Advertisement

ਕ੍ਰਿਕਟ:ਜ਼ਿੰਬਾਬਵੇ ਖ਼ਿਲਾਫ਼

ਪਹਿਲਾ ਇਕ ਰੋਜ਼ਾ ਮੈਚ ਅੱਜ

ਹਰਾਰੇ, 10 ਜੁਲਾੲੀ-ਬੰਗਲਾਦੇਸ਼ ਖ਼ਿਲਾਫ਼ ਇਕ ਰੋਜ਼ਾ ਲਡ਼ੀ ਗੁਆੳੁਣ ਮਗਰੋਂ ਆਲੋਚਨਾਵਾਂ ’ਚ ਘਿਰੀ ਟੀਮ ਇੰਡੀਆ ਭਲਕੇ ੲਿਥੇ ਜ਼ਿੰਬਾਬਵੇ ਖ਼ਿਲਾਫ਼ ਪਹਿਲੇ ਇਕ ਰੋਜ਼ਾ ਮੈਚ ਵਿੱਚ ਆਪਣੇ ਨੌਜਵਾਨ ਖ਼ਿਡਾਰੀਆਂ ਦੀ ਅਜ਼ਮਾਇਸ਼ ਅਤੇ ਖ਼ੁਦ ਨੂੰ ਸਾਬਤ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ੳੁਤਰੇਗੀ। ਅਜਿੰਕਿਆ ਰਾਹਾਣੇ ਦੀ ਅਗਵਾੲੀ ਵਿੱਚ ਭਾਰਤੀ ਟੀਮ ਮੇਜ਼ਬਾਨ ਜ਼ਿੰਬਾਬਵੇ ਖ਼ਿਲਾਫ਼ ਤਿੰਨ ਇਕ ਰੋਜ਼ਾ ਅਤੇ ਦੋ ਟੀ-ਟਵੰਟੀ ਮੈਚ ਖੇਡੇਗੀ। ਪਿਛਲੇ ਮਹੀਨੇ ਬੰਗਲਾਦੇਸ਼ ਖ਼ਿਲਾਫ਼ ਲਡ਼ੀ 1-2 ਨਾਲ ਗੁਆੳੁਣ ਤੋਂ ਬਾਅਦ ਆਲੋਚਨਾਵਾਂ ’ਚ ਘਿਰੀ ਭਾਰਤੀ ਟੀਮ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਚੋਣਕਾਰਾਂ ਨੇ ਜ਼ਿੰਬਾਬਵੇ ਦੌਰੇ ਲੲੀ ਕਪਤਾਨ ਮਹਿੰਦਰ ਸਿੰਘ ਧੋਨੀ, ਵਿਰਾਟ ਕੋਹਲੀ, ਰੋਹਿਤ ਸ਼ਰਮਾ, ਸੁਰੇਸ਼ ਰੈਨਾ, ਰਵੀਚੰਦਰਨ ਅਸ਼ਵਿਨ, ਸ਼ਿਖਰ ਧਵਨ ਤੇ ੳੁਮੇਸ਼ ਯਾਦਵ ਜਿਹੇ ਸੀਨੀਅਰ ਖਿਡਾਰੀਆਂ ਨੂੰ ਅਾਰਾਮ ਦਿੱਤਾ ਹੈ ਅਤੇ ਪਹਿਲੀ ਵਾਰ ਟੀਮ ਦੀ ਕਮਾਨ ਰਾਹਾਣੇ ਨੂੰ ਸੌਂਪੀ ਹੈ। ੳੁਧਰ ਚਾਰ ਸਾਲ ਬਾਅਦ ਇਕ ਰੋਜ਼ਾ ਟੀਮ ਵਿੱਚ ਵਾਪਸੀ ਕਰ ਰਹੇ ਹਰਭਜਨ ਸਿੰਘ ਲੲੀ ਵੀ ਇਹ ਲਡ਼ੀ ਕਾਫੀ ਅਹਿਮ ਹੋਵੇਗੀ। ਟੀਮ ਦਾ ਸਭ ਤੋਂ ਸੀਨੀਅਰ ਖਿਡਾਰੀ ਹੋਣ ਕਰਕੇ ੳੁਸ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਕਰਣ ਸ਼ਰਮਾ ਦੀ ੳੁਂਗਲੀ ’ਤੇ ਸੱਟ ਲੱਗੀ ਹੋਣ ਕਰਕੇ ਸਪਿੰਨ ਗੇਂਦਬਾਜ਼ੀ ਦਾ ਸਾਰਾ ਦਾਰੋਮਦਾਰ ਹਰਭਜਨ ਤੇ ਅਕਸ਼ਰ ਪਟੇਲ ਦੇ ਮੋਢਿਆਂ ’ਤੇ ਹੋਵੇਗਾ। ਤੇਜ਼ ਗੇਂਦਬਾਜ਼ੀ ਵਿੱਚ ਮੋਹਿਤ ਸ਼ਰਮਾ, ਭੁਵਨੇਸ਼ਵਰ ਕੁਮਾਰ ਤੇ ਧਵਲ ਕੁਲਕਰਨੀ ਅਹਿਮ ਭੂਮਿਕਾ ਨਿਭਾੳੁਣਗੇ। ਜਦਕਿ ਭਾਰਤੀ ਬੱਲੇਬਾਜ਼ੀ ਮੁਰਲੀ ਵਿਜੈ, ਰੌਬਿਨ ੳੁਥੱਪਾ, ਅਜਿੰਕਿਆ ਰਾਹਾਣੇ, ਮਨੋਜ ਤਿਵਾਡ਼ੀ, ਕੇਦਾਰ ਜਾਧਵ, ਮਨੀਸ਼ ਪਾਂਡੇ ਅਤੇ ਅੰਬਾਤੀ ਰਾਇਡੂ ’ਤੇ ਨਿਰਭਰ ਕਰੇਗੀ। ੳੁਧਰ ਭਾਰਤ ਦੇ ਮੁਕਾਬਲੇ ਕੁਝ ਕਮਜ਼ੋਰ ਲੱਗ ਰਹੀ ਜ਼ਿੰਬਾਬਵੇ ਦੀ ਟੀਮ ਪਾਕਿਸਤਾਨ ਖ਼ਿਲਾਫ਼ ਲਡ਼ੀ ਤੋਂ ਬਾਅਦ ਆਤਮ ਵਿਸ਼ਵਾਸ ਨਾਲ ਲਬਰੇਜ਼ ਨਜ਼ਰ ਆ ਰਹੀ ਹੈ। ਕਪਤਾਨ ਐਲਟਨ ਚਿਗੁੰਬਰਾ ਦੀ ਅਗਵਾੲੀ ਵਿੱਚ ਟੀਮ ਘਰੇਲੂ ਮੈਦਾਨ ’ਤੇ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗੀ। ਮੇਜ਼ਬਾਨ ਟੀਮ ਨੇ ਪਹਿਲੇ ਮੈਚ ਲੲੀ ਟੀਮ ਵਿੱਚ ਕੁਝ ਅਹਿਮ ਬਦਲਾਅ ਕਰਦਿਆਂ ਹਰਫ਼ਨਮੌਲਾ ਮੈਲਕਮ ਵਾਲਰ, ਨੇਵਿਲੇੇ ਮਦਜਿਵਾ, ਵਿਕਟਕੀਪਰ ਕੇਜਿਸ ਚਕਾਬਵਾ ਤੇ ਤੇਜ਼ ਗੇਂਦਬਾਜ਼ ਡੋਨਾਲਡ ਤਿਰਿਪਾਨੋ ਨੂੰ ਟੀਮ ਵਿੱਚ ਸ਼ਾਮਲ  ਕੀਤਾ ਹੈ। ਭਾਰਤ: ਅਜਿੰਕਿਅਾ ਰਾਹਾਣੇ, ਰੋਬਿਨ ੳੁਥੱਪਾ, ਮੁਰਲੀ ਵਿਜੈ, ਸਟੂਅਰਟ ਬਿਨੀ, ਮਨੋਜ ਤਿਵਾਡ਼ੀ, ਹਰਭਜਨ ਸਿੰਘ, ਕੇਦਾਰ ਜਾਧਵ, ਧਵਲ ਕੁਲਕਰਨੀ, ਭੁਵਨੇਸ਼ਵਰ ਕੁਮਾਰ, ਮਨੀਸ਼ ਪਾਂਡੇ, ਅਕਸ਼ਰ ਪਟੇਲ, ਅੰਬਾਤੀ ਰਾਇਡੂ, ਸੰਦੀਪ ਸ਼ਰਮਾ ਤੇ ਮੋਹਿਤ ਸ਼ਰਮਾ। ਜ਼ਿੰਬਾਬਵੇ: ਐਲਟਨ ਚਿਗੁੰਬਰਾ, ਰੇਗਿਸ ਚਕਾਬਵਾ, ਚਾਮੂ ਚਿਜ਼ਾਜ਼ਾ, ਗ੍ਰੀਮ ਕੇਮਰ, ਨੇਵਿਲੇ ਮੇਜਿਵਾ, ਹੈਮਿਲਟਨ ਮਸਾਕਾਜਾ, ਰਿਚਮੰਡ ਮੁਤੁੰਬਾਮੀ, ਤਿਨਾਸ਼ੇ ਪੇਂਗਿਯਾਂਗਰਾ, ਸਿਕੰਦਰ ਰਜ਼ਾ, ਡੋਨਾਲਡ ਤਿਰਿਪਾਨੋ, ਬਰਾਇਨ ਵਿਟੋਰੀ, ਮੈਲਕਮ ਵਾਲਰ ਤੇ ਸੀਨ ਵਿਲੀਅਮਜ਼।

 

 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement