Advertisement

ਵਿੰਬਲਡਨ: ਸੇਰੇਨਾ ਦੇ ਵੱਡੇ

ਪ੍ਰਦਰਸ਼ਨ ਅੱਗੇ ਵੀਨਸ ਹੋਈ ‘ਛੋਟੀ’

ਲੰਡਨ, 7 ਜੁਲਾਈ-ਵਿਸ਼ਵ ਦੀ ਅੱਵਲ ਨੰਬਰ ਖਿਡਾਰਨ ਅਮਰੀਕਾ ਦੀ ਸੇਰੇਨਾ ਵਿਲੀਅਮਜ਼ ਨੇ ਆਪਣੀ ਵੱਡੀ ਭੈਣ ਵੀਨਸ ਵਿਲੀਅਮਜ਼ ਨੂੰ 6-4, 6-3 ਨਾਲ ਹਰਾ ਕੇ ਸੋਮਵਾਰ ਨੂੰ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਵਿੱਚ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਦਾਖ਼ਲਾ ਹਾਸਲ ਕਰ ਲਿਆ ਹੈ। ਪੰਜ ਵਾਰ ਦੀ ਚੈਂਪੀਅਨ ਸੇਰੇਨਾ ਨੇ ਆਪਣੀ ਵੱਡੀ ਭੈਣ ਦੀ ਚਾਰ ਵਾਰ ਸਰਵਿਸ ਤੋਡ਼ੀ ਅਤੇ ਇਕ ਘੰਟਾ ਸੱਤ ਮਿੰਟਾਂ ਵਿੱਚ ਇਹ ਮੁਕਾਬਲਾ ਜਿੱਤ ਲਿਆ। ਇਸ ਦੌਰਾਨ ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਕਜ਼ਾਖਿਸਤਾਨ ਦੀ ਜ਼ਰੀਨਾ ਡਿਆਜ਼ ਨੂੰ 6-4, 6-4 ਨਾਲ, ਪੋਲੈਂਡ ਦੀ ਅਗਨੈੱਸਕਾ ਰਦਵਾਂਸਕਾ ਨੇ ਸਰਬੀਆ ਦੀ ਜੇਲੇਨਾ ਜਾਂਕੋਵਿਚ ਨੂੰ 7-5, 6-4 ਨਾਲ ਅਤੇ ਅਮਰੀਕਾ ਦੀ ਕੋਕੋ ਵੈਂਡੇਵੇਗੇ ਨੇ ਚੈੱਕ ਗਣਰਾਜ ਦੀ ਲੂਸੀ ਸਫਾਰੋਵਾ ਨੂੰ 7-6, 7-6 ਨਾਲ ਹਰਾ ਕੇ ਆਖ਼ਰੀ ਅੱਠਾਂ ਵਿੱਚ ਜਗ੍ਹਾ ਬਣਾ ਲਈ ਹੈ। ਅਮਰੀਕਾ ਦੀ ਮੈਡੀਸਨ ਕੀਅਜ਼ ਨੇ ਬੇਲਾਰੂਸ ਦੀ ਓਲਗਾ ਗੋਵਰਤਸੋਵਾ ਨੂੰ ਬਾਹਰ ਦਾ ਰਸਤਾ ਦਿਖਾਇਆ। ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ’ਚ ਦਾਖ਼ਲਾ ਹਾਸਲ ਕਰਨ ਲਈ ਫਰਾਂਸ ਦੇ ਰਿਚਰਡ ਗਾਸਕੂ ਨੇ ਆਸਟਰੇਲੀਆ ਦੇ ਨਿਕ ਕਿ੍ਗਿਓਸ ਨੂੰ 7-5, 6-1, 6-7, 7-6 ਨਾਲ ਹਰਾਇਆ। ਕੈਨੇਡਾ ਦੇ ਵਾਸੇਕ ਪੋਸਪੀਸਿਲ ਨੇ ਸਰਬੀਆ ਦੇ ਵਿਕਟਰ ਟ੍ਰੋਯੋਕੀ ਨੂੰ ਹਰਾ ਕੇ ਆਖਰੀ ਅੱਠਾਂ ਵਿੱਚ ਦਾਖ਼ਲਾ ਹਾਸਲ ਕੀਤਾ।

 

 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement