Advertisement

ਵਿਸ਼ਵ ਤੈਰਾਕੀ ਚੈਂਪੀਅਨਸ਼ਿਪ

ਵਿੱਚ ਲੱਗੀ ਰਿਕਾਰਡਾਂ ਦੀ ਝਡ਼ੀ

ਕਜ਼ਾਨ (ਰੂਸ), 6 ਅਗਸਤ-ਰੂਸ ਨੇ ਦਰਸ਼ਕਾਂ ਦੇ ਭਾਰੀ ਸਮਰਥਨ ਦੌਰਾਨ ਅੱਜ ਇੱਥੇ ਵਿਸ਼ਵ ਚੈਂਪੀਅਨਸ਼ਿਪ ਵਿੱਚ 4×100 ਮੀਟਰ ਮਿਕਸਡ ਮੈਡਲੇ ਰਿਲੇਅ ਵਿੱਚ ਨਵਾਂ ਰਿਕਾਰਡ ਬਣਾਇਆ ਪਰ ਅਮਰੀਕਾ ਨੇ ਕੁੱਝ ਮਿੰਟਾਂ ਵਿੱਚ ਹੀ ਇਸ ਨੂੰ ਰਿਕਾਰਡ ਨੂੰ ਤੋਡ਼ ਦਿੱਤਾ। ਰੂਸ ਦੀ ਟੀਮ ਨੇ ਦੂਜੀ ਹੀਟ ਵਿੱਚ ਤਿੰਨ ਮਿੰਟ 45.87 ਸਕਿੰਟਾਂ ਦਾ ਸਮਾਂ ਕੱਢ ਕੇ ਆਸਟਰੇਲੀਆ ਦਾ ਜਨਵਰੀ 2014 ਵਿੱਚ ਪਰਥ ਵਿੱਚ ਬਣਾਇਆ ਤਿੰਨ ਮਿੰਟ 46.52 ਸਕਿੰਟਾਂ ਦਾ ਰਿਕਾਰਡ ਤੋਡ਼ਿਆ ਸੀ। ਹਾਲਾਂਕਿ ਰੂਸ ਦੇ ਨਾਮ ਇਹ ਰਿਕਾਰਡ ਜ਼ਿਆਦਾ ਸਮੇਂ ਤੱਕ ਟਿਕ ਨਹੀਂ ਸਕਿਆ ਅਤੇ ਅਮਰੀਕੀ ਟੀਮ ਨੇ ਕੁੱਝ ਦੇਰ ਬਾਅਦ ਹੀ ੳੁਸ ਨੂੰ ਤੋਡ਼ ਦਿੱਤਾ।ਰੇਆਨ ਮਰਫ਼ੀ, ਕੇਵਿਨ ਕੋਰਡਸ, ਕੇਂਡਿਲ ਸਟੀਵਰਟ ਅਤੇ ਲਿਆ ਨੀਲ ’ਤੇ ਆਧਾਰਤ ਅਮਰੀਕੀ ਟੀਮ ਤੀਜੀ ਹੀਟ ਵਿੱਚ ਪੂਲ ਵਿੱਚ ੳੁਤਰੀ ਅਤੇ ੳੁਸ ਨੇ ਤਿੰਨ ਮਿੰਟ 42.33 ਸਕਿੰਟਾਂ ਦੇ ਸਮੇਂ ਨਾਲ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ। ਕਜ਼ਾਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਹੁਣ ਤੱਕ ਕੁੱਲ ਨੌਂ ਵਿਸ਼ਵ ਰਿਕਾਰਡ ਟੁੱਟ ਚੁੱਕੇ ਹਨ। ਮਿਕਸਡ ਮੈਡਲੇ ਰਿਲੇਅ ਨੂੰ ਕੁੱਝ ਸਾਲ ਪਹਿਲਾਂ ਹੀ ਤੈਰਾਕੀ ਮੁਕਾਬਲੇ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਵਿੱਚ ਇਕ ਟੀਮ ਵਿੱਚ ਦੋ ਪੁਰਸ਼ ਤੇ ਦੋ ਮਹਿਲਾ ਤੈਰਾਕ ਹੁੰਦੇ ਹਨ।ਇਸ ਦੌਰਾਨ ਬਰਤਾਨੀਆ ਦੇ ਅੈਡਮ ਪਿਟੀ ਨੇ 50 ਮੀਟਰ ਬ੍ਰੈਸਟਸਟਰੋਕ ਵਰਗ ਦਾ ਦੱਖਣੀ ਅਫ਼ਰੀਕਾ ਦੇ ਕੈਮਰੌਨ ਵੇਨ ਡਰ ਦਾ ਰਿਕਾਰਡ ਕੁੱਝ ਘੰਟਿਆਂ ਦੇ ਫਰਕ ਨਾਲ ਤੋਡ਼ ਦਿੱਤਾ। 20 ਸਾਲਾ ਐਡਮ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾੲੀਨਲਜ਼ ਵਿੱਚ 50 ਮੀਟਰ ਬ੍ਰੈਸਟਸਟਰੋਕ ਵਰਗ ਵਿੱਚ 26.42 ਸਕਿੰਟਾਂ ਦਾ ਸਮਾਂ ਕੱਢ ਕੇ ਦੱਖਣੀ ਅਫਰੀਕੀ ਤੈਰਾਕ ਕੈਮਰੌਨ ਦਾ ੳੁਹ ਰਿਕਾਰਡ ਤੋਡ਼ਿਆ, ਜੋ ੳੁਨ੍ਹਾਂ ਸਵੇਰੇ ਹੀ ਬਣਾਇਆ ਸੀ। ਕੈਮਰੌਨ ਨੇ ਸਵੇਰੇ ਹੀਟ ਵਿੱਚ 26.62 ਸਕਿੰਟਾਂ ਦਾ ਸਮਾਂ ਕੱਢ ਕੇ ਵਿਸ਼ਵ ਰਿਕਾਰਡ ਬਣਾਇਆ ਸੀ। ਇਸ ਤੋਂ ਪਹਿਲਾਂ ਐਡਮ ਨੇ ਸੋਮਵਾਰ ਨੂੰ 100 ਮੀਟਰ ਫਾੲੀਨਲ ਵਿੱਚ ਕੈਮਰੌਨ ਨੂੰ ਹਰਾ ਕੇ ਵਿਸ਼ਵ ਖ਼ਿਤਾਬ ਆਪਣੇ ਨਾਂ ਕੀਤਾ ਸੀ। ਐਡਮ ਨੇ ਕਿਹਾ ਕਿ ਹੀਟ ਦੌਰਾਨ ੳੁਸ ਨੂੰ ਲੱਗਿਆ ਸੀ ਕਿ ਕੁੱਝ ਖ਼ਾਸ ਹੋਇਆ ਹੈ ਪਰ ੳੁਹ ਆਰਾਮ ਨਾਲ ਆਪਣੀ ਦੌਡ਼ ਪੂਰੀ ਕਰਦਾ ਰਿਹਾ। 50 ਮੀਟਰ ਹੀਟ ਓਲੰਪਿਕ ਵਿੱਚ ਸ਼ਾਮਲ ਨਹੀਂ ਹੈ। ਇਸ ਲੲੀ ੳੁਸ ੳੁਪਰ ਕੋੲੀ ਦਬਾਅ ਨਹੀਂ ਸੀ।

 

 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement