Advertisement

ਮੌਨਸੂਨ ਕਮਜ਼ੋਰ ਰਹਿਣ

ਦੀ ਭਵਿੱਖਬਾਣੀ

ਨਵੀਂ ਦਿੱਲੀ, 3 ਜੂਨ-ਖੇਤੀਬਾਡ਼ੀ ਸੰਕਟ ਤੇ ਕਿਸਾਨ ਖ਼ੁਦਕੁਸ਼ੀਅਾਂ ਦੀ ਮਾਰ ਝੱਲ ਰਹੇ ਦੇਸ਼ ਲੲੀ ਹੋਰ ਵੀ ਬੁਰੀ ਖ਼ਬਰ ਹੈ ਕਿ ਅੈਤਕੀਂ ਮੌਨਸੂਨ ਪਹਿਲਾਂ ਲਾੲੇ ਅਨੁਮਾਨ ਨਾਲੋਂ ਵੀ ਘੱਟ ਰਹਿ ਸਕਦੀ ਹੈ ਜਿਸ ਕਰ ਕੇ ਸੋਕੇ ਦਾ ਖ਼ਦਸ਼ਾ ਪੈਦਾ ਹੋ ਗਿਅਾ ਹੈ। ਭੂ ਵਿਗਿਅਾਨਾਂ ਬਾਰੇ ਮੰਤਰੀ ਹਰਸ਼ ਵਰਧਨ ਨੇ ਅੱਜ ੲਿੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਅਾਂ ਕਿਹਾ ‘‘ ਮੈਨੂੰ ਭਰੇ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਸੋਧੇ ਹੋੲੇ ਅਨੁਮਾਨ ਮੁਤਾਬਕ ਭਾਰਤ ਵਿੱਚ ਪੂਰੇ ਸੀਜ਼ਨ ਦੌਰਾਨ 88 ਫ਼ੀਸਦ ਮੀਂਹ ਦੇ ਅਾਸਾਰ ਹਨ ਤੇ ੲਿਸ ਵਿੱਚ 4 ਫ਼ੀਸਦ ਘਾਟ ਵਾਧ ਹੋ ਸਕਦੀ ਹੈ।
ਅੱਜ ਜਦੋਂ ੳੁੱਤਰ ਪੱਛਮੀ ਮੌਨਸੂਨ ਦਸਤਕ ਦੇਣ ਦੇ ਅਾਸਾਰ ਸਨ ਤਾਂ ਮੌਸਮ ਵਿਭਾਗ ਨੇ ਲੰਮੇ ਅਰਸੇ(ਅੈਲਪੀੲੇ) ਲੲੀ ਮੀਂਹ ਦਾ ਅਨੁਮਾਨ 93 ਫ਼ੀਸਦ ਤੋਂ ਸੋਧ ਕੇ 88 ਫ਼ੀਸਦ ਕਰ ਦਿੱਤਾ। ਅਪਰੈਲ ਮਹੀਨੇ ਭਾਰਤੀ ਮੌਸਮ ਵਿਭਾਗ ਨੇ ਅੌਸਤਨ 93 ਫ਼ੀਸਦ ਮੀਂਹ ਪੈਣ ਦੀ ਪੇਸ਼ੀਨਗੋੲੀ ਕੀਤੀ ਸੀ ਜਿਸ ਨੂੰ ‘ਨਾਰਮਲ ਨਾਲੋਂ ਘੱਟ’ ਮੌਨਸੂਨ ਮੰਨਿਅਾ ਜਾਂਦਾ ਹੈ। ਹੁਣ ੲਿਹ ਅਨੁਮਾਨ ਸੋਧ ਕੇ 88 ਫ਼ੀਸਦ ਕਰ ਦਿੱਤਾ ਤਾਂ ੲਿਸ ਨੂੰ ‘ਮੀਂਹ ਦੀ ਘਾਟ’ ਦੀ ਤਸ਼ਬੀਹ ਦਿੱਤੀ ਜਾਵੇਗੀ।
ਮੰਤਰੀ ਨੇ ਅਾਖਿਅਾ ‘‘ਅਸੀਂ ੲਿਹ ਯਕੀਨੀ ਬਣਾੳੁਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪੇਸ਼ੀਨਗੋੲੀ ਸਹੀ ਹੋਵੇ ਪਰ ਅਸੀਂ ਰੱਬ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ੲਿਹ ਅਨੁਮਾਨ ਸਹੀ ਨਾ ਹੋਵੇ ਤੇ ਭਰਵਾਂ ਮੀਂਹ ਪਵੇ।’’ ਜਦੋਂ ਸ੍ਰੀ ਵਰਧਨ ਤੋਂ ਪੁੱਛਿਅਾ ਗਿਅਾ ਕਿ ਕੀ ੲਿਹ ਸੋਕੇ ਵਾਲਾ ਸਾਲ ਹੋ ਸਕਦਾ ਹੈ ਤਾਂ ੳੁਨ੍ਹਾਂ ਕਿਹਾ ਕਿ ੳੁਨ੍ਹਾਂ ਦਾ ਮਹਿਕਮਾ ਸਿਰਫ਼ ਮੌਸਮ ਬਾਰੇ ਭਵਿੱਖਬਾਣੀ ਕਰਦਾ ਹੈ ਤੇ ੳੁਨ੍ਹਾਂ ਹੋਰਨਾਂ ਪੱਖਾਂ ਬਾਰੇ ਕੁਝ ਵੀ ਕਹਿਣ ਤੋਂ ੲਿਨਕਾਰ ਕਰ ਦਿੱਤਾ। ਦੇਸ਼ ਦੇ ਕੁਝ ਰਾਜਾਂ ਵਿੱਚ ਕਿਸਾਨ ਪਹਿਲਾਂ ਹੀ ਸੰਕਟ ਕਾਰਨ ਖੁ਼ਦਕੁਸ਼ੀਅਾਂ ਕਰ ਰਹੇ ਹਨ।  ਪਹਿਲਾਂ ਬੇਮੌਸਮੇ ਮੀਂਹਾਂ ਕਰ ਕੇ ਕਿਸਾਨ ਬੁਰੀ ਤਰਾਂ ਝੰਬੇ ਗੲੇ ਸਨ। ੲਿਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ਼ਸਲੀ ਖਰਾਬੇ ਦਾ ਮੁਅਾਵਜ਼ਾ ਦੇਣ ਦੀਅਾਂ ਸ਼ਰਤਾਂ ਵਿੱਚ ਢਿੱਲ ਦਿੱਤੀ ਸੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲੀ ਕੈਬਨਿਟ ਮੀਟਿੰਗ ਵਿੱਚ ਪ੍ਰਧਾਨ   ਮੰਤਰੀ ਨੇ ਵੱਖ ਵੱਖ ਮੰਤਰਾਲਿਅਾਂ ਤੇ ਵਿਭਾਗਾਂ ਨੂੰ ਹੰਗਾਮੀ ਹਾਲਾਤ ਲੲੀ ਤਿਅਾਰੀਅਾਂ ਕਰਨ ਲੲੀ ਕਿਹਾ ਸੀ।

 

 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement