Advertisement

‘ਆਪ’ ਦੀ ਰੈਲੀ ਦੌਰਾਨ

ਕਿਸਾਨ ਵੱਲੋਂ ਖ਼ੁਦਕੁਸ਼ੀ


ਨਵੀਂ  ਦਿੱਲੀ,23 ਅਪਰੈਲ-ਇਥੇ ‘ਆਪ’ ਦੀ ਰੈਲੀ ਦੌਰਾਨ ਇਕ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ। ੳੁਸ ਦੀ ਪਛਾਣ ਰਾਜਸਥਾਨ ਵਾਸੀ ਗਜਿੰਦਰ ਸਿੰਘ ਵਜੋਂ ਹੋਈ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਰੈਲੀ ਦੌਰਾਨ ਦੁਪਹਿਰੇ 2 ਵਜੇ ਗਜਿੰਦਰ ਸਿੰਘ ਮੀਡੀਆ ਲਈ ਬਣੀ ਥਾਂ ਨੇੜੇ ਸੱਜੇ ਪਾਸੇ ਖੜਹੇ ਨਿੰਮ ਦੇ ਦਰੱਖ਼ਤ ਉਪਰ ਚੜ੍ਹ ਗਿਆ। ੳੁਸ ਨੇ ਆਪਣੇ ਚਿੱਟੇ ਰੰਗ ਦੇ ਸਾਫ਼ੇ ਨੂੰ ਨਿੰਮ ਦੇ ਟਾਹਣੇ ਨਾਲ ਬੰਨ੍ਹ ਲਿਆ। ਪਹਿਲਾਂ ਉਸ ਨੇ ਕੁਝ ਨਾਅਰੇ ਲਾਏ ਤੇ ਫਿਰ ਯਕਦਮ ਲਟਕ ਗਿਆ। ਉਸ ਨੂੰ ਤੁਰੰਤ ਨੇੜੇ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ੳੁਸ ਕੋਲੋਂ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ, ਜਿਸ ਵਿੱਚ ਉਸ ਨੇ ਆਪਣੇ ਪਰਿਵਾਰ ਦਾ ਫੋਨ ਨੰਬਰ ਵੀ ਲਿਖਿਆ ਸੀ। ਇਸ ਬਾਰੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇ ਰਾਜਸਥਾਨ ਸਰਕਾਰ ਉਸ ਕਿਸਾਨ ਨੂੰ ਸਹੀ ਮੁਆਵਜ਼ਾ ਦੇ ਦਿੰਦੀ ਤਾਂ ਸ਼ਾਇਦ ਇਹ ਘਟਨਾ ਨਾ ਵਾਪਰਦੀ। ਜਦੋਂ ਉਹ ਹਸਪਤਾਲ ਗਏ ਤਾਂ ਉਦੋਂ ਤੱਕ ਡਾਕਟਰਾਂ ਨੇ ਗਜਿੰਦਰ ਸਿੰੰਘ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਪੁਲੀਸ ਦੇ ਕਮਿਸ਼ਨਰ ਬੀ.ਐਸ. ਬੱਸੀ ਨੂੰ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ। ਕਮਿਸ਼ਨਰ ਨੇ ਤੁਰੰਤ ਨਵੀਂ ਦਿੱਲੀ ਰੇਂਜ ਦੇ ਸੰੰਯੁਕਤ ਪੁਲੀਸ ਕਮਿਸ਼ਨਰ ਨੂੰ ਜਾਂਚ ਲੲੀ ਕਹਿ ਦਿੱਤਾ। ਇਸ ਮੁੱਦੇ ’ਤੇ ਸਿਆਸੀ ਦੂਸ਼ਣਬਾਜ਼ੀ ਵੀ ਸ਼ੁਰੂ ਹੋ ਗੲੀ ਹੈ। ‘ਆਪ’ ਤੇ ਭਾਜਪਾ ਵੱਲੋਂ ਇਕ ਦੂਜੇ ੳੁਤੇ ਦੋਸ਼ ਲਾਏ ਜਾ ਰਹੇ ਹਨ। ਕਾਂਗਰਸ ਨੇ ਗਜਿੰਦਰ ਸਿੰਘ ਦੀ ਮੌਤ ਲੲੀ ‘ਆਪ’ ਤੇ ‘ਭਾਜਪਾ’ ਦੋਵਾਂ ੳੁਤੇ ਨਿਸ਼ਾਨਾ ਸਾਧਿਆ।

 

 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement