ਰਹਾਣੇ ਦੇ ਸੈਂਕੜੇ ਸਦਕਾ ਭਾਰਤ ਫਰੰਟ ਫੁੱਟ ’ਤੇ
ਪਹਿਲੀ ਪਾਰੀ ਵਿੱਚ ਭਾਰਤ ਨੂੰ ਨਿਊਜ਼ੀਲੈਂਡ ’ਤੇ 246 ਦੌੜਾਂ ਦੀ ਲੀਡ


ਵਲਿੰਗਟਨ, 16 ਫਰਵਰੀ - ਨੰਬਰ 7 ਉਪਰ ਬੱਲੇਬਾਜ਼ੀ ਕਰਨ ਉਤਰੇ ਅਜਿਨਕਿਆ ਰਹਾਣੇ ਦੇ ਪਹਿਲੇ ਟੈਸਟ ਸੈਂਕੜੇ (118) ਦੇ ਦਮ ’ਤੇ ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਦੇ ਦੂਜ ਦਿਨ ਅੱਜ 438 ਦੌੜਾਂ ਬਣਾ ਕੇ ਆਪਣਾ ਸ਼ਿਕੰਜਾ ਮਜ਼ਬੂਤ ਕਰ ਲਿਆ।ਮੈਚ ਦੇ ਦੂਜੇ ਦਿਨ ਬੱਲੇਬਾਜ਼ੀ ਦੇ ਬਿਹਤਰੀਨ ਪ੍ਰਦਰਸ਼ਨ ਮਗਰੋਂ ਮੇਜ਼ਬਾਨ ਟੀਮ ਨਿਊਜ਼ੀਲੈਂਡ ਨੇ ਟੀਮ ਇੰਡੀਆ ਨੂੰ ਦੁਪਹਿਰ ਦੇ ਖਾਣੇ ਮਗਰੋਂ ਆਊਟ ਕਰ ਦਿੱਤਾ। ਭਾਰਤ ਨੇ ਪਹਿਲੀ ਪਾਰੀ ਵਿੱਚ 102.24 ਓਵਰਾਂ ਵਿੱਚ ਕੁੱਲ 438 ਦੌੜਾਂ ਬਣਾ ਕੇ ਨਿਊਜ਼ੀਲੈਂਡ ਉਪਰ 246 ਦੌੜਾਂ  ਦੀ ਮਜ਼ਬੂਤ ਲੀਡ ਲੈ ਲਈ ਹੈ।
ਇਸ ਮਗਰੋਂ ਨਿਊਜ਼ੀਲੈਂਡ ਨੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਦੂਜੀ ਪਾਰੀ ਵਿੱਚ ਇਕ ਵਿਕਟ ਗੁਆ ਕੇ 24 ਦੌੜਾਂ ਬਣਾ ਲਈਆਂ। ਨਿਊਜ਼ੀਲੈਂਡ ਹਾਲੇ ਭਾਰਤ ਤੋਂ 224 ਦੌੜਾਂ ਪਿੱਛੇ ਹੈ, ਜਦਕਿ ਉਸ ਕੋਲ 9 ਵਿਕਟਾਂ ਬਾਕੀ ਹਨ। ਹਾਮਿਸ਼ ਰਦਰਫੋਰਡ 18 ਤੇ ਕੇਨ ਵਿਲੀਅਮਸਨ 4 ਦੌੜਾਂ ਬਣਾ ਕੇ ਖੇਡ ਰਹੇ ਹਨ।ਦੂਜੇ ਦਿਨ ਮੈਚ ਦੇ ਹੀਰੋ ਰਹੇ ਰਹਾਣੇ ਨੇ ਕੋਰੀ ਐਂਡਰਸਨ ਦੀ ਗੇਂਦ ਉਪਰ ਆਪਣਾ 15ਵਾਂ ਚੌਕਾ ਮਾਰ ਕੇ ਜਿਵੇਂ ਹੀ ਸੈਂਕੜਾ ਪੂਰਾ ਕੀਤਾ ਤਾਂ ਪੂਰੀ ਭਾਰਤੀ ਟੀਮ ਨੇ ਖੜ੍ਹੇ ਹੋ ਕੇ ਉਸ ਦੀ ਹੌਸਲਾ-ਅਫਜ਼ਾਈ ਕੀਤੀ। ਰਹਾਣੇ ਨੇ ਵੀ ਹਵਾ ਵਿੱੱਚ ਬੱਲਾ ਲਹਿਰਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਤੋਂ ਪਹਿਲਾਂ ਡਰਬਨ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ 96 ਦੌੜਾਂ ਦੀ ਆਪਣੀ ਸਰਵੋਤਮ ਪਾਰੀ ਖੇਡੀ ਸੀ। 7ਵੇਂ ਨੰਬਰ  ’ਤੇ ਬੱਲੇਬਾਜ਼ੀ ਕਰਦਿਆਂ ਵੀ ਉਸ ਨੇ ਬੇਝਿਜਕ ਹੋ ਕੇ ਪੂਰੇ ਆਤਮ- ਵਿਸ਼ਵਾਸ ਨਾਲ ਖੇਡ ਦਿਖਾਈ। ਉਸ ਨੇ 158 ਗੇਂਦਾਂ ਵਿੱਚ 17 ਚੌਕੇ ਤੇ ਇਕ ਛੱਕਾ ਮਾਰ ਕੇ 118 ਦੌੜਾਂ ਬਣਾਈਆਂ। ਨਿਊਜ਼ੀਲੈਂਡ ਲਈ ਖਤਰਾ ਬਣੇ ਰਹਾਣੇ ਨੂੰ ਟਿਮ ਸਾਊਦੀ ਨੇ ਬੀਜੇ ਵਾਟਲਿੰਗ ਦੇ ਹੱਥੋਂ ਕੈਚ ਕਰਵਾ ਲਿਆ। ਇਸ ਤੋਂ ਪਹਿਲਾਂ ਦਿਨ ਦੀ ਸ਼ੁਰੂਆਤ ਵਿੱਚ ਭਾਰਤ ਨੇ ਆਪਣੀ ਪਹਿਲੀ ਪਾਰੀ 100 ਦੌੜਾਂ ਤੇ ਦੋ ਵਿਕਟਾਂ ਤੋਂ ਅੱਗੇ ਸ਼ੁਰੂ ਕੀਤੀ। ਓਪਨਰ ਸ਼ਿਖਰ ਧਵਨ ਨੇ ਨਾਬਾਦ 71 ਤੇ ਇਸ਼ਾਂਤ ਸ਼ਰਮਾ ਨੇ 3 ਦੌੜਾਂ ਤੋਂ ਅੱਗੇ ਖੇਡਦਿਆਂ ਦੌੜਾਂ ਦੀ ਰਫ਼ਤਾਰ ਤੇਜ਼ ਕੀਤੀ। ਧਵਨ 98 ’ਤੇ ਤੇ ਇਸ਼ਾਂਤ 26 ਦੌੜਾਂ ’ਤੇ ਆਊਟ ਹੋ ਗਿਆ।
ਦੂਜੀ ਪਾਰੀ ਵਿੱਚ ਨਿਊਜ਼ੀਲੈਂਡ ਦੀ ਇਕੋ-ਇਕ ਵਿਕਟ ਤਜਰਬੇਕਾਰ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੇ ਲਈ। ਉਸ ਨੇ ਓਪਨਰ ਪੀਟਰ ਫ਼ਲਟਨ ਨੂੰ ਇਕ ਦੌੜ ’ਤੇ ਆਊਟ ਕਰਕੇ ਭਾਰਤ ਨੂੰ ਪਹਿਲੀ ਕਾਮਯਾਬੀ ਦਿਵਾਈ ਤੇ ਨਿਊਜ਼ੀਲੈਂਡ ’ਤੇ ਦਬਾਅ ਪਾਇਆ। ਮੈਚ ਦੇ ਪਹਿਲੇ ਦਿਨ ਜਿੱਥੇ ਭਾਰਤੀ ਗੇਂਦਬਾਜ਼ਾਂ ਇਸ਼ਾਂਤ ਤੇ ਸ਼ਮੀ ਦੀ ਚਰਚਾ ਰਹੀ, ਉੱਥੇ ਦੂਜੇ ਦਿਨ ਭਾਰਤੀ ਬੱਲੇਬਾਜ਼ਾਂ ਨੇ ਕਮਾਲ ਕੀਤਾ। ਟੈਸਟ ਦੇ ਪਹਿਲੇ ਦਿਨ ਭਾਰਤ ਨੇ ਮੁਰਲੀ ਵਿਜੈ (2) ਤੇ ਚੇਤੇਸ਼ਵਰ ਪੁਜਾਰਾ (19) ਦੀਆਂ ਵਿਕਟਾਂ ਗੁਆ ਦਿੱਤੀਆਂ। ਧਵਨ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਤੀਜੀ ਵਿਕਟ ਲਈ ਇਸ਼ਾਂਤ ਨਾਲ 57 ਦੌੜਾਂ ਜੋੜੀਆਂ। ਇਸ਼ਾਂਤ ਦੇ ਆਊਟ ਹੋਣ ਮਗਰੋਂ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਬੱਲੇਬਾਜ਼ੀ ਕ੍ਰਮ ਵਿੱਚ ਜੋ ਵੀ ਬਦਲਾਅ ਕੀਤੇ ਉਸ ਦਾ ਉਸ ਨੂੰ ਪੂਰਾ ਲਾਭ ਹੋਇਆ। ਪੰਜਵੇਂ ਨੰਬਰ ’ਤੇ  ਉਤਾਰੇ ਵਿਰਾਟ ਕੋਹਲੀ ਨੇ 38 ਦੌੜਾਂ ਬਣਾਈਆਂ। ਦੂਜੇ ਪਾਸੇ ਟਿਕੇ ਹੋਏ ਰਹਾਣੇ ਨੇ ਵਿਰਾਟ ਨਾਲ ਰਲ ਕੇ ਛੇਵੀਂ ਵਿਕਟ ਲਈ 63 ਤੇ ਕਪਤਾਨ ਧੋਨੀ ਨਾਲ 7ਵੀਂ ਵਿਕਟ ਲਈ 102 ਦੌੜਾਂ ਦੀਆਂ ਭਾਈਵਾਲੀਆਂ ਕੀਤੀਆਂ। ਧੋਨੀ ਨੇ ਵੀ 68 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਖਾਤਾ ਖੋਲ੍ਹੇ ਬਗੈਰ  ਹੀ ਪੈਵੇਲੀਅਨ ਪਰਤ ਆਇਆ। ਨਿਊਜ਼ੀਲੈਂਡ ਵੱਲੋਂ ਟਰੇਂਟ ਵੋਲਟ ਨੇ 26 ਓਵਰਾਂ ਵਿੱਚ 99 ਦੌੜਾਂ ਦੇ ਕੇ 3, ਸਾਊਦੀ ਨੇ 93 ਦੌੜਾਂ ਦੇ ਕੇ 3 ਤੇ ਵੈਗਨਰ ਨੇ 106 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਨਿਸ਼ਾਮ ਨੂੰ ਇਕ ਵਿਕਟ ਮਿਲੀ।

 

English News 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

Punjab News(ਪੰਜਾਬ ਖ਼ਬਰਾਂ):: 

 

 

Random Video 

WORLD MARKETS 

Receive Newsletter & Updates 

Sample Newsletter


Receive HTML?

Advertisement
Advertisement
Advertisement
maillot de foot pas cher maillot de foot pas cher maillot de foot pas cher maillot de foot pas cher maillot de foot pas cher scarpe nike air max outlet scarpe nike air max outlet scarpe nike air max outlet scarpe nike air max outlet scarpe nike air max outlet scarpe nike air max outlet nike tn pas cher nike tn pas cher nike tn pas cher nike tn pas cher air max pas cher air max pas cher stone island outlet stone island outlet stone island outlet stone island outlet stone island outlet stone island outlet barbour paris barbour paris barbour paris barbour paris barbour paris piumini peuterey outlet piumini peuterey outlet piumini peuterey outlet piumini peuterey outlet piumini peuterey outlet canada goose pas cher canada goose pas cher canada goose pas cher canada goose pas cher canada goose pas cher canada goose pas cher woolrich outlet online piumini woolrich outlet moncler outlet online moncler outlet piumini moncler outlet moncler outlet online peuterey outlet online peuterey outlet pop canvas art mcm outlet online moose knuckles outlet