American Punjabi News

ਸਰਕਾਰ 6.5 ਲੱਖ ਪਿੰਡਾਂ ਨੂੰ ਓਪਟੀਕਲ ਫਾਈਬਰ ਕੁਨੈਕਸ਼ਨ ਦੇਣ ਲਈ ਯਤਨਸ਼ੀਲ: ਪ੍ਰਸਾਦ
ਸੰਚਾਰ ਅਤੇ ਆਈਟੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਸਰਕਾਰ 6.5 ਲੱਖ ਪਿੰਡਾਂ ਨੂੰ ਓਪਟੀਕਲ ਫਾਈਬਰ ਕੁਨੈਕਸ਼ਨ ਦੇਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਦੌਰਾਨ ਸੰਚਾਰ ਤਕਨਾਲੋਜੀ ਅਤੇ ਮੋਬਾਈਲ ਇਨਫਰਾਸਟਰੱਕਚਰ ਕਾਰਨ ਹੀ ਮੁਲਕ ’ਚ ਕੰਮ-ਕਾਜ ਚੱਲਦਾ ਰਿਹਾ। ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਸ੍ਰੀ ਪ੍ਰਸਾਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੋਚ ਹੈ ਕਿ ਮੁਲਕ ਦੇ ਸੰਚਾਰ ਢਾਂਚੇ ਵਿੱਚ ਸੁਧਾਰ ਆਵੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ‘ਵਰਕ ਫਰੋਮ ਹੋਮ’ ਦੀ ਖੁੱਲ੍ਹ ਦਿੱਤੀ ਅਤੇ ਅੱਜ ‘ਵਰਕ ਫਰੋਮ ਹੋਮ’ ‘ਵਰਕ ਫਰੋਮ ਐਨੀਵੇਅਰ’ ਬਣ ਗਿਆ ਹੈ। ਜਿੱਥੋਂ ਤੱਕ ਸਕੂਲ ਸਿੱਖਿਆ ਦਾ ਸਬੰਧ ਹੈ, ਜ਼ਿਆਦਾਤਰ ਸਕੂਲ ਡਿਜੀਟਲ ਹੋ ਗਏ ਹਨ। ਜ਼ਿਆਦਾਤਰ ਸਕੂਲਾਂ ’ਚ ਕੰਮ ਇਸ ਲਈ ਚੱਲਦਾ ਰਿਹਾ, ਕਿਉਂਕਿ ਇੱਥੇ ਡਿਜੀਟਲ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾਂਦਾ ਰਿਹਾ ਸੀ।