American Punjabi News

ਬ੍ਰਾਜ਼ੀਲ ਦੇ ਦੋ ਸਾਬਕਾ ਰਾਸ਼ਟਰਪਤੀਆਂ ਖ਼ਿਲਾਫ਼ ਮੁਕੱਦਮਾ ਸ਼ੁਰੂ

ਬ੍ਰਾਜ਼ੀਲ ਦੇ ਦੋ ਸਾਬਕਾ ਰਾਸ਼ਟਰਪਤੀਆਂ ਖ਼ਿਲਾਫ਼ ਮੁਕੱਦਮਾ ਸ਼ੁਰੂ
ਬ੍ਰਾਜ਼ੀਲੀਆ - ਬ੍ਰਾਜ਼ੀਲ ਦੇ ਦੋ ਸਾਬਕਾ ਰਾਸ਼ਟਰਪਤੀ ਲੁਈ ਇਨਾਸੀਓ ਲੂਲਾ ਡਾ ਸਿਲਵਾ ਅਤੇ ਡਿਲਮਾ ਰੂਸੇਫ਼ 'ਤੇ ਭਿ੫ਸ਼ਟਾਚਾਰ ਦੇ ਮਾਮਲੇ 'ਚ ਮੁਕੱਦਮਾ ਸ਼ੁਰੂ ਹੋ ਗਿਆ ਹੈ। ਦੋਨਾਂ 'ਤੇ ਸਰਕਾਰੀ ਤੇਲ ਕੰਪਨੀ ਪੈਟ੍ਰੋਬ੍ਰਾਸ ਦੇ ਜ਼ਰੀਏ ਰਿਸ਼ਵਤ ਲੈਣ ਦਾ ਦੋਸ਼ ਹੈ। ਦੋਵਾਂ ਦੀ ਪਾਰਟੀ 'ਵਰਕਰਜ਼ ਪਾਰਟੀ' ਦੇ ਪ੍ਰਧਾਨ ਅਤੇ ਹੋਰ ਨੇਤਾਵਾਂ 'ਤੇ ਵੀ ਇਸ ਮਾਮਲੇ 'ਚ ਦੋਸ਼ ਲੱਗੇ ਹਨ। ਪਾਰਟੀ ਨੇ ਹਾਲਾਂਕਿ ਇਨ੍ਹਾਂ ਮਾਮਲਿਆਂ ਨੂੰ ਪੱਖਪਾਤ ਅਤੇ ਿਘਨਾਉਣੀ ਚਾਲ ਦੱਸਿਆ ਹੈ।
ਦੱਸਣਯੋਗ ਹੈ ਕਿ ਦੋਨੋਂ ਸਾਬਕਾ ਰਾਸ਼ਟਰਪਤੀਆਂ ਖ਼ਿਲਾਫ਼ ਅਟਾਰਨੀ ਜਨਰਲ ਰੋਡਰਿਗੋ ਜੈਨੋਟ ਨੇ ਪਿਛਲੇ ਸਾਲ ਹੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਦਵਨਾਂ ਨੇ ਸਰਕਾਰੀ ਤੇਲ ਕੰਪਨੀ ਦੇ ਜ਼ਰੀਏ 39 ਕਰੋੜ ਡਾਲਰ ਦੀ ਰਿਸ਼ਵਤ ਲਈ ਸੀ। ਸੰਘੀ ਅਦਾਲਤ ਨੇ ਪਿਛਲੇ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਸ਼ਿਕਾਇਤ ਮਨਜ਼ੂਰ ਕਰਦੇ ਹੋਏ ਮੁਕੱਦਮਾ ਚਲਾਉਣ ਦਾ ਆਦੇਸ਼ ਦਿੱਤਾ ਸੀ। ਦੋਸ਼ੀਆਂ ਨੂੰ 15 ਦਿਨਾਂ 'ਚ ਆਪਣੀ ਸਫਾਈ ਪੇਸ਼ ਕਰਨੀ ਹੈ। 2011 ਤੋਂ 2016 ਤਕ ਦੇਸ਼ ਦੀ ਰਾਸ਼ਟਰਪਤੀ ਰਹੀ ਰੂਸੇਫ 'ਤੇ ਪਹਿਲੀ ਵਾਰੀ ਅਪਰਾਧਕ ਮਾਮਲਾ ਦਰਜ ਹੋਇਆ ਹੈ। ਸਰਕਾਰੀ ਖਾਤਿਆਂ 'ਚ ਹੇਰਾਫੇਰੀ ਦੇ ਕਾਰਨ 2016 'ਚ ਉਨ੍ਹਾਂ 'ਤੇ ਮਹਾਦੋਸ਼ ਚਲਾ ਕੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਦੂਜੇ ਪਾਸੇ 2003-10 ਤਕ ਰਾਸ਼ਟਰਪਤੀ ਰਹੇ ਸਿਲਵਾ ਰਿਸ਼ਵਤ ਦੇ ਤੌਰ 'ਤੇ ਅਪਾਰਟਮੈਂਟ ਲੈਣ ਦੇ ਕਾਰਨ 12 ਸਾਲ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ। ਉਨ੍ਹਾਂ 'ਤੇ ਤਿੰਨ ਹੋਰ ਮੁਕੱਦਮੇ ਵੀ ਚੱਲ ਰਹੇ ਹਨ। ਉਹ ਇਨ੍ਹਾਂ ਦੋਸ਼ਾਂ ਨੂੰ ਆਪਣੇ ਖ਼ਿਲਾਫ਼ ਸਿਆਸੀ ਸਾਜ਼ਿਸ਼ ਦੱਸਦੇ ਹਨ।