ਕੇਜਰੀਵਾਲ ਮੁੱਖ ਮੰਤਰੀ ਤੋਂ

ਮੁੜ ਬਣੇ ਆਮ ਆਦਮੀ


ਨਵੀਂ ਦਿੱਲੀ, 15 ਫਰਵਰੀ - ਸ੍ਰੀ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ’ਚ ਜਨ ਲੋਕਪਾਲ ਬਿੱਲ ’ਤੇ ਹੋਈ ਹਾਰ ਮਗਰੋਂ ਅੱਜ ਦਿੱਲੀ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਆਪਣੇ ਮੰਤਰੀ ਮੰਡਲ ਦੇ ਫੈਸਲੇ ਮਗਰੋਂ ਵਿਧਾਨ ਸਭਾ ਭੰਗ ਕਰਨ ਤੇ ਨਵੇਂ ਸਿਰ ਤੋਂ ਚੋਣਾਂ ਕਰਾਉਣ ਦੀ ਸਿਫਾਰਸ਼ ਕਰ ਦਿੱਤੀ ਹੈ। ਸਿਰਫ 49 ਦਿਨ ਚੱਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਇਸ ਭ੍ਰਿਸ਼ਟਾਚਾਰ ਵਿਰੋਧੀ ਬਿੱਲ ਖਿਲਾਫ ਕਾਂਗਰਸ ਤੇ ਭਾਜਪਾ ਘਿਓ-ਖਿਚੜੀ ਹੋ ਗਏ ਤੇ ਉਨ੍ਹਾਂ ਨੇ ਰਲ ਕੇ ਬਿੱਲ ਨੂੰ ਪੇਸ਼ ਹੋਣ ਤੋਂ ਪਹਿਲਾਂ ਹੀ 27-42 ਨਾਲ ਡੇਗ ਦਿੱਤਾ, ਜਿਸ ਕਾਰਨ ਬਿੱਲ ਸਦਨ ’ਚ ਪੇਸ਼ ਨਾ ਹੋ ਸਕਿਆ ਤੇ ਆਪ ਸਰਕਾਰ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ। ਮੁੱਖ ਮੰਤਰੀ ਨੇ ਕੈਬਨਿਟ ਦੀ ਮੀਟਿੰਗ ਦੇ ਤੁਰੰਤ ਮਗਰੋਂ ਆਪਣਾ ਅਸਤੀਫਾ ਉਪ ਰਾਜਪਾਲ ਨਜੀਬ ਜੰਗ ਨੂੰ ਭੇਜ ਦਿੱਤਾ।
ਇਸ ਤੋਂ ਪਹਿਲਾਂ ਸ੍ਰੀ ਕੇਜਰੀਵਾਲ ਨੇ ਵਿਧਾਨ ਸਭਾ ਵਿੱਚ ਬਿੱਲ ਡਿੱਗਣ ਮਗਰੋਂ ਦਿੱਤੇ ਭਾਸ਼ਨ ਵਿੱਚ ਅਸਤੀਫਾ ਦੇਣ ਦੇ ਕਈ ਵਾਰ ਸੰਕੇਤ ਦੇ ਦਿੱਤੇ ਸਨ। ਉਨ੍ਹਾਂ ਕਿਹਾ, ‘‘ਅੱਜ ਦੇ ਹਾਲਾਤ ਤੋਂ ਲਗਦਾ ਹੈ ਕਿ ਇਹ ਸਾਡਾ ਆਖਰੀ ਸੈਸ਼ਨ ਹੋਵੇਗਾ। ਮੈਂ ਆਪਣੇ-ਆਪ ਨੂੰ ਕਿਸਮਤ ਦਾ ਧਨੀ ਕਹਾਂਗਾ ਜੇ ਭ੍ਰਿਸ਼ਟਾਚਾਰ ਦੇ ਖਿਲਾਫ ਮੈਨੂੰ 100 ਨਹੀਂ ਹਜ਼ਾਰ ਵਾਰ ਮੁੱਖ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦੇਣਾ ਪਵੇ ਤਾਂ ਪ੍ਰਵਾਹ ਨਹੀਂ।’’ ਅੱਜ ਵਿਧਾਨ ਸਭਾ ਸਿਰਫ ਚਾਰ ਘੰਟਿਆਂ ਤਕ ਹੀ ਚੱਲੀ ਤੇ 45 ਸਾਲਾ ਮੁੱਖ ਮੰਤਰੀ ਨੂੰ ਪਤਾ ਸੀ ਕਿ ਬਿੱਲ ਖਿਲਾਫ ਭਾਜਪਾ ਤੇ ਕਾਂਗਰਸ ਨੇ ਸਾਂਝ ਪਾ ਲਈ ਹੈ ਤੇ ਉਨ੍ਹਾਂ ਦੀ ਸਰਕਾਰ ਜਾ ਸਕਦੀ ਹੈ। ਇਨ੍ਹਾਂ ਦੋਵਾਂ ਪਾਰਟੀਆਂ ਦੇ ਮੈਂਬਰਾਂ ਨੇ ਸਦਨ ’ਚ ਹੰਗਾਮਾ ਕਰ ਦਿੱਤਾ। ਉਨ੍ਹਾਂ ਸਪੀਕਰ ’ਤੇ ਜ਼ੋਰ ਪਾਇਆ ਕਿ ਉਹ ਬਿੱਲ ਖਿਲਾਫ ਉਪ ਰਾਜਪਾਲ ਨਜੀਬ ਜੰਗ ਵੱਲੋਂ ਦਿੱਤੀ ਸਲਾਹ ਨੂੰ ਪੜ੍ਹ ਕੇ ਸੁਣਾਉਣ। ਹਾਲੇ ਇਹ ਰੌਲਾ ਪੈ ਹੀ ਰਿਹਾ ਸੀ ਕਿ ਸ੍ਰੀ ਕੇਜਰੀਵਾਲ ਉਠੇ ਤੇ ਉਨ੍ਹਾਂ ਜਨ ਲੋਕਪਾਲ ਬਿੱਲ ਸਦਨ ਵਿੱਚ ਪੇਸ਼ ਕਰ ਦਿੱਤਾ। ਇਸ ’ਤੇ ਕਾਂਗਰਸ ਤੇ ਭਾਜਪਾ ਦੇ ਮੈਂਬਰ ਭੜਕ ਗਏ। ਉਨ੍ਹਾਂ ਕਿਹਾ ਕਿ ਉਪ ਰਾਜਪਾਲ ਦੀ ਸਿਫਾਰਸ਼ ਖਿਲਾਫ ਬਿੱਲ ਪੇਸ਼ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ। ਇਸ ਮੌਕੇ ਕਾਂਗਰਸ ਦੀ ਦਿੱਲੀ ਇਕਾਈ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਤੇ ਭਾਜਪਾ ਦੇ ਨੇਤਾ ਹਰਸ਼ਵਰਧਨ ਇਕਸੁਰ ’ਚ ਬਿੱਲ ਦਾ ਵਿਰੋਧ ਕਰਨ ਲੱਗੇ। ਉਨ੍ਹਾਂ ਦਾਅਵਾ ਕੀਤਾ ਕਿ ਉਹ ਬਿੱਲ ਦੇ ਖਿਲਾਫ ਨਹੀਂ, ਪਰ ਇਸ ਨੂੰ ਪੇਸ਼ ਕਰਨ ਦੇ ਢੰਗ ਦੇ ਵਿਰੁੱਧ ਹਨ ਕਿਉਂਕਿ ਉਪ ਰਾਜਪਾਲ ਦੀ ਸਿਫਾਰਸ਼ ਖਿਲਾਫ ਬਿੱਲ ਪੇਸ਼ ਕਰਨਾ ਗੈਰ-ਸੰਵਿਧਾਨਕ ਹੈ। ਇਸ ਰੌਲੇ-ਰੱਪੇ ਦੌਰਾਨ ਸਪੀਕਰ ਐਮ.ਐਸ. ਧੀਰ ਨੇ ਸਦਨ ਨੂੰ ਉਠਾ ਦਿੱਤਾ। ਸਦਨ ਜਦੋਂ ਮੁੜ ਜੁੜਿਆ ਤਾਂ ਆਮ ਆਦਮੀ ਪਾਰਟੀ ਨੇ ਬਿੱਲ ’ਤੇ ਬਹਿਸ ਦੀ ਮੰਗ ਕਰ ਦਿੱਤੀ। ਇਸ ’ਤੇ ਵਿਰੋਧੀ ਧਿਰ ਨੇ ਨਾਂਹ-ਨੁੱਕਰ ਕਰਦਿਆਂ ਸਿੱਧੇ ਵੋਟਾਂ ਪੁਆਉਣ ’ਤੇ ਜ਼ੋਰ ਦਿੱਤਾ। ਇਸ ਮਗਰੋਂ ਸਪੀਕਰ ਨੇ ਬਿੱਲ ’ਤੇ ਵੋਟਾਂ ਪੁਆਉਣ ਦਾ ਐਲਾਨ ਕਰ ਦਿੱਤਾ।
ਬਿੱਲ ਦੇ ਹੱਕ ਵਿੱਚ 27 ਤੇ ਵਿਰੋਧ ’ਚ 42 ਵੋਟਾਂ ਪਈਆਂ। ਹਾਰ ਜਾਣ ਮਗਰੋਂ ਆਪ ਦੇ ਸੂਤਰਾਂ ਨੇ ਦੱਸਿਆ ਸੀ ਕਿ ਸ੍ਰੀ ਕੇਜਰੀਵਾਲ ਛੇਤੀ ਹੀ ਅਸਤੀਫਾ ਦੇ ਸਕਦੇ ਹਨ ਤੇ ਉਹ ਗੱਲ ਸੱਚੀ ਨਿਕਲੀ। ਵਿਧਾਨ ਸਭਾ ’ਚ ਰੌਲੇ-ਰੱਪੇ ਦੌਰਾਨ ਪੂਰਕ ਵਿੱਤੀ ਬਿੱਲ ਪੇਸ਼ ਹੋਇਆ। ਅੱਜ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਭਾਜਪਾ ਤੇ ਕਾਂਗਰਸ ਨੇ ਉਪ ਰਾਜਪਾਲ ਨਜੀਬ ਜੰਗ ਵੱਲੋਂ ਬਿੱਲ ’ਤੇ ਦਿੱਤੀ ਸਲਾਹ ਨੂੰ ਪੇਸ਼ ਕਰਨ ਦੀ ਮੰਗ ਕਰਕੇ ਸਰਕਾਰ ਅੱਗੇ ਮੁਸ਼ਕਲਾਂ ਖੜ੍ਹੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਰੌਲੇ-ਰੱਪੇ ’ਤੇ ਕੁਝ ਸਮੇਂ ਲਈ ਸਦਨ ਨੂੰ ਉਠਾਉਣ ਮਗਰੋਂ ਸਪੀਕਰ ਨੇ ਉਪ ਰਾਜਪਾਲ ਦੀ ਸਲਾਹ ਪੜ੍ਹ ਦਿੱਤੀ। ਉਨ੍ਹਾਂ ਕਿਹਾ, ‘‘ਉਪ ਰਾਜਪਾਲ ਮੁਤਾਬਕ ਦਿੱਲੀ ਕਾਨੂੰਨ 1991 ਦੀ ਧਾਰਾ 22 (3) ਮੁਤਾਬਕ ਜਨ ਲੋਕਪਾਲ ਬਿੱਲ ਵਿੱਤੀ ਬਿੱਲ ਹੈ ਤੇ ਇਸ ਨੂੰ ਪਹਿਲਾਂ ਉਨ੍ਹਾਂ ਕੋਲ ਭੇਜਿਆ ਜਾਣਾ ਲਾਜ਼ਮੀ ਹੈ। ਐਨ.ਟੀ.ਸੀ. ਨਿਯਮ 1993 ਦੇ ਨਿਯਮ 55(1) ਤਹਿਤ ਉਪ ਰਾਜਪਾਲ ਨੂੰ ਬਿੱਲ ’ਤੇ ਕੇਂਦਰ ਦੀ ਸਲਾਹ ਲਾਜ਼ਮੀ ਹੈ। ਇਹ ਬਿੱਲ ਇਸ ਪ੍ਰਕਿਰਿਆ ਵਿੱਚੋਂ ਨਹੀਂ ਨਿਕਲਿਆ। ਇਸ ਨੂੰ ਮਾਨਤਾ ਨਹੀਂ ਹੈ।’’   
ਕੇਜਰੀਵਾਲ ਸਰਕਾਰ ਵੱਲੋਂ 49 ਦਿਨਾਂ ’ਚ ਲਏ  ਅਹਿਮ ਫ਼ੈਸਲੇ
*     ਸਿੱਖ ਕਤਲੇਆਮ ਸਬੰਧੀ ਬੰਦ ਪਏ ਕੇਸਾਂ ਦੀ ਜਾਂਚ ਲਈ ਵਿਸ਼ੇਸ਼ ਟੀਮ ਰਾਹੀਂ ਕਰਾਉਣ ਦਾ ਫੈਸਲਾ
*     ਦਵਿੰਦਰਪਾਲ ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਲਈ ਰਾਸ਼ਟਰਪਤੀ ਤੇ ਸੁਪਰੀਮ ਕੋਰਟ ਨੂੰ ਪੱਤਰ
*     ਪਾਣੀ ਕੁਨੈਕਸ਼ਨ ਲਈ ਹਰ ਰੋਜ਼ 667 ਲਿਟਰ ਪਾਣੀ ਮੁਫ਼ਤ
*     400 ਯੂਨਿਟ ਬਿਜਲੀ ਖਪਤ ਕਰਨ ਵਾਲਿਆਂ ਨੂੰ 50 ਫ਼ੀਸਦੀ ਸਬਸਿਡੀ
*     ਪਾਰਟੀ ਦੇ ਅੰਦਲੋਨ ਦੌਰਾਨ ਬਿਲ ਨਾ ਭਰਨ ਵਾਲਿਆਂ ਨੂੰ 50 ਫੀਸਦੀ ਬਿਲ ਅਤੇ ਸਰਚਾਰਜ ਮੁਆਫ਼
*     ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਖ਼ਿਲਾਫ਼ ਵਿੱਤੀ ਬੇਨੇਮੀਆਂ ਦਾ ਕੇਸ ਦਰਜ
*     ਦਿੱਲੀ ਜਲ ਬੋਰਡ ਘੁਟਾਲੇ ਦੀ ਜਾਂਚ
*     ਗੈਸ ਕੀਮਤਾਂ ਵਧਾਉਣ ਦੇ ਮਾਮਲੇ ’ਚ  ਮੰਤਰੀ ਵੀਰੱਪਾ ਮੋਇਲੀ, ਰਿਲਾਇੰਸ  ਮੁਖੀ ਮੁਕੇਸ਼ ਅੰਬਾਨੀ ਤੇ ਸਾਬਕਾ ਤੇਲ ਮੰਤਰੀ ਮੁਰਲੀ ਦਿਓੜਾ ਖ਼ਿਲਾਫ਼ ਕੇਸ ਦਰਜ
ਆਪੇ ਹੀ ਡਿੱਗੀ ਹੈ ‘ਆਪ’ ਸਰਕਾਰ: ਕਾਂਗਰਸ-ਭਾਜਪਾ
ਕਾਂਗਰਸ ਦੇ ਤਰਜਮਾਨ ਸੰਦੀਪ ਦੀਕਸ਼ਿਤ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਸਿਆਸਤ ਬਾਰੇ ਪਹੁੰਚ ਸਦਾ ਨਾਂਹ-ਪੱਖੀ ਹੀ ਰਹੀ ਹੈ ਅਤੇ ਸਰਕਾਰ ਚਲਾਉਣ ਲਈ ਉਨ੍ਹਾਂ ਨੇ ਕਦੀ ਵੀ ਗੰਭੀਰਤਾ ਨਹੀਂ ਦਿਖਾਈ। ਹੁਣ ਵੀ ਉਹ ਸਰਕਾਰ ਤੋਂ ਲਾਂਭੇ ਹੋਣ ਲਈ ਬਹਾਨਾ ਹੀ ਲੱਭ ਰਹੇ ਸਨ।

 

English News 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

Punjab News(ਪੰਜਾਬ ਖ਼ਬਰਾਂ):: 

 

 

Random Video 

WORLD MARKETS 

Receive Newsletter & Updates 

Sample Newsletter


Receive HTML?

Advertisement
Advertisement
Advertisement
maillot de foot pas cher maillot de foot pas cher maillot de foot pas cher maillot de foot pas cher maillot de foot pas cher scarpe nike air max outlet scarpe nike air max outlet scarpe nike air max outlet scarpe nike air max outlet scarpe nike air max outlet scarpe nike air max outlet nike tn pas cher nike tn pas cher nike tn pas cher nike tn pas cher air max pas cher air max pas cher stone island outlet stone island outlet stone island outlet stone island outlet stone island outlet stone island outlet barbour paris barbour paris barbour paris barbour paris barbour paris piumini peuterey outlet piumini peuterey outlet piumini peuterey outlet piumini peuterey outlet piumini peuterey outlet canada goose pas cher canada goose pas cher canada goose pas cher canada goose pas cher canada goose pas cher canada goose pas cher woolrich outlet online piumini woolrich outlet moncler outlet online moncler outlet piumini moncler outlet moncler outlet online peuterey outlet online peuterey outlet pop canvas art mcm outlet online moose knuckles outlet