਿਲਾਫ਼ ਆਏ ਫ਼ੈਸਲੇ ਦਾ ਭਾਵੇਂ ਸਿੱਧੇ ਤੌਰ ’ਤੇ ਅੰਮ੍ਰਿਤਸਰ ਸ਼ਹਿਰ ਉਤੇ ਕੋਈ ਅਸਰ ਨਹੀਂ ਪਿ [ ... ]


ਖੱਟਰ ਸਰਕਾਰ ਤੀਜੀ ਵਾਰ ਨਬਜ਼ ਪਛਾਣਨ ’ਚ ਨਾਕਾਮ
26/08/2017
article thumbnail

ਖੱਟਰ ਸਰਕਾਰ ਤੀਜੀ ਵਾਰ ਨਬਜ਼ ਪਛਾਣਨ ’ਚ ਨਾਕਾਮ
ਰਾਮਪਾਲ ਅਤੇ ਜਾਟ ਅੰਦੋਲਨ ਨਾਲ ਨਜਿੱਠਣ ਦੀਆਂ ਨਾਕਾਮੀਆਂ ਤੋਂ ਕੋਈ ਸਬਕ ਨਾ ਸਿਖਿਆ
ਚੰਡੀਗੜ੍ਹ - ਪਹਿਲੀ ਵਾਰ ਵਿਧਾਇਕ ਬਣੇ ਮੁੱਖ ਮੰਤਰ [ ... ]


ਝੂਠੇ ਕੇਸ: ਗਿੱਲ ਕਮਿਸ਼ਨ ਦੀ ਰਿਪੋਰਟ ’ਤੇ ਕਾਰਵਾਈ ਦੇ ਹੁਕਮ
24/08/2017
article thumbnail

ਝੂਠੇ ਕੇਸ: ਗਿੱਲ ਕਮਿਸ਼ਨ ਦੀ ਰਿਪੋਰਟ ’ਤੇ ਕਾਰਵਾਈ ਦੇ ਹੁਕਮ
ਚੰਡੀਗੜ੍ਹ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੂਠੇ ਕੇਸਾਂ ਬਾਰੇ ਜਸਟਿਸ (ਰਿਟਾ) ਮਹਿਤਾਬ ਸਿੰਘ ਗਿੱਲ ਜਾਂਚ ਕਮਿਸ਼ਨ  [ ... ]


ਓ ਗੁਰੂ, ਤੇਰੇ ਘਰ ਅੱਗੇ ਵੀ ਕਿਸਾਨ ਹੋ ਗਏ ਸ਼ੁਰੂ
20/08/2017
article thumbnail

ਓ ਗੁਰੂ, ਤੇਰੇ ਘਰ ਅੱਗੇ ਵੀ ਕਿਸਾਨ ਹੋ ਗਏ ਸ਼ੁਰੂ
ਅੰਮ੍ਰਿਤਸਰ - ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਾਉਣ ਲਈ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨਾਂ ਨੇ ਅੱਜ ਸਥਾਨਕ  [ ... ]


ਡੇਰਾ ਮੁਖੀ ਬਾਰੇ ਫ਼ੈਸਲੇ ਦੇ ਮੱਦੇਨਜ਼ਰ ਸਖ਼ਤ ਚੌਕਸੀ
17/08/2017
article thumbnail

ਡੇਰਾ ਮੁਖੀ ਬਾਰੇ ਫ਼ੈਸਲੇ ਦੇ ਮੱਦੇਨਜ਼ਰ ਸਖ਼ਤ ਚੌਕਸੀ
ਚੰਡੀਗੜ੍ਹ - ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਚੱਲ ਰਹੇ ਸਾਧਵੀ ਨਾਲ ਬਲਾਤਕਾਰ ਦੇ ਕੇਸ ਵਿੱਚ ਵਿਸ਼ੇਸ਼ ਸੀਬੀਆਈ ਅ [ ... ]


 

Random Video 

Latest Added Magzine 

Advertisement

Advertisement
Advertisement
Advertisement