American Punjabi News

ਅਮਰੀਕਾ ਰਚੇਗਾ ਇਤਿਹਾਸ, ਅੱਜ ਸਮੁੰਦਰ ਚ ਲੈਂਡ ਹੋਣਗੇ NASA ਦੇ ਪੁਲਾੜ ਯਾਤਰੀ
ਕੇਨਵਰਲ : ਸਪੇਸ ਐਕਸ ਵੱਲੋਂ ਭੇਜੇ ਗਏ ਪਹਿਲੇ ਪੁਲਾੜ ਯਾਤਰੀ ਧਰਤੀ 'ਤੇ ਪਰਤਣ ਲਈ ਸ਼ਨੀਵਾਰ ਰਾਤ ਨੂੰ ਅੰਤਰਰਾਸ਼ਟਰੀ ਪੁਲਾੜ (ਸਪੇਸ) ਸਟੇਸ਼ਨ ਤੋਂ ਰਵਾਨਾ ਹੋ ਗਏ ਅਤੇ ਉਨ੍ਹਾਂ ਨੂੰ ਸਿੱਧਾ ਸਮੁੰਦਰ ਵਿਚ ਉਤਾਰਣ ਦੀ ਯੋਜਨਾ ਹੈ। ਨਾਸਾ ਦੇ ਡਗ ਹਰਲੀ ਅਤੇ ਬਾਬ ਬੇਨਕੇਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਰਵਾਨਾ ਹੋ ਗਏ ਅਤੇ ਉਹ ਐਤਵਾਰ ਦੁਪਹਿਰ ਤੱਕ ਮੈਕਸੀਕੋ ਦੀ ਖਾੜੀ ਵਿਚ ਉਤਰਣਗੇ। ਨਾਸਾ 45 ਸਾਲ ਵਿਚ ਪਹਿਲੀ ਵਾਰ ਕਿਸੇ ਪੁਲਾੜ ਯਾਤਰੀ ਨੂੰ ਸਿੱਧਾ ਸਮੁੰਦਰ ਵਿਚ ਉਤਾਰ ਰਿਹਾ ਹੈ। ਆਖ਼ਰੀ ਵਾਰ ਅਮਰੀਕਾ-ਸੋਵਿਅਤ ਦੇ ਸੰਯੁਕਤ ਮਿਸ਼ਨ ਅਪੋਲੋ-ਸੋਉਜ ਨੂੰ 1975 ਵਿਚ ਸਮੁੰਦਰ ਵਿਚ ਉਤਾਰਾ ਗਿਆ ਸੀ। ਫਲੋਰੀਡਾ ਦੇ ਅਟਲਾਂਟਿਕ ਤੱਟ 'ਤੇ ਊਸ਼ਣਕਟੀਬੰਧੀ ਤੂਫਾਨ 'ਇਸਾਯਸ' ਦੇ ਪੁੱਜਣ ਦੇ ਖਦਸ਼ੇ ਦੇ ਬਾਵਜੂਦ ਨਾਸਾ ਨੇ ਕਿਹਾ ਕਿ ਪੇਂਸਾਕੋਲਾ ਤੱਟ 'ਤੇ ਮੌਸਮ ਅਨੁਕੂਲ ਲੱਗ ਰਿਹਾ ਹੈ।
ਪੁਲਾੜ ਏਜੰਸੀ ਨਾਸਾ ਨੇ ਟਵੀਟ ਕਰਕੇ ਦੱਸਿਆ ਕਿ ਸਪੇਸ ਐਕਸ ਡ੍ਰੈਗਨ ਅੰਡੇਵਰ ਪੁਲਾੜ ਤੋਂ ਨਿਕਲ ਚੁੱਕਾ ਹੈ। ਪੁਲਾੜ ਯਾਤਰੀ ਡਗ ਹਰਲੀ ਅਤੇ ਬਾਬ ਬੇਨਕੇਨ ਨੇ ਪੁਲਾੜ ਸਟੇਸ਼ਨ ਤੋਂ ਡ੍ਰੈਗਨ ਕੈਪਸੂਲ ਨੂੰ ਵੱਖ ਕਰ ਲਿਆ ਹੈ ਅਤੇ ਹੁਣ ਉਹ ਧਰਤੀ ਵੱਲ ਵੱਧ ਰਹੇ ਹਨ। ਨਾਸਾ ਨੇ ਇਸ ਦੇ ਨਾਲ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਡੈਗਨ ਕੈਪਸੂਲ ਕਰੀਬ ਇਕ ਘੰਟੇ ਤੱਕ ਪਾਣੀ ਵਿਚ ਰਹੇਗਾ ਅਤੇ ਇਸ ਤੋਂ ਬਾਅਦ ਇਸ ਨੂੰ ਇਕ ਕਰੇਨ ਜ਼ਰੀਏ ਕੱਢ ਕੇ ਸਪੇਸ ਐਕਸ ਰਿਕਵਰੀ ਸ਼ਿਪ 'ਤੇ ਰੱਖਿਆ ਜਾਏਗਾ। ਇਸ ਦੌਰਾਨ ਫਲਾਈਟ ਸਰਜਨ ਅਤੇ ਰਿਕਵਰੀ ਦਲ ਦੇ ਮੈਂਬਰ ਮੌਜੂਦ ਰਹਿਣਗੇ।