Advertisement

ਪ੍ਰੋ-ਮੁੱਕੇਬਾਜ਼ੀ ਵਿੱਚ ਲਹਿਰਾਵਾਂਗਾ

ਤਿਰੰਗਾ: ਵਿਜੇਂਦਰ ਸਿੰਘ

ਨਵੀਂ ਦਿੱਲੀ, 13 ਜੁਲਾਈ-ਗਲੇ ਸਾਲ ਹੋਣ ਵਾਲੀਅਾਂ ਰੀਓ ਓਲੰਪਿਕ ਖੇਡਾਂ ਤੋਂ ਪਹਿਲਾਂ ਹੀ ਪ੍ਰੋਫੈਸ਼ਨਲ ਮੁੱਕੇਬਾਜ਼ੀ ਵਿੱਚ ਜਾਣ ਦਾ ਫ਼ੈਸਲਾ ਕਰਨ ਵਾਲੇ ਭਾਰਤ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਹਾ ਹੈ ਕਿ ਉਸ ਨੂੰ ਨਹੀਂ ਲੱਗਦਾ ਕਿ ਇਹ ਕੋਈ ਗਲਤ ਫ਼ੈਸਲਾ ਹੈ ਅਤੇ ਉਹ ਇਸ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕਰੇਗਾ ਅਤੇ ਦੇਸ਼ ਨੂੰ ਨਵੀਂ ਪਛਾਣ ਦਿਵਾਵੇਗਾ। ਸਾਲ 2008 ਦੀਅਾਂ ਪੇਇਚਿੰਗ ਓਲੰਪਿਕ ਖੇਡਾਂ ਵਿੱਚੋਂ ਕਾਂਸੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚਣ ਵਾਲੇ ਵਿਜੇਂਦਰ ਨੇ ਕਿਹਾ, ‘ਮੈਂ ਪ੍ਰੋ-ਮੁੱਕੇਬਾਜ਼ ਬਣ ਕੇ ਬਹੁਤ ਉਤਸ਼ਾਹਿਤ ਹਾਂ ਅਤੇ ਮੈਂ ਆਪਣੀ ਜ਼ਿੰਦਗੀ ਦੇ ਇਸ ਨਵੇਂ ਸਫ਼ਰ ਦੇ ਪੰਨ੍ਹਿਅਾਂ ਦੇ ਖੁੱਲ੍ਹਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ। ਮੇਰਾ ਸੁਪਨਾ ਓਲੰਪਿਕ ਵਿੱਚ ਤਗ਼ਮਾ ਜਿੱਤਣਾ ਸੀ ਅਤੇ ਸਾਲ 2008 ਵਿੱਚ ਹੀ ਮੈਂ ਇਹ ਸੁਪਨਾ ਸਾਕਾਰ ਕਰ ਚੁੱਕਾ ਹਾਂ। ਮੈਂ ਪ੍ਰੋਫੈਸ਼ਨਲ ਮੁੱਕੇਬਾਜ਼ੀ ਵਿੱਚ ਵਿਸ਼ਵ ਪੱਧਰ ’ਤੇ ਆਪਣੇ ਦੇਸ਼ ਦਾ ਨਾਂ ਉੱਚਾ ਕਰਨ ਲਈ ਸਖ਼ਤ ਮਿਹਨਤ ਕਰਾਂਗਾ।’29 ਸਾਲਾ ਹਰਿਆਣਵੀ ਮੁੱਕੇਬਾਜ਼ ਨੇ ਆਲੋਚਕਾਂ ਨੂੰ ਜਵਾਬ ਦਿੰਦਿਆਂ ਕਿਹਾ, ‘ਕਈ ਲੋਕ ਬਿਨਾਂ ਕੁੱਝ ਜਾਣੇ ਤੇ ਸਮਝੇ ਵੀ ਬੋਲਦੇ ਹਨ। ਮੈਨੂੰ ਨਹੀਂ ਲੱਗਦਾ ਹੈ ਕਿ ਮੈਂ ਕੋਈ ਵੀ ਗਲਤ ਫ਼ੈਸਲਾ ਲਿਆ ਹੈ। ਮੈਂ ਫਲਾਇਡ ਮੇਅਵੈਦਰ ਅਤੇ ਮੈਨੀ ਪੈਕਿਆਓ ਦੇ ਪੱਧਰ ਤਕ ਪਹੁੰਚਣਾ ਚਾਹੁੰਦਾ ਹਾਂ ਅਤੇ ਸਭ ਤੋਂ ਅਹਿਮ ਇਹ ਹੈ ਕਿ ਮੈਂ ਭਾਰਤ ਦੀ ਨੁਮਾਇੰਦਗੀ ਕਰਦਾ ਰਹਾਂਗਾ। ਦੇਸ਼ ਪ੍ਰਤੀ ਮੇਰੀ ਵਫ਼ਾਦਾਰੀ ਘੱਟ ਨਹੀਂ ਹੋਵੇਗੀ।’ ਜ਼ਿਕਰਯੋਗ ਹੈ ਕਿ ਵਿਜੇਂਦਰ ਨੇ ਭਾਰਤੀ ਮੁੱਕੇਬਾਜ਼ੀ ਦੇ ਇਤਿਹਾਸ ਵਿੱਚ ਇਕ ਨਵਾਂ ਅਧਿਅਾਏ ਜੋਡ਼ਦਿਅਾਂ ਪਿਛਲੇ ਮਹੀਨੇ ਆਈਓਅੈਸ ਸਪੋਰਟਸ ਅੈਂਡ ਅੈਂਟਰਟੇਨਮੈਂਟ ਰਾਹੀਂ ਕਵੀਨਜ਼ ਬੈਰੀ ਪ੍ਰਮੋਸ਼ਨਜ਼ ਨਾਲ ਬਹੁਸਾਲਾਂ ਪ੍ਰਮੋਸ਼ਨਲ ਕਰਾਰ ਕੀਤਾ, ਜਿਸ ਤਹਿਤ ਇਹ ਮਿਡਲਵੇਟ ਮੁੱਕੇਬਾਜ਼ ਆਪਣੇ ਪਹਿਲੇ ਸਾਲ ਘੱਟ ਤੋਂ ਘੱਟ ਛੇ ਮੁਕਾਬਲੇ ਲਡ਼ੇਗਾ। ਫੈਸ਼ਨਲ ਮੁੱਕੇਬਾਜ਼ੀ ਬਾਰੇ ਵਿਜੇਂਦਰ ਨੇ ਕਿਹਾ ਕਿ ਅੈਮਚਿਓਰ ਮੁੱਕੇਬਾਜ਼ੀ ਵਿੱਚ ਜਿੱਥੇ ਸਾਰਾ ਧਿਆਨ ਤੇਜ਼ੀ ਨਾਲ ਅੰਕ ਹਾਸਲ ਕਰਨ ’ਤੇ ਹੁੰਦਾ ਹੈ। ਉਥੇ ਪ੍ਰੋਫੈਸ਼ਨਲ ਮੁੱਕੇਬਾਜ਼ੀ ਵਿੱਚ ਸ਼ਾਂਤ ਰਹਿ ਕੇ ਘਸੁੰਨ ਜਡ਼ਨ ਲਈ ਸਹੀ ਮੌਕਿਅਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਦਸ ਰਾਊਂਡ ਤਕ ਖੇਡਦੇ ਰਹਿਣ ਲਈ ਫਿੱਟਨੈਸ ਦਾ ਪੱਧਰ ਉੱਚਾ ਹੋਣਾ ਬੇਹੱਦ ਜ਼ਰੂਰੀ ਹੈ। ਹਰਿਆਣਾ ਦੇ ਭਿਵਾਨੀ ਦੇ ਇਸ ਮੁੱਕੇਬਾਜ਼ ਦਾ ਹੁਣ ਨਵਾਂ ਟਿਕਾਣਾ ਇੰਗਲੈਂਡ ਦਾ ਮੈਨਚੈਸਟਰ ਹੋਵੇਗਾ, ਜਿਥੇ ਉਹ ਉੱਘੇ ਟਰੇਨਰ ਲੀ ਬੀਅਰਡ ਤੋਂ ਸਿਖਲਾਈ ਲਵੇਗਾ, ਜੋ ਬ੍ਰਿਟੇਨ ਦੇ ਮਹਾਨ ਮੁੱਕੇਬਾਜ਼ ਰਿਕੀ ਹੈਟਨ ਨਾਲ ਕੰਮ ਕਰ ਚੁੱਕਾ ਹੈ। ਭਾਰਤ ਦੇ ਸਭ ਤੋਂ ਸਫ਼ਲ ਮੁੱਕੇਬਾਜ਼ਾਂ ਵਿੱਚੋਂ ਇਕ ਵਿਜੇਂਦਰ ਨੇ 2006 ਤੇ 2014 ਦੀਅਾਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦੇ ਤਗ਼ਮੇ, 2006 ਦੀਅਾਂ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ, 2008 ਪੇਇਚਿੰਗ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ, 2009 ਦੀ ਵਿਸ਼ਵ ਅੈਮਚਿਓਰ ਚੈਂਪੀਅਨਸ਼ਿਪ ਅਤੇ 2010 ਦੀਅਾਂ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਅਤੇ 2010 ਦੀਅਾਂ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਹੈ। ਵਿਜੇਂਦਰ 2009 ਵਿੱਚ ਮਿਡਲਵੇਟ ਵਰਗ ਵਿੱਚ ਵਿਸ਼ਵ ਦਾ ਅੱਵਲ ਨੰਬਰ ਮੁੱਕੇਬਾ਼ਜ਼ ਰਿਹਾ ਸੀ।

 

 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement