Advertisement

ਭਾਰਤ ਵਿੱਚ ਕੁਦਰਤੀ ਆਫ਼ਤਾਂ

ਕਰਕੇ 21 ਲੱਖ ਲੋਕ ਉਜੜੇ

ਸੰਯੁਕਤ ਰਾਸ਼ਟਰ,19 ਸਤੰਬਰ - ਭਾਰਤ ਵਿੱਚ ਪਿਛਲੇ ਸਾਲ ਕੁਦਰਤੀ ਆਫਤਾਂ ਕਰਕੇ 21 ਲੱਖ 40 ਹਜ਼ਾਰ ਲੋਕਾਂ ਨੂੰ ਹਿਜਰਤ ਕਰਨੀ ਪਈ ਸੀ। ਸੰਯੁਕਤ ਰਾਸ਼ਟਰ ਸਮਰਪਿਤ ਰਿਪੋਰਟ ’ਚ ਇਹ ਖੁਲਾਸਾ ਹੋਇਆ ਹੈ। ਪਿਛਲੇ ਸਾਲ ਫਿਲਪੀਨਜ਼ ਅਤੇ ਚੀਨ ਤੋਂ ਬਾਅਦ ਭਾਰਤ ’ਚ ਸਭ ਤੋਂ ਵੱਧ ਲੋਕ ਦਰ ਬਦਰ ਹੋਏ ਸਨ।
ਆਫ਼ਤਾਂ ਦੌਰਾਨ ਉਜੜੇ ਲੋਕਾਂ ਬਾਰੇ ਆਲਮੀ ਅੰਦਾਜ਼ੇ ਬਾਰੇ ਜਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ 2013 ’ਚ ਜ਼ਲਜ਼ਲੇ ਜਾਂ ਕੁਦਰਤੀ ਕਰੋਪਿਆਂ ਕਰਕੇ ਦੁਨੀਆਂ ਭਰ ’ਚ ਦੋ ਕਰੋੜ 20 ਲੱਖ ਲੋਕਾਂ ਨੂੰ ਉਜੜਨਾ ਪਿਆ ਸੀ।ਸਾਲ 2008 ਤੋਂ 2013 ਵਿਚਕਾਰ ਭਾਰਤ ’ਚੋਂ ਕੁੱਲ ਦੋ ਕਰੋੜ 61 ਲੱਖ ਤੋਂ ਵੱਧ ਲੋਕ ਉਜੜੇ ਸਨ। ਪਹਿਲੇ ਨੰਬਰ ’ਤੇ ਚੀਨ ’ਚ ਪੰਜ ਕਰੋੜ 42 ਲੱਖ ਤੋਂ ਵੱਧ ਲੋਕਾਂ ਦਾ ਉਜਾੜਾ ਹੋਇਆ ਸੀ।ਪਿਛਲੇ ਸਾਲ ਸੰਘਰਸ਼ਾਂ ਅਤੇ ਹਿੰਸਾ ਕਾਰਨ ਭਾਰਤ ’ਚ 64 ਹਜ਼ਾਰ ਲੋਕਾਂ ਦਾ ਉਜਾੜਾ ਹੋਇਆ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਏਸ਼ੀਆ ’ਚ 2008 ਤੋਂ 2013 ਦੌਰਾਨ 80.9 ਫ਼ੀਸਦੀ ਲੋਕਾਂ ਦਾ ਉਜਾੜਾ ਹੋਇਆ ਸੀ। ਇਸ ਖ਼ਿਤੇ ’ ਚ ਪਿਛਲੇ ਸਾਲ 14 ਵੱਡੀਆਂ ਆਫ਼ਤਾਂ  ਆਈਆਂ ਅਤੇ ਫਿਲਪੀਨਜ਼, ਚੀਨ, ਭਾਰਤ, ਬੰਗਲਾਦੇਸ਼ ਅਤੇ ਵੀਅਤਨਾਮ ’ਚ ਸਭ ਤੋਂ ਵੱਧ ਉਜਾੜਾ ਹੋਇਆ।ਰਿਪੋਰਟ ’ਚ ਉਜਾੜੇ ਨੂੰ ਰੋਕਣ ਲਈ ਸੁਝਾਅ ਦਿੱਤੇ ਗਏ ਹਨ। ਆਫ਼ਤਾਂ ਦੇ ਖ਼ਤਰੇ ਨੂੰ ਘੱਟ ਕਰਨ ਅਤੇ ਮੌਸਮ ਦੇ ਬਦਲਦੇ ਸੁਭਾਅ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ ਹੈ।ਰਿਪੋਰਟ ਮੁਤਾਬਕ ਅਮੀਰ ਅਤੇ ਗਰੀਬ ਮੁਲਕਾਂ ਦੋਹਾਂ ’ਤੇ ਉਜਾੜੇ ਦਾ ਅਸਰ ਪਿਆ ਹੈ ਪਰ ਵਿਕਾਸਸ਼ੀਲ ਮੁਲਕਾਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਹੈ।


 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

 

Random Video 

Latest Added Magzine 

Advertisement

Advertisement
Advertisement
Advertisement