Advertisement

ਬਰਤਾਨੀਅਾ ’ਚ ਨਿਅਾਸਰਿਅਾਂ

ਲੲੀ ਅਾਸਰਾ ਬਣੇ ਗੁਰੂਘਰ

ਲੰਡਨ,24 ਜੁਲਾੲੀ-ਬਰਤਾਨੀਅਾ ਦੇ ਗੁਰਦੁਅਾਰਿਅਾਂ ’ਚ ਵਰਤਾੲਿਅਾ ਜਾ ਰਿਹਾ ਲੰਗਰ ਨਿਅਾਸਰਿਅਾਂ ਲੲੀ ਵਰਦਾਨ ਸਾਬਿਤ ਹੋ ਰਿਹਾ ਹੈ। ਨਵੇਂ ਅਧਿਅੈਨ ਮੁਤਾਬਕ ਗੁਰਦੁਅਾਰਿਅਾਂ ’ਚ ਵਰਤਾੲਿਅਾ ਜਾਂਦਾ ਗਰਮਾ ਗਰਮ ਲੰਗਰ ‘ਫੂਡ ਬੈਂਕ’ ਵਜੋਂ ਪ੍ਰਚਲਿਤ ਹੁੰਦਾ ਜਾ ਰਿਹਾ ਹੈ।ਬਰਤਾਨੀਅਾ ਦੇ 250 ਗੁਰਦੁਅਾਰਿਅਾਂ ਵੱਲੋਂ ਹਰੇਕ ਹਫ਼ਤੇ 5 ਹਜ਼ਾਰ ਗ਼ੈਰ ਸਿੱਖਾਂ ਨੂੰ ਲੰਗਰ ਵਰਤਾੲਿਅਾ ਜਾਂਦਾ ਹੈ। ਹੁਣ ੲਿਹ ੳੁਪਰਾਲੇ ਕੀਤੇ ਜਾ ਰਹੇ ਹਨ ਕਿ ਲੰਗਰ ਗੁਰਦੁਅਾਰਿਅਾਂ ਤੋਂ ਬਾਹਰ ਵੀ ਵਰਤਾੲਿਅਾ ਜਾੲੇ ਤਾਂ ਜੋ ਸਰਬਤ ਦੇ ਭਲੇ ਦਾ ਮੂਲ ੳੁਦੇਸ਼ ਪੂਰਾ ਹੋ ਸਕੇ।‘ਦਿ ਕਨਵਰਸੇਸ਼ਨ’ ’ਚ ਲੀਡਸ ਯੂਨੀਵਰਸਿਟੀ ਦੇ ਫੈਲੋ ਜਸਜੀਤ ਸਿੰਘ ਦੇ ਹਵਾਲੇ ਨਾਲ ਕਿਹਾ ਗਿਅਾ ਹੈ,‘‘ਬ੍ਰਿਟਿਸ਼ ਸਿੱਖਾਂ ਨੇ ਪੂਰੇ ਮੁਲਕ ਦੇ ਸ਼ਹਿਰਾਂ ’ਚ ਲੰਗਰ ਵਰਤਾੳੁਣ ਵਾਲੀਅਾਂ ਸੁਸਾੲਿਟੀਅਾਂ ਬਣਾ ਲੲੀਅਾਂ ਹਨ। ਬਰਮਿੰਘਮ ’ਚ ਮਿਡਲੈਂਡ ਲੰਗਰ ਸੇਵਾ ਸੁਸਾੲਿਟੀ ਅਤੇ ਡੋਨਕਾਸਟਰ ਤੇ ਅੈਡਿਨਬਰਗ ’ਚ ਗੁਰੂ ਨਾਨਕ ਮੁਫ਼ਤ ਲੰਗਰ ਸੇਵਾ ੲਿਸ ਦੀਅਾਂ ਕੁਝ ਮਿਸਾਲਾਂ ਹਨ।’’ਰਿਪੋਰਟ ’ਚ ਕਿਹਾ ਗਿਅਾ ਹੈ ਕਿ ਗੁਰਦੁਅਾਰੇ ਦਾਨ ਰਾਹੀਂ ਸੌਦਾ ਖ਼ਰੀਦਦੇ ਹਨ ਅਤੇ ਫਿਰ ਲੰਗਰ ਤਿਅਾਰ ਕਰਕੇ ੳੁਨ੍ਹਾਂ ਨੂੰ ਸੰਗਤ ’ਚ ਵਰਤਾੲਿਅਾ ਜਾਂਦਾ ਹੈ। ੲਿਹ ਰੁਝਾਨ ਸਿਰਫ਼ ਬਰਤਾਨੀਅਾ ਤਕ ਸੀਮਤ ਨਹੀਂ ਹੈ। ਬਰਤਾਨੀਅਾ ’ਚ ਨੌਜਵਾਨ ਸਿੱਖਾਂ ਦੇ ਧਾਰਮਿਕ ਜੀਵਨ ਬਾਰੇ ਅਧਿਅੈਨ ਕਰ ਰਹੇ ਜਸਜੀਤ ਸਿੰਘ ਮੁਤਾਬਕ ਕੈਨੇਡਾ ’ਚ ਸੇਵਾ ਫੂਡ ਬੈਂਕ ਗ਼ਰੀਬ ਤਬਕੇ ਦੇ ਪਰਿਵਾਰਾਂ ਨੂੰ ਲੰਗਰ ਮੁਹੱੲੀਅਾ ਕਰਵਾ ਰਿਹਾ ਹੈ। ‘ਲਾਸ ੲੇਂਜਲਸ ’ਚ ਖ਼ਾਲਸਾ ਫੂਡ ਪੈਂਟਰੀ ਅਤੇ ਖ਼ਾਲਸਾ ਪੀਸ ਕੋਰ ਨਿਅਾਸਰਿਅਾਂ ਨੂੰ ਲੰਗਰ ਵਰਤਾ ਰਹੇ ਹਨ ਜਦਕਿ ਸਿੱਖਸੈੱਸ ਪ੍ਰਾਜੈਕਟ ਰਾਹੀਂ ਬੇਘਰਿਅਾਂ ਨੂੰ ਲੰਗਰ ਅਤੇ ਕੱਪਡ਼ੇ ਪੂਰੇ ਅਮਰੀਕਾ ’ਚ ਮੁਹੱੲੀਅਾ ਕਰਵਾੲੇ ਜਾ ਰਹੇ ਹਨ।’ਲੰਗਰ ਪ੍ਰਥਾ ਦੀ ਸ਼ੁਰੂਅਾਤ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ (ਹੁਣ ਪਾਕਿਸਤਾਨ ’ਚ) ਵਿੱਚ ਕੀਤੀ ਸੀ। ਬਾਬੇ ਨਾਨਕ ਨੇ ਦਸਾਂ ਨਹੁੰਅਾਂ ਦੀ ਕਿਰਤ ਕਰਕੇ, ਨਾਮ ਜਪਣ ਅਤੇ ਵੰਡ ਛਕਣ ਦੀ ਸਿੱਖਿਅਾ ਦਿੱਤੀ ਸੀ। ਲੰਗਰ ਤਿਅਾਰ ਕਰਨ, ਵਰਤਾੳੁਣ, ਪੰਗਤ ’ਚ ਖਾਣ ਅਤੇ ਭਾਂਡੇ ਸਾਫ਼ ਕਰਨ ਦੀ ਸੇਵਾ ਰਾਹੀਂ ਜਾਤ-ਪਾਤ ਤੇ ਧਰਮ ਰਹਿਤ ਬਰਾਬਰੀ ਦਾ ਸੁਨੇਹਾ ਦਿੱਤਾ ਗਿਅਾ ਹੈ।

 

 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement