Advertisement

ਅੈਸ਼ੇਜ਼ ਲਡ਼ੀ: ਇੰਗਲੈਂਡ

ਦਾ ਪਲਡ਼ਾ ਭਾਰੀ

ਕਾਰਡਿਫ,11 ਜੁਲਾਈ-ਇੰਗਲੈਂਡ ਨੇ ਆਸਟਰੇਲੀਆ ਦੇ ਹੇਠਲੇ ਕ੍ਰਮ ਨੂੰ ਜਲਦੀ ਸਮੇਟਦਿਅਾਂ ਅੈਸ਼ੇਜ਼ ਕ੍ਰਿਕਟ ਟੈਸਟ ਲਡ਼ੀ ਦੇ ਪਹਿਲੇ ਮੈਚ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਲੰਚ ਤਕ ਮਹੱਤਵਪੂਰਨ ਲੀਡ ਹਾਸਲ ਕਰ ਲਈ ਹੈ। ਇੰਗਲੈਂਡ ਨੇ ਲੰਚ ਤਕ ਆਪਣੀ ਦੂਜੀ ਪਾਰੀ ਵਿੱਚ ਇਕ ਵਿਕਟ ’ਤੇ 21 ਦੌਡ਼ਾਂ ਬਣਾਈਅਾਂ, ਜਿਸ ਨਾਲ ਉਸ ਦੀ ਕੁੱਲ ਲੀਡ 143 ਦੌਡ਼ਾਂ ਹੋ ਗਈ ਹੈ। ਲੰਚ ਸਮੇਂ ਅੈਡਮ ਲਿਥ ਸੱਤ ਦੌਡ਼ਾਂ ਬਣਾ ਕੇ ਖੇਡ ਰਿਹਾ ਸੀ ਜਦੋਂ ਕਿ ਗੈਰੀ ਬੈਲੇਂਸ ਨੇ ਹਾਲੇ ਖਾਤਾ ਨਹੀਂ ਖੋਲ੍ਹਿਆ ਸੀ। ਮੇਜ਼ਬਾਨ ਟੀਮ ਨੇ ਲੰਚ ਤੋਂ ਪਹਿਲਾਂ ਕਪਤਾਨ ਅੈਲਿਸਟੇਅਰ ਕੁੱਕ (12 ਦੌਡ਼ਾਂ) ਦੀ ਵਿਕਟ ਗੁਆਈ। ਉਸ ਨੂੰ ਮਿਸ਼ੇਲ ਸਟਾਰਕ ਨੇ ਨਾਥਨ ਲਿਓਨ ਹੱਥੋਂ ਕੈਚ ਆਊਟ ਕਰਾਇਆ। ਇਸ ਤੋਂ ਪਹਿਲਾਂ ਇੰਗਲੈਂਡ ਦੀਅਾਂ ਪਹਿਲੀ ਪਾਰੀ ਵਿੱਚ 430 ਦੌਡ਼ਾਂ ਦੇ ਜਵਾਬ ਵਿੱਚ ਆਸਟਰੇਲੀਅਨ ਟੀਮ 308 ਦੌਡ਼ਾਂ ’ਤੇ ਹੀ ਢੇਰ ਹੋ ਗਈ, ਜਿਸ ਨਾਲ ਮੇਜ਼ਬਾਨ ਟੀਮ ਨੂੰ 122 ਦੌਡ਼ਾਂ ਦੀ ਲੀਡ ਮਿਲ ਗਈ। ਆਸਟਰੇਲੀਆ ਵੱਲੋਂ ਸਲਾਮੀ ਬੱਲੇਬਾਜ਼ ਕ੍ਰਿਸ ਰੌਜਰਜ਼ ਨੇ ਸਭ ਤੋਂ ਵੱਧ 95 ਦੌਡ਼ਾਂ ਬਣਾਈਅਾਂ ਜਦੋਂ ਕਿ ਕਪਤਾਨ ਮਾਈਕਲ ਕਲਾਰਕ ਨੇ 38 ਦੌਡ਼ਾਂ ਦਾ ਯੋਗਦਾਨ ਪਾਇਆ। ਬ੍ਰਿਟੇਨ ਵਿੱਚ 14 ਸਾਲਾਂ ਬਾਅਦ ਅੈਸ਼ੇਜ਼ ਲਡ਼ੀ ਜਿੱਤਣ ਦੇ ਇਰਾਦੇ ਨਾਲ ਉਤਰੀ ਆਸਟਰੇਲੀਆ ਨੇ ਅੱਜ ਆਪਣੀਅਾਂ ਆਖਰੀ ਪੰਜ ਵਿਕਟਾਂ 44 ਦੌਡ਼ਾਂ ਬਦਲੇ ਗੁਆ ਦਿੱਤੀਅਾਂ। ਟੀਮ ਅੱਜ ਪੰਜ ਵਿਕਟਾਂ ’ਤੇ 264 ਦੌਡ਼ਾਂ ਤੋਂ ਅੱਗੇ ਖੇਡਣ ਉਤਰੀ ਸੀ। ਸ਼ੇਨ ਵਾਟਸਨ (30 ਦੌਡ਼ਾਂ) ਨੂੰ ਸਟੂਅਰਟ ਬ੍ਰੈਡ ਨੇ ਟੰਗ ਅਡ਼ਿੱਕਾ ਆਊਟ ਕੀਤਾ। ਇਹ ਹਰਫ਼ਨਮੌਲਾ ਆਪਣੇ ਟੈਸਟ ਕ੍ਰਿਕਟ ਕਰੀਅਰ ਵਿੱਚ 28ਵੀਂ ਵਾਰ ਟੰਗ ਅਡ਼ਿੱਕਾ ਆਊਟ ਹੋਇਆ ਹੈ। ਨਾਈਟਵਾਚਮੈਨ ਲਿਓਨ ਨੂੰ ਮਾਰਕਵੁੱਡ ਨੇ ਟੰਗ ਅਡ਼ਿੱਕਾ ਕਰਨ ਬਾਅਦ ਆਸਟਰੇਲੀਆ ਦਾ ਸਕੋਰ ਸੱਤ ਵਿਕਟਾਂ ’ਤੇ 265 ਦੌਡ਼ਾਂ ਹੋ ਗਿਆ। ਬ੍ਰੈਡ ਹੈਡਿਨ (22 ਦੌਡ਼ਾਂ) ਜੇਮਜ਼ ਅੈਂਡਰਸਨ ਦੀ ਗੇਂਦ ’ਤੇ ਵਿਕਟਕੀਪਰ ਜੋਸ ਬਟਲਰ ਨੂੰ ਕੈਚ ਦੇ ਬੈਠਾ। ਅੈਂਡਰਸਨ (43 ਦੌਡ਼ਾਂ ’ਤੇ ਤਿੰਨ ਵਿਕਟਾਂ) ਨੇ ਸਟਾਰਕ ਨੂੰ ਜੋਅ ਰੂਟ ਹੱਥੋਂ ਕੈਚ ਆਊਟ ਕਰਾ ਕੇ ਆਸਟਰੇਲੀਅਾ ਦੀ ਪਾਰੀ ਦਾ ਅੰਤ ਕੀਤਾ।

 

 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement