Advertisement

ਹਾਲੇ ਅਹੁਦਾ ਨਹੀਂ ਛੱਡੇਗਾ ਬਲੈਟਰ,

ਸਹਿਯੋਗੀ ਵੱਲੋਂ ਅਸਤੀਫ਼ਾ

ਪੈਰਿਸ, 13 ਜੂਨ-ਫੀਫਾ ਦੇ ਪ੍ਰਧਾਨ ਸੈਪ ਬਲੈਟਰ ਨੇ ਯੂਰਪੀ ਸੰਸਦ ਦੀ ਤੁਰੰਤ ਅਹੁਦਾ ਛੱਡਣ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਹੈ ਜਦੋਂ ਕਿ ਉਨ੍ਹਾਂ ਦੇ ਇਕ ਸਿਖਰਲੇ ਸਹਿਯੋਗੀ ਨੇ ਅਾਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਫੀਫਾ ਦੇ ਸੰਚਾਰ ਅਤੇ ਜਨਤਕ ਮਾਮਲਿਅਾਂ ਬਾਰੇ ਨਿਰਦੇਸ਼ਕ ਵਾਲਟਰ ਡੀ ਗ੍ਰੇਗੋਰੀਓ ਨੇ ਤੁਰੰਤ ਅਸਤੀਫ਼ਾ ਦੇ ਦਿੱਤਾ ਹੈ। ਉਪ ਨਿਰਦੇਸ਼ਕ ਨਿਕੋਲਸ ਮੈਂਗੋਟ ਨੂੰ ਅਾਰਜ਼ੀ ਤੌਰ ਨਿਰਦੇਸ਼ਕ ਬਣਾਇਆ ਗਿਆ ਹੈ। ਪੰਜਵੀਂ ਵਾਰ ਫੀਫਾ ਦੇ ਪ੍ਰਧਾਨ ਚੁਣੇ ਜਾਣ ਦੇ ਬਾਵਜੂਦ ਪਿਛਲੇ ਹਫ਼ਤੇ ਅਸਤੀਫ਼ਾ ਦੇਣ ਵਾਲੇ ਬਲੈਟਰ ਨਵਾਂ ਪ੍ਰਧਾਨ ਚੁਣੇ ਜਾਣ ਤਕ ਅਹੁਦੇ ’ਤੇ ਕਾਬਜ਼ ਰਹਿਣਾ ਚਾਹੁੰਦੇ ਹਨ। ਫੀਫਾ ਦੇ ਤਰਜਮਾਨ ਨੇ ਦੱਸਿਆ, ‘ਫੀਫਾ ਯੂਰਪੀ ਸੰਸਦ ਦੇ ਪ੍ਰਸਤਾਵ ਤੋਂ ਹੈਰਾਨ ਹੈ। ਸਾਰਿਅਾਂ ਨੂੰ ਪਤਾ ਹੈ ਕਿ ਮੁਡ਼ ਚੋਣ ਜਿੱਤਣ ਬਾਅਦ ਫੀਫਾ ਪ੍ਰਧਾਨ ਨੇ ਖ਼ੁਦ ਹਾਲਾਤਾਂ ਨੂੰ ਦੇਖਦਿਅਾਂ ਅਹੁਦੇ ਤੋਂ ਅਸਤੀਫਾ ਦੇਣ ਦਾ ਅੈਲਾਨ ਕੀਤਾ ਹੈ। ਸ੍ਰੀ ਬਲੈਟਰ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਫੀਫਾ ਕਾਂਗਰਸ ਵਿੱਚ ਜ਼ਰੂਰੀ ਸੁਧਾਰਾਂ ਨੂੰ ਮਨਜ਼ੂਰੀ ਦਿੱਤੀ ਜਾਵੇ ਅਤੇ ਨਵੇਂ ਪ੍ਧਾਨ ਦੀ ਚੋਣ ਹੋਵੇ।’ ਦੱਸਣਯੋਗ ਹੈ ਕਿ ਯੂਰਪੀ ਸੰਸਦ ਨੇ ਬਲੈਟਰ ਦੇ ਤੁਰੰਤ ਅਹੁਦਾ ਛੱਡਣ ਦੀ ਮੰਗ ਕੀਤੀ ਸੀ ਤਾਂ ਜੋ ਫੁਟਬਾਲ ਦੀ ਸਿਖ਼ਰਲੀ ਸੰਸਥਾ ਵਿੱਚ ਸੁਧਾਰਾਂ ਲਈ ਅੰਤ੍ਰਿਮ ਪ੍ਰਧਾਨ ਦੀ ਨਿਯੁਕਤੀ ਕੀਤੀ ਜਾ ਸਕੇ।

 

 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement