Advertisement

ਰਾਹੁਲ ਗਾਂਧੀ ਦੀਅਾਂ

ਛੁੱਟੀਅਾਂ ਖ਼ਤਮ, ਘਰ ਪਰਤੇ

ਨਵੀਂ ਦਿੱਲੀ, 17 ਅਪਰੈਲ-ਕਾਂਗਰਸ ੳੁਪ ਪ੍ਰਧਾਨ ਰਾਹੁਲ ਗਾਂਧੀ 56 ਦਿਨਾਂ ਦੀਅਾਂ ਛੁੱਟੀਅਾਂ ਤੋਂ ਬਾਅਦ ਅੱਜ ਘਰ ਪਰਤ ਅਾੲੇ ਹਨ। ੳੁਨ੍ਹਾਂ ਲੲੀ ਅਾੳੁਣ ਵਾਲੇ ਦਿਨ ਚੁਣੌਤੀਅਾਂ ਭਰੇ ਜਾਪਦੇ ਹਨ ਪਰ ਲਗਾਤਾਰ ਹਾਰਾਂ ਤੋਂ ਬਾਅਦ ਝੰਬੇ ਕਾਂਗਰਸੀਅਾਂ ਨੂੰ ਭਰੋਸਾ ਹੈ ਕਿ ਰਾਹੁਲ ਗਾਂਧੀ (44) ਪਾਰਟੀ ਨੂੰ ਮੁੜ ਪੈਰਾਂ ਸਿਰ ਕਰ ਦੇਣਗੇ।
ਸ੍ਰੀ ਗਾਂਧੀ ਅੱਜ ਸਵੇਰੇ ਸਵਾ 11 ਵਜੇ ਥਾੲੀ ੲੇਅਰਵੇਜ਼ ਦੀ ੳੁਡਾਣ ਰਾਹੀਂ ਬੈਂਕਾਕ ਤੋਂ ੲਿਥੇ ਪੁੱਜੇ। ਪਾਰਟੀ ਵਰਕਰਾਂ ਨੇ ੳੁਨ੍ਹਾਂ ਦੀ ਰਿਹਾੲਿਸ਼ ਦੇ ਬਾਹਰ ਅਾਤਿਸ਼ਬਾਜ਼ੀ ਚਲਾ ਕੇ ਅਤੇ ਢੋਲ ਵਜਾ ਕੇ ੳੁਨ੍ਹਾਂ ਦੀ ਅਾਮਦ ’ਤੇ ਜਸ਼ਨ ਮਨਾੲੇ। ਰਾਹੁਲ ਗੱਡੀ ਦੀ ਪਿਛਲੀ ਸੀਟ ’ਤੇ ਬੈਠੇ ਹੋੲੇ ਸਨ। ੳੁਹ ਪੱਤਰਕਾਰਾਂ ਨਾਲ ਗੱਲਬਾਤ ਕੀਤੇ ਬਿਨਾਂ ਹੀ 12 ਤੁਗਲਕ ਲੇਨ ਸਥਿਤ ਰਿਹਾੲਿਸ਼ ਅੰਦਰ ਦਾਖ਼ਲ ਹੋ ਗੲੇ। ਘਰ ਅੰਦਰ ੳੁਨ੍ਹਾਂ ਦੀ ਮਾਤਾ ਅਤੇ ਕਾਂਗਰਸ ਪ੍ਰਧਾਨ ਸੋਨੀਅਾ ਗਾਂਧੀ ਤੇ ਭੈਣ ਪ੍ਰਿਅੰਕਾ ਗਾਂਧੀ ੳੁਡੀਕ ਕਰ ਰਹੇ ਸਨ।ੲਿਹ ਅਜੇ ਤਕ ਨਹੀਂ ਪਤਾ ਲਗ ਸਕਿਅਾ ਕਿ ੳੁਹ ਛੁੱਟੀਅਾਂ ਕਿਥੇ ਬਿਤਾੳੁਣ ਗੲੇ ਸਨ। ਸੰਸਦ ਦੇ ਬਜਟ ੲਿਜਲਾਸ ਤੋਂ ੲਿਕ ਦਿਨ ਪਹਿਲਾਂ ਰਾਹੁਲ ਗਾਂਧੀ ਛੁੱਟੀ ਲੈ ਕੇ ਚਲੇ ਗੲੇ ਸਨ। ੳੁਸ ਸਮੇਂ ਕਾਂਗਰਸ ਨੇ ਕਿਹਾ ਸੀ ਕਿ ੳੁਹ ਤਰੋ ਤਾਜ਼ਾ ਹੋਣ ਲੲੀ ਗੲੇ ਹਨ। ਹੁਣ ੳੁਨ੍ਹਾਂ ਦੇ ਅੈਤਵਾਰ ਨੂੰ ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ ’ਚ ਕੀਤੀ ਜਾ ਰਹੀ ਰੈਲੀ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।ੳੁਧਰ ਭਾਜਪਾ ਨੇ ਰਾਹੁਲ ਗਾਂਧੀ ਦੀ ਵਾਪਸੀ ਦਾ ਸਵਾਗਤ ਤਨਜ਼ ਕਸਦਿਅਾਂ ਕੀਤਾ ਅਤੇ ਕਿਹਾ ਕਿ ੳੁਹ ਲੋਕਾਂ ਨੂੰ ਜਵਾਬ ਦੇਣ ਕਿ ੳੁਹ ਸਿਅਾਸਤ ’ਚ ਰਹਿਣਾ ਚਾਹੁੰਦੇ ਹਨ ਜਾਂ ਨਹੀਂ। ਪਾਰਟੀ ਤਰਜਮਾਨ ਸੰਬਿਤ ਪਾਤਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਰਾਹੁਲ ਅਾਪਣੇ ਅਾਪਣੇ ਭਵਿੱਖ ਨੂੰ ਲੈ ਕੇ ਦੁਚਿੱਤੀ ’ਚ ਹਨ। ਭਾਜਪਾ ਅਾਗੂ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਕਾਂਗਰਸ ਲੲੀ ੲਿਹ ਚਿੰਤਾ ਵਾਲੀ ਗੱਲ ਹੈ ਕਿ ਰਾਹੁਲ ਕਦੇ ਗਾੲਿਬ ਅਤੇ ਮੁੜ ਹਾਜ਼ਰ ਹੋ ਜਾਂਦੇ ਹਨ। ਸ਼ਿਵ ਸੈਨਾ ਅਾਗੂ ਸੰਜੈ ਰਾੳੂਤ ਨੇ ਕਿਹਾ ਕਿ ਰਾਹੁਲ ਨੂੰ ਦੇਸ਼ ਦੀ ਫਿਕਰ ਛੱਡ ਕੇ ਅਾਪਣੀ ਪਾਰਟੀ ਅਤੇ ਅਾਪਣੇ ਬਾਰੇ ਚਿੰਤਾ ਕਰਨੀ ਚਾਹੀਦੀ ਹੈ।

 

 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement