Advertisement

ਵਿਵਾਦਤ ਐਕਸ਼ਨ ਲਈ

ਨਰਾਇਣ ਦੀ ਸ਼ਿਕਾਇਤ

ਨਵੀਂ ਦਿੱਲੀ 25 ਅਪਰੈਲ-ਵਿਸ਼ਾਖਾਪਟਨਮ ਵਿੱਚ 22 ਅਪਰੈਲ ਨੂੰ ਕੋਲਕਾਤਾ ਨਾੲੀਟਰਾੲੀਡਰਜ਼ ਤੇ ਸਨਰਾੲੀਜ਼ਰਜ਼ ਹੈਦਰਾਬਾਦ ਵਿਚਾਲੇ ਖੇਡੇ ਮੈਚ ਦੌਰਾਨ ਵੈਸਟ ਇੰਡੀਜ਼ ਦੇ ਸਪਿੰਨਰ ਸੁਨੀਲ ਨਰਾਇਣ ਵੱਲੋਂ ਕੀਤੀ ਗੇਂਦਬਾਜ਼ੀ ਦੇ ਅੈਕਸ਼ਨ ਨੂੰ ਸ਼ੱਕੀ ਦੱਸਦਿਆਂ ਮੈਦਾਨੀ ਅੰਪਾਇਰਾਂ ਨੇ ਖੇਡ ਪ੍ਰਬੰਧਕਾਂ ਨੂੰ ੲਿਸ ਦੀ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ਕਰਨ ਵਾਲੇ ਅੰਪਾਇਰਾਂ ਦੇ ਨਾਂ ਰਿਚਰਡ ਇਲਿੰਗਵਰਥ ਤੇ ਵਿਨੀਤ ਕੁਲਕਰਨੀ ਹਨ। ਬੀਸੀਸੀਆੲੀ ਦੇ ਸਕੱਤਰ ਅਨੁਰਾਗ ਠਾਕੁਰ ਨੇ ਵਿੰਡੀਜ਼ ਗੇਂਦਬਾਜ਼ ਦੇ ਅੈਕਸ਼ਨ ਖ਼ਿਲਾਫ਼ ਰਿਪੋਰਟ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨੇਮਾਂ ਮੁਤਾਬਕ ਨਰਾਇਣ ਫਿਲਹਾਲ ਅਗਾਮੀ ਮੈਚਾਂ ਵਿੱਚ ਗੇਂਦਬਾਜ਼ੀ ਕਰ ਸਕਦਾ ਹੈ ਤੇ ਲੋਡ਼ ਪੈਣ ’ਤੇ ੳੁਨ੍ਹਾਂ ਦੀਆਂ ਗੇਂਦਾਂ ਦੀ ਚੇਨੱੲੀ ਦੀ ਬਾਇਓਮਕੈਨੀਕਲ ਪ੍ਰੀਖਣ ਕੇਂਦਰ ਤੋਂ ਜਾਂਚ ਕਰਵਾੲੀ ਜਾ ਸਕਦੀ ਹੈ। ਆੲੀਸੀਸੀ ਦੇ ਨੇਮਾਂ ਮੁਤਾਬਕ ਜੇ ਸੁਨੀਲ ਦੇ ਗੇਂਦਬਾਜ਼ੀ ਐਕਸ਼ਨ ਬਾਰੇ ਮੁਡ਼ ਤੋਂ ਸ਼ਿਕਾਇਤ ਕੀਤੀ ਗੲੀ ਤਾਂ ੳੁਸ ’ਤੇ ਇਕ ਸਾਲ ਲੲੀ ਖੇਡਣ ’ਤੇ ਪਾਬੰਦੀ ਲਗ ਸਕਦੀ ਹੈ। ਨਰਾਇਣ ਦੇ ‘ਦੂਸਰਾ’ ਤੇ ‘ਕੈਰਮ ਬਾਲ’ ਦੋਵਾਂ ’ਤੇ ਹੀ ਨਿਗ੍ਹਾ ਰੱਖੀ ਜਾ ਰਹੀ ਹੈ। ਇਸ ਵੈਸਟ ਇੰਡੀਅਨ ਗੇਂਦਬਾਜ਼ ਨੇ ਆੲੀਪੀਐਲ ਦੇ ਮੌਜੂਦਾ ਸੀਜ਼ਨ ਵਿੱਚ ਛੇ ਮੈਚਾਂ ਵਿੱਚ ਮਹਿਜ਼ ਦੋ ਵਿਕਟ ਲੲੇ ਹਨ

 

 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement