ਦੁਬਈ ਓਪਨ: ਸੇਰੇਨਾ ਦਾ

ਆਖਰੀ ਅੱਠਾਂ ਵਿੱਚ ਦਾਖ਼ਲਾ


ਦੁਬਈ, 20 ਫਰਵਰੀ - ਸੱਟ ਤੋਂ  ਉੱਭਰ ਕੇ ਕੋਰਟ ਵਿੱਚ ਪਰਤੀ ਵਿਸ਼ਵ ਦੀ ਅੱਵਲ ਨੰਬਰ ਟੈਨਿਸ ਖਿਡਾਰਨ ਅਮਰੀਕਾ ਦੀ ਸੇਰੇਨਾ ਵਿਲੀਅਮਜ਼ ਨੇ ਦੁਬਈ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲ ਵਰਗ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਟੂਰਨਾਮੈਂਟ ’ਚ ਵਾਈਲਡ ਕਾਰਡ ਰਾਹੀਂ ਦਾਖ਼ਲ ਹੋਈ ਸੇਰੇਨਾ ਨੇ ਦੂਜੇ ਗੇੜ ਵਿੱਚ ਰੂਸ ਦੀ ਏਕਾਤੇਰੀਨਾ ਮਾਕਾਰੋਵਾ ਨੂੰ 7-6, 6-0 ਨਾਲ ਸ਼ਿਕਸਤ ਦਿੱਤੀ ਹੈ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਆਸਟਰੇਲੀਅਨ ਓਪਨ ਦੌਰਾਨ ਸੇਰੇਨਾ ਦੀ ਪਿੱਠ ’ਤੇ ਸੱਟ ਲੱਗ ਗਈ ਸੀ। ਇਸ ਬਾਅਦ ਉਹ ਪਹਿਲੀ ਵਾਰ ਇਸ ਟੂਰਨਾਮੈਂਟ ’ਚ ਖੇਡ ਰਹੀ ਹੈ।ਸੇਰੇਨਾ ਨੇ ਮੈਚ ਜਿੱਤਣ ਬਾਅਦ ਕਿਹਾ, ‘‘ਪਹਿਲੇ ਸੈੱਟ ਵਿੱਚ ਮੈਨੂੰ ਕੁਝ ਮੁਸ਼ਕਲ ਹੋਈ ਪਰ ਮੇਰਾ ਸਰੀਰ ਫਿਲਹਾਲ ਠੀਕ ਹੈ। ਮੈਨੂੰ ਲਗਾਤਾਰ ਖੇਡਣਾ ਚਾਹੀਦਾ ਹੈ ਤਾਂ ਜੋ ਮੈਂ ਖੇਡ ਮੁਤਾਬਕ ਖ਼ੁਦ ਨੂੰ ਢਾਲ ਸਕਾਂ।’’ ਵਿਸ਼ਵ ਦੀ 24ਵੇਂ ਨੰਬਰ ਦੀ ਖਿਡਾਰਨ ਮਾਕਾਰੋਵਾ ਨੇ ਪਹਿਲੀ ਗੇਮ ਵਿੱਚ ਸੇਰੇਨਾ ਦੀ ਸਰਵਿਸ ਤੋੜੀ ਅਤੇ ਇਕ ਸਮੇਂ ਸੈੱਟ 5-4 ’ਤੇ ਪਹੁੰਚ ਗਿਆ ਸੀ। ਪਰ ਇਸ ਬਾਅਦ ਰੂਸੀ ਖਿਡਾਰਨ ਨੇ ਫਾਲਟ ਕਰ ਦਿੱਤਾ, ਜਿਸ ਨਾਲ ਸੇਰੇਨਾ ਨੇ ਸਕੋਰ 5-5 ਕਰ ਦਿੱਤਾ। ਇਸ ਬਾਅਦ ਅਮਰੀਕੀ  ਖਿਡਾਰਨ ਨੇ 12ਵੀਂ ਗੇਮ ’ਚ ਮਾਕਾਰੋਵਾ ਦੀ ਸਰਵਿਸ ’ਤੇ ਸੈੱਟ ਪੁਆਇੰਟ ਹਾਸਲ ਕੀਤਾ। ਟਾਈਬਰੇਕ ਰਾਹੀਂ ਸੇਰੇਨਾ ਨੇ ਇਹ ਸੈੱਟ ਆਪਣੇ ਨਾਂ ਕਰ ਲਿਆ।ਦੂਜੇ ਸੈੱਟ ਵਿੱਚ ਸੇਰੇਨਾ ਨੇ ਮਾਕਾਰੋਵਾ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ ਅਤੇ ਇਕਤਰਫ਼ਾ ਅੰਦਾਜ਼ ’ਚ 6-0 ਨਾਲ ਦੂਜਾ ਸੈੱਟ ਵੀ ਜਿੱਤ ਲਿਆ। ਇਸ ਦੌਰਾਨ ਸਰਬੀਆ ਦੀ ਐਨਾ ਇਵਾਨੋਵਿਕ ਨੇ ਜਰਮਨੀ ਦੀ ਐਂਜਲਿਕ ਕਰਬਰ ਨੂੰ 3-6, 6-3, 7-6 ਨਾਲ ਹਰਾ ਕੇ ਦੂਜੇ ਗੇੜ ’ਚ ਦਾਖਲਾ ਹਾਸਲ ਕਰ ਲਿਆ ਹੈ। ਡੈਨਮਾਰਕ ਦੀ ਕੈਰੋਲੀਨ ਵੋਜ਼ਨਿਆਕੀ ਨੇ ਜਰਮਨੀ ਦੀ ਸਬਾਈਨ ਲੇਸਿਕੀ ਨੂੰ 2-6, 6-3, 6-3 ਨਾਲ ਸ਼ਿਕਸਤ ਦਿੱਤੀ।ਮਹਿਲਾਵਾਂ ਦੇ ਸਿੰਗਲ ਵਰਗ ਦੇ ਇਕ ਹੋਰ ਮੈਚ ਵਿੱਚ ਬੈਲਜੀਅਮ ਦੀ ਕਸਟਰਨ ਫਿਲਪਕੇਂਜ, ਇਟਲੀ ਦੀ ਫਲਾਵੀਆ ਪੇਨੇਟਾ, ਜਰਮਨੀ ਦੀ ਏਨਿਆ ਬੇਕ, ਸਰਬੀਆ ਦੀ ਯੇਲੇਨਾ ਯਾਂਕੋਵਿਚ ਅਤੇ ਫਰਾਂਸ ਦੀ ਐਲਾਈਜ਼ ਕੋਰਨਟ ਨੇ ਵੀ ਆਪਣੇ-ਆਪਣੇ ਮੈਚ ਜਿੱਤ ਕੇ ਦੂਜੇ ਗੇੜ ’ਚ ਦਾਖਲਾ ਹਾਸਲ ਕਰ ਲਿਆ ਹੈ।

 

English News 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

Punjab News(ਪੰਜਾਬ ਖ਼ਬਰਾਂ):: 

 

 

Random Video 

WORLD MARKETS 

Receive Newsletter & Updates 

Sample Newsletter


Receive HTML?

Advertisement
Advertisement
Advertisement
maillot de foot pas cher maillot de foot pas cher maillot de foot pas cher maillot de foot pas cher maillot de foot pas cher scarpe nike air max outlet scarpe nike air max outlet scarpe nike air max outlet scarpe nike air max outlet scarpe nike air max outlet scarpe nike air max outlet nike tn pas cher nike tn pas cher nike tn pas cher nike tn pas cher air max pas cher air max pas cher stone island outlet stone island outlet stone island outlet stone island outlet stone island outlet stone island outlet barbour paris barbour paris barbour paris barbour paris barbour paris piumini peuterey outlet piumini peuterey outlet piumini peuterey outlet piumini peuterey outlet piumini peuterey outlet canada goose pas cher canada goose pas cher canada goose pas cher canada goose pas cher canada goose pas cher canada goose pas cher woolrich outlet online piumini woolrich outlet moncler outlet online moncler outlet piumini moncler outlet moncler outlet online peuterey outlet online peuterey outlet pop canvas art mcm outlet online moose knuckles outlet