Advertisement


ਟੀ-20 ਕ੍ਰਿਕਟ: ਕਿਵੀਅਾਂ ਨੇ ਭਾਰਤੀ

ਮੁਟਿਆਰਾਂ ਦੇ ਤੋਤੇ ਉਡਾਏ


ਬੰਗਲੌਰ, 12 ਜੁਲਾਈ-ਸੋਫੀਆ ਡਿਵਾਇਨ (22 ਗੇਂਦਾਂ ’ਚ 70 ਦੌਡ਼ਾਂ) ਦੇ ਤੂਫ਼ਾਨੀ ਨੀਮ ਸੈਂਕਡ਼ੇ ਅਤੇ ਮੋਰਨ ਨੀਲਸਨ ਤੇ ਕੇਟ ਬ੍ਰੌਡਮੋਰ (ਤਿੰਨ ਤਿੰਨ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਬਦੌਲਤ ਨਿਊਜ਼ੀਲੈਂਡ ਦੀ ਮਹਿਲਾ ਟੀਮ ਨੇ ਸ਼ਨਿਚਰਵਾਰ ਨੂੰ ਇਥੇ ਭਾਰਤ ਨੂੰ ਪਹਿਲੇ ਟੀ-20 ਕ੍ਰਿਕਟ ਮੈਚ ਵਿੱਚ ਅੱਠ ਵਿਕਟਾਂ ਨਾਲ ਮਾਤ ਦਿੱਤੀ। ਕਿਵੀ ਟੀਮ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਅਤੇ ਉਸ ਦੇ ਗੇਂਦਬਾਜ਼ਾਂ ਦੇ ਸਟੀਕ ਪ੍ਰਦਰਸ਼ਨ ਅੱਗੇ ਮੇਜ਼ਬਾਨ ਟੀਮ 19.5 ਓਵਰਾਂ ਵਿੱਚ 125 ਦੌਡ਼ਾਂ ’ਤੇ ਢੇਰ ਹੋ ਗਈ। ਆਸਾਨ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੇ 12.3 ਓਵਰਾਂ ਵਿੱਚ ਦੋ ਵਿਕਟਾਂ ’ਤੇ 126 ਦੌਡ਼ਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ। ਇਸ ਦੇ ਨਾਲ ਹੀ ਮਹਿਮਾਨ ਟੀਮ ਨੇ ਤਿੰਨ ਮੈਚਾਂ ਦੀ ਲਡ਼ੀ ਵਿੱਚ 1-0 ਦੀ ਲੀਡ ਹਾਸਲ ਕਰ ਲਈ ਹੈ। ਭਾਰਤ ਵੱਲੋਂ ਇਕੱਲੀ ਕਪਤਾਨ ਮਿਤਾਲੀ ਰਾਜ ਹੀ 35 ਦੌਡ਼ਾਂ ਬਣਾ ਸਕੀ। ਉਸ ਤੋਂ ਇਲਾਵਾ ਹਰਮਨਪ੍ਰੀਤ ਕੌਰ ਨੇ 15 ਦੌਡ਼ਾਂ, ਵੇਦਾ ਕ੍ਰਿਸ਼ਨਾਮੂਰਤੀ ਨੇ 14 ਦੌਡ਼ਾਂ, ਸਨੇਹ ਰਾਣਾ ਨੇ 16 ਦੌਡ਼ਾਂ ਅਤੇ ਸੁਸ਼ਮਾ ਵਰਮਾ ਨੇ 12 ਦੌਡ਼ਾਂ ਬਣਾਈਅਾਂ। ਇਸ ਤੋਂ ਪਹਿਲਾਂ ਇਕ-ਰੋਜ਼ਾ ਕ੍ਰਿਕਟ ਮੈਚਾਂ ਦੀ ਲਡ਼ੀ ਵਿੱਚ 3-2 ਨਾਲ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਵੱਲੋਂ ਅੱਜ ਵਿਨੀਤਾ ਨੇ 8 ਦੌਡ਼ਾਂ, ਸਮ੍ਰਿਤੀ ਮੰਧਾਨਾ ਨੇ ਚਾਰ ਦੌਡ਼ਾਂ, ਝੂਲਨ ਗੋਸਵਾਮੀ ਚਾਰ ਦੌਡ਼ਾਂ, ਸ਼ਿਖਾ ਪਾਂਡੇ ਇਕ ਦੌਡ਼ ਅਤੇ ਏਕਤਾ ਬਿਸ਼ਟ ਸੱਤ ਦੌਡ਼ਾਂ ਬਣਾ ਕੇ ਆਊਟ ਹੋਈ ਜਦੋਂ ਕਿ ਰਾਜੇਸ਼ਵਰੀ ਗਾਇਕਵਾਡ਼ ਪੰਜ ਦੌਡ਼ਾਂ ਬਣਾ ਕੇ ਨਾਬਾਦ ਰਹੀ। ਨਿਊਜ਼ੀਲੈਂਡ ਵੱਲੋਂ ਨੀਲਸਨ ਨੇ 3.5 ਓਵਰਾਂ ਵਿੱਚ 30 ਦੌਡ਼ਾਂ ਦੇ ਕੇ ਤਿੰਨ ਵਿਕਟਾਂ ਅਤੇ ਬ੍ਰੈਡਮੋਰ ਨੇ ਚਾਰ ਓਵਰਾਂ ਵਿੱਚ 16 ਦੌਡ਼ਾਂ ਦੇ ਕੇ ਤਿੰਨ ਵਿਕਟਾਂ ਝਟਕਾਈਅਾਂ। ਕਾਸਪੈਰਿਕ ਨੇ 18 ਦੌਡ਼ਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਅਾਂ। ਨਿਊਜ਼ੀਲੈਂਡ ਦੀ ਕਪਤਾਨ ਸੋਫੀ ਨੇ ਹਰਫ਼ਨਮੌਲਾ ਪ੍ਰਦਰਸ਼ਨ ਕਰਦਿਅਾਂ 22 ਗੇਂਦਾਂ ਵਿੱਚ ਪੰਜ ਚੌਕਿਅਾਂ ਤੇ ਅੱਠੇ ਛੱਕਿਅਾਂ ਦੀ ਮਦਦ ਨਾਲ 70 ਦੌਡ਼ਾਂ ਦੀ ਮੈਚ ਜੇਤੂ ਪਾਰੀ ਖੇਡੀ। ਇਸ ਤੋਂ ਪਹਿਲਾਂ ਉਸ ਨੇ ਤਿੰਨ ਓਵਰਾਂ ਵਿੱਚ 18 ਦੌਡ਼ਾਂ ਦੇ ਕੇ ਇਕ ਵਿਕਟ ਵੀ ਹਾਸਲ ਕੀਤੀ। ਸੋਫੀ ਤੋਂ ਇਲਾਵਾ ਅੈਮੀ ਸੈਟਰਥਵੇਟ ਨੇ ਨਾਬਾਦ 39 ਦੌਡ਼ਾਂ ਅਤੇ ਲੇਹ ਕਾਸਪੈਰਿਕ ਨੇ ਨਾਬਾਦ 11 ਦੌਡ਼ਾਂ ਦਾ ਯੋਗਦਾਨ ਦਿੱਤਾ। ਭਾਰਤ ਵੱਲੋਂ ਗੋਸਵਾਮੀ ਨੇ ਦੋ ਓਵਰਾਂ ਵਿੱਚ 19 ਦੌਡ਼ਾਂ ਦੇ ਕੇ ਇਕ ਵਿਕਟ ਅਤੇ ਰਾਜੇਸ਼ਵਰੀ ਨੇ 30 ਦੌਡ਼ਾਂ ਦੇ ਇਕ ਵਿਕਟ ਹਾਸਲ ਕੀਤੀ।

 

 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement