American Punjabi News

ਸਰਹੱਦ ਪਾਰਲੇ ਅਤਿਵਾਦ ਦੇ ਟਾਕਰੇ ਲਈ ਭਾਰਤ ਦ੍ਰਿੜ੍ਹ: ਜੈਸ਼ੰਕਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ 26/11 ਮੁੰਬਈ ਹਮਲਿਆਂ ਦੀ ਵਰ੍ਹੇਗੰਢ ਮੌਕੇ ਕਿਹਾ ਕਿ ਭਾਰਤ ਸਰਹੱਦ ਪਾਰਲੇ ਅਤਿਵਾਦ ਦਾ ਟਾਕਰਾ ਦ੍ਰਿੜਤਾ ਨਾਲ ਕਰਦਾ ਰਹੇਗਾ। ਸ੍ਰੀ ਜੈਸ਼ੰਕਰ ਨੇ ਦੇਸ਼ ਦੀ ਰੱਖਿਆ ਲਈ ਤਾਇਨਾਤ ਭਾਰਤੀ ਸੁਰੱਖਿਆ ਬਲਾਂ ਦੇ ਜਜ਼ਬੇ ਨੂੰ ਸਲਾਹਿਆ। ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ,‘ਅਸੀਂ ਭਾਰਤ ਖ਼ਿਲਾਫ਼ ਸਰਹੱਦ ਪਾਰਲੇ ਅਤਿਵਾਦ ਅਤੇ ਆਲਮੀ ਪੱਧਰ ’ਤੇ ਅਤਿਵਾਦ ਦੇ ਮੁੱਖ ਕੇਂਦਰ ਨਾਲ ਦ੍ਰਿੜਤਾ ਨਾਲ ਨਜਿੱਠਦੇ ਰਹਾਂਗੇ।’ ਜੈਸ਼ੰਕਰ ਸੰਯੁਕਤ ਅਰਬ ਅਮੀਰਾਤ ਦੇ ਛੇ ਰੋਜ਼ਾ ਦੌਰੇ ’ਤੇ ਹਨ। ਉਨ੍ਹਾਂ ਕਿਹਾ ਕਿ ਮੁੰਬਈ ਹਮਲਿਆਂ ਨੂੰ ਅੱਜ 12 ਸਾਲ ਹੋ ਗਏ ਹਨ, ਉਹ ਉਨ੍ਹਾਂ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। ਇਸ ਦੇ ਨਾਲ ਹੀ ਉਹ ਮੁਲਕ ਦੀ ਰੱਖਿਆ ਲਈ ਤਾਇਨਾਤ ਸੁਰੱਖਿਆ ਬਲਾਂ ਦੀ ਬਹਾਦਰੀ ਨੂੰ ਵਡਿਆਉਂਦੇ ਹਨ।’
ਭਾਰਤ ਤੇ ਅਬੂ ਧਾਬੀ ਵਿਚਾਲੇ ਰਣਨੀਤਿਕ ਸਹਿਯੋਗ ਵਧਾਉਣ ਬਾਰੇ ਚਰਚਾ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਆਪਣੇ ਦੌਰੇ ਦੌਰਾਨ ਅਬੂ ਧਾਬੀ ਦੇ ਰਾਜ ਕੁਮਾਰ ਸ਼ੇਖ-ਮੁਹੰਮਦ-ਬਿਨ-ਜ਼ਾਇਦ-ਅਲ-ਨਾਹਯਾਨ ਨਾਲ ਭਾਰਤ ਤੇ ਅਬੂਧਾਬੀ ਵਿਚਾਲੇ ਰਣਨੀਤਕ ਸਹਿਯੋਗ ਵਧਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ। ਦੋਵੇਂ ਆਗੂਆਂ ਨੇ ਖੇਤਰੀ ਤੇ ਕੌਮਾਂਤਰੀ ਮਾਮਲਿਆਂ ਬਾਰੇ ਵੀ ਚਰਚਾ ਕੀਤੀ।