American Punjabi News

ਸੰਯੁਕਤ ਰਾਸ਼ਟਰ ਦੀ ਸਭ ਤੋਂ ਭ੍ਰਿਸ਼ਟ ਸੰਸਥਾ ਹੈ ਯੂਨੇਸਕੋ : ਨਿੱਕੀ ਹੇਲੀ
ਸੰਯੁਕਤ ਰਾਸ਼ਟਰ ਦੀ ਸਭ ਤੋਂ ਭ੍ਰਿਸ਼ਟ ਸੰਸਥਾ ਹੈ ਯੂਨੇਸਕੋ : ਨਿੱਕੀ ਹੇਲੀ
ਵਾਸ਼ਿੰਗਟਨ — ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਰਾਜਦੂਤ ਦਾ ਅਹੁਦਾ ਛੱਡ ਰਹੀ ਨਿੱਕੀ ਹੇਲੀ ਨੇ ਸੰਗਠਨ ਦੀ ਸੰਸਥਾ ਯੂਨੇਸਕੋ 'ਤੇ ਸਵਾਲ ਖੜ੍ਹੇ ਕੀਤੇ ਹਨ। ਨਿੱਕੀ ਹੇਲੀ ਨੇ ਆਖਿਆ ਕਿ ਸੰਯੁਕਤ ਰਾਸ਼ਟਰ ਦੀ ਸਭ ਤੋਂ ਭ੍ਰਿਸ਼ਟ ਸੰਸਥਾ ਯੂਨੇਸਕੋ ਹੈ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਹੀ ਅਮਰੀਕਾ ਅਤੇ ਇਜ਼ਰਾਇਲ ਨੇ ਯੂਨਾਈਟੇਡ ਨੈਸ਼ਨਸ ਐਜ਼ੂਕੇਸ਼ਨਲ ਸਾਇੰਟੀਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ (ਯੂਨੇਸਕੋ) ਨੂੰ ਅਧਿਕਾਰਕ ਰੂਪ ਤੋਂ ਛੱਡ ਦਿੱਤਾ ਹੈ।
ਹੇਲੀ ਨੇ ਆਖਿਆ ਕਿ ਯੂਨੇਸਕੋ ਸਭ ਤੋਂ ਭ੍ਰਿਸ਼ਟ ਅਤੇ ਰਾਜਨੀਤਕ ਰੂਪ ਤੋਂ ਪੱਖਪਾਤੀ ਸੰਸਥਾ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਅੱਜ ਅਧਿਕਾਰਕ ਰੂਪ ਤੋਂ ਅਮਰੀਕਾ ਨੇ ਇਸ ਨੂੰ ਛੱਡ ਦਿੱਤਾ ਹੈ। ਫਾਕਸ ਨਿਊਜ਼ ਮੁਤਾਬਕ ਟਰੰਪ ਪ੍ਰਸ਼ਾਸਨ ਨੇ ਅਕਤੂਬਰ 2017 'ਚ ਯੂਨੇਸਕੋ ਤੋਂ ਪਿੱਛੇ ਹੱਟਣ ਦਾ ਨੋਟਿਸ ਦਿੱਤਾ ਸੀ। ਦੱਸ ਦਈਏ ਕਿ ਦੰਸਬਰ 2018 ਦੇ ਦੂਜੇ ਹਫਤੇ 'ਚ ਨਿੱਕੀ ਹੇਲੀ ਨੇ ਸੰਯੁਕਤ ਰਾਸ਼ਟਰ 'ਚ ਅਮਰੀਕੀ ਰਾਜਦੂਤ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੇ ਅਸਤੀਫੇ ਦਾ ਕਾਰਨ ਸਪੱਸ਼ਟ ਨਹੀਂ ਸੀ ਪਰ ਉਨ੍ਹਾਂ ਨੇ ਆਖਿਆ ਸੀ ਕਿ ਸਾਊਥ ਕੈਰੋਲੀਨਾ ਦੀ ਗਵਰਨਰ ਦੇ ਰੂਪ 'ਚ 6 ਸਾਲ ਦਾ ਕਾਰਜਕਾਲ ਬਿਤਾਉਣ ਨਾਲ ਹੀ 8 ਸਾਲ ਦੀ ਰੁਝੇਵੀ ਜ਼ਿੰਦਗੀ ਤੋਂ ਬਾਅਦ ਉਹ ਕੁਝ ਸਮਾਂ ਛੁੱਟੀਆਂ ਲੈਣਾ ਚਾਹੁੰਦੀ ਹੈ। 46 ਸਾਲਾਂ ਹੇਲੀ ਟਰੰਪ ਪ੍ਰਸ਼ਾਸਨ 'ਚ ਭਾਰਤੀ ਮੂਲ ਦੀ ਉੱਚ ਅਧਿਕਾਰੀ ਸੀ।
ਸੰਯੁਕਤ ਰਾਸ਼ਟਰ 'ਚ ਨਿਯੁਕਤੀ ਤੋਂ ਪਹਿਲਾਂ ਉਹ ਸਾਊਥ ਕੈਰੋਲੀਨਾ ਦੀ ਗਵਰਨਰ ਸੀ। ਜਨਵਰੀ 2017 'ਚ ਟਰੰਪ ਦੇ ਰਾਸ਼ਟਰਪਤੀ ਦੇ ਰੂਪ 'ਚ ਅਹੁਦਾ ਸੰਭਾਲਣ ਤੋਂ 4 ਦਿਨ ਬਾਅਦ ਹੀ ਹੇਲੀ ਦੀ ਸੰਯੁਕਤ ਰਾਸ਼ਟਰ 'ਚ ਅਮਰੀਕੀ ਰਾਜਦੂਤ ਦੇ ਰੂਪ 'ਚ ਨਿਯੁਕਤੀ ਦੀ ਪੁਸ਼ਟੀ ਹੋਈ ਸੀ। ਨਿੱਕੀ ਹੇਲੀ ਨੂੰ ਰਿਪਬਲਿਕਨ ਪਾਰਟੀ 'ਚ ਉਭਰਦੀ ਹੋਈ ਨੇਤਾ ਅਤੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣਾਂ ਦਾ ਸੰਭਾਵਿਤ ਉਮੀਦਵਾਰ ਸਮਝਿਆ ਜਾਂਦਾ ਰਿਹਾ ਸੀ। ਹਾਲਾਂਕਿ ਉਨ੍ਹਾਂ ਨੇ ਸਾਫ ਕਰ ਦਿੱਤਾ ਹੈ ਕਿ ਉਹ 2020 'ਚ ਟਰੰਪ ਖਿਲਾਫ ਰਾਸ਼ਟਰਪਤੀ ਚੋਣਾਂ ਨਹੀਂ ਲੜੇਗੀ।