Advertisement

ਅਮਿਤ ਮਿਸ਼ਰਾ ਦੀ ਚਾਰ ਸਾਲ

ਬਾਅਦ ਟੀਮ ਇੰਡੀਆ ਵਿੱਚ ਵਾਪਸੀ

ਨਵੀਂ ਦਿੱਲੀ, 24 ਜੁਲਾੲੀ-ਆਫ ਸਪਿੰਨਰ ਹਰਭਜਨ ਸਿੰਘ ਵਾਂਗ ਲੈੱਗ ਸਪਿੰਨਰ ਅਮਿਤ ਮਿਸ਼ਰਾ ਦੀ ਚਾਰ ਸਾਲ ਬਾਅਦ ਭਾਰਤੀ ਟੈਸਟ ਕ੍ਰਿਕਟ ਟੀਮ ਵਿੱਚ ਵਾਪਸੀ ਹੋੲੀ ਹੈ। ਕੌਮੀ ਮੁੱਖ ਚੋਣਕਾਰ ਸੰਦੀਪ ਪਾਟਿਲ ਅਤੇ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਅਨੁਰਾਗ ਠਾਕੁਰ ਨੇ ਸ੍ਰੀਲੰਕਾ ਵਿਰੁੱਧ 12 ਅਗਸਤ ਤੋਂ ਸ਼ੁਰੂ ਹੋਣ ਵਾਲੀ ਤਿੰਨ ਟੈਸਟ ਮੈਚਾਂ ਦੀ ਲਡ਼ੀ ਲੲੀ ਵੀਰਵਾਰ ਨੂੰ 15 ਮੈਂਬਰੀ ਟੀਮ ਐਲਾਨੀ, ਜਿਸ ਵਿੱਚ ਮਿਸ਼ਰਾ ਨੂੰ ਜਗ੍ਹਾ ਦਿੱਤੀ ਗੲੀ। ਮਿਸ਼ਰਾ ਨੂੰ ਲੈੱਗ ਸਪਿੰਨਰ ਕਰਨ ਸ਼ਰਮਾ ਦੀ ਥਾਂ ਟੀਮ ਵਿੱਚ ਲਿਆ ਗਿਆ ਹੈ। 32 ਸਾਲਾ ਮਿਸ਼ਰਾ ਨੇ ਆਪਣਾ ਆਖਰੀ ਟੈਸਟ ਸਾਲ 2011 ਵਿੱਚ ਇੰਗਲੈਂਡ ਵਿਰੁੱਧ ਓਵਲ ਵਿੱਚ ਖੇਡਿਆ ਸੀ।
ਲੈੱਗ ਸਪਿੰਨਰ ਕਰਨ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਨਾਂ ੳੁਤੇ ਫਿਟਨੈੱਸ ਸਮੱਸਿਆ ਕਾਰਨ ਵਿਚਾਰ ਨਹੀਂ ਕੀਤਾ ਗਿਆ। ਕਰਨ ੳੁਂਗਲੀ ੳੁਤੇ ਸੱਟ ਕਾਰਨ ਜ਼ਿੰਬਾਬਵੇ ਦੌਰੇ ਤੋਂ ਬਾਹਰ ਹੋ ਗਿਆ ਸੀ, ਜਦੋਂ ਕਿ ਸ਼ਮੀ ਗੋਡੇ ਦੇ ਅਪਰੇਸ਼ਨ ਤੋਂ ਬਾਅਦ ਆਰਾਮ ਕਰ ਰਿਹਾ ਹੈ। ਮਿਸ਼ਰਾ ਦੇ ਟੀਮ ਵਿੱਚ ਸ਼ਾਮਲ ਹੋਣ ਨਾਲ ਭਾਰਤੀ ਟੀਮ ਦਾ ਸਪਿੰਨ ਹਮਲਾ ਤਜਰਬੇਕਾਰ ਹੋ ਗਿਆ ਹੈ। ਟੀਮ ਵਿੱਚ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਤੇ ਹਰਭਜਨ ਸਿੰਘ ਵੀ ਸ਼ਾਮਲ ਹਨ। ਓਪਨਰ ਲੋਕੇਸ਼ ਰਾਹੁਲ ਡੇਂਗੂ ਬੁਖਾਰ ਕਾਰਨ ਬੰਗਲਾਦੇਸ਼ ਵਿੱਚ ਟੈਸਟ ਮੈਚ ਨਹੀਂ ਖੇਡ ਸਕਿਆ ਸੀ ਪਰ ਸ੍ਰੀਲੰਕਾ ਦੌਰੇ ਲੲੀ ੳੁਸ ਨੂੰ ਟੀਮ ਦਾ ਹਿੱਸਾ ਬਣਾਇਆ ਗਿਆ ਹੈ। ਬੰਗਲਾਦੇਸ਼ ਵਿਰੁੱਧ ਟੈਸਟ ਮੈਚ ਵਿੱਚ ਰਾਹੁਲ ਦੀ ਥਾਂ ਸ਼ਿਖ਼ਰ ਧਵਨ ਖੇਡਿਆ ਸੀ। ਹੁਣ ਭਾਰਤ ਕੋਲ ਰਾਹੁਲ, ਸ਼ਿਖ਼ਰ ਤੇ ਮੁਰਲੀ ਵਿਜੈ ਤਿੰਨ ਓਪਨਰ ਹਨ। ਟੀਮ ਵਿੱਚ ਸੱਤ ਮਾਹਿਰ ਬੱਲੇਬਾਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਕਪਤਾਨ ਵਿਰਾਟ ਕੋਹਲੀ ਤੋਂ ਇਲਾਵਾ ਵਿਜੈ, ਸ਼ਿਖ਼ਰ, ਰਾਹੁਲ, ਅਜਿੰਕਿਆ ਰਹਾਣੇ, ਰੋਹਿਤ ਸ਼ਰਮਾ ਅਤੇ ਚੇਤੇਸ਼ਵਰ ਪੁਜਾਰਾ ਨੂੰ ਮਾਹਿਰ ਬੱਲੇਬਾਜ਼ ਵਜੋਂ ਲਿਆ ਗਿਆ। ਤੇਜ਼ ਗੇਂਦਬਾਜ਼ ੳੁਮੇਸ਼ ਯਾਦਵ, ਇਸ਼ਾਂਤ ਸ਼ਰਮਾ, ਭੁਵਨੇਸ਼ਵਰ ਕੁਮਾਰ ਅਤੇ ਵਰੁਣ ਆਰੋਨ ਨੂੰ 15 ਮੈਂਬਰੀ ਟੀਮ ਦਾ ਹਿੱਸਾ ਬਣਾਇਆ ਗਿਆ ਹੈ। ਰਵੀ ਸ਼ਾਸਤਰੀ ਨੂੰ ਟੀਮ ਦੇ ਨਿਰਦੇਸ਼ਕ ਦੇ ਅਹੁਦੇ ’ਤੇ ਬਰਕਰਾਰ ਰੱਖਿਆ ਗਿਆ ਹੈ।

 

 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement