Advertisement

ਦੱਖਣੀ ਅਫਰੀਕਾ ਨੇ ਬੰਗਲਾਦੇਸ਼

ਨੂੰ ਦਿੱਤੀ ਕਰਾਰੀ ਹਾਰ

ਮੀਰਪੁਰ, 6 ਜੁਲਾੲੀ-ਕਪਤਾਨ ਫਾਫ ਡੂਪਲੇਸਿਸ ਦੀ ਨਾਬਾਦ ਪਾਰੀ ਅਤੇ ਗੇਂਦਬਾਜ਼ਾਂ ਦੇ ਸ਼ਾਂਨਦਾਰ ਪ੍ਰਦਰਸ਼ਨ ਦੇ ਸਿਰ ੳੁੱਤੇ ਦੱਖਣੀ ਅਫਰੀਕਾ ਨੇ ਪਹਿਲੇ ਟਵੰਟੀ- 20 ਅੰਤਰਾਸ਼ਟਰੀ ਮੈਚ ਵਿੱਚ ਬੰਗਲਾਦੇਸ਼ ਨੂੰ 52 ਦੌਡ਼ਾਂ ਦੀ ਕਰਾਰੀ ਹਾਰ ਦੇਕੇ ਅਾਪਣੇ ਦੌਰੇ ਦੀ  ਸ਼ਾਨ ਦੇ ਨਾਲ ਸ਼ੁਰੂਅਾਤ ਕੀਤੀ ਹੈ। ਸ਼ੇਰੇ ਬੰਗਲਾ ਸਟੇਡੀਅਮ ਦੀ ਪਿੱਚ ਸਪਿੰਨਰਾ ਲੲੀ  ਚੰਗੀ ਮੱਦਦਗੀਰ ਸਾਬਿਤ ਹੋ ਰਹੀ ਸੀ ਪਰ ਡੂਪਲੇਸਿਸ ਨੇ ਅਾਪਣੀ ਬੱਲੇਬਾਜ਼ੀ ਦੇ ਹੁਨਰ ਦਾ ਸ਼ਾਨਦਾਰ ਨਜ਼ਾਰਾ ਪੇਸ਼ ਕੀਤਾ। ੳੁਸਨੇ 61 ਗੇਂਦਾਂ ਵਿੱਚ ਅੱਠ ਚੌਕਿਅਾਂ ਦੀ ਮੱਦਦ ਨਾਲ ਨਾਬਾਦ 79 ਦੌਡ਼ਾਂ ਦੀ ਪਾਰੀ ਖੇਡੀ। ਡੂਪਲੇਸਿਸ ਨੇ ਰੀਲੀ ਰੋਸੋ (ਨਾਬਾਦ 31 ਦੌਡ਼ਾਂ) ਨਾਲ ਮਿਲਕੇ ਪੰਜਵੇਂ ਵਿਕਟ ਲਾੲੀ 58 ਦੌਡ਼ਾਂ ਦੀ ਅਟੁੱਟ ਸਾਂਝੇਦਾਰੀ ਕੀਤੀ।ੲਿਸ ਦੇ ਨਾਲ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਵਾਲੀ ਦੱਖਣੀ ਅਫਰੀਕਾ ਨੇ ਸ਼ੁਰੂਅਾਤੀ ਝਟਕਿਅਾਂ ਵਿੱਚੋਂ ੳੁਭਰਿਅਾਂ ਚਾਰ ਵਿਕਟਾਂ ੳੁੱਤੇ 148 ਦੌਡ਼ਾਂ ਦਾ ਚੁਣੌਤੀ ਭਰਿਅਾ ਸਕੋਰ ਬਣਾੲਿਅਾ। ਅਾਪਣੇ ਘਰ ਵਿੱਚ ਭਾਰਤ ਅਤੇ ਪਕਿਸਤਾਨ ਵਰਗੀਅਾਂ ਟੀਮਾਂ ਨੂੰ ਹਰਾੳੁਣ ਵਾਲੀ ਬੰਗਲਾਦੇਸ਼ ਦੀ ਟੀਮ ਕੋਲ ੳੁਲਟਫੇਰ ਕਰਨ ਦਾ ਸ਼ਾਨਦਾਰ ਮੌਕਾ ਸੀ ਪਰ ੳੁਸਦੇ ਬੱਲੇਬਾਜ਼ ਦੱਖਣੀ ਅਫਰੀਕਾ ਦੇ ਤੇਜ ਅਤੇ ਸਪਿੰਨ ਹਮਲੇ ਅੱਗੇ ਨਹੀ ਟਿਕ ਸਕੇ।  ਜੇਪੀ ਡੁਮਿਨੀ ਨੇ ੲਿੱਕ ਵਾਰ ਫਿਰ ਅਪਣੀ ਕਾਬਲੀਅਤ ਦਾ ਮੁਜ਼ਾਹਰਾ ਕੀਤਾ। ੳੁਸਨੇ ਚਾਰ ਓਵਰਾਂ ਦੇ ਵਿੱਚ 11 ਦੌਡ਼ਾਂ ਦੇਕੇ ਦੋ ਵਿਕਟਾਂ ਲੲੀਅਾਂ। ਟੀਮ ਦੇ ਮੁੱਖ ਸਪਿੰਨਰ ੲੇਰੋਨ ਫੈਂਗੀਸੋ ਨੇ 21 ਦੌਡ਼ਾਂ ਦੇ ਕੇ ੲਿੱਕ ਵਿਕਟ ਹਾਸਲ ਕੀਤਾ। ਤੇਜ਼ ਗੇਂਦਬਾਜ਼ ਕੈਗੀਜ਼ੋ ਰਬਾਂਦਾ ਨੇ  ਅਤੇ ਡੇਵਿਡ ਵੀਜ ਨੇ ਦੋ ਦੋ ਵਿਕਟਾਂ ਲੲੀਅਾਂ।

 

 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement