Advertisement

ਵਿਕਾਸ ਤੋਂ ਵਿਜੇਂਦਰ

ਦੀ ਪੂਰਤੀ ਦੀ ਆਸ

ਪਟਿਆਲਾ-ਓਲੰਪੀਅਨ ਵਿਜੇਂਦਰ ਸਿੰਘ ਦੇ ਪ੍ਰੋਫੈਸ਼ਨਲ ਮੁੱਕੇਬਾਜ਼ ਬਣਨ ਬਾਅਦ ਭਾਰਤ ਨੂੰ ਹੁਣ ਵਿਕਾਸ ਕ੍ਰਿਸ਼ਨ ਤੋਂ ਵੱਡੀ ਉਮੀਦ ਹੈ| ਵਿਜੇਂਦਰ ਸਿੰਘ ਦੇ 75 ਕਿ.ਗ੍ਰਾ. ਵਜ਼ਨ ਵਰਗ ‘ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨ ਲਈ ਵਿਕਾਸ ਇਥੇ ਕੌਮੀ ਖੇਡ ਸੰਸਥਾ ਐਨ.ਆਈ.ਐਸ. ਵਿੱਚ ਮੁੱਕੇਬਾਜ਼ੀ ਦੇ ਕੌਮੀ ਅਭਿਆਸ ਕੈਂਪ ‘ਚ ਪਸੀਨਾ ਵਹਾ ਰਿਹਾ ਹੈ| ਇਹ ਕੈਂਪ ਇਸ ਸਾਲ ਦੇ ਅਖ਼ੀਰ ‘ਚ ਹੋਣ ਵਾਲੀ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਦੀ ਤਿਆਰੀ ਲਈ ਲਾਇਆ ਗਿਆ ਹੈ ਅਤੇ ਅਗਲੇ ਮਹੀਨੇ ਅਗਸਤ ‘ਚ ਹੋਣ ਵਾਲੀ ਏਸ਼ਿਅਾਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੀ ਤਿਆਰੀ ਵੀ ਇਸ ਕੈਂਪ ਰਾਹੀਂ ਕੀਤੀ ਜਾ ਰਹੀ ਹੈ| ਇਸ ਕੌਮੀ ਕੈਂਪ ‘ਚ ਦੇਸ਼ ਦੇ ਨਾਮਵਰ 40 ਮੁੱਕੇਬਾਜ਼ ਸ਼ਾਮਲ ਹਨ।
ਵਿਕਾਸ ਕ੍ਰਿਸ਼ਨ 75 ਕਿਲੋ ਵਰਗ ‘ਚ ਏਸ਼ਿਅਾਈ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਮੁਲਕ ਦੀ ਨੁਮਾਇੰਦਗੀ ਕਰੇਗ| ਇਸ ਤੋਂ ਪਹਿਲਾਂ ਕੋਰੀਆ ‘ਚ ਹੋਈ ਏਸ਼ੀਅਨ ਚੈਂਪੀਅਨਸ਼ਿਪ ‘ਚ ਪਹਿਲੀ ਵਾਰ ਇਸ ਖਿਡਾਰੀ ਨੇ ਵਿਜੇਂਦਰ ਦੇ ਵਜ਼ਨ ਵਰਗ ‘ਚ ਆਪਣੇ ਜ਼ੌਹਰ ਦਿਖਾਉਂਦਿਆਂ ਕਾਂਸੀ ਦਾ ਤਗ਼ਮਾ ਜਿੱਤਿਆ ਸੀ| ਉਸ ਚੈਂਪੀਅਨਸ਼ਿਪ ਲਈ ਵਿਜੇਂਦਰ ਨੇ ਟਰਾਇਲ ਨਹੀਂ ਦਿੱਤੇ ਸਨ, ਜਿਸ ਕਾਰਨ ਵਿਕਾਸ ਨੂੰ ਮੌਕਾ ਮਿਲ ਗਿਆ ਸੀ|  ਉਂਜ ਇਸ ਤੋਂ ਪਹਿਲਾਂ ਵਿਕਾਸ਼ ਕਿ੍ਸ਼ਨ 60 ਕਿਲੋ ਵਜ਼ਨ ‘ਚ ਖੇਡਦਾ ਰਿਹਾ ਹੈ| ਇਸ ਵਜ਼ਨ ‘ਚ ਇਸ ਮੁੱਕੇਬਾਜ਼ ਨੇ ਦੇਸ਼ ਦੀ ਝੋਲੀ ਕਈ ਤਗ਼ਮੇ ਪਾਏ ਸਨ| ਏਸ਼ਿਅਾਈ ਖੇਡਾਂ 2010 ‘ਚ ਵਿਕਾਸ ਨੇ ਸੋਨੇ ਦਾ ਤਗ਼ਮਾ ਜਿੱਤਿਆ ਸੀ| 2011 ਦੀ ਵਰਲਡ ਚੈਂਪੀਅਨਸ਼ਿਪ ‘ਚ ਉਸ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਸੀ| ਦੱਸਣਯੋਗ ਹੈ ਕਿ ਏਸ਼ਿਅਾਈ ਚੈਂਪੀਅਨਸ਼ਿਪ ਅਕਤੂਬਰ ‘ਚ ਹੋਣ ਵਾਲੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ  ਲਈ ਕੁਆਲੀਫਾਈ ਟੂਰਨਾਮੈਂਟ ਹੈ| ਵਰਲਡ ਚੈਂਪੀਅਨਸ਼ਿਪ ਰੀਓ ਓਲੰਪਿਕ ਲਈ ਕੁਆਲੀਫਾਈ ਟੂਰਨਾਮੈਂਟ ਹੋਵੇਗੀ| ਮੁੱਕੇਬਾਜ਼ੀ ਦੇ ਮੁੱਖ ਕੋਚ ਗੁਰਬਖਸ਼ ਸਿੰਘ ਸੰਧੂ ਨੇ ਕਿਹਾ ਕਿ ਵਿਕਾਸ ਤੋਂ ਭਾਰਤ ਨੂੰ ਵੱਡੀਆਂ ਉਮੀਦਾਂ ਹਨ। ਇਹ ਖਿਡਾਰੀ ਵਿਜੇਂਦਰ ਦੇ ਵਜ਼ਨ ਵਰਗ ‘ਚ ਦੇਸ਼ ਦਾ ਜ਼ਰੂਰ ਮਾਣ ਵਧਾਵੇਗਾ| ਵਿਕਾਸ ਵੀ ਹਰਿਆਣਾ ਤੋਂ ਹੈ ਅਤੇ ਹਰਿਆਣਾ ਪੁਲੀਸ ‘ਚ ਬਤੌਰ ਡੀ.ਐਸ.ਪੀ. ਦੇ ਅਹੁਦੇ  ‘ਤੇ ਤਾਇਨਾਤ ਹੈ|
ਏਸ਼ਿਆਈ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਮੁੱਕੇਬਾਜ਼ ਕੁਲਦੀਪ ਸਿੰਘ ਸ਼ਾਦੀਪੁਰ ਤੋਂ ਵੀ ਤਗ਼ਮੇ ਦੀ ਉਮੀਦ ਹੈ| ਇਹ ਖਿਡਾਰੀ ਪਹਿਲਾਂ ਵਿਜੇਂਦਰ ਦੇ ਵਰਗ ‘ਚ ਕਈ ਸਾਲ ਖੇਡਦਾ ਰਿਹਾ ਅਤੇ ਵਿਜੇਂਦਰ ਦਾ ਸਹਿ-ਪਾਰਟਰ ਵੀ ਰਿਹਾ ਹੈ| ਇਸ ਖਿਡਾਰੀ ਨੂੰ ਵਿਜੇਂਦਰ ਕਾਰਨ ਆਪਣਾ ਵਜ਼ਨ ਵਧਾਉਣਾ ਪਿਆ ਅਤੇ ਹੁਣ ਇਸ ਖਿਡਾਰੀ ਦੀ ਏਸ਼ਿਅਾਈ ਚੈਂਪੀਅਨਸ਼ਿਪ ਲਈ 81 ਕਿਲੋ ਵਜ਼ਨ ਵਰਗ ‘ਚ ਚੋਣ ਹੋਈ ਹੈ|

 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement