Advertisement

ਮੋਦੀ ਦੀ ਹਾਜ਼ਰੀ ’ਚ ਮੁਲਾਇਮ-ਲਾਲੂ

ਦੇ ਰਿਸ਼ਤੇ ਹੋਏ ਹੋਰ ਗੂੜ੍ਹੇ


ਸੈਫਈ, 22 ਫਰਵਰੀ-ਸਮਾਜਵਾਦੀ ਪਾਰਟੀ ਸੁਪਰੀਮੋ ਮੁਲਾਇਮ ਸਿੰਘ ਯਾਦਵ ਦੇ ਪੋਤੇ ਤੇਜਪ੍ਰਤਾਪ ਯਾਦਵ ਅਤੇ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਰਾਜ ਲਕਸ਼ਮੀ ਦੇ ਵਿਆਹ ਸਮਾਗਮ  ਤੋਂ ਪਹਿਲਾਂ ਅੱਜ ਹੋਏ ਤਿਲਕ ਸਮਾਰੋਹ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਕਈ ਆਗੂਆਂ ਤੇ ਹਸਤੀਆਂ ਨੇ ਸ਼ਿਰਕਤ ਕੀਤੀ। ਸ੍ਰੀ ਯਾਦਵ ਨੇ ਸ੍ਰੀ ਮੋਦੀ ਨੂੰ ਸ਼ਾਲ ਭੇਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਮੈਨਪੁਰੀ ਤੋਂ ਸੰਸਦ ਮੈਂਬਰ ਤੇਜ ਪ੍ਰਤਾਪ ਦੇ ਵਿਆਹ ਸਮਾਗਮ  ’ਚ ਮੋਦੀ ਕਰੀਬ ਪੌਣੇ ਘੰਟੇ ਤੱਕ ਹਾਜ਼ਰ ਰਹੇ। ਇਸ ਮੌਕੇ ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ, ਅਮਰ ਸਿੰਘ, ਯੂਪੀ ਦੇ ਰਾਜਪਾਲ ਰਾਮ ਨਾਇਕ, ਜਨਤਾ ਦਲ (ਯੂ) ਪ੍ਰਧਾਨ ਸ਼ਰਦ ਯਾਦਵ, ਸਾਬਕਾ ਮੁੱਖ ਮੰਤਰੀ ਬਾਬੂ ਲਾਲ ਗੌੜ, ਰਘੂਵੰਸ਼ ਪ੍ਰਸਾਦ ਸਿੰਘ, ਨਰਾਇਣ ਦੱਤ ਤਿਵਾੜੀ, ਅਮਿਤਾਭ ਬੱਚਨ ਤੇ ਹੋਰ ਹਸਤੀਆਂ ਵੀ ਹਾਜ਼ਰ ਸਨ। ਤੇਜਪ੍ਰਤਾਪ ਅਤੇ ਰਾਜ ਲਕਸ਼ਮੀ ਦਾ 26 ਫਰਵਰੀ ਨੂੰ ਦਿੱਲੀ ’ਚ ਵਿਆਹ ਹੋਣਾ ਹੈ।

 

 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement