ਅਨਕੈਪਡ ਖਿਡਾਰੀਆਂ ’ਚ ਕਰਨ

ਸ਼ਰਮਾ ਸਭ ਤੋਂ ਮਹਿੰਗਾ

ਬੰਗਲੌਰ, 14 ਫਰਵਰੀ - ਰੇਲਵੇ ਦਾ ਹਰਫਨਮੌਲਾ ਕਰਨ ਸ਼ਰਮਾ ਆਈ.ਪੀ.ਐਲ. ਦੇ ਅਨਕੈਪਡ ਖਿਡਾਰੀਆਂ ਦੀ ਨਿਲਾਮੀ ਵਿੱਚ ਅੱਜ ਇਥੇ ਸਭ ਤੋਂ ਮਹਿੰਗਾ ਵਿਕਿਆ। ਉਸ ਨੂੰ ਸਨਰਾਈਜਰਸ ਹੈਦਰਾਬਾਦ ਨੇ 3 ਕਰੋੜ 75 ਲੱਖ ਵਿੱਚ ਖਰੀਦਿਆ, ਜਦਕਿ ਹਰਫਨਮੌਲਾ ਰਿਸ਼ੀ ਧਵਨ ’ਤੇ ਕਿੰਗਜ਼ ਇਲੈਵਨ ਪੰਜਾਬ ਨੇ ਤਿੰਨ ਕਰੋੜ ਰੁਪਏ ਖਰਚੇ। ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਰੋਸ ਟੇਲਰ ਕੱਲ੍ਹ ਪਹਿਲੇ ਦਿਨ ਨਿਲਾਮੀ ਵਿੱਚ ਨਹੀਂ ਵਿਕਿਆ, ਪਰ ਅੱਜ ਉਹ ਮੁੜ ਦਿੱਲੀ ਡੇਅਰਡੇਵਿਲਸ ਟੀਮ ਦਾ ਹਿੱਸਾ ਬਣ ਗਿਆ। ਉਸ ਨੂੰ ਦੋ ਕਰੋੜ ਰੁਪਏ ਦੇ ਬੇਸਿਕ ਮੁੱਲ ’ਤੇ ਖਰੀਦਿਆ ਗਿਆ। ਸ੍ਰੀਲੰਕਾ ਦਾ ਸਾਬਕਾ ਕਪਤਾਨ ਮਾਹੇਲਾ ਜੈਵਰਧਨੇ, ਵੈਸਟ ਇੰਡੀਜ਼ ਦਾ ਆਲਰਾਊਂਡਰ ਐਮ. ਸੈਮੂਅਲਜ, ਆਸਟਰੇਲੀਆ ਦਾ ਕੈਮਰੂਨ ਵ੍ਹਾਈਟ, ਡੇਵਿਡ ਹਸੀ ਅਤੇ ਨਿਊਜ਼ੀਲੈਂਡ ਦਾ ਬੱਲੇਬਾਜ਼ ਮਾਰਟਿਨ ਗੁਪਟਿਲ ਵਰਗੇ ਖਿਡਾਰੀਆਂ ਨੂੰ ਦੂਜੇ ਦਿਨ ਵੀ ਕਿਸੇ ਨਹੀਂ ਖਰੀਦਿਆ।ਕੱਲ੍ਹ ਰਾਇਲ ਚੈਲੇਂਜਰਸ ਬੰਗਲੌਰ ਵੱਲੋਂ ਯੁਵਰਾਜ ਸਿੰਘ ਲਈ ਲਗਾਈ 14 ਕਰੋੜ ਰੁਪਏ ਦੀ ਬੋਲੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਤਾਂ ਅੱਜ ਅਨਕੈਪਡ (ਜਿਹੜਾ ਕੌਮਾਂਤਰੀ ਮੈਚ ਨਹੀਂ ਖੇਡਿਆ) ਖਿਡਾਰੀਆਂ ਦੀ ਨਿਲਾਮੀ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ। ਜਿਹੜੇ ਖਿਡਾਰੀ ਮੋਟੀ ਰਾਸ਼ੀ ਹਾਸਲ ਕਰ ਗਏ, ਉਨ੍ਹਾਂ ਵਿੱਚ ਕੇਦਾਰ ਜਾਧਵ ਵੀ ਸ਼ਾਮਲ ਹੈ। ਉਸ ਨੂੰ ਦਿੱਲੀ ਡੇਅਰਡੇਵਿਲਸ ਨੇ ਦੋ ਕਰੋੜ ਰੁਪਏ ਵਿੱਚ ਖਰੀਦਿਆ। ਇਸ ਸੈਸ਼ਨ ਵਿੱਚ ਰਣਜੀ ਟਰਾਫੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਜਾਧਵ ਦਾ ਬੇਸਿਕ ਮੁੱਲ 30 ਲੱਖ ਰੁਪਏ ਸੀ।ਧਵਨ ਤੇਜ਼ ਗੇਂਦਬਾਜ਼ ਹੋਣ ਦੇ ਨਾਲ-ਨਾਲ ਮੱਧਮ ਤੇਜ਼ ਗੇਂਦਬਾਜ਼ ਹੈ। ਉਹ 2008 ਵਿੱਚ ਆਈ.ਪੀ.ਐਲ. ਵਿੱਚ ਪੰਜਾਬ ਲਈ ਖੇਡਿਆ ਸੀ ਤੇ ਪਿਛਲੇ ਸੈਸ਼ਨ ਵਿੱਚ ਮੁੰਬਈ ਇੰਡੀਅਨਜ਼ ਨੇ ਉਸ ਨਾਲ ਕਰਾਰ ਕੀਤਾ ਸੀ।ਪਹਿਲੇ ਗੇੜ ਵਿੱਚ ਚੰਗੇ ਵਿਕਟ ਵਾਲੇ ਖਿਡਾਰੀਆਂ ਵਿੱਚ ਰਜਤ ਭਾਟੀਆ (1.70 ਕਰੋੜ ਰਾਜਸਥਾਨ ਰਾਇਲਜ਼), ਮਨੀਸ਼ ਪਾਂਡੇ (1.70 ਕਰੋੜ ਕੋਲਕਾਤਾ ਨਾਈਟ ਰਾਈਡਰਜ਼), ਅਦਿੱਤਿਆ ਤਾਰੇ (1.60 ਕਰੋੜ ਮੁੰਬਈ ਇੰਡੀਅਨਜ਼), ਏ.ਐਨ. ਰਾਹੁਲ (ਇਕ ਕਰੋੜ ਸਨਰਾਈਜਰਸ ਹੈਦਰਾਬਾਦ), ਗੁਰਕੀਰਤ ਸਿੰਘ (1.30 ਕਰੋੜ ਕਿੰਗਜ਼ ਇਲੈਵਨ ਪੰਜਾਬ), ਪਰਵੇਜ਼ ਰਸੂਲ (95 ਲੱਖ ਸਨਰਾਈਜਰਸ ਹੈਦਰਾਬਾਦ) ਤੇ ਉਨਮੁਕਤ ਚੰਦ (65 ਲੱਖ ਰਾਜਸਥਾਨ ਰਾਇਲਜ਼) ਸ਼ਾਮਲ ਹਨ। ਤਾਰੇ ਨੇ ਪਿਛਲੇ ਰਣਜੀ ਸੀਜ਼ਨ ਵਿੱਚ 41 ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ ਸੀ, ਜੋ ਇਕ ਵਿਕਟਕੀਪਰ ਲਈ ਰਿਕਾਰਡ ਹੈ।ਪ੍ਰਤਿਭਾਸ਼ਾਲੀ ਗੇਂਦਬਾਜ਼ ਜਸਪ੍ਰੀਤ ਬੰਮਰਾ ਨੂੰ ਮੁੰਬਈ ਨੇ 1.20 ਕਰੋੜ ਰੁਪਏ ਵਿੱਚ ਖਰੀਦਿਆ। ਮਨਦੀਪ ਸਿੰਘ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 80 ਲੱਖ ਰੁਪਏ ਵਿੱਚ ਖਰੀਦਿਆ। ਜਲਜ ਸਕਸੈਨਾ ਨੂੰ ਮੁੰਬਈ ਇੰਡੀਅਨਜ਼ ਨੇ 90 ਲੱਖ ਰੁਪਏ ਵਿੱਚ ਖਰੀਦਿਆ, ਜਦਕਿ ਏ. ਪਟੇਲ ਨੂੰ ਪੰਜਾਬ ਨੇ 70 ਲੱਖ ਰੁਪਏ ਵਿਚ ਖਰੀਦਿਆ। ਵਿਦੇਸ਼ੀਆਂ ਵਿਚੋਂ ਬਹੁਤੇ ਖਿਡਾਰੀ ਨਹੀਂ ਖਰੀਦੇ ਗਏ।

 

English News 

ਮੁੱਖ ਖ਼ਬਰਾਂ : 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

Punjab News(ਪੰਜਾਬ ਖ਼ਬਰਾਂ):: 

 

 

Random Video 

WORLD MARKETS 

Receive Newsletter & Updates 

Sample Newsletter


Receive HTML?

Advertisement
Advertisement
Advertisement
maillot de foot pas cher maillot de foot pas cher maillot de foot pas cher maillot de foot pas cher maillot de foot pas cher scarpe nike air max outlet scarpe nike air max outlet scarpe nike air max outlet scarpe nike air max outlet scarpe nike air max outlet scarpe nike air max outlet nike tn pas cher nike tn pas cher nike tn pas cher nike tn pas cher air max pas cher air max pas cher stone island outlet stone island outlet stone island outlet stone island outlet stone island outlet stone island outlet barbour paris barbour paris barbour paris barbour paris barbour paris piumini peuterey outlet piumini peuterey outlet piumini peuterey outlet piumini peuterey outlet piumini peuterey outlet canada goose pas cher canada goose pas cher canada goose pas cher canada goose pas cher canada goose pas cher canada goose pas cher woolrich outlet online piumini woolrich outlet moncler outlet online moncler outlet piumini moncler outlet moncler outlet online peuterey outlet online peuterey outlet pop canvas art mcm outlet online moose knuckles outlet