ਤਿਲੰਗਾਨਾ ਮੁੱਦੇ ’ਤੇ ਲੋਕ ਸਭਾ ’ਚ ਚੱਲੀਆਂ ਮਿਰਚਾਂ ਤੇ ਕਿਰਚਾਂ
ਚਾਰ ਐਮਪੀ ਹਸਪਤਾਲ ਦਾਖ਼ਲ; ਵਿਘਨ ਪਾਉਣ ਵਾਲੇ 18 ਮੈਂਬਰ ਸਪੀਕਰ ਵੱਲੋਂ ਮੁਅੱਤਲ; ਘਟਨਾ ਦੀ ਭਰਵੀਂ ਆਲੋਚਨਾ


ਨਵੀਂ ਦਿੱਲੀ, 14 ਫਰਵਰੀ - ਦੇਸ਼ ਦਾ ਪਾਰਲੀਮਾਨੀ ਸ਼ਿਸ਼ਟਾਚਾਰ ਅੱਜ ਉਦੋਂ ਨਿਵਾਣ ਛੂਹ ਗਿਆ ਜਦੋਂ ਕੁਝ ਮੈਂਬਰਾਂ ਵੱਲੋਂ ਲੋਕ ਸਭਾ ਵਿੱਚ ਤਿਲੰਗਾਨਾ ਬਿੱਲ ਪੇਸ਼ ਕਰਨ ਖ਼ਿਲਾਫ਼ ਪੈਪਰ ਸਪ੍ਰੇਅ (ਕਾਲੀਆਂ ਮਿਰਚਾਂ ਤੋਂ ਤਿਆਰ ਕੀਤਾ ਸਪ੍ਰੇਅ)  ਦਾ ਛਿੜਕਾਅ ਕੀਤਾ ਗਿਆ,  ਜਿਸ ਕਾਰਨ ਸੰਸਦ ਮੈਂਬਰਾਂ ਦੀ ਹਾਲਤ ਖਰਾਬ ਹੋ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ। ਬਰਖ਼ਾਸਤ ਕਾਂਗਰਸ ਐਮ.ਪੀ. ਐਲ. ਰਾਜਗੋਪਾਲ ਵੱਲੋਂ ਸਦਨ ਵਿੱਚ ਪੈਪਰ ਸਪ੍ਰੇਅ ਕਰਨ ’ਤੇ ਮੈਂਬਰਾਂ ਨੂੰ ਖਾਂਸੀ ਅਤੇ ਹੱਥੂ ਛਿੜ ਪਿਆ। ਇਸ ਦਾ ਅਸਰ ਇੰਨਾ ਜ਼ਿਆਦਾ ਸੀ ਕਿ ਬਹੁਤ ਸਾਰੇ ਮੈਂਬਰਾਂ ਨੂੰ ਹਸਪਤਾਲ ਲਿਜਾਣਾ ਪਿਆ ਅਤੇ ਘੱਟੋ-ਘੱਟ ਚਾਰ ਐਂਬੂਲੈਂਸਾਂ ਕੰਮ ’ਤੇ ਲਾਈਆਂ ਗਈਆਂ। ਸਪੀਕਰ ਦੇ ਆਸਣ ਸਾਹਮਣੀ ਜਗ੍ਹਾ ਅਖਾੜੇ ’ਚ ਤਬਦੀਲ ਹੋ ਗਈ ਜਦੋਂ ਸੀਮਾਂਧਰਾ ਦੇ ਸੰਸਦ ਮੈਂਬਰਾਂ ਨੂੰ ਰੋਕਣ ਲਈ ਆਏ ਰਾਜ ਬੱਬਰ, ਮੁਹੰਮਦ ਅਜ਼ਰਹੂਦੀਨ, ਲਾਲ ਸਿੰਘ (ਕਾਂਗਰਸ) ਅਤੇ ਸੌਗਾਤ ਰਾਏ (ਤ੍ਰਿਣਮੂਲ) ਉਨ੍ਹਾਂ ਨਾਲ ਹੱਥੋਪਾਈ ਹੋ ਗਏ। ਤੈਲਗੂ ਦੇਸਮ ਪਾਰਟੀ ਦੇ ਐਮ. ਵੇਣੂਗੋੋਪਾਲ ਰੈਡੀ ਨੇ ਪਹਿਲਾਂ ਸਕੱਤਰ ਜਨਰਲ ਦੇ ਮੇਜ਼ ਤੋਂ ਮਾਈਕ ਤੋੜ ਦਿੱਤਾ ਅਤੇ ਫੇਰ ਸਪੀਕਰ ਦੇ ਪੰਡਾਲ ਵਿੱਚੋਂ ਕਾਗਜ਼ਾਤ ਖੋਹ ਲਏ। ਰਾਜਗੋਪਾਲ ਨੇ ਮੇਜ਼ ਦਾ ਸ਼ੀਸ਼ਾ ਭੰਨ ਦਿੱਤਾ ਅਤੇ ਮਿਰਚਾਂ ਦਾ ਛਿੜਕਾਅ ਕਰ ਦਿੱਤਾ।
ਇਹ ਡਰਾਮਾ ਅੱਜ ਇਕ ਵਾਰ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ ਵੇਲੇ ਸਦਨ ਜੁੜਿਆ ਅਤੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਤਿਲੰਗਾਨਾ ਬਿੱਲ ਪੇਸ਼ ਕਰਨ ਵਾਲੇ ਸਨ। ਬਿੱਲ ਪੇਸ਼ ਕਰਨ ਤੋਂ ਬਾਅਦ ਮੱਚੇ ਹੰਗਾਮੇ ਕਾਰਨ ਸਪੀਕਰ ਮੀਰਾਂ ਕੁਮਾਰ ਨੇ ਸਦਨ ਦੀ ਕਾਰਵਾਈ ਸੋਮਵਾਰ ਤਕ ਮੁਲਤਵੀ ਕਰ ਦਿੱਤੀ। ਰਾਜਗੋਪਾਲ ਵੱਲੋਂ ਮਿਰਚਾਂ ਦਾ ਛਿੜਕਾਅ ਕਰਨ ’ਤੇ ਕੁਝ ਮੈਂਬਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਮਾਰਸ਼ਲਾਂ ਨੇ ਉਸ ਨੂੰ ਮਸਾਂ ਛੁਡਵਾਇਆ। ਰਾਜਗੋਪਾਲ ਵੱਲੋਂ ਸੀਮਾਂਧਰਾ ਖਿੱਤੇ ਦੇ ਛੇ ਸੰਸਦ ਮੈਂਬਰਾਂ ਨੂੰ ‘ਆਂਧਰਾ ਪ੍ਰਦੇਸ਼ ਦੀ ਵੰਡ ਖ਼ਿਲਾਫ਼ ਪ੍ਰਦਰਸ਼ਨ ਕਰਨ ਦੇ ਦੋਸ਼ ਵਿੱਚ ਦੋ ਦਿਨ ਪਹਿਲਾਂ ਬਰਖਾਸਤ ਕੀਤਾ ਗਿਆ ਸੀ। ਇਨ੍ਹਾਂ ਨੇ ਯੂਪੀਏ ਸਰਕਾਰ ਖ਼ਿਲਾਫ਼ ਬੇਵਿਸਾਹੀ ਦਾ ਨੋਟਿਸ ਵੀ ਦਿੱਤਾ ਸੀ।
ਇਸ ਮੌਕੇ ਵਿੱਤ ਮੰਤਰੀ ਪੀ. ਚਿਦੰਬਰਮ, ਖੇਤੀਬਾੜੀ ਮੰਤਰੀ ਸ਼ਰਦ ਪਵਾਰ, ਸੰਸਦੀ ਮਾਮਲਿਆਂ ਬਾਰੇ ਮੰਤਰੀ ਕਮਲ ਨਾਥ, ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਅਤੇ ਜਨਤਾ ਦਲ ਯੂ ਦੇ ਆਗੂ ਸ਼ਰਦ ਯਾਦਵ ਸਦਨ ਵਿੱਚ ਮੌਜੂਦ ਸਨ ਜਦ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ  ਮੌਜੂਦ ਨਹੀਂ ਸਨ। ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਰਾਜਗੋਪਾਲ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਹੰਗਾਮੇ ਤੋਂ ਬਾਅਦ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਆਂਧਰਾ ਪ੍ਰਦੇਸ਼ ਦੇ 18 ਸੰਸਦ ਮੈਂਬਰਾਂ ਨੂੰ ਰਹਿੰਦੇ ਸੈਸ਼ਨ ਤੱਕ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਮੈਂਬਰਾਂ ਦੇ ਨਾਂ ਲੈਂਦਿਆਂ ਆਖਿਆ ਕਿ ਇਨ੍ਹਾਂ ਖ਼ਿਲਾਫ਼ ਨੇਮ 374 ਏ ਤਹਿਤ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਮੈਂਬਰਾਂ ਵਿੱਚ  ਐਲ ਰਾਜਗੋਪਾਲ, ਸਬਮ ਹਰੀ, ਅਨੰਤ ਵੈਂਕਟਰਾਮੀ ਰੈਡੀ, ਰਾਇਪਤੀ ਸੰਬਾਸ਼ਿਵਾ  ਰਾਓ, ਐਸ ਪੀ ਵਾਈ ਰੈਡੀ, ਐਮ. ਸ੍ਰੀ ਨਿਚਾਸ਼ਲੂ ਰੈਡੀ, ਵੀ ਅਰੁਨ ਕੁਮਾਰ, ਏ ਸਾਈਂ ਪ੍ਰਤਾਪ, ਸੁਰੇਸ਼ ਕੁਮਾਰ ਸ਼ੇਤਕਰ, ਕੇ ਆਰ ਜੀ ਰੈਡੀ, ਬਾਪੀ ਰਾਜੂ ਕਾਨੂਗੜ੍ਹੀ ਅਤੇ ਸੁਖੇਂਦਰ ਰੈਡੀ (ਸਾਰੇ ਕਾਂਗਰਸੀ), ਨਿਰਮਲੀ ਸ਼ਿਵ ਪ੍ਰਸ਼ਾਦ, ਨਿਮਲਾ ਕ੍ਰਿਸਤਪਾ, ਕੇ ਨਰਾਇਣ ਰਾਓ (ਸਾਰੇ ਟੀਡੀਪੀ), ਵਾਈ ਐਸ ਜਗਨਮੋਹਨ ਰੈਡੀ ਅਤੇ ਐਮ ਰਾਜਮੋਹਨ ਰੈਡੀ (ਵਾਈਐਸਆਰ ਕਾਂਗਰਸ) ਸ਼ਾਮਲ ਹਨ।
ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ  ਗੇਟ ’ਤੇ ਨੁਮਾਇੰਦਿਆਂ ਦੀ ਸਕਰੀਨਿੰਗ ਕਰਨ ਦੀ ਪੈਰਵੀ ਕੀਤੀ ਹੈ ਤਾਂ ਜੋ ਇਸ ਤਰ੍ਹਾਂ ਦੀ ਸਮੱਗਰੀ ਨੂੰ ਸਦਨ ਵਿੱਚ ਲਿਜਾਣ ਤੋਂ ਰੋਕਿਆ ਜਾ ਸਕੇ। ਜੇ ਐਮ ਐਮ ਦੇ ਐਮ ਪੀ ਕਾਮੇਸ਼ਵਰ ਬਾਇਥਾ ਨੇ ਆਖਿਆ ‘‘ਲੋਕਤੰਤਰ ਦਾ ਮੰਦਰ ਅਪਵਿੱਤਰ ਹੋ ਗਿਆ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਕਾਂਗਰਸ ਆਗੂ ਭਗਤ ਚਰਨ ਦਾਸ ਨੇ ਕਿਹਾ ਕਿ ਇਹ ਲੋਕਤੰਤਰ ਦਾ ਅਪਮਾਨ ਹੈ ਅਤੇ ਦਹਿਸ਼ਤਗਰਦੀ ਵਰਗੀ ਘਟਨਾ ਹੈ।
ਸਪੀਕਰ ਮੀਰਾ ਕੁਮਾਰ ਨੇ ਘਟਨਾਵਾਂ ’ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਅਤੇ ਸੰਸਦ ਸ਼ਰਮਸ਼ਾਰ ਹੋਏ ਹਨ। ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਆਖਿਆ ਕਿ ਸੰਸਦ ਮੈਂਬਰਾਂ ਦੀ ਤਲਾਸ਼ੀ ਦੇ ਮੁੱਦੇ ’ਤੇ ਗ਼ੌਰ ਕਰਨ ਦੀ ਲੋੜ ਹੈ।
ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਰੁਣ ਜੇਤਲੀ ਨੇ ਦੋਸ਼ ਲਾਇਆ ਕਿ ਸਰਕਾਰ ਪੂਰੀ ਤਿਆਰੀ ਕਰਕੇ ਸੰਸਦ ’ਚ ਨਹੀਂ ਆਉਂਦੀ।
ਆਂਧਰਾ ਪ੍ਰਦੇਸ਼ ਦੀ ਵੰਡ ਵਾਲੇ ਤਿਲੰਗਾਨਾ  ਬਿੱਲ ’ਚ ਕੋਇਲੇ, ਤੇਲ, ਗੈਸ, ਊਰਜਾ ਅਤੇ ਵਿਦਿਅਕ ਅਦਾਰਿਆਂ ਦੀ ਵੰਡ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਸਿੰਗਾਰੇਨੀ ਕੋਇਲਾ ਕੰਪਨੀ ਦੀ ਕੁੱਲ 51 ਫੀਸਦੀ ਹਿੱਸੇਦਾਰੀ  ਤਿਲੰਗਾਨਾ ਸਰਕਾਰ ਕੋਲ ਰਹੇਗੀ ਜਦਕਿ 49 ਫੀਸਦੀ ਹਿੱਸਾ ਭਾਰਤ ਸਰਕਾਰ ਦਾ ਹੋਵੇਗਾ। ਕੇਂਦਰ ਸਰਕਾਰ ਇੱਕ ਆਈਆਈਟੀ, ਐਨਆਈਟੀ, ਆਈਆਈਐਮ, ਆਈਆਈਐਸਵੀ ਆਰ, ਕੇਂਦਰੀ ਯੂਨੀਵਰਸਿਟੀ, ਖੇਤੀਬਾੜੀ ਯੂਨੀਵਰਸਿਟੀ ਅਤੇ ਇੱਕ ਆਈਆਈਆਈਟੀ ਬਾਕੀ ਆਂਧਰਾ ਪ੍ਰਦੇਸ਼ ਦੇ ਸਥਾਪਤ ਕਰਨ ਵੱਲ ਧਿਆਨ ਦੇਵੇਗੀ।
ਤਿਲੰਗਾਨਾ ਬਿੱਲ ਪੇਸ਼ ਹੋਣ ਦਾ ਸਰਕਾਰੀ ਦਾਅਵਾ ਵਿਰੋਧੀ ਧਿਰ ਵੱਲੋਂ ਰੱਦ
ਨਵੀਂ ਦਿੱਲੀ, 14 ਫਰਵਰੀ - ਲੋਕ ਸਭਾ ਮੁਅੱਤਲ ਹੋਣ ਬਾਅਦ ਪਾਰਲੀਮਾਨੀ ਬਾਰੇ ਕੇਂਦਰੀ ਮੰਤਰੀ ਕਮਲਨਾਥ ਨੇ ਦਾਅਵਾ ਕੀਤਾ ਕਿ ਤਿਲੰਗਾਨਾ ਬਿਲ ਪੇਸ਼ ਕਰ ਦਿੱਤਾ ਗਿਆ ਹੈ ਤੇ ਹੁਣ ਇਹ ਸੰਸਦ ਦੀ ਸੰਪਤੀ ਬਣ ਚੁੱਕਿਆ ਹੈ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਦੀ ਸਪੀਕਰ ਮੀਰਾ ਕੁਮਾਰ ਨੂੰ ਦੱਸਿਆ ਕਿ ਉਹ ਇਹ ਗੱਲ ਮੰਨਣ ਲਈ ਤਿਆਰ ਨਹੀਂ ਕਿ ਤਿਲੰਗਾਨਾ ਬਾਰੇ ਬਿੱਲ ਸਦਨ ਵਿੱਚ ਪੇਸ਼ ਹੋ ਗਿਆ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਮਰਾਜ ਛੇ ਪਾਰਟੀਆਂ ਦੇ ਇਕ ਵਫ਼ਦ ਨੂੰ ਨਾਲ ਲੈ ਕੇ ਸਪੀਕਰ ਨੂੰ ਮਿਲੇ ਸੀ। ਇਸ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, ‘‘ਸਰਕਾਰ ਨੇ ਦਾਅਵਾ ਕੀਤਾ ਹੈ ਕਿ ਬਿੱਲ ਪੇਸ਼ ਕਰ ਦਿੱਤਾ ਗਿਆ ਪਰ ਅਸੀਂ ਇਹ ਬਿੱਲ ਨਹੀਂ ਮੰਨਦੇ। ਮੈਂ ਮਿਰਚਾਂ ਦੇ ਛਿੜਕਾਅ ਤੋਂ ਬਾਅਦ ਵੀ ਸਦਨ ’ਚ ਹੀ ਬੈਠੀ ਸਾਂ ਅਤੇ ਮਾਰਸ਼ਲਾਂ ਦੇ ਕਹਿਣ ’ਤੇ ਹੀ ਉੱਠ ਕੇ ਬਾਹਰ ਆਈ ਸਾਂ।’’ ਵਿਰੋਧੀ ਧਿਰ ਦੇ ਵਫ਼ਦ ਵੱਲੋਂ ਸਪੀਕਰ ਨਾਲ ਮੁਲਾਕਾਤ ਕੀਤੇ ਜਾਣ ਬਾਅਦ ਕਾਂਗਰਸ ਜਾਂ ਸਰਕਾਰ ਨੇ ਇਸ ਮੁੱਦੇ ’ਤੇ ਕੋਈ ਟਿੱਪਣੀ ਨਹੀਂ ਕੀਤੀ।
ਮਿਰਚ ਸਪਰੇਅ ਕਰਨ ਵਾਲੇ ਸਵੈ-ਰੱਖਿਆ ਦੀ ਦੁਹਾਈ
ਨਵੀਂ ਦਿੱਲੀ: ਸੀਮਾਂਧਰਾ ਦੇ ਐਮ.ਪੀ. ਰਾਜਗੋਪਾਲ ਨੇ ਕਿਹਾ ਕਿ ਉਸ ਨੇ ਆਪਣੇ ਬਚਾਓ ਦੀ ਖਾਤਰ ਮਿਰਚਾਂ ਦਾ ਛਿੜਕਾਅ ਕੀਤਾ ਸੀ। ਉਨ੍ਹਾਂ ਕਿਹਾ ਕਿ ਉਸ ਅਤੇ ਟੀਡੀਪੀ ਮੈਂਬਰ ਵੇਣੂਗੋਪਾਲ  ਰੈਡੀ ਉਪਰ ਹਮਲਾ ਕਰਨ ਵਾਲੇ ਮੈਂਬਰਾਂ ਖ਼ਿਲਾਫ਼ ਵੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਪੱਤਰਕਾਰਾਂ ਨੂੰ  ਦੱਸਿਆ ‘‘ਮੈਂ ਵੇਣੂਗੋਪਾਲ ਨੂੰ ਬਚਾਉਣ ਗਿਆ ਸਾਂ।’’
ਰਾਜ ਸਭਾ ਵਿੱਚ ਵੀ ਹੰਗਾਮਾ
ਨਵੀਂ ਦਿੱਲੀ:ਤਿਲੰਗਾਨਾ ਬਿੱਲ ਦੇ ਮੁੱਦੇ ’ਤੇ ਅੱਜ ਰਾਜ ਸਭਾ ਵਿੱਚ ਹੋ ਹੱਲਾ ਹੋਇਆ ਅਤੇ ਤੈਲਗੂ ਦੇਸ਼ਮ ਪਾਰਟੀ ਦੇ ਇੱਕ ਮੈਂਬਰ ਸੀ ਐਮ ਰਮੇਸ਼ ਨੇ ਸਭਾਪਤੀ ਦਾ ਮਾਈਕ  ਪੁੱਟਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਲੰਚ ਤੋਂ ਪਹਿਲਾਂ ਸਦਨ ਦੀ ਕਾਰਵਾਈ ਦੋ ਵਾਰ ਉਠਾਉਣੀ ਪਈ। ਹੋ ਹੱਲੇ ਤੋਂ ਖਫ਼ਾ ਡਿਪਟੀ ਚੇਅਰਮੈਨ ਪੀ.ਜੇ. ਕੁਰੀਅਨ ਕਹਿੰਦੇ ਸੁਣੇ ਗਏ ‘‘ਜੇ ਇਹੀ ਲੋਕ ਰਾਜ ਹੈ ਤਾਂ ਤੁਸੀਂ ਖਰੂਦ ਜਾਰੀ ਰੱਖੋ।’’

 

English News 

ਖੇਡ ਖ਼ਬਰਾ : 

ਅੰਤਰਰਾਸ਼ਟਰੀ ਖ਼ਬਰਾ : 

ਪੰਜਾਬ ਖ਼ਬਰਾਂ : 

ਨਵੇਂ ਲੇਖ : 

Punjab News(ਪੰਜਾਬ ਖ਼ਬਰਾਂ):: 

 

 

Random Video 

WORLD MARKETS 

Receive Newsletter & Updates 

Sample Newsletter


Receive HTML?

Advertisement
Advertisement
Advertisement
maillot de foot pas cher maillot de foot pas cher maillot de foot pas cher maillot de foot pas cher maillot de foot pas cher scarpe nike air max outlet scarpe nike air max outlet scarpe nike air max outlet scarpe nike air max outlet scarpe nike air max outlet scarpe nike air max outlet nike tn pas cher nike tn pas cher nike tn pas cher nike tn pas cher air max pas cher air max pas cher stone island outlet stone island outlet stone island outlet stone island outlet stone island outlet stone island outlet barbour paris barbour paris barbour paris barbour paris barbour paris piumini peuterey outlet piumini peuterey outlet piumini peuterey outlet piumini peuterey outlet piumini peuterey outlet canada goose pas cher canada goose pas cher canada goose pas cher canada goose pas cher canada goose pas cher canada goose pas cher woolrich outlet online piumini woolrich outlet moncler outlet online moncler outlet piumini moncler outlet moncler outlet online peuterey outlet online peuterey outlet pop canvas art mcm outlet online moose knuckles outlet