American Punjabi News

ਟਰੂਡੋ ਨੂੰ ਕਿਸਾਨ ਅੰਦੋਲਨ ਤੇ ਟਿੱਪਣੀ ਕਰਨੀ ਪਈ ਭਾਰੀ, ਭਾਰਤ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਕੀਤਾ ਤਲਬ
ਨੈਸ਼ਨਲ ਡੈਸਕ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਿਸਾਨ ਅੰਦੋਲਨ 'ਤੇ ਟਿੱਪਣੀ ਕਰਣੀ ਭਾਰੀ ਪੈ ਗਈ। ਭਾਰਤ ਨੇ ਟਰੂਡੋ ਅਤੇ ਹੋਰ ਨੇਤਾਵਾਂ ਦੀ ਟਿੱਪਣੀ ਨੂੰ ਲੈ ਕੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਕਿਸਾਨਾਂ ਦੇ ਮੁੱਦਿਆਂ 'ਤੇ ਕੈਨੇਡਾ ਦੇ ਨੇਤਾਵਾਂ ਦੀ ਟਿੱਪਣੀ ਸਾਡੇ ਅੰਦਰੂਨੀ ਮਾਮਲਿਆਂ ਵਿਚ ਬਰਦਾਸ਼ਤ ਨਾ ਕਰਣ ਯੋਗ ਦਖ਼ਲਅੰਦਾਜ਼ੀ ਹੈ।
ਭਾਰਤ ਅਤੇ ਕੈਨੇਡਾ ਵਿਚਾਲੇ ਸੰਬੰਧ ਹੋ ਸਕਦੇ ਹਨ ਖ਼ਰਾਬ : ਮੰਤਰਾਲਾ
ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਕਿਸਾਨਾਂ ਦੇ ਮੁੱਦੇ 'ਤੇ ਕੈਨੇਡਾ ਦੇ ਨੇਤਾਵਾਂ ਵੱਲੋਂ ਕੀਤੀਆਂ ਗਈਆਂ ਟਿੱਪਣੀ ਦੀ ਵਜ੍ਹਾ ਨਾਲ ਕੈਨੇਡਾ ਵਿਚ ਸਾਡੇ ਹਾਈ ਕਮਿਸ਼ਨਰ ਅਤੇ ਵਣਜ ਦੂਤਾਵਾਸਾਂ ਦੇ ਸਾਹਮਣੇ ਭੀੜ ਜਮ੍ਹਾਂ ਹੋਣ ਨੂੰ ਬੜਾਵਾ ਮਿਲਿਆ, ਜਿਸ ਦੇ ਨਾਲ ਸੁਰੱਖਿਆ ਦਾ ਮੁੱਦਾ ਖੜ੍ਹਾ ਹੁੰਦਾ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਜੇਕਰ ਅਜਿਹੀ ਟਿੱਪਣੀ ਜਾਰੀ ਰਹੀ ਤਾਂ ਇਸ ਦਾ ਭਾਰਤ ਅਤੇ ਕੈਨੇਡਾ ਦੇ ਸਬੰਧਾਂ 'ਤੇ ਗੰਭੀਰ ਰੂਪ ਨਾਲ ਨੁਕਸਾਨਦਾਇਕ ਪ੍ਰਭਾਵ ਪਵੇਗਾ।
ਜਸਟਿਨ ਟਰੂਡੋ ਨੇ ਕਿਸਾਨ ਅੰਦੋਲਨ 'ਤੇ ਜਤਾਈ ਸੀ ਚਿੰਤਾ
ਦੱਸ ਦੇਈਏ ਕਿ ਕੇਂਦਰ ਦੀ ਮੋਦੀ ਸਰਕਾਰ ਦੇ 3 ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦਾ ਬਚਾਅ ਕਰਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਹਾਲਤ ਚਿੰਤਾਜਨਕ ਹੈ। ਉਨ੍ਹਾਂ ਕਿਹਾ ਸੀ ਕਿ ਅਸੀਂ ਪਰਿਵਾਰ ਅਤੇ ਦੋਸਤਾਂ ਨੂੰ ਲੈ ਕੇ ਪਰੇਸ਼ਾਨ ਹਾਂ। ਸਾਨੂੰ ਪਤਾ ਹੈ ਕਿ ਇਹ ਕਈ ਲੋਕਾਂ ਲਈ ਸੱਚਾਈ ਹੈ। ਕੈਨੇਡਾ ਹਮੇਸ਼ਾ ਸ਼ਾਂਤੀਪੂਰਨ ਪ੍ਰਦਰਸ਼ਨਾਂ ਦੇ ਅਧਿਕਾਰ ਦਾ ਬਚਾਅ ਕਰੇਗਾ, ਅਸੀਂ ਗੱਲਬਾਤ ਵਿਚ ਵਿਸ਼ਵਾਸ ਕਰਦੇ ਹਾਂ। ਅਸੀਂ ਭਾਰਤ ਦੇ ਸਾਹਮਣੇ ਆਪਣੀਆਂ ਚਿੰਤਾਵਾਂ ਰੱਖੀਆਂ ਹਨ, ਇਹ ਸਾਰਿਆਂ ਦੇ ਇਕੱਠੇ ਆਉਣ ਦਾ ਸਮਾਂ ਹੈ।